Digital Eye Strain: ਡਿਜ਼ੀਟਲ ਸਕਰੀਨ ਨਾਲ ਥੱਕ ਰਹੀਆਂ ਅੱਖਾਂ?
ਸਰਲ ਉਪਾਅ ਦੇਣਗੇ ਅੱਖਾਂ ਨੂੰ ਅਰਾਮ
ਮੋਬਾਇਲ, ਕੰਪਿਊਟਰ, ਲੈਪਟਾਪ ਅਤੇ ਟੀਵੀ ਅੱਜ ਸਾਡੀ ਰੋਜ਼ਮਰ੍ਹਾ ਜਿੰਦਗੀ ਦਾ ਅਹਿਮ ਹਿੱਸਾ ਬਣ ਗਏ ਹਨ, ਪਰ ਵਧਦਾ ਸਕਰੀਨ ਸਮਾਂ ਅੱਖਾਂ ’ਤੇ ਲਗਾਤਾਰ ਦਬਾਅ ਪਾ ਰਿਹਾ ਹੈ ਇਸ ਦੇ ਕਾਰਨ ਅੱਖਾਂ ’ਚ ਥਕਾਵਟ, ਜਲਣ, ਸੁੱਕਾਪਣ, ਪਾਣੀ ਆਉਣਾ ਅਤੇ ਧੁੰਦਲਾ ਦਿਸਣ ਵਰਗੀਆਂ ਸਮੱਸਿਆਵਾਂ ਤੇਜ਼ੀ ਨਾਲ ਵਧ ਰਹੀਆਂ ਹਨ ਆਯੁਰਵੇਦ ਅਨੁਸਾਰ ਅੱਖਾਂ ਨੂੰ ਤੰਦਰੁਸਤ ਰੱਖਣ ਲਈ ਸਿਰਫ਼ ਇਲਾਜ ਨਹੀਂ, ਸਗੋਂ ਸੰਤੁਲਿਤ ਰੋਜ਼ਮਰ੍ਹਾ, ਸਹੀ ਖਾਣ-ਪੀਣ, ਭਰਪੂਰ ਅਰਾਮ ਅਤੇ ਕੁਝ ਸਰਲ ਕੁਦਰਤੀ ਉਪਾਅ ਅਪਣਾਉਣਾ ਵੀ ਜ਼ਰੂਰੀ ਹੈ ਛੋਟੀਆਂ-ਛੋਟੀਆਂ ਚੰਗੀਆਂ ਆਦਤਾਂ ਅੱਖਾਂ ਨੂੰ ਲੰਮੇ ਸਮੇਂ ਤੱਕ ਸਿਹਤ ਅਤੇ ਸਰਗਰਮ ਬਣਾਈ ਰੱਖਣ ’ਚ ਮੱਦਦ ਕਰ ਸਕਦੀ ਹੈ ਆਯੁਰਵੇਦ ਅਨੁਸਾਰ ਅੱਖਾਂ ਦਾ ਬਹੁਤ ਜ਼ਿਆਦਾ ਗਲਤ ਵਰਤੋਂ, ਅਨਿਯਮਿਤ ਜੀਵਨਸ਼ੈਲੀ ਅਤੇ ਮੌਸਮ ’ਚ ਅਸਾਧਾਰਨ ਬਦਲਾਅ ਅੱਖਾਂ ਦੀਆਂ ਸਮੱੱਸਿਆਵਾਂ ਦੇ ਮੁੱਖ ਕਾਰਨ ਹਨ ਲਗਾਤਾਰ ਸਕਰੀਨ ’ਤੇ ਨਜ਼ਰ ਟਿਕਾਈ ਰੱਖਣ ਨਾਲ ਅੱਖਾਂ ਵਾਰ ਵਾਰ ਪਲਕ ਝਪਕ ਨਹੀਂ ਸਕਦੀਆਂ, ਜਿਸ ਨਾਲ ਸੁੱਕਾਪਣ ਅਤੇ ਥਕਾਵਟ ਵਧ ਜਾਂਦੀ ਹੈ ਦੇਰ ਰਾਤ ਤੱਕ ਮੋਬਾਇਲ ਚਲਾਉਣਾ, ਘੱਟ ਰੌਸ਼ਨੀ ’ਚ ਪੜ੍ਹਨਾ ਅਤੇ ਲੰਮੇ ਸਮੇਂ ਤੱਕ ਬਿਨਾਂ ਰੁਕੇ ਕੰਮ ਕਰਨਾ ਵੀ ਅੱਖਾਂ ’ਤੇ ਵਾਧੂ ਦਬਾਅ ਪਾਉਂਦਾ ਹੈ ਇਸ ਲਈ ਸਮੇਂ ਸਮੇਂ ’ਤੇ ਅੱਖਾਂ ਨੂੰ ਅਰਾਮ ਦੇਣਾ ਬੇਹੱਦ ਜ਼ਰੂਰੀ ਹੈ।
ਸਰਲ ਉਪਾਅ ਦੇਣਗੇ ਅੱਖਾਂ ਨੂੰ ਅਰਾਮ | Digital Eye Strain
