ਪ੍ਰਭੂ-ਭਗਤੀ ‘ਚ ਹੀ ਪਰਮ ਸ਼ਾਂਤੀ: ਪੂਜਨੀਕ ਗੁਰੂ ਜੀ 

Permanent, Guru, Devotion

ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਮਾਲਕ ਦੀ ਭਗਤੀ-ਇਬਾਦਤ ਕਰਨੀ ਚਾਹੀਦੀ ਹੈ ਕਿਉਂਕਿ ਮਾਲਕ ਦੀ ਭਗਤੀ ਵਿਚ ਹੀ ਪਰਮ ਸ਼ਾਂਤੀ, ਪਰਮ ਸੁਖ, ਪਰਮਾਨੰਦ ਹੈ ਇਹ ਸਭ ਮਨੁੱਖ ਹੀ ਹਾਸਲ ਕਰ ਸਕਦਾ ਹੈ 84 ਲੱਖ ਜੂਨੀਆਂ ਵਿਚੋਂ ਮਾਲਕ ਨੇ ਇਨਸਾਨ ਨੂੰ ਹੀ ਅਜਿਹੀ ਸ਼ਕਤੀ ਦਿੱਤੀ ਹੈ ਜਿਸ ਨਾਲ ਇਨਸਾਨ ਮਾਲਕ ਦਾ ਨਾਮ ਜਪੇ ਅਤੇ ਆਵਾਗਮਨ ਤੋਂ ਆਜ਼ਾਦ ਹੋ ਜਾਵੇ ਮਾਲਕ ਦਾ ਨਾਮ ਜਪਣ ਲਈ ਸਤਿਸੰਗ ਵਿਚ ਆਉਣਾ ਅਤੇ ਸੰਤ, ਪੀਰ-ਫ਼ਕੀਰ ਜੋ ਬਚਨ ਕਰਦੇ ਹਨ ਉਨ੍ਹਾਂ ਨੂੰ ਸੁਣ ਕੇ ਅਮਲ ਕਰਨਾ ਜ਼ਰੂਰੀ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਸਤਿਸੰਗ ਵਿਚ ਸੰਤ ਨਿੱਜਘਰ ਜਾਣ ਦਾ ਰਸਤਾ ਦੱਸਦੇ ਹਨ ਸਤਿਸੰਗ ਵਿਚ ਦੱਸਿਆ ਜਾਂਦਾ ਹੈ ਕਿ ਇਨਸਾਨ ਸਤਿਲੋਕ, ਅਨਾਮੀ, ਸੱਚਖੰਡ ਵਿਚ ਕਿਵੇਂ ਜਾ ਸਕਦਾ ਹੈ ਅਤੇ ਜਿਉਂਦੇ-ਜੀਅ ਇਨਸਾਨ ਕਿਵੇਂ ਪਰਮ ਪਿਤਾ ਪਰਮਾਤਮਾ ਨੂੰ ਪਾ ਸਕਦਾ ਹੈ? ਇਨਸਾਨ ਜੇਕਰ ਅਸਲ ਵਿਚ ਮਾਲਕ ਨੂੰ ਮਿਲਣ ਦਾ ਇੱਛੁਕ ਹੈ ਤਾਂ ਸਤਿਸੰਗ ਵਿਚ ਆ ਕੇ ਬਚਨਾਂ ਨੂੰ ਧਿਆਨ ਨਾਲ ਸੁਣ ਕੇ ਉਨ੍ਹਾਂ ‘ਤੇ ਅਮਲ ਕਰਨਾ ਚਾਹੀਦਾ ਹੈ ਬਚਨਾਂ ‘ਤੇ ਅਮਲ ਕਰਕੇ ਹੀ ਇਨਸਾਨ ਪਰਮ ਸੁਖ, ਪਰਮਾਨੰਦ ਹਾਸਲ ਕਰ ਸਕਦਾ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਬਿਨਾ ਵਜ੍ਹਾ ਗੱਲਾਂ ‘ਤੇ ਹੰਕਾਰ ਕਰਨਾ ਕਿ ਮੇਰੇ ‘ਚ