ਬ੍ਰਿਟੇਨ ਸਰਕਾਰ ਜਲ੍ਹਿਆਂ ਵਾਲੇ ਬਾਗ ਦੇ ਕਤਲੇਆਮ ‘ਤੇ ਮੰਗੇ ਬਿਨਾ ਸ਼ਰਤ ਮੁਆਫ਼ੀ : ਅਮਰਿੰਦਰ ਸਿੰਘ

UK, Government, Unconditional, JallianwalaBagh, Massacre, Amarinder

ਰਾਜਪਾਲ ਪੰਜਾਬ ਤੇ ਮੁੱਖ ਮੰਤਰੀ ਨੇ ਸਾਂਝੇ ਤੌਰ ‘ਤੇ ਕੈਂਡਲ ਮਾਰਚ ਕਰਕੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

ਅੰਮ੍ਰਿਤਸਰ, ਰਾਜਨ ਮਾਨ

ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਬ੍ਰਿਟਿਸ਼ ਪ੍ਰਧਾਨ ਮੰਤਰੀ ਥਰੇਸਾ ਦੁਆਰਾ ਜਲਿਆਂ ਵਾਲੇ ਬਾਗ ਸਾਕੇ ਸਬੰਧੀ ਮੰਗੀ ਗਈ ਮੁਆਫੀ ਨੂੰ ਨਾ ਕਾਫ਼ੀ ਦੱਸਦਿਆਂ ਕਿਹਾ ਹੈ ਕਿ ਬਰਤਾਨੀਆ ਨੂੰ ਇਸ ਸਾਕੇ ਲਈ ਬਿਨਾਂ ਸ਼ਰਤ ਮੁਆਫੀ ਮੰਗਣੀ ਚਾਹੀਦੀ ਹੈ ਉਕਤ ਪ੍ਰਗਟਾਵਾ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਜਲਿਆਂ ਵਾਲੇ ਬਾਗ ਦੇ ਇਤਿਹਾਸਕ ਸਾਕੇ ਦੀ 100ਵੀਂ ਵਰ੍ਹੇਗੰਢ ਸਬੰਧੀ ਅੰਮ੍ਰਿਤਸਰ ‘ਚ ਕਰਵਾਏ ਗਏ ਕੈਂਡਲ ਮਾਰਚ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਇਸ ਮੌਕੇ ਰਾਜਪਾਲ ਪੰਜਾਬ ਸ੍ਰੀ ਵੀਪੀਐੱਸ ਬਦਨੌਰ ਸਮੇਤ ਉੱਘੀਆਂ ਹਸਤੀਆਂ ਤੇ ਹਜ਼ਾਰਾਂ ਲੋਕਾਂ ਨੇ ਕੈਂਡਲ ਮਾਰਚ ‘ਚ ਭਾਗ ਲਿਆ ਟਾਊਨ ਹਾਲ ਤੋਂ ਸ਼ੁਰੂ ਹੋਇਆ ਇਹ ਮਾਰਚ ਜਲਿਆਂ ਵਾਲੇ ਬਾਗ ਵਿਖੇ ਸ਼ਹੀਦਾਂ ਨੂੰ ਸ਼ਰਧਾ ਸੁਮਨ ਭੇਂਟ ਕਰਕੇ ਸਮਾਪਤ ਹੋਇਆ ਰਸਤੇ ‘ਚ ਲੋਕਾਂ ਨੇ ਬੜੇ ਉਤਸ਼ਾਹ ਨਾਲ ਇਨਕਲਾਬ ਜਿੰਦਾਬਾਦ ਦੇ ਨਾਅਰੇ ਲਾਏ ਭਾਰਤ ਦੇ ਇਤਿਹਾਸ ‘ਚ ਉਕਤ ਸਾਕੇ ਨੂੰ ਦਿਲ ਝੰਝੋੜ ਦੇਣ ਵਾਲੀ ਘਟਨਾ ਕਰਾਰ ਦਿੰਦੇ ਮੁੱਖ ਮੰਤਰੀ ਨੇ ਕਿਹਾ ਕਿ ਭਾਰਤ ਦੇ ਲੋਕ ਚਾਹੁੰਦੇ ਹਨ ਕੀ ਬਰਤਾਨੀਆ ਅੱਜ ਤੋਂ 100 ਸਾਲ ਪਹਿਲਾਂ ਕੀਤੇ ਇਸ ਘਿਨੌਣੀ ਘਟਨਾ ਲਈ ਮੁਆਫੀ ਮੰਗੇ ਇਸ ਮੌਕੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਪੰਜਾਬ ਇੰਚਾਰਜ ਆਸ਼ਾ ਕੁਮਾਰੀ, ਸੁਨੀਲ ਜਾਖੜ, ਕੈਬਨਿਟ ਮੰਤਰੀ ਸੁੱਖਬਿੰਦਰ ਸਿੰਘ ਸਰਕਾਰੀਆ, ਕੈਬਨਿਟ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ, ਐੱਮ ਐੱਲ ਏਜ਼ ਸ੍ਰੀ ਰਾਜਕੁਮਾਰ ਵੇਰਕਾ, ਇੰਦਰਬੀਰ ਸਿੰਘ ਬੁਲਾਰੀਆ, ਸੁਨੀਲ ਦੱਤੀ ਵੀ ਹਾਜ਼ਰ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।