ਸਦਾਬਹਾਰ ਫ਼ਲਦਾਰ ਬੂਟਿਆਂ ਦੀ ਵਿਉਂਤਬੰਦੀ ਅਤੇ ਸਾਂਭ-ਸੰਭਾਲ

fruit trees

ਬਰਸਾਤਾਂ ਦਾ ਮੌਸਮ, ਸਦਾਬਹਾਰ ਫ਼ਲਦਾਰ ਬੂਟੇ ਜਿਵੇਂ ਕਿ ਅੰਬ, ਲੀਚੀ, ਅਮਰੂਦ, ਨਿੰਬੂ ਜਾਤੀ, ਲੁਕਾਠ ਅਤੇ ਪਪੀਤਾ ਆਦਿ ਨੂੰ ਲਾਉਣ ਦਾ ਢੁੱਕਵਾਂ ਹੁੰਦਾ ਹੈ। ਇਸ ਮੌਸਮ ਦੌਰਾਨ (ਅਗਸਤ-ਸਤੰਬਰ) ਵਾਤਾਵਰਨ ਵਿੱਚ ਤਾਪਮਾਨ ਘੱਟ ਅਤੇ ਨਮੀ ਵਧੇਰੇ ਹੁੰਦੀ ਹੈ ਅਤੇ ਇਹ ਹਾਲਤਾਂ ਨਵੇਂ ਲਾਏ ਫਲਦਾਰ ਪੌਦਿਆਂ ਦੇ ਵਾਧੇ ਅਤੇ ਵਿਕਾਸ ਲਈ ਅਨੁਕੂਲ ਹੁੰਦੀਆਂ ਹਨ। ਫ਼ਲਦਾਰ ਬੂਟਿਆਂ ਦੀ ਚੋਣ ਰਾਜ ਦੇ ਖੇਤਰ ਅਨੁਸਾਰ ਕਰਨੀ ਚਾਹੀਦੀ ਹੈ ਜਿਵੇਂ ਕਿ ਅੰਬ ਅਤੇ ਲੀਚੀ ਦੀ ਕਾਸ਼ਤ ਨੀਮ ਪਹਾੜੀ ਖੇਤਰਾਂ ਵਿਚ ਕਰਨੀ ਚਾਹੀਦੀ ਹੈ ਜਦੋਂਕਿ ਅਮਰੂਦ ਦੀ ਕਾਸ਼ਤ ਰਾਜ ਦੇ ਕਿਸੇ ਵੀ ਖੇਤਰ ਵਿੱਚ ਕੀਤੀ ਜਾ ਸਕਦੀ ਹੈ। ਨਵੇਂ ਲਾਏ ਪੌਦਿਆਂ ਦੇ ਵਧਣ-ਫੱੁਲਣ ਦੀ ਵਧੇਰੇ ਸਫ਼ਲਤਾ ਲਈ ਹੇਠ ਲਿਖੇ ਨੁਕਤਿਆਂ ਦਾ ਧਿਆਨ ਕਰਨਾ ਚਾਹੀਦਾ ਹੈ।

ਬਾਗ ਦੀ ਵਿਉਂਤਬੰਦੀ:

ਬਾਗ ਲਾਉਣ ਸਮੇਂ ਬੂਟਿਆਂ ਵਿੱਚ ਆਪਸੀ ਸਹੀ ਫਾਸਲਾ ਰੱਖਣ ਨਾਲ ਪੌਦੇ ਦਾ ਨਿਰਵਿਘਨ ਵਿਕਾਸ ਹੁੰਦਾ ਹੈ, ਸਾਰਾ ਸਾਲ ਕਾਸ਼ਤਕਾਰੀ ਕੰਮਾਂ ਤੇ ਤੁੜਾਈ ਕਰਨ ਵਿੱਚ ਕੋਈ ਵਿਘਨ ਨਹੀਂ ਪੈਂਦਾ ਬਾਗ ਦੀ ਵਿਉਂਤਬੰਦੀ ਕਿਸੇ ਬਾਗਬਾਨੀ ਮਾਹਿਰ ਦੀ ਸਲਾਹ ਤੇ ਦਿਸ਼ਾ-ਨਿਰਦੇਸ਼ਾਂ ਨਾਲ ਕਰਨੀ ਚਾਹੀਦੀ ਹੈ ਆਮ ਤੌਰ ’ਤੇ ਫ਼ਲਦਾਰ ਬੂਟਿਆਂ ਦੀ ਕਾਸ਼ਤ ਵਰਗਾਕਾਰ ਢੰਗ ਨਾਲ ਕੀਤੀ ਜਾਂਦੀ ਹੈ

