US Russia Oil Trade: ਰੂਸ ਤੋਂ ਤੇਲ ਖਰੀਦ ’ਤੇ ਅਮਰੀਕਾ ਦਾ ਦੂਹਰਾ ਮਾਪਦੰਡ
ਰੂਸ ਤੋਂ ਤੇਲ ਖਰੀਦ ’ਤੇ ਅਮਰੀਕਾ ਦਾ ਦੂਹਰਾ ਮਾਪਦੰਡ
ਦੁਨੀਆ ਦੀ ਮਹਾਂਸ਼ਕਤੀ ਹੋਣ ਦਾ ਅਰਥ ਇਹ ਨਹੀਂ ਹੈ ਕਿ ਕੋਈ ਦੇਸ਼ ਆਪਣੀ ਤਾਕਤ ਦੇ ਜ਼ੋਰ ’ਤੇ ਰਾਸ਼ਟਰਾਂ ਨੂੰ ਆਪਣੀ ਇੱਛਾ ਅਨੁਸਾਰ ਚਲਾਉਣ ਦਾ ਯਤਨ ਕਰੇ ਕਿਸੇ ਰਾਸ਼ਟਰ ਦਾ ਅਸਲ ਮਾਣ ਉਸ ਦੀ ਆਰਥਿਕ ਅਤੇ ਫੌਜੀ ਸ਼ਕਤੀ ਨਾਲ ਹੀ ਨਹੀਂ, ਸਗੋਂ ਉਸ ਦੇ ਨਿਆਂਪੂਰਨ ਵਿਹਾਰ, ਜਿੰਮੇਵਾਰੀ ਅਤੇ ਵਚਨਬੱਧਤਾ ਨਾਲ ਵੀ ਤੈਅ ਹੁੰਦਾ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਨੀਤੀਆਂ ’ਚ ਦਿਖਾਈ ਦੇਣ ਵਾਲੇ ਆਪਾ-ਵਿਰੋਧ ਨੇ ਅੰਤਰਰਾਸ਼ਟਰੀ ਰਾਜਨੀਤੀ ਦੇ ਸਾਹਮਣੇ ਇਹੀ ਸਵਾਲ ਖੜ੍ਹਾ ਕੀਤਾ ਹੈ ਕਿ ਵਿਸ਼ਵ ਵਿਵਸਥਾ ਸਮਾਨ ਨਿਯਮਾਂ ਨਾਲ ਚੱਲੇਗੀ ਜਾਂ ਸ਼ਕਤੀਸ਼ਾਲੀ ਦੇਸ਼ਾਂ ਦੀਆਂ ਸੁਵਿਧਾਵਾਂ ਅਤੇ ਸਵਾਰਥਾਂ ਅਨੁਸਾਰ ਬਦਲੇਗੀ ਰੂਸ ਤੋਂ ਈਂਧਨ ਖਰੀਦਣ ਸਬੰਧੀ ਅਮਰੀਕੀ ਰੁਖ ’ਚ ਆਇਆ ਬਦਲਾਅ ਇਸ ਬਹਿਸ ਨੂੰ ਹੋਰ ਗੰਭੀਰ ਬਣਾਉਂਦਾ ਹੈ।
ਅਮਰੀਕਾ ਲੰਮੇ ਸਮੇਂ ਤੋਂ ਰੂਸ ਦੇ ਊਰਜਾ ਵਪਾਰ ’ਤੇ ਪਾਬੰਦੀਆਂ ਅਤੇ ਦਬਾਅ ਜ਼ਰੀਏ ਰੋਕ ਲਾਉਣ ਦੀ ਕੋਸ਼ਿਸ਼ ਕਰਦਾ ਰਿਹਾ ਹੈ ਰੂਸ ਤੋਂ ਤੇਲ ਖਰੀਦਣ ਵਾਲੇ ਦੇਸ਼ਾਂ ਨੂੰ ਵੀ ਉਸ ਨੇ ਆਪਣੇ ਫੈਸਲਿਆਂ ’ਤੇ ਮੁੜ ਵਿਚਾਰ ਕਰਨ ਦੀ ਸਲਾਹ ਦਿੱਤੀ ਭਾਰਤ ’ਤੇ ਰੂਸੀ ਤੇਲ ਦੀ ਖਰੀਦ ਦੇ ਸੰਦਰਭ ’ਚ ਵਾਧੂ ਫੀਸ ਲਾਉਣ ਦਾ ਕਦਮ ਇਸ ਦਬਾਅ ਦੀ ਨੀਤੀ ਦਾ ਉਦਾਹਰਨ ਰਿਹਾ ਹੈ ਇਸ ਦੇ ਬਾਵਜ਼ੂਦ ਜਦੋਂ ਅਮਰੀਕਾ ਦੇ ਆਪਣੇ ਬਜ਼ਾਰ ’ਚ ਈਂਧਨ ਦੀਆਂ ਕੀਮਤਾਂ ਵਧਣ ਅਤੇ ਘਰੇਲੂ ਜ਼ਰੂਰਤਾਂ ਦਾ ਦਬਾਅ ਵਧਣ ਦੀ ਸਥਿਤੀ ਸਾਹਮਣੇ ਆਉਂਦੀ ਹੈ, ਤਾਂ ਰੂਸ ਤੋਂ ਸਪਲਾਈ ਲੈਣ ਦਾ ਬਦਲ ਉਸ ਲਈ ਸਵੀਕਾਰਯੋਗ ਹੋ ਜਾਂਦਾ ਹੈ ਇੱਥੇ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੋ ਕੰਮ ਦੂਜੇ ਦੇਸ਼ਾਂ ਲਈ ਗਲਤ ਦੱਸਿਆ ਜਾਂਦਾ ਹੈ, ਉਹ ਅਮਰੀਕਾ ਦੀ ਲੋੜ ਬਣਦਿਆਂ ਹੀ ਸਹੀ ਕਿਵੇੇਂ ਹੋ ਜਾਂਦਾ ਹੈ? US Russia Oil Trade
ਇਹ ਵੀ ਪੜ੍ਹੋ : Punjab Bandh Today: ਪਰਵਿੰਦਰ ਝੋਟਾ ਕਤਲ ਕੇਸ ਵਿਰੋਧ ’ਚ ਅੱਜ ਪੰਜਾਬ ਬੰਦ, ਬਠਿੰਡਾ-ਚੰਡੀਗੜ੍ਹ ਹਾਈਵੇਅ ਜਾਮ, ਸਕੂਲਾਂ ਤੇ ਕਾਲਜ਼ਾਂ ’ਚ ਵੀ ਛੁੱਟੀ
ਕਿਸੇ ਵੀ ਅਜ਼ਾਦ ਰਾਸ਼ਟਰ ਨੂੰ ਆਪਣੀਆਂ ਊਰਜਾ ਲੋੜਾਂ ਦੀ ਪੂਰਤੀ ਲਈ ਫੈਸਲਾ ਲੈਣ ਦਾ ਅਧਿਕਾਰ ਹੈ ਅਮਰੀਕਾ ਵੀ ਆਪਣੇ ਨਾਗਰਿਕਾਂ ਕਿਸਾਨਾਂ, ਆਵਾਜਾਈ ਖੇਤਰ ਅਤੇ ਉਦਯੋਗਾਂ ਦੇ ਹਿੱਤਾਂ ਨੂੰ ਧਿਆਨ ’ਚ ਰੱਖ ਕੇ ਈਂਧਨ ਖਰੀਦ ਸਕਦਾ ਹੈ ਸਮੱਸਿਆ ਆਪਣੀ ਲੋੜ ਪੂਰੀ ਕਰਨ ’ਚ ਨਹੀਂ, ਸਗੋਂ, ਦੂਜਿਆਂ ਲਈ ਵੱਖ ਅਤੇ ਆਪਣੇ ਲਈ ਵੱਖ ਮਾਪਦੰਡ ਅਪਣਾਉਣ ’ਚ ਹੈ ਜੇਕਰ ਰੂਸ ਤੋਂ ਤੇਲ ਖਰੀਦਣ ਨੂੰ ਜੰਗ ਦੇ ਆਰਥਿਕ ਅਧਾਰ ਨਾਲ ਜੋੜ ਕੇ ਦੇਖਿਆ ਜਾਂਦਾ ਹੈ, ਤਾਂ ਇਸ ਕਸੌਟੀ ਦੀ ਵਰਤੋਂ ਸਾਰੇ ਦੇਸ਼ਾਂ ਲਈ ਸਮਾਨ ਤੌਰ ’ਤੇ ਹੋਣੀ ਚਾਹੀਦੀ ਹੈ ਅੰਤਰਰਾਸ਼ਟਰੀ ਨਿਯਮਾਂ ਦੀ ਭਰੋਸੇਯੋਗਤਾ ਤਾਂ ਹੀ ਬਣੀ ਰਹੀ ਸਕਦੀ ਹੈ, ਜਦੋਂ ਉਨ੍ਹਾਂ ਦਾ ਪਾਲਣ ਸੁਵਿਧਾ ਦੇ ਅਨੁਸਾਰ ਨਹੀਂ, ਸਗੋਂ ਨਿਰਪੱਖਤਾ ਨਾਲ ਕੀਤਾ ਜਾਵੇ ਈਂਧਨ ਦੀਆਂ ਕੀਮਤਾਂ ’ਚ ਵਾਧੇ ਦਾ ਅਸਰ ਕਿਸੇ ਇੱਕ ਖੇਤਰ ਤੱਕ ਸੀਮਤ ਨਹੀਂ ਰਹਿੰਦਾ।
ਡੀਜ਼ਲ ਮਹਿੰਗਾ ਹੋਣ ’ਤੇ ਮਾਲ ਢੁਆਈ ਦੀ ਲਾਗਤ ਵਧਦੀ ਹੈ, ਜਿਸ ਦਾ ਅਸਰ ਖੇਤੀ ਉਤਪਾਦਾਂ, ਖੁਰਾਕੀ ਪਦਾਰਥਾਂ ਅਤੇ ਰੋਜ਼ਾਨਾਂ ਦੀਆਂ ਵਸਤੂਆਂ ਦੀਆਂ ਕੀਮਤਾਂ ’ਤੇ ਵੀ ਪੈ ਸਕਦਾ ਹੈ ਅਮਰੀਕਾ ’ਚ ਵੀ ਅਜਿਹੇ ਹਾਲਾਤ ਸਰਕਾਰ ਲਈ ਸਿਆਸੀ ਚੁਣੌਤੀ ਪੈਦਾ ਕਰਦੇ ਹਨ ਜਦੋਂ ਘਰੇਲੂ ਵੋਟਰਾਂ ਅਤੇ ਅਰਥਵਿਵਸਥਾ ’ਤੇ ਦਬਾਅ ਪੈਂਦਾ ਹੈ, ਉਦੋਂ ਰਾਸ਼ਟਰੀ ਹਿੱਤ ਨੂੰ ਪਹਿਲ ਦੇਣਾ ਸੁਭਾਵਿਕ ਹੈ ਪਰ ਇਹੀ ਸਿਧਾਂਤ ਭਾਰਤ ਵਰਗੇ ਦੇਸ਼ਾਂ ’ਤੇ ਵੀ ਲਾਗੂ ਹੋਣਾ ਭਾਰਤ ਲਈ ਊਰਜਾ ਸੁਰੱਖਿਆ ਦਾ ਅਰਥ ਹੈ ਕਿ ਈਂਧਨ ਦੀ ਭਰਪੂਰ ਉਪਲੱਬਧਤਾ ਬਣੀ ਰਹੇ, ਕੀਮਤਾਂ ’ਚ ਬੇਲੋੜੀ ਅਸਥਿਰਤਾ ਘੱਟ ਹੋਵੇ ਅਤੇ ਸਪਲਾਈ ਦੇ ਸਰੋਤਾਂ ’ਚ ਵਿਭਿੰਨਤਾ ਹੋਵੇ ਕਿਸੇ ਬਾਹਰੀ ਸ਼ਕਤੀ ਦੇ ਦਬਾਅ ’ਚ ਆ ਕੇ ਆਪਣੇ ਆਰਥਿਕ ਹਿੱਤਾਂ ਦੀ ਅਣਦੇਖੀ ਕਰਨਾ ਦੂਰਦਰਸ਼ਿਤਾ ਨੀਤੀ ਨਹੀਂ ਹੋ ਸਕਦੀ। US Russia Oil Trade
ਨਾਲ ਹੀ, ਰੂਸ ਤੋਂ ਤੇਲ ਖਰੀਦਣ ਦੇ ਫੈਸਲੇ ਨੂੰ ਯੂਕਰੇਨ ’ਚ ਜਾਰੀ ਜੰਗ ਦੀ ਹਮਾਇਤ ਮੰਨ ਲੈਣਾ ਵੀ ਸਹੀ ਨਹੀਂ ਹੈ ਊਰਜਾ ਵਪਾਰ, ਫੌਜੀ ਕਾਰਵਾਈ ਅਤੇ ਜੰਗ ਖਤਮ ਕਰਨ ਦੇ ਯਤਨ ਵੱਖ-ਵੱਖ ਵਿਸ਼ੇ ਹਨ ਇਨ੍ਹਾਂ ਦਾ ਮੁਲਾਂਕਣ ਸਪੱਸ਼ਟ ਤੱਥਾਂ ਅਤੇ ਸਮਾਨ ਮਾਪਦੰਡਾਂ ਦੇ ਆਧਾਰ ’ਤੇ ਕੀਤਾ ਜਾਣਾ ਚਾਹੀਦਾ ਹੈ ਅਮਰੀਕਾ ਦੀਆਂ ਨੀਤੀਆਂ ’ਚ ਇਸ ਤਰ੍ਹਾਂ ਦੇ ਆਪਾ-ਵਿਰੋਧ ਉਸ ਦੇ ਮਿੱਤਰ ਦੇਸ਼ਾਂ ਦੇ ਵਿਸ਼ਵਾਸ ਨੂੰ ਵੀ ਪ੍ਰਭਾਵਿਤ ਕਰ ਸਕਦੇ ਹਨ ਹਿੰਦੀ ਦੀ ਕਹਾਵਤ ‘ਪਰ ਉਪਦੇਸ਼ ਕੁਸ਼ਲ ਬਹੁਤੇਰੇ’ ਅਜਿਹੇ ਵਿਹਾਰ ’ਤੇ ਸਟੀਕ ਬੈਠਦੀ ਹੈ ਜੋ ਦੇਸ਼ ਦੂਜੇ ਰਾਸ਼ਟਰਾਂ ਨੂੰ ਨਿਯਮਾਂ ਅਤੇ ਨੈਤਿਕਤਾ ਦਾ ਪਾਠ ਪੜ੍ਹਾਉਂਦਾ ਹੈ, ਉਸ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਆਪਣੇ ਫੈਸਲਿਆਂ ’ਚ ਵੀ ਉਹੀ ਕਸੌਟੀ ਅਪਣਾਵੇ ਜੇਕਰ ਪਾਬੰਦੀ ਕਿਸੇ ਜੰਗ ਨੂੰ ਆਰਥਿਕ ਸਹਾਇਤਾ ਮਿਲਣ ਤੋਂ ਰੋਕਣ ਲਈ ਲਾਈ ਜਾਂਦੀ ਹੈ।
ਤਾਂ ਉਨ੍ਹਾਂ ਦੀ ਉਪਯੋਗਿਤਾ, ਪ੍ਰਭਾਵ ਅਤੇ ਅਪਵਾਦਾਂ ਦੀ ਸਮੀਖਿਆ ਪਾਰਦਰਸ਼ੀ ਢੰਗ ਨਾਲ ਹੋਣੀ ਚਾਹੀਦੀ ਹੈ ਮਨਮੰਨੇ ਅਪਵਾਦ ਪਾਬੰਦੀਆਂ ਦੇ ਨੈਤਿਕ ਆਧਾਰ ਨੂੰ ਕਮਜ਼ੋਰ ਕਰ ਦਿੰਦੇ ਹਨ ਇਸ ਘਟਨਾਕ੍ਰਮ ’ਚ ਯੂਕਰੇਨ ਦੀਆਂ ਚਿੰਤਾਵਾਂ ਵੀ ਮਹੱਤਵਪੂਰਨ ਹਨ ਰੂਸ ਨੂੰ ਊਰਜਾ ਵਪਾਰ ਤੋਂ ਮਿਲਣ ਵਾਲੀ ਆਮਦਨ ਉਸ ਦੇ ਜੰਗ ਸਬੰਧੀ ਖਰਚਿਆਂ ’ਚ ਯੋਗਦਾਨ ਕਰ ਸਕਦੀ ਹੈ ਇਸ ਲਈ ਯੂਕਰੇਨ ਦੀ ਅਗਵਾਈ ਵੱਲੋਂ ਅਜਿਹੀ ਖਰੀਦ ’ਤੇ ਚਿੰਤਾ ਜਤਾਈ ਜਾਣੀ ਸੁਭਾਵਿਕ ਹੈ ਦੂਜੇ ਪਾਸੇ, ਕਿਸੇ ਦੇਸ਼ ਦੀ ਸਿਆਸੀ ਵਿਵਸਥਾ ਅਤੇ ਅਗਵਾਈ ਦਾ ਨਿਰਧਾਰਨ ਉਸ ਦੇ ਨਾਗਰਿਕਾਂ ਅਤੇ ਸੰਵਿਧਾਨਕ ਪ੍ਰਕਿਰਿਆਵਾਂ ਅਨੁਸਾਰ ਹੋਣਾ ਚਾਹੀਦਾ ਹੈ ਲੋਕਤੰਤਰ ਅਤੇ ਖੁਦਮੁਖਤਿਆਰੀ ਦੀ ਹਮਾਇਤ ਕਰਨ ਵਾਲੇ ਰਾਸ਼ਟਰਾਂ ਤੋਂ ਇਹ ਉਮੀਦ ਰਹਿੰਦੀ ਹੈ ਕਿ ਉਹ ਦੂਜੇ ਦੇਸ਼ਾਂ ਦੀ ਅਜ਼ਾਦੀ ਦਾ ਸਨਮਾਨ ਕਰਨ ਸ਼ਾਂਤੀ ਦੇ ਯਤਨ ਜ਼ਰੂਰੀ ਹਨ, ਪਰ ਉਨ੍ਹਾਂ ਦੇ ਨਾਂਅ ’ਤੇ ਕਿਸੇ ਜੰਗਗ੍ਰਸਤ ਦੇਸ਼ ਦੀ ਸਿਆਸੀ ਅਜ਼ਾਦੀ ਦੀ ਅਣਦੇਖੀ ਨਹੀਂ ਹੋਣੀ ਚਾਹੀਦੀ। US Russia Oil Trade
ਆਖਰ ਇਹ ਸਮਝਣਾ ਜ਼ਰੂਰੀ ਹੈ ਕਿ ਮਹਾਂਸ਼ਕਤੀ ਹੋਣਾ ਅਤੇ ਭਰੋਸੇਯੋਗ ਸ਼ਕਤੀ ਹੋਣਾ ਦੋ ਵੱਖ ਗੱਲਾਂ ਹਨ ਆਰਥਿਕ ਅਤੇ ਫੌਜੀ ਵਸੀਲੇ ਕਿਸੇ ਦੇਸ਼ ਨੂੰ ਪ੍ਰਭਾਵਸ਼ਾਲੀ ਬਣਾ ਸਕਦੇ ਹਨ, ਪਰ ਉਸ ਦਾ ਭਰੋਸਾ ਨਿਰਪੱਖਤਾ, ਲਗਾਤਾਰਤਾ ਅਤੇ ਜਿੰਮੇਵਾਰ ਆਚਰਨ ਨਾਲ ਕਮਾਇਆ ਜਾ ਸਕਦਾ ਹੈ ਭਾਰਤ ਨੂੰ ਵੀ ਇਸ ਹਾਲਾਤ ਤੋਂ ਸਿੱਖ ਲੈ ਕੇ ਆਪਣੀ ਊਰਜਾ ਸੁਰੱਖਿਆ, ਘਰੇਲੂ ਉਤਪਾਦਨ, ਬਦਲਵੇਂ ਊਰਜਾ ਸਰੋਤਾਂ ਅਤੇ ਰਣਨੀਤਿਕ ਖੁਦਮੁਖਤਿਆਰੀ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ ਅੰਤਰਰਾਸ਼ਟਰੀ ਸਬੰਧਾਂ ’ਚ ਨਾ ਅੰਨ੍ਹਾ ਵਿਰੋਧ ਸਹੀ ਹੈ, ਨਾ ਅੰਨ੍ਹਾ ਸਮੱਰਥਨ ਹਰੇਕ ਫੈਸਲੇ ਦਾ ਮੁਲਾਂਕਣ ਰਾਸ਼ਟਰੀ ਹਿੱਤ, ਵਿਸ਼ਵ ਸ਼ਾਂਤੀ ਅਤੇ ਸਮਾਨ ਨਿਯਮਾਂ ਦੇ ਆਧਾਰ ’ਤੇ ਹੋਣਾ ਚਾਹੀਦਾ ਹੈ ਤਾਕਤ ਨਾਲ ਦੂਜੇ ਦੇਸ਼ਾਂ ’ਤੇ ਦਬਾਅ ਬਣਾਇਆ ਜਾ ਸਕਦਾ ਹੈ, ਪਰ ਸਥਾਈ ਸਨਮਾਨ ਅਤੇ ਵਿਸ਼ਵਾਸ ਨਿਆਂਪੂਰਨ ਵਿਹਾਰ ਨਾਲ ਹੀ ਮਿਲਦਾ ਹੈ।
(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਲਲਿਤ ਗਰਗ