ਆਯੁਰਵੇਦ ’ਚ ਕੋਸੇ ਤੇਲ ਨਾਲ ਪੈਰਾਂ ਦੀ ਮਾਲਸ਼ ਨੂੰ ਅੱਖਾਂ ਲਈ ਲਾਭਕਾਰੀ ਮੰਨਿਆ ਗਿਆ ਹੈ ਇਹ ਸਰੀਰ ਨੂੰ ਅਰਾਮ ਦੇਣ ਦੇ ਨਾਲ ਤਣਾਅ ਘੱਟ ਕਰਨ ’ਚ ਵੀ ਸਹਾਇਕ ਹੋ ਸਕਦਾ ਹੈ ਦਿਨ ’ਚ ਕਈ ਵਾਰ ਅੱਖਾਂ ’ਚ ਠੰਢੇ ਪਾਣੀ ਦੇ ਛਿੱਟੇ ਮਾਰਨ ਨਾਲ ਤਾਜ਼ਗੀ ਮਹਿਸੂਸ ਹੁੰਦੀ ਹੈ ਅਤੇ ਥਕਾਵਟ ਘੱਟ ਹੋ ਸਕਦੀ ਹੈ ਇਸ ਦੇ ਨਾਲ ਹੀ ਭਰਪੂਰ ਪਾਣੀ ਪੀਣਾ ਅਤੇ ਪੌਸ਼ਟਿਕ, ਸੰਤੁਲਿਤ ਸ਼ਾਕਾਹਾਰੀ ਭੋਜਨ ਲੈਣਾ ਵੀ ਅੱਖਾਂ ਦੀ ਸਿਹਤ ਲਈ ਲਾਹੇਵੰਦ ਮੰਨਿਆ ਜਾਂਦਾ ਹੈ। Digital Eye Strain
ਚੰਗੀਆਂ ਆਦਤਾਂ ਨਾਲ ਮਿਲੇਗਾ ਲਾਭ
ਅੱਖਾਂ ਨੂੰ ਅਰਾਮ ਦੇਣ ਲਈ ਪਾਮਿੰਗ ਇੱਕ ਸਰਲ ਯੋਗ ਅਭਿਆਸ ਹੈ, ਜਿਸ ’ਚ ਹੱਥ ਦੀਆਂ ਤਲੀਆਂ ਦੀ ਹਲਕੀ ਗਰਮਾਹਟ ਨਾਲ ਬੰਦ ਅੱਖਾਂ ਨੂੰ ਕੁਝ ਮਿੰਟਾਂ ਢਕ ਕੇ ਰੱਖਿਆ ਜਾਂਦਾ ਹੈ ਇਸ ਤੋਂ ਇਲਾਵਾ ਅੱਖਾਂ ਨੂੰ ਹੌਲੀ-ਹੌਲੀ ਉਪਰ ਹੇਠਾਂ ਅਤੇ ਸੱਜੇ ਖੱਬੇ ਘੁਮਾਉਣ ਵਰਗੇ ਹਲਕੇ ਅਭਿਆਸ ਮਾਸਪੇਸ਼ੀਆਂ ਨੂੰ ਸਗਗਰਮ ਰੱਖਣ ’ਚ ਮੱਦਦ ਕਰਦੇ ਹਨ ਤ੍ਰਾਟਕ ਵਰਗੇ ਯੋਗ ਅਭਿਆਸ ਸਿਖਲਾਈ ਪ੍ਰਾਪਤ ਮਾਰਗਦਰਸ਼ਨ ’ਚ ਹੀ ਕਰਨੇ ਚਾਹੀਦੇ ਹਨ ਭਰਪੂਰ ਨੀਂਦ, ਰੈਗੂਲਰ ਕਸਰਤ ਅਤੇ ਤਣਾਅ ’ਤੇ ਕੰਟਰੋਲ ਵੀ ਅੱਖਾਂ ਦੀ ਕਾਰਜਸਮਰੱਥਾ ਬਣਾਈ ਰੱਖਣ ’ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
ਕਦੇ ਨਜ਼ਰਅੰਦਾਜ਼ ਨਾ ਕਰੋ | Digital Eye Strain
ਸਕਰੀਨ ’ਤੇ ਲਗਾਤਾਰ ਕੰਮ ਕਰਦੇ ਸਮੇਂ ਹਰ 20-30 ਮਿੰਟ ’ਚ ਕੁਝ ਪਲ ਦਾ ਅਰਾਮ ਲਓ ਅਤੇ ਦੂਰ ਸਥਿਤ ਕਿਸੇ ਵਸਤੂ ਨੂੰ ਵੇਖੋ ਪੜ੍ਹਦੇ ਸਮੇਂ ਭਰਪੂਰ ਰੌਸ਼ਨੀ ਰੱਖੋ ਅਤੇ ਮੋਬਾਇਲ ਜਾਂ ਪੁਸਤਕ ਨੂੰ ਅੱਖਾਂ ਤੋਂ ਸਹੀ ਦੂਰੀ ’ਤੇ ਰੱਖੋ ਅੱਖਾਂ ਨੂੰ ਵਾਰ-ਵਾਰ ਰਗੜਨ ਤੋਂ ਬਚੋ ਅਤੇ ਸਫਾਈ ਦਾ ਵਿਸੇਸ਼ ਧਿਆਨ ਰੱਖੋ ਜੇਕਰ ਅੱਖਾਂ ’ਚ ਲਗਾਤਾਰ ਜਲਣ, ਦਰਦ, ਧੁੰਦਲਾਪਣ, ਰੌਸ਼ਨੀ ਘੱਟ ਹੋਣਾ ਜਾਂ ਹੋਰ ਪ੍ਰੇਸ਼ਾਨੀ ਲੰਮੇ ਸਮੇਂ ਤੱਕ ਬਣੀ ਰਹੇ ਤਾਂ ਘਰੇਲੂ ਉਪਾਆਂ ’ਤੇ ਨਿਰਭਰ ਰਹਿਣ ਦੀ ਬਜਾਇ ਅੱਖਾਂ ਦੇ ਮਾਹਿਰ ਡਾਕਟਰ ਤੋਂ ਤੁਰੰਤ ਸਲਾਹ ਲੈਣੀ ਚਾਹੀਦੀ ਹੈ।
ਏਜੰਸੀ
About The Author