ਬੂਟੇ ਲਾਉਣ ਲਈ ਟੋਏ ਪੁੱਟਣਾ ਤੇ ਭਰਨਾ:

ਜਿਸ ਖੇਤ ਵਿੱਚ ਬੂਟੇ ਲਾਉਣੇ ਹੋਣ ਉਸ ਥਾਂ ਨੂੰ ਲੇਵਲ ਨਾਲ ਇੱਕਸਾਰ ਕਰਨਾ ਚਾਹੀਦਾ ਹੈ ਤਾਂ ਜੋ ਸਿੰਚਾਈ ਲਈ ਪਾਣੀ ਦੀ ਸੁਚੱਜੀ ਵਰਤੋਂ ਹੋ ਸਕੇ ਇਸੇ ਤਰ੍ਹਾਂ ਬਾਗ ਵਿੱਚ ਰਸਤੇ, ਪਾਣੀ ਦੀਆਂ ਖਾਲਾਂ ਅਤੇ ਬੂਟੇ ਦੀ ਸਥਿਤੀ ਦੀ ਸਹੀ ਯੋਜਨਾਬੰਦੀ ਬਣਾਈ ਜਾਵੇ ਬੂਟੇ ਲਾਉਣ ਲਈ ਗੋਲ ਅਕਾਰ ਦੇ ਇੱਕ ਮੀਟਰ ਡੂੰਘੇ ਟੋਏ ਪੁੱਟਣੇ ਚਾਹੀਦੇ ਹਨ ਅਤੇ ਇਹ ਟੋਏ ਟਰੈਕਟਰ ਡਿੱਗਰ ਦੀ ਸਹਾਇਤਾ ਨਾਲ ਵੀ ਬਹੁਤ ਘੱਟ ਸਮੇਂ ’ਚ ਪੁੱਟੇ ਜਾ ਸਕਦੇ ਹਨ ਇਨ੍ਹਾਂ ਟੋਇਆਂ ਨੂੰ ਬਰਾਬਰ ਮਾਤਰਾ ਵਿੱਚ ਉੱਪਰਲੀ ਮਿੱਟੀ ਤੇ ਰੂੜੀ ਖਾਦ ਨਾਲ ਜ਼ਮੀਨ ਤੋਂ 2-3 ਇੰਚ ਉਚਾਈ ਤੱਕ ਭਰੋ ਕਿਉਂਕਿ ਪਾਣੀ ਦੇਣ ਮਗਰੋਂ ਮਿੱਟੀ ਹੇਠਾਂ ਬੈਠ ਜਾਂਦੀ ਹੈ ਬੂਟਾ ਲਾਉਣ ਤੋਂ ਪਹਿਲਾਂ ਭਰਪੂਰ ਪਾਣੀ ਦੇਣਾ ਚਾਹੀਦਾ ਹੈ ਬੂਟੇ ਨੂੰ ਸਿਉਂਕ ਤੋਂ ਬਚਾਉਣ ਲਈ ਹਰੇਕ ਟੋਏ ਵਿੱਚ 15 ਮਿਲੀਲੀਟਰ ਕਲੋਰੋਪਾਈਰੀਫਾਸ 20 ਈ.ਸੀ. ਨੂੰ 2.0 ਕਿੱਲੋ ਮਿੱਟੀ ਵਿੱਚ ਰਲ਼ਾ ਕੇ ਜ਼ਰੂਰ ਪਾ ਦਿਉ

ਫ਼ਲਦਾਰ ਬੂਟੇ ਖਰੀਦਣ ਲਈ ਨਰਸਰੀ ਦੀ ਚੋਣ:

ਫ਼ਲਦਾਰ ਬੂਟੇ ਹਮੇਸ਼ਾ ਕਿਸੇ ਭਰੋਸੇਮੰਦ ਸਰੋਤ ਜਿਵੇਂ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਯੂਨੀਵਰਸਿਟੀ ਦੇ ਖੇਤਰੀ ਫ਼ਲ ਖੋਜ ਕੇਂਦਰਾਂ, ਰਾਜ ਸਰਕਾਰ ਜਾਂ ਮਾਨਤਾ ਪ੍ਰਾਪਤ ਨਰਸਰੀਆਂ ਤੋਂ ਹੀ ਖਰੀਦਣੇ ਚਾਹੀਦੇ ਹਨ ਚੰਗੀ ਨਸਲ ਦੇ ਸਿਹਤਮੰਦ ਬੂਟੇ ਜਿਹੜੇ ਕੀੜਿਆਂ ਤੇ ਬਿਮਾਰੀਆਂ ਤੋਂ ਰਹਿਤ ਹੋਣ, ਕਿਸੇ ਭਰੋਸੇਯੋਗ, ਨੇੜੇ ਦੀ ਨਰਸਰੀ ਤੋਂ ਲੈਣੇ ਚਾਹੀਦੇ ਹਨ ਬੂਟੇ ਨਰੋਏ ਅਤੇ ਦਰਮਿਆਨੀ ਉਚਾਈ ਦੇ ਹੋਣੇ ਚਾਹੀਦੇ ਹਨ ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਪਿਉਂਦ ਸਹੀ ਜੜ੍ਹ-ਮੁੱਢ ’ਤੇ ਕੀਤੀ ਗਈ ਹੋਵੇ ਤੇ ਜੋੜ ਪੱਧਰਾ ਹੋਵੇ

ਬੂਟੇ ਲਾਉਣਾ:

ਬੂਟੇ ਲਾਉਣ ਲਈ ਪਲਾਂਟਿੰਗ ਬੋਰਡ ਦੀ ਵਰਤੋਂ ਕਰਨੀ ਚਾਹੀਦੀ ਹੈ ਤੇ ਬੂਟਿਆਂ ਨੂੰ ਟੋਏ ਦੇ ਕੇਂਦਰ ਵਿੱਚ ਲਾਉਣਾ ਚਾਹੀਦਾ ਹੈ ਬੂਟਾ ਲਾਉਣ ਸਮੇਂ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ 9 ਇੰਚ ਤੱਕ ਬੂਟਾ ਜ਼ਮੀਨ ਤੋਂ ਉੱਪਰ ਹੋਵੇ ਬੂਟਾ ਲਾਉਣ ਵੇਲੇ ਗਾਚੀ ਦੁਆਲੇ ਮਿੱਟੀ ਨੂੰ ਅਰਾਮ ਨਾਲ ਦਬਾਓ ਤਾਂ ਕਿ ਬੂਟਿਆਂ ਦੀ ਗਾਚੀ ਨੂੰ ਕੋਈ ਨੁਕਸਾਨ ਨਾ ਪਹੁੰਚੇ ਇਸ ਤੋਂ ਇਲਾਵਾ ਬੂਟੇ ਨੂੰ ਨਰਸਰੀ ਤੋਂ ਲਿਆਉਣ ਤੋਂ ਲੈ ਕੇ ਖੇਤ ਵਿੱਚ ਲਾਉਣ ਤੱਕ ਕੋਈ ਝਟਕਾ ਨਾ ਦਿਓ ਕਿਉਂਕਿ ਅਜਿਹਾ ਕਰਨ ਨਾਲ ਬੂਟਾ ਟੁੱਟ ਸਕਦਾ ਹੈ ਤੇ ਇਹ ਮਰ ਵੀ ਸਕਦਾ ਹੈ

ਨਵੇਂ ਲਾਏ ਬੂਟਿਆਂ ਦੀ ਸਾਂਭ-ਸੰਭਾਲ:

ਬੂਟਾ ਲਾਉਣ ਮਗਰੋਂ ਇਸ ਦੇ ਤਣੇ ਨੂੰ ਕਿਸੇ ਰੱਸੀ ਜਾਂ ਸੋਟੀ ਆਦਿ ਨਾਲ ਬੰਨ੍ਹ ਦੇਣਾ ਚਾਹੀਦਾ ਹੈ ਤਾਂ ਜੋ ਇਹ ਸਿੱਧਾ ਰਹੇ ਰੱਸੀ ਜਾਂ ਸੋਟੀ ਦੀ ਵਰਤੋਂ ਕਰਕੇ ਅਸੀਂ ਬੂਟੇ ਨੂੰ ਕਿਸੇ ਖਾਸ ਅਕਾਰ ’ਚ ਵੀ ਢਾਲ ਸਕਦੇ ਹਾਂ ਕੁਝ ਮਹੀਨਿਆਂ ਮਗਰੋਂ ਇਸ ਰੱਸੀ ਨੂੰ ਢਿੱਲਾ ਕਰ ਦੇਣਾ ਚਾਹੀਦਾ ਹੈ ਤਾਂ ਜੋ ਤਣੇ ਨੂੰ ਕੱਸ ਤੋਂ ਬਚਾਇਆ ਜਾ ਸਕੇ ਇਸ ਤਰ੍ਹਾਂ ਕਰਨ ਨਾਲ ਬੂਟੇ ਨੂੰ ਪਾਣੀ ਅਤੇ ਹੋਰ ਪੋਸ਼ਟਿਕ ਤੱਤ ਬਿਨਾਂ ਕਿਸੇ ਰੁਕਾਵਟ ਦੇ ਮਿਲਦੇ ਰਹਿੰਦੇ ਹਨ ਸਮੇਂ-ਸਮੇਂ ਦੌਰਾਨ ਬੂਟੇ ਹੇਠਾਂ ਆਪਣੇ-ਆਪ ਉੱਗਣ ਵਾਲੀਆਂ ਸ਼ਾਖਾਵਾਂ ਨੂੰ ਇਨ੍ਹਾਂ ਦੇ ਫ਼ੁੱਟਣ ਵਾਲੀ ਜਗ੍ਹਾ ਤੋਂ ਹੀ ਕੱਟਦੇ ਰਹੋ ਜੇਕਰ ਅਸੀਂ ਅਜਿਹਾ ਨਹੀਂ ਕਰਦੇ ਤਾਂ ਜੜ੍ਹ੍ਹ-ਮੁੱਢ ਤੋਂ ਉੱਗਣ ਵਾਲੀਆਂ ਸ਼ਾਖਾਵਾਂ ਪਿਉਂਦ ਤੋਂ ਉੱਗਣ ਵਾਲੀ ਸ਼ਾਖਾ ਨੂੰ ਢੱਕ ਜਾਂ ਦੱਬ ਲੈਂਦੀਆਂ ਹਨ ਉਦਾਹਰਨ ਵਜੋਂ, ਕਈ ਵਾਰ ਕਿੰਨੂੰ ਜਾਂ ਨਿੰਬੂ ਦੇ ਬੂਟਿਆਂ ਵਿੱਚ ਜੱਟੀ-ਖੱਟੀ ਦੇ ਗੁਣ ਵੇਖੇ ਜਾਂਦੇ ਹਨ ਨਵੇਂ ਲਾਏ ਬੂਟਿਆਂ ਨੂੰ ਸਿੱਧੀ ਧੁੱਪ ਤੇ ਕੋਰੇ ਦੀ ਮਾਰ ਤੋਂ ਬਚਾਉਣ ਲਈ ਇਨ੍ਹਾਂ ਉੱਪਰ ਮੋਮਜਾਮੇ ਦੀ ਸ਼ੀਟ ਜਾਂ ਪਰਾਲੀ ਆਦਿ ਨਾਲ ਢੱਕ ਦੇਣਾ ਚਾਹੀਦਾ ਹੈ ਬੂਟਾ ਲਾਉਣ ਮਗਰੋਂ ਮਰੇ ਹੋਏ, ਰੋਗੀ ਤੇ ਵਾਧੂ ਸ਼ਾਖਾਵਾਂ ਨੂੰ ਕੱਟ ਦੇਣਾ ਚਾਹੀਦਾ ਹੈ

ਇੱਕ ਸਾਲ ਤੱਕ ਬੂਟੇ ਉੱਪਰ ਕਿਸੇ ਵੀ ਰਸਾਇਣਕ ਖਾਦ ਦੀ ਵਰਤੋਂ ਨਾ ਕਰੋ ਕਿਉਂਕਿ ਇਸ ਸਮੇਂ ਦੌਰਾਨ ਬੂਟੇ ਦੀਆਂ ਜੜ੍ਹਾਂ ਬਹੁਤ ਹੀ ਕੋਮਲ ਹੁੰਦੀਆਂ ਹਨ ਜਦੋਂ ੁੁਬੂਟਾ ਇੱਕ ਸਾਲ ਦਾ ਹੋ ਜਾਵੇ ਤਾਂ ਖਾਦਾਂ ਦੀ ਸਿਫਾਰਿਸ਼ ਕੀਤੀ ਮਿਕਦਾਰ ਅਨੁਸਾਰ ਵਰਤੋਂ ਕਰੋ ਕੀੜੇ-ਮਕੌੜੇ ਅਤੇ ਰੋਗਾਂ ਦੀ ਮਾਰ ਲਈ ਬੂਟੇ ਦਾ ਸਮੇਂ-ਸਮੇਂ ’ਤੇ ਨਿਰੀਖਣ ਕਰਦੇ ਰਹੋ ਅਤੇ ਇਨ੍ਹਾਂ ਦੀ ਰੋਕਥਾਮ ਲਈ ਕੀਟਨਾਸ਼ਕ ਜਾਂ ਉੱਲੀਨਾਸ਼ਕ ਦਵਾਈ ਦੇ ਛਿੜਕਾਅ ਦੀ ਵਰਤੋਂ ਕਰੋ ਬਰਸਾਤਾਂ ਦੌਰਾਨ ਸੂਖਮਜੀਵਾਂ ਦੁਆਰਾ ਹੋਣ ਵਾਲੇ ਰੋਗਾਂ ਤੋਂ ਬੂਟਿਆਂ ਨੂੰ ਬਚਾਉਣ ਲਈ 250 ਮਿ.ਲੀ. ਪਾਣੀ ’ਚ ਕਾਪਰ ਸਲਫੇਟ ਅਤੇ ਚੂਨੇ ਦੇ ਦੋ ਹਿੱਸਿਆਂ ਨੂੰ ਮਿਲਾ ਕੇ ਬਣਾਏ ਗਏ ਮਿਸ਼ਰਣ ਦਾ ਛਿੜਕਾਅ ਕਰੋ ਨਦੀਨਾਂ ਦੀ ਰੋਕਥਾਮ ਲਈ ਸਮੇਂ-ਸਮੇਂ ਤੇ ਗੋਡੀ ਕਰਦੇ ਰਹੋ ਜਾਂ ਮਲਚਿੰਗ ਦੀ ਵਰਤੋਂ ਕਰੋ

ਸਿੰਚਾਈ ਪ੍ਰਣਾਲੀ:

ਬਾਗ ’ਚ ਨਵੇਂ ਲਾਏ ਬੂਟਿਆਂ ਲਈ ਸਹੀ ਸਿੰਚਾਈ ਪ੍ਰਣਾਲੀ ਦਾ ਹੋਣਾ ਬਹੁਤ ਲਾਜ਼ਮੀ ਹੈ 3-4 ਸਾਲ ਦੀ ਉਮਰ ਦੇ ਬੂਟਿਆਂ ਨੂੰ ਗਰਮੀਆਂ ਦੌਰਾਨ ਹਰ ਹਫਤੇ ਪਾਣੀ ਦੇਣਾ ਚਾਹੀਦਾ ਹੈ ਜਦੋਂ ਕਿ ਸਰਦੀਆਂ ਦੌਰਾਨ ਮਿੱਟੀ ਦੀ ਕਿਸਮ ਅਤੇ ਮੌਸਮ ਦੇ ਅਧਾਰ ’ਤੇ ਪੌਦਿਆਂ ਨੂੰ ਪਾਣੀ ਦੇਣਾ ਚਾਹੀਦਾ ਹੈ ਜ਼ਿਆਦਾ ਪਾਣੀ ਲਾਉਣ ਨਾਲ ਬੂਟਿਆਂ ਵਿੱਚ ਜੜ੍ਹਾਂ ਦੇ ਗਾਲ਼ੇੇ ਦਾ ਰੋਗ ਹੋ ਜਾਂਦਾ ਹੈ ਜਦੋਂ ਕਿ ਘੱਟ ਪਾਣੀ ਦੇਣ ਨਾਲ ਬੂਟਿਆਂ ਦੇ ਵਾਧੇ ਅਤੇ ਵਿਕਾਸ ਉੱਪਰ ਮਾੜਾ ਪ੍ਰਭਾਵ ਪੈਂਦਾ ਹੈ ਅੱਜ-ਕੱਲ੍ਹ ਪਾਣੀ ਦੀ ਸੁਚੱਜੀ ਵਰਤੋਂ ਲਈ ਤੁਪਕਾ ਸਿੰਚਾਈ ਪ੍ਰਣਾਲੀ ਦੀ ਵਰਤੋਂ ਕੀਤੀ ਜਾਂਦੀ ਹੈ ਜ਼ਿਆਦਾਤਰ ਫਲ ਵਾਲੇ ਬੂਟੇ ਵਧੇਰੇ ਪਾਣੀ ਦਾ ਟਾਕਰਾ ਕਰਨ ਦੇ ਸਮਰੱਥ ਨਹੀਂ ਹੁੰਦੇ ਇਸ ਲਈ ਜ਼ਿਆਦਾ ਪਾਣੀ ਦੀ ਵਰਤੋਂ ਨਹੀਂ ਕਰਨੀ ਚਾਹੀਦੀ

