ਤਾਮਿਲਨਾਡੂ ਦਾ ਸਿਆਸੀ ਸੰਕਟ

Tamil Nadu

ਸ਼ਸ਼ੀਕਲਾ ਤਾਨਾਸ਼ਾਹੀ ਛੱਡ ਅਦਾਲਤ ਦਾ ਫੈਸਲਾ ਸਵੀਕਾਰ ਕਰੇ

ਰਾਜ ਤਖ਼ਤ ਦੇ ਐਨ ਨੇੜੇ ਪਹੁੰਚੀ ਸ਼ਸ਼ੀ ਕਲਾ ਨੂੰ ਜੇਲ੍ਹ ਦੀ ਹਵਾ ਖਾਣੀ ਪੈ ਗਈ ਭਾਵੇਂ ਸ਼ਸ਼ੀ ਕਲਾ ਨੇ ਪਾਰਟੀ ਦੀ ਜਨਰਲ ਸਕੱਤਰ ਜਾਂ ਮੁੱਖ ਮੰਤਰੀ ਬਣਨ ਦੀ ਕੋਈ ਇੱਛਾ ਨਹੀਂ ਪ੍ਰਗਟਾਈ ਸੀ ਪਰ ਜਿਸ ਤਰ੍ਹਾਂ ਉਨ੍ਹਾਂ ਸਾਬਕਾ ਮੁੱਖ ਮੰਤਰੀ ਪਨੀਰ ਸੈਲਵਮ ਤੇ ਉਹਨਾਂ ਦੇ ਹਮਾਇਤੀਆਂ ਨੂੰ ਪਾਰਟੀ ‘ਚੋਂ ਬਰਖ਼ਾਸਤ ਕੀਤਾ ਹੈ, ਉਸ ਤੋਂ ਇਸ ਗੱਲ ਦਾ ਕੋਈ ਭੁਲੇਖਾ ਨਹੀਂ ਰਹਿ ਜਾਂਦਾ ਕਿ ਸ਼ਸ਼ੀ ਕਲਾ ਦੇ ਸਿਰ ‘ਤੇ ਸੱਤਾ ਪ੍ਰਾਪਤੀ ਦਾ ਭੂਤ ਸਵਾਰ ਹੋ ਚੁੱਕਾ ਸੀ  ਜੈਲਲਿਤਾ ਦੇ ਜਿਉਂਦਿਆਂ ਪਾਰਟੀ ਆਗੁਆਂ ਅੰਦਰ ਜਿਸ ਤਰ੍ਹਾਂ ਦਾ ਅਨੁਸ਼ਾਸਨ ਤੇ ਸਮਰਪਣ ਭਾਵ ਸੀ ਉਹ ਬੁਰੀ ਤਰ੍ਹਾਂ ਖਿੰਡ ਗਿਆ ਤੇ ਪਾਰਟੀ ਪੂਰੇ ਦੇਸ਼ ਅੰਦਰ ਤਮਾਸ਼ਾ ਬਣ ਕੇ ਰਹਿ ਗਈ ਜੇਲ੍ਹ ਜਾਣ ਨਾਲ ਸ਼ਸ਼ੀ ਕਲਾ ਦੇ ਕਰੀਅਰ ਦੇ ਦਰਵਾਜੇ ਬੰਦ ਹੁੰਦੇ ਨਜ਼ਰ ਆ ਰਹੇ ਹਨ ਸਜ਼ਾ ਤੋਂ ਬਾਦ ਉਹ ਛੇ ਸਾਲ ਚੋਣਾਂ ਨਹੀਂ ਲੜ ਸਕਣਗੇ ਤੇ ਨਾ ਹੀ ਕੋਈ ਸੰਵਿਧਾਨਕ ਅਹੁਦਾ ਲੈ ਸਕਣਗੇ ।

ਤਾਮਿਲਨਾਡੂ Tamil Nadu ਦਾ ਸਿਆਸੀ ਸੰਕਟ

ਜੈਲਲਿਤਾ ਵੀ ਇੱਕ ਵਾਰ ਸ਼ਸ਼ੀ ਕਲਾ ਤੇ ਉਸ ਦੇ ਪਤੀ ਨੂੰ ਭ੍ਰਿਸ਼ਟਾਚਾਰ ਲਈ ਪਾਰਟੀ ‘ਚੋਂ ਕੱਢ ਚੁੱਕੀ ਸੀ ਚਾਹੀਦਾ ਤਾਂ ਇਹ ਸੀ ਕਿ ਸ਼ਸ਼ੀ ਕਲਾ ਜੈਲਲਿਤਾ ਦੀ  ਮੌਤ ਤੋਂ ਬਾਦ ਭ੍ਰਿਸ਼ਟਾਚਾਰ ਦੇ ਮਾਮਲਿਆਂ ‘ਚ ਘਿਰੀ ਰਹਿਣ ਕਰਕੇ ਪਾਰਟੀ ਜਾਂ ਸਰਕਾਰ ਦੇ ਕਿਸੇ ਮਹੱਤਵਪੂਰਨ ਅਹੁਦੇ ਤੋਂ ਪਾਸੇ ਰਹਿ ਕੇ ਆਪਣੇ ਪਾਪ ਧੋਣ ਲਈ ਜਨ ਸੇਵਾ ‘ਚ ਜੁਟ ਜਾਂਦੀ ਅਤੇ ਲੋਕਾਂ ਦੀ ਹਮਦਰਦੀ ਨੂੰ ਜਿੱਤਦੀ ਸੱਤਾ ਦੇ ਲੋਭ ਨੇ ਪਾਰਟੀ ਨੂੰ ਕਮਜ਼ੋਰ ਕਰ ਦਿੱਤਾ ਹੈ।

ਪਾਰਟੀ ਦਾ ਦੁਫ਼ਾੜ ਹੋਣਾ ਤੈਅ ਹੈ ਦੋ ਧੜਿਆਂ ‘ਚ ਵੰਡੇ ਜਾਣ ਨਾਲ ਤਾਮਿਲਨਾਡੂ ‘ਚ ਖੇਤਰਵਾਦੀ ਜਮੂਦ ਟੁੱਟ ਸਕਦਾ ਹੈ ਤੇ ਇਸ ਨਾਲ ਰਾਸ਼ਟਰੀ ਪਾਰਟੀਆਂ ਨੂੰ ਆਪਣਾ ਘੇਰਾ ਵਧਾਉਣ ਦਾ ਮੌਕਾ ਮਿਲੇਗਾ ਰਾਜ ਤਖ਼ਤ ਦੇ ਲੋਭ ‘ਚ ਸ਼ਸ਼ੀ ਕਲਾ ਸਿਆਸਤ ਦੀ ਤਿਕੜਮਬਾਜ਼ੀ ਨੂੰ ਟੱਕਰ ਦੇਣ ‘ਚ ਸਮਰੱਥ ਨਹੀਂ ਹੋ ਸਕੀ  ਸਜ਼ਾ ਹੋਣ ਦੀ ਸੂਰਤ ‘ਚ ਸ਼ਸ਼ੀ ਕਲਾ ਨੂੰ ਪਾਰਟੀ ਜਨਰਲ ਸਕੱਤਰ ਵਜੋਂ ਵੀ ਆਪਣਾ ਅਹੁਦਾ ਤਿਆਗ ਦੇਣਾ ਚਾਹੀਦਾ ਸੀ।

ਸ਼ਸ਼ੀਕਲਾ ਤਾਨਾਸ਼ਾਹੀ ਛੱਡ ਅਦਾਲਤ ਦਾ ਫੈਸਲਾ ਸਵੀਕਾਰ ਕਰੇ

ਜੇਲ੍ਹ ‘ਚ ਬੈਠੇ ਆਗੂ ਨੂੰ ਪ੍ਰਧਾਨਗੀ ਨਹੀਂ ਸੋਭਦੀ ਸਗੋਂ ਬਾਹਰ ਵਿਚਰ ਰਹੇ ਕਾਬਲ ਆਗੂ ਨੂੰ ਪਾਰਟੀ ਦੀ ਕਮਾਨ ਦੇਣੀ ਉਨ੍ਹਾਂ ਦੀ ਨੈਤਿਕ ਜ਼ਿੰਮੇਵਾਰੀ ਬਣ ਜਾਂਦੀ ਹੈ ਹੁਣ ਸ਼ਸ਼ੀ ਕਲਾ ਨੂੰ ਪਰਦੇ ਪਿੱਛੇ ਪਾਰਟੀਆਂ ਦੀਆਂ ਸਰਗਰਮੀਆਂ ਚਲਾਉਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਪਰ ਇਹ ਸਿਆਸਤ ਦਾ ਹੀ ਦੁਖਾਂਤ ਹੈ ਕਿ ਪਹਿਲਾਂ ਵੀ ਜੇਲ੍ਹ ‘ਚ ਸਜ਼ਾ ਕੱਟ ਰਹੇ ਕਈ ਹੋਰ ਆਗੂ ਵੀ ਪਾਰਟੀ ਦੀ ਪ੍ਰਧਾਨਗੀ ਨਹੀਂ ਛੱਡ ਰਹੇ ਜਿਸ ਤੋਂ ਅਹੁਦਿਆਂ ਦੀ ਭੁੱਖ ਸਾਬਤ ਹੋ ਰਹੀ ਹੈ

ਅਹੁਦਿਆਂ ਨਾਲ ਚਿੰਬੜੇ ਰਹਿਣ ਦਾ ਰੁਝਾਨ ਪਾਰਟੀਆਂ ਦੇ ਅੰਦਰ ਤੇ ਬਾਹਰ ਲੋਕਤੰਤਰ ਨੂੰ ਖੋਰਾ ਲਾ ਰਿਹਾ ਹੈ ਹਾਲ ਦੀ ਘੜੀ ਰਾਜਨੀਤੀ ‘ਚ ਸੇਵਾ ਭਾਵ ਬਹੁਤ ਵਿਰਲਾ ਨਜ਼ਰੀਆ ਰਿਹਾ ਹੈ ਸਰਕਾਰ ਦਾ ਸੰਕਟ ਸੂਬੇ ਦੇ ਵਿਕਾਸ ਤੇ ਕਾਨੂੰਨ ਦੇ ਪ੍ਰਬੰਧਾਂ ‘ਚ ਢਿੱਲਮੱਠ ਨਾ ਆਵੇ, ਇਸ ਲਈ ਸ਼ਸ਼ੀ ਕਲਾ ਤੇ ਉਸ ਦੇ ਸਹਿਯੋਗੀਆਂ ਨੂੰ ਸੰਜਮ ਤੋਂ ਕੰਮ ਲੈਣਾ ਚਾਹੀਦਾ ਹੈ ਭੜਕਾਹਟ ਬਦਲੇਖੋਰੀ ਨੂੰ ਵਧਾਉਂਦੀ ਹੈ ਆਪਣੇ ਕੀਤੇ ਹੋਏ ਗੁਨਾਹਾਂ ਲਈ ਅਦਾਲਤ ਦੇ ਫ਼ੈਸਲੇ ਨੂੰ ਸਵੀਕਾਰ ਕਰਨ ਦੀ ਹਿੰਮਤ ਰੱਖਣੀ ਜ਼ਰੂਰੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