Monsoon Preparedness: ਮਾਨਸੂਨ ਦੀ ਚੁਣੌਤੀ, ਆਫਤ ਨਹੀਂ, ਹੁਣ ਤਿਆਰੀਆਂ ਦੀ ਪ੍ਰੀਖਿਆ
ਵਾਤਾਵਰਨ ਵਿਚਕਾਰ ਸੰਤੁਲਨ ਬਣਾਏ ਬਿਨਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਮੁਸ਼ਕਲ ਹੋਵੇਗਾ
ਮੀਂਹ ਭਾਰਤ ਲਈ ਨਵੀਂ ਘਟਨਾ ਨਹੀਂ ਹੈ ਸਦੀਆਂ ਤੋਂ ਮਾਨਸੂਨ ਖੇਤੀ, ਜਲ ਸਰੋਤਾਂ ਅਤੇ ਜੀਵਨ ਦਾ ਅਧਾਰ ਰਿਹਾ ਹੈ ਫਿਰ ਵੀ ਹਰ ਸਾਲ ਮੀਂਹ ਦੇ ਆਉਂਦਿਆਂ ਹੀ ਦੇਸ਼ ਦੇ ਕਈ ਸ਼ਹਿਰਾਂ ਅਤੇ ਕਸਬਿਆਂ ਦੀ ਸਥਿਤੀ ਇਹ ਸੰਕੇਤ ਦਿੰਦੀ ਹੈ ਕਿ ਸਾਡੀਆਂ ਤਿਆਰੀਆਂ ਮੌਸਮ ਦੇ ਸਾਹਮਣੇ ਮਜ਼ਬੂਤੀ ਨਾਲ ਟਿਕ ਨਹੀਂ ਸਕਦੀਆਂ ਕਿਤੇ ਸੜਕਾਂ ਪਾਣੀ ਨਾਲ ਭਰ ਜਾਂਦੀਆਂ ਹਨ, ਕਿਤੇ ਪੁਲ ਨੁਕਸਾਨੇ ਜਾਂਦੇ ਹਨ, ਕਿਤੇ ਜ਼ਮੀਨ ਧਸਣ ਨਾਲ ਲੋਕਾਂ ਦੀ ਜਾਨ ਚਲੀ ਜਾਂਦੀ ਹੈ ਅਤੇ ਕਿਤੇ ਘਰਾਂ ’ਚ ਗੰਦਾ ਪਾਣੀ ਭਰ ਜਾਂਦਾ ਹੈ ਕੁਝ ਹੀ ਘੰਟਿਆਂ ਦਾ ਤੇਜ਼ ਮੀਂਹ ਆਮ ਜਨ ਜੀਵਨ ਨੂੰ ਤਹਿਸ-ਨਹਿਸ ਕਰ ਦਿੰਦਾ ਹੈ ਸਭ ਤੋਂ ਚਿੰਤਾ ਦੀ ਗੱਲ ਇਹ ਹੈ ਕਿ ਇਹ ਤ੍ਰਾਸਦੀ ਹਰ ਸਾਲ ਦੁਹਰਾਅ ਰਹੇ ਹਨ, ਫਿਰ ਵੀ ਸਥਾਈ ਹੱਲ ਦਿਖਾਈ ਨਹੀਂ ਦਿੰਦਾ ਮਾਨਸੂਨ ਦੇ ਦੌਰਾਨ ਹੋਣ ਵਾਲੀਆਂ ਪ੍ਰੇਸ਼ਾਨੀਆਂ ਨੂੰ ਅਕਸਰ ਕੁਦਰਤੀ ਆਫਤ ਮੰਨ ਕੇ ਛੱਡ ਦਿੱਤਾ ਜਾਂਦਾ ਹੈ।