ਅੰਤਰ ਫ਼ਸਲਾਂ:

ਨਵੇਂ ਲਾਏ ਜਾਂ ਫ਼ਲ ਰਹਿਤ ਬਾਗਾਂ ’ਚ 3 ਤੋਂ 5 ਸਾਲਾਂ ਲਈ ਫ਼ਲੀਦਾਰ ਫ਼ਸਲਾਂ ਜਿਵੇਂ ਕਿ ਗੁਆਰਾ, ਮੂੰਗ, ਰਾਜਮਾਹ, ਛੋਲੇ ਅਤੇ ਮਟਰਾਂ ਦੀ ਕਾਸ਼ਤ ਕੀਤੀ ਜਾ ਸਕਦੀ ਹੈ ਅੰਤਰ ਫਸਲਾਂ ਲਾਉਣ ਨਾਲ ਨਦੀਨ ਘੱਟ ਹੁੰਦੇ ਹਨ, ਮਿੱਟੀ ਦੀ ਕਟਾਈ ਨਹੀਂ ਹੁੰਦੀ ਜਿਸ ਨਾਲ ਮਿੱਟੀ ਦੀ ਪੌਸ਼ਟਿਕਤਾ ਦਾ ਨੁਕਸਾਨ ਨਹੀਂ ਹੁੰਦਾ ਤੇ ਇਸ ਦੇ ਨਾਲ ਹੀ ਨਾਲ ਕਾਸ਼ਤਕਾਰ ਨੂੰ ਮੁਨਾਫਾ ਵੀ ਹੁੰਦਾ ਹੈ ਬਾਗ ’ਚ ਲੋੜੀਂਦੀ ਥਾਂ ਛੱਡਣੀ ਚਾਹੀਦੀ ਹੈ ਤਾਂ ਜੋ ਨਵੇਂ ਪੌਦਿਆਂ ਦਾ ਵਿਕਾਸ ਨਿਰਵਿਘਨ ਅਤੇ ਚੰਗੀ ਤਰ੍ਹਾਂ ਹੋ ਸਕੇ ਅੰਤਰ ਫ਼ਸਲਾਂ ਦੀਆਂ ਖੁਰਾਕੀ ਲੋੜਾਂ ਦੀ ਪੂਰਤੀ ਲਈ ਸਿਫਾਰਿਸ਼ ਕੀਤੀਆਂ ਖਾਦਾਂ ਅਲੱਗ ਤੋਂ ਪਾਉਣੀਆਂ ਚਾਹੀਦੀਆਂ ਹਨ ਫ਼ਲਦਾਰ ਬੂਟਿਆਂ ਅਤੇ ਅੰਤਰ ਫ਼ਸਲਾਂ ਲਈ ਵੱਖਰੀ ਸਿੰਚਾਈ ਪ੍ਰਣਾਲੀ ਹੋਣੀ ਚਾਹੀਦੀ ਹੈ ਜ਼ਿਆਦਾ ਪਾਣੀ ਲੈਣ ਵਾਲੀਆਂ ਫ਼ਸਲਾਂ ਜਿਵੇਂ ਕਿ ਝੋਨਾ, ਬਰਸੀਮ, ਆਲੂ, ਆਦਿ ਦੀ ਕਾਸ਼ਤ ਨਹੀਂ ਕਰਨੀ ਚਾਹੀਦੀ ਇਸੇ ਤਰ੍ਹਾਂ, ਉੱਚੇ ਕੱਦ ਵਾਲੀਆਂ ਫ਼ਸਲਾਂ ਜਿਵੇਂ ਕਿ ਚਰ੍ਹੀ, ਮੱਕੀ, ਗੰਨਾ ਆਦਿ ਦੀ ਕਾਸ਼ਤ ਨਹੀਂ ਕਰਨੀ ਚਾਹੀਦੀ ਕਿਉਂਕਿ ਇਨ੍ਹਾਂ ਨਾਲ ਬਾਗ ’ਚ ਲਾਏ ਫ਼ਲਾਂ ਦੇ ਛੋਟੇ ਬੂਟਿਆਂ ਨੂੰ ਸੂਰਜੀ ਧੱਪ ਲੋੜੀਂਦੀ ਮਾਤਰਾ ’ਚ ਨਹੀਂ ਮਿਲਦੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