ਕਾਂਗਰਸ ਦੇ ਨਰਾਜ਼ ਦਲਿਤ ਆਗੂਆਂ ਨੂੰ ਕੇਂਦਰੀ ਆਗੂਆਂ ਦਾ ਠੰਢਾ ‘ਥਾਪੜਾ’

Congress, Angry, Thapa

ਸਮਾਂ ਆਉਣ ‘ਤੇ ਸਨਮਾਨ ਕਰਨ ਦਾ ਭਰੋਸਾ ਦਿਵਾਇਆ

ਮੰਗਾਂ ਦੀ ਪ੍ਰਾਪਤੀ ਤੱਕ ਸਾਡਾ ਰੋਸ ਜ਼ਾਰੀ ਰਹੇਗਾ: ਆਗੂ

ਸੰਗਰੂਰ, ਗੁਰਪ੍ਰੀਤ ਸਿੰਘ

ਕਾਂਗਰਸ ਵੱਲੋਂ ਰਿਜ਼ਰਵ ਸੀਟਾਂ ‘ਤੇ ਇੱਕ ਵਿਸ਼ੇਸ਼ ਭਾਈਚਾਰੇ ਨੂੰ ਟਿਕਟਾਂ ਨਾ ਦੇਣ ਤੋਂ ਖਫ਼ਾ ਹੋਏ ਪੰਜਾਬ ਦੇ ਕਾਂਗਰਸੀ ਆਗੂਆਂ ਨੂੰ ਅੱਜ ਦਿੱਲੀ ‘ਚ ਕੇਂਦਰੀ ਕਮੇਟੀ ਵੱਲੋਂ ਬੁਲਾ ਕੇ ਥਾਪੜਾ ਦਿੱਤਾ ਗਿਆ ਕਿ ਉਨ੍ਹਾਂ ਦਾ ਸਮਾਂ ਆਉਣ ‘ਤੇ ਪੂਰਾ ਮਾਣ ਸਨਮਾਨ ਕੀਤਾ ਜਾਵੇਗਾ।

ਜ਼ਿਕਰਯੋਗ ਹੈ ਕਿ ਕਾਂਗਰਸ ਪਾਰਟੀ ‘ਚ ਪੰਜਾਬ ਦੀਆਂ ਲੋਕ ਸਭਾ ਟਿਕਟਾਂ ਦੀ ਵੰਡ ਨੂੰ ਲੈ ਕੇ ਦਲਿਤ ਭਾਈਚਾਰੇ ਦੇ ਇੱਕ ਵਰਗ ਦੇ ਆਗੂਆਂ ਨੇ ਕਾਂਗਰਸ ਪਾਰਟੀ ਦੇ ਉੱਚ ਆਗੂਆਂ ਨਾਲ ਮੁਲਾਕਾਤ ਕੀਤੀ ਆਪਣੀ ਨਾਰਾਜ਼ਗੀ ਜਾਹਿਰ ਕੀਤੀ। ਵਫ਼ਦ ਵਿੱਚ ਸ਼ਾਮਲ ਸੰਗਰੂਰ ਤੋਂ ਬੀਬੀ ਪੂਨਮ ਕਾਂਗੜਾ ਮੈਂਬਰ ਪੀਪੀਸੀਸੀ, ਜਲੰਧਰ ਤੋਂ ਮੈਡਮ ਕਿੱਟੂ ਗਰੇਵਾਲ ਨੈਸ਼ਨਲ ਕੋਆਰਡੀਨੇਟਰ ਮਹਿਲਾਂ ਕਾਂਗਰਸ, ਪÎਟਿਆਲਾ ਤੋਂ ਮੁਕੇਸ਼ ਧਾਲੀਵਾਲ ਪ੍ਰਧਾਨ ਕਾਂਗਰਸ ਸੇਵਾ ਦਲ ਮਹਿਲਾਂ ਵਿੰਗ, ਫਰੀਦਕੋਟ ਤੋਂ ਪਰਮਿੰਦਰ ਸਿੰਘ ਡਿੰਪਲ ਪ੍ਰਧਾਨ ਯੂਥ ਕਾਂਗਰਸ, ਲੁਧਿਆਣਾ ਤੋਂ ਐਡਵੋਕੇਟ ਰਾਹੁਲ ਪਵਾਲ ਸੀਨੀਅਰ ਆਗੂ, ਮਾਨਸਾ ਤੋਂ ਡਾ. ਹੰਸਾ ਸਿੰਘ, ਮੋਗਾ ਰਾਜਨ ਸਹੋਤਾ, ਮੋਹਾਲੀ ਤੋਂ ਮਲਕੀਤ ਸਿੰਘ, ਪਠਾਨਕੋਟ ਤੋਂ ਸ਼ਾਲੂ ਭੱਟੀ, ਤਪਾ ਤੋਂ ਪ੍ਰੀਤਮ ਸਿੰਘ, ਦਲਿਤ ਵੈਲਫੇਅਰ ਸੰਗਠਨ ਦੇ ਸੂਬਾ ਪ੍ਰਧਾਨ ਸ੍ਰੀ ਦਰਸ਼ਨ ਸਿੰਘ ਕਾਂਗੜਾ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