ਜਦੋਂ ਕਿ ਅਸਲੀਅਤ ਇਸ ਤੋਂ ਕਿਤੇ ਵੱਖ ਹੈ ਮੋਹਲੇਧਾਰ ਮੀਂਹ ਨੂੰ ਪੂਰੀ ਤਰ੍ਹਾਂ ਰੋਕਿਆ ਨਹੀਂ ਜਾ ਸਕਦਾ, ਪਰ ਉਸ ਦੇ ਪ੍ਰਭਾਵ ਨੂੰ ਯੋਜਨਾਬੱਧ ਢੰਗ ਨਾਲ ਕਾਫੀ ਹੱਦ ਤੱਕ ਘਟਾਇਆ ਜਾ ਸਕਦਾ ਹੈ ਜੇਕਰ ਜਲ ਨਿਕਾਸੀ ਦੀ ਵਿਵਸਥਾ ਮਜ਼ਬੂਤ ਹੋਵੇ, ਨਾਲਿਆਂ ਦੀ ਨਿਯਮਿਤ ਸਫਾਈ ਹੋਵੇ, ਮੀਂਹ ਦੇ ਕੁਦਰਤੀ ਜਲ ਮਾਰਗ ਸੁਰੱਖਿਅਤ ਰਹਿਣ ਅਤੇ ਨਿਰਮਾਣ ਕਾਰਜ ਵਿਗਿਆਨੀ ਮਾਪਦੰਡਾਂ ਅਨੁਸਾਰ ਕੀਤੇ ਜਾਣ, ਤਾਂ ਨੁਕਸਾਨ ਬਹੁਤ ਘੱਟ ਹੋ ਸਕਦਾ ਹੈ ਮੰਦੇਭਾਗੀਂ ਕਈ ਥਾਵਾਂ ’ਤੇ ਇਨ੍ਹਾਂ ਮੁੱਢਲੀਆਂ ਗੱਲਾਂ ਦੀ ਅਣਗਹਿਲੀ ਸਾਲਾਂ ਤੋਂ ਹੁੰਦੀ ਆ ਰਹੀ ਹੈ ਹਰ ਸਾਲ ਮੀਂਹ ਤੋਂ ਪਹਿਲੲ ਨਗਰ ਨਿਗਮ ਅਤੇ ਸਬੰਧਿਤ ਵਿਭਾਗ ਤਿਆਰੀਆਂ ਦੇ ਵੱਡੇ ਦਾਅਵੇ ਕਰਦੇ ਹਨ ਸਫਾਈ ਅਭਿਆਨ ਚਲਾਉਣ, ਪੰਪਾਂ ਦੀ ਵਿਵਸਥਾ ਕਰਨ ਅਤੇ ਸੰਵੇਦਨਸ਼ੀਲ ਖੇਤਰਾਂ ਦੀ ਪਛਾਣ ਕਰਨ ਦੇ ਐਲਾਨ ਹੁੰਦੇ ਹਨ ਪਰ ਪਹਿਲੀ ਤੇਜ਼ ਬਰਸਾਤ ਨਾਲ ਹੀ ਜ਼ਿਆਦਾਤਰ ਦਾਅਵੇ ਖੋਖਲੇ ਸਾਬਤ ਹੋ ਜਾਂਦੇ ਹਨ।
Read Also : Gautam Gambhir: ਦਾਅਵਾ, ਇੰਗਲੈਂਡ ਦੌਰੇ ਤੋਂ ਬਾਅਦ ਭਾਰਤ ਦਾ ਕੋਚਿੰਗ ਸਟਾਫ ਬਦਲੇਗਾ
ਜਿਹੜੀਆਂ ਥਾਵਾਂ ’ਤੇ ਹਰ ਸਾਲ ਪਾਣੀ ਭਰਦਾ ਹੈ, ਉਥੇ ਸਭ ਤੋਂ ਪਹਿਲਾਂ ਆਵਾਜਾਈ ਠੱਪ ਹੋ ਜਾਂਦੀ ਹੈ ਇਸ ਨਾਲ ਇਹ ਸਪੱਸ਼ਟ ਹੈ ਕਿ ਯੋਜਨਾਵਾਂ ਕਾਗਜ਼ਾਂ ਤੱਕ ਸੀਮਤ ਰਹਿ ਜਾਂਦੀਆਂ ਹਨ ਅਤੇ ਉਨ੍ਹਾਂ ਦਾ ਪ੍ਰਭਾਵ ਜ਼ਮੀਨੀ ਪੱਧਰ ’ਤੇ ਨਹੀਂ ਦਿਸਦਾ ਸ਼ਹਿਰੀ ਵਿਸਥਾਰ ਵੀ ਇਸ ਸਮੱਸਿਆ ਦਾ ਵੱਡਾ ਕਾਰਨ ਬਣ ਗਿਆ ਹੈ ਕਈ ਸ਼ਹਿਰਾਂ ’ਚ ਤਲਾਬ, ਗਿੱਲੀਆਂ ਥਾਵਾਂ ਅਤੇ ਕੁਦਰਤੀ ਜਲਮਾਰਗ ਨਜਾਇਜ਼ ਕਬਜ਼ਿਆਂ ਦੀ ਭੇਂਟ ਚੜ੍ਹ ਗਏ ਹਨ ਉਨ੍ਹਾਂ ਥਾਵਾਂ ’ਤੇ ਇਮਾਰਤਾਂ ਅਤੇ ਸੜਕਾਂ ਬਣਾ ਦਿੱਤੀਆਂ ਗਈਆਂ, ਜਿਸ ਨਾਲ ਮੀਂਹ ਦੇ ਪਾਣੀ ਨਿਕਲਣ ਦਾ ਕੁਦਰਤੀ ਰਸਤਾ ਖਤਮ ਹੋ ਗਿਆ ਨਤੀਜਾ ਇਹ ਨਿਕਲਿਆ ਕਿ ਥੋੜ੍ਹੀ ਦੇਰ ਦਾ ਮੀਂਹ ਵੀ ਵੱਡੇ ਖੇਤਰਾਂ ’ਚ ਪਾਣੀ ਹੀ ਪਾਣੀ ਕਰ ਦਿੰਦਾ ਹੈ ਪੌਣ-ਪਾਣੀ ਦੇ ਬਦਲਾਅ ਕਾਰਨ ਮੀਂਹ ਦਾ ਰੂਪ ਜ਼ਿਆਦਾ ਅਨਿਸ਼ਚਿਤ ਜ਼ਰੂਰ ਹੋਇਆ ਹੈ ਪਰ ਜ਼ਿਆਦਾਤਰ ਸਮੱਸਿਆਵਾਂ ਗੈਰ ਪ੍ਰਬੰਧਕੀ ਵਿਕਾਸ ਅਤੇ ਕਮਜ਼ੋਰ ਸ਼ਹਿਰੀ ਯੋਜਨਾਬੰਦੀ ਨਾਲ ਜੁੜੀਆਂ ਹੈ।
ਦੇਸ਼ ਨੇ ਪਿਛਲੇ ਸਾਲਾਂ ’ਚ ਰਾਜਮਾਰਗਾਂ, ਪੁਲਾਂ, ਹਵਾਈ ਅੱਡਿਆਂ ਅਤੇ ਕਈ ਆਧੁਨਿਕ ਯੋਜਨਾਵਾਂ ਦੇ ਨਿਰਮਾਣ ’ਚ ਜ਼ਿਕਰਯੋਗ ਤਰੱਕੀ ਕੀਤੀ ਹੈ ਇਸ ਨਾਲ ਇਹ ਸਿੱਧ ਹੁੰਦਾ ਹੈ ਕਿ ਵਸੀਲਿਆਂ, ਤਕਨੀਕ ਅਤੇ ਇੰਜਨੀਅਰਿੰਗ ਸਮਰੱਥਾ ਦੀ ਘਾਟ ਨਹੀਂ ਹੈ ਜ਼ਰੂਰਤ ਇਸ ਗੱਲ ਦੀ ਹੈ ਕਿ ਇਹੀ ਗੰਭੀਰਤਾ ਮੀਂਹ ਨਾਲ ਜੁੜੇ ਪ੍ਰਬੰਧਾਂ, ਜਲ ਨਿਕਾਸੀ ਪ੍ਰਬੰਧਾਂ, ਭਵਨ ਨਿਰਮਾਣ ਨਿਯਮਾਂ ਅਤੇ ਵਾਤਾਵਰਨ ਸੁਰੱਖਿਆ ’ਚ ਵੀ ਦਿਖਾਈ ਦੇਵੇ ਵਿਕਾਸ ਦਾ ਅਰਥ ਸ਼ਾਨਦਾਰ ਉਸਾਰੀਆਂ ਨਾਲ ਨਹੀਂ, ਸਗੋਂ ਅਜਿਹੀ ਵਿਵਸਥਾ ਤਿਆਰ ਕਰਨਾ ਵੀ ਹੈ, ਜੋ ਮੁਸ਼ਕਲ ਹਾਲਾਤਾਂ ’ਚ ਲੋਕਾਂ ਦੀ ਸੁਰੱਖਿਆ ਯਕੀਨੀ ਕਰ ਸਕੇ ਕੁਦਰਤੀ ਰੂਪ ਨਾਲ ਸੰਵੇਦਨਸ਼ੀਲ ਖੇਤਰਾਂ ’ਚ ਬੇਕਾਬੂ ਹੁੰਦੇ ਨਿਰਮਾਣ ਵੀ ਚਿੰਤਾ ਦਾ ਵਿਸ਼ਾ ਹੈ ਪਹਾੜੀ ਸੂਬਿਆਂ ’ਚ ਜ਼ਮੀਨ ਧਸਣ ਦੀਆਂ ਘਟਨਾਵਾਂ ਵਧ ਰਹੀਆਂ ਹਨ, ਜਦੋਂ ਮਹਾਂਨਗਰਾਂ ’ਚ ਮੀਂਹ ਦੇ ਪਾਣੀ ਨਾਲ ਜਲ-ਥਲ ਹੋਣਾ ਆਮ ਸਮੱਸਿਆ ਬਣ ਗਈ ਹੈ।
ਸਾਲ 2022 ’ਚ ਉਤਰਾਖੰਡ ਦੇ ਜੋਸ਼ੀਮੱਠ ’ਚ ਜ਼ਮੀਨ ਧਸਣ ਦੀ ਘਟਨਾ ਅਤੇ ਬੈਂਗਲੁਰੂ ਵਰਗੇ ਵੱਡੇ ਨਗਰਾਂ ’ਚ ਵਾਰ-ਵਾਰ ਪਾਣੀ ਭਰਨਾ ਇਹ ਸੰਕੇਤ ਦਿੰਦਾ ਹੈ ਕਿ ਵਿਕਾਸ ਅਤੇ ਵਾਤਾਵਰਨ ਵਿਚਕਾਰ ਸੰਤੁਲਨ ਬਣਾਏ ਬਿਨਾਂ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਮੁਸ਼ਕਲ ਹੋਵੇਗਾ ਸਮੱਸਿਆ ਦਾ ਇੱਕ ਮਹੱਤਵਪੂਰਨ ਪੱਖ ਜਵਾਬਦੇਹੀ ਦੀ ਘਾਟ ਵੀ ਹੈ ਹਰ ਵੱਡੀ ਘਟਨਾ ਤੋਂ ਬਾਅਦ ਜਾਂਚ ਸੰਮਤੀਆਂ ਬਣਦੀਆਂ ਹਨ, ਰਿਪੋਰਟ ਤਿਆਰ ਹੁੰਦੀ ਹੈ ਅਤੇ ਸੁਧਾਰ ਦਾ ਭਰੋਸਾ ਦਿੱਤਾ ਜਾਂਦਾ ਹੈ, ਪਰ ਅਗਲੇ ਸਾਲ ਸਥਿਤੀ ਫਿਰ ਉਸ ਤਰ੍ਹਾਂ ਹੀ ਦਿਖਾਈ ਦਿੰਦੀ ਹੈ ਆਫਤ ਆਉਣ ਤੋਂ ਬਾਅਦ ਤਾਂ ਰਾਹਤ ਕਾਰਜ ਜ਼ਰੂਰੀ ਹੁੰਦੇ ਹਨ, ਪਰ ਉਸ ਤੋਂ ਜ਼ਿਆਦਾ ਮਹੱਤਵਪੂਰਨ ਹੈ।
ਅਜਿਹੀ ਵਿਵਸਥਾ ਵਿਕਸਿਤ ਕਰਨਾ, ਜਿਸ ਨਾਲ ਨੁਕਸਾਨ ਹੋਣ ਦੀ ਸੰਭਾਵਨਾ ਪਹਿਲਾਂ ਹੀ ਘੱਟ ਹੋ ਜਾਵੇ ਰੋਕਥਾਮ ’ਤੇ ਨਿਵੇਸ਼ ਹਮੇਸ਼ਾ ਰਾਹਤ ਕਾਰਜਾਂ ਦੀ ਤੁਲਨਾ ’ਚ ਜ਼ਿਆਦਾ ਅਸਰਦਾਰ ਅਤੇ ਲਾਭਕਾਰੀ ਸਿੱਧ ਹੁੰਦੀ ਹੈ ਅੱਜ ਜ਼ਰੂਰਤ ਹੈ ਥੋੜ੍ਹੇ ਸਮੇਂ ਲਈ ਉਪਾਅ ਨਹੀਂ, ਸਗੋਂ ਲੰਮੇ ਸਮੇਂ ਦੀ ਸੋਚ ਦੀ ਹੈ ਨਗਰ ਯੋਜਨਾਬੰਦੀ, ਜਲ ਸੁਰੱਖਿਆ, ਕੁਦਰਤੀ ਜਲ ਨਿਕਾਸੀ ਮਾਰਗਾਂ ਦੀ ਸੁਰੱਖਿਆ, ਰੈਗੁਲਰ ਸਾਂਭ-ਸੰਭਾਲ, ਵੱਖ-ਵੱਖ ਵਿਭਾਗਾਂ ਵਿਚਕਾਰ ਤਾਲਮੇਲ ਅਤੇ ਨਿਰਮਾਣ ਨਿਯਮਾਂ ਦਾ ਸਖਤ ਪਾਲਣ ਭਵਿੱਖ ਦੀ ਪਹਿਲ ਬਣਨਾ ਚਾਹੀਦਾ ਹੈ ਜਦੋਂ ਤੱਕ ਇਨ੍ਹਾਂ ਵਿਸ਼ਿਆਂ ’ਤੇ ਪੂਰੇ ਸਾਲ ਗੰਭੀਰਤਾ ਨਾਲ ਕੰਮ ਨਹੀਂ ਹੋਵੇਗਾ, ਉਦੋਂ ਤੱਕ ਮਾਨਸੂਨ ਨਾਲ ਆਉਣ ਵਾਲੀਆਂ ਪ੍ਰੇਸ਼ਾਨੀਆਂ ਵੀ ਹਰ ਸਾਲ ਮੁੜ ਵਾਪਰਦੀਆਂ ਰਹਿਣਗੀਆਂ।
ਭਾਰਤ ਲਈ ਮਾਨਸੂਨ ਕਿਸੇ ਸੰਕਟ ਦਾ ਪ੍ਰਤੀਕ ਨਹੀਂ ਹੈ ਇਹ ਜੀਵਨ, ਖੇਤੀ ਅਤੇ ਅਰਥਵਿਵਸਥਾ ਦੀ ਨੀਂਹ ਹੈ ਚੁਣੌਤੀ ਮੀਂਹ ਨਹੀਂ, ਸਗੋਂ ਸਾਡੀ ਤਿਆਰੀ ਅਤੇ ਵਿਵਸਥਾ ਦੀ ਹੈ ਜੇਕਰ ਨੀਤੀ ਨਿਰਮਾਣ ’ਚ ਦੂਰ ਦ੍ਰਿਸ਼ਟੀ, ਪ੍ਰਸ਼ਾਸਨ ’ਚ ਜਵਾਬਦੇਹੀ ਅਤੇ ਵਿਕਾਸ ’ਚ ਵਾਤਾਵਰਨ ਸੰਤੁਲਨ ਨੂੰ ਸਮਾਨ ਮਹੱਤਵ ਦਿੱਤਾ ਜਾਵੇ, ਤਾਂ ਮਾਨਸੂਨ ਫਿਰ ਖੁਸ਼ਹਾਲੀ ਦਾ ਪ੍ਰਤੀਕ ਬਣ ਸਕਦਾ ਹੈ ਕਿਸੇ ਵੀ ਰਾਸ਼ਟਰ ਦੀ ਅਸਲ ਤਰੱਕੀ ਇਸ ਗੱਲ ਤੋਂ ਮੰਨੀ ਜਾਂਦੀ ਹੈ ਕਿ ਉਹ ਅਨੁਮਾਨਿਤ ਚੁਣੌਤੀਆਂ ਦਾ ਸਾਹਮਣਾ ਪਹਿਲਾਂ ਤੋਂ ਕਿੰਨੀਆਂ ਤਿਆਰੀਆਂ ਨਾਲ ਕਰਦਾ ਹੈ ਹੁਣ ਸਮਾਂ ਆ ਗਿਆ ਹੈ ਕਿ ਮਾਨਸੂਨ ਨੂੰ ਦੋਸ਼ ਦੇਣ ਦੀ ਬਜਾਇ ਪ੍ਰਬੰਧਾਂ ਨੂੰ ਜ਼ਿਆਦਾ ਮਜ਼ਬੂਤ ਅਤੇ ਉੱਤਰਦਾਈ ਬਣਾਇਆ ਜਾਵੇ।
ਇਹ ਲੇਖਕ ਦੇ ਆਪਣੇ ਵਿਚਾਰ ਹਨ
ਪੂਨਮ ਆਈ ਕੌਸ਼ਿਸ਼
About The Author