ਮੈਡਮ ਕਿੱਟੂ ਗਰੇਵਾਲ ਤੇ ਕਾਂਗੜਾ ਨੇ ਦੱਸਿਆ ਕਿ ਵਫ਼ਦ ਨੇ ਪਾਰਟੀ ਹਾਈਕਮਾਂਡ ਦੇ ਬੁਲਾਵੇ ‘ਤੇ ਦਿੱਲੀ ਵਿਖੇ ਅਹਿਮਦ ਪਟੇਲ,  ਕੇ. ਸੀ. ਵੀਨੂ ਗੋਪਾਲ, ਮੋਕਲ ਵਾਸਨਿਕ (ਤਿੰਨੋ ਕੌਮੀ ਜਨਰਲ ਸਕੱਤਰ ਕਾਂਗਰਸ) ਪੰਜਾਬ ਕਾਂਗਰਸ ਦੇ ਇੰਚਾਰਜ ਆਸ਼ਾ ਕੁਮਾਰੀ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਸਣੇ ਸੀਨੀਅਰ ਆਗੂਆਂ ਨਾਲ ਮੁਲਾਕਤ ਕਰਕੇ ਆਪਣੀ ਨਰਾਜ਼ਗੀ ਜਾਹਿਰ ਕੀਤੀ। ਉਨ੍ਹਾਂ ਕਿਹਾ ਕਿ ਉਕਤ ਆਗੂਆਂ ਵੱਲੋਂ ਦਲਿਤ ਭਾਈਚਾਰੇ ਦੇ ਇੱਕ ਵਰਗ ਨੂੰ ਬਣਦੇ ਹੱਕ ਦੇਣ ਸਬੰਧੀ ਭਰੋਸਾ ਦਿਵਾਇਆ। ਬੀਬੀ ਕਾਂਗੜਾ ਨੇ ਕਿਹਾ ਕਿ ਵਫ਼ਦ ‘ਚ ਸ਼ਾਮਲ ਆਗੂ ਕਾਂਗਰਸ ਪਾਰਟੀ ਤੋਂ ਇਲਾਵਾ ਸਮਾਜ ਦੀਆਂ ਵੱਖ-ਵੱਖ ਜੱਥੇਬੰਦੀਆਂ ਨਾਲ ਸਬੰਧਿਤ ਸਨ। ਉਨ੍ਹਾਂ ਆਪਣੇ ਤੇਵਰ ਤੇਜ਼ ਰੱਖਦਿਆਂ ਮੁੜ ਦੁਹਰਾਇਆ ਕਿ ਭਾਈਚਾਰੇ ਨੂੰ ਹੱਕ ਨਾ ਮਿਲਣ ਤੱਕ ਉਨ੍ਹਾਂ ਦਾ ਰੋਸ ਜਾਰੀ ਰਹੇਗਾ।

ਜ਼ਿਕਰਯੋਗ ਹੈ ਕਿ ਬੀਬੀ ਕਾਂਗੜਾ ਕਾਂਗਰਸ ਪਾਰਟੀ ਵੱਲੋਂ ਪੰਜਾਬ ‘ਚ ਦਲਿਤ ਭਾਈਚਾਰੇ ਦੇ ਇੱਕ ਵਰਗ ਨਾਲ ਸਬੰਧਿਤ ਕਿਸੇ ਵੀ ਆਗੂ ਨੂੰ ਟਿਕਟ ਨਾਲ ਮਿਲਣ ਤੇ ਆਪਣੀ ਨਰਾਜਗੀ ਜ਼ਾਹਿਰ ਕਰ ਰਹੇ ਹਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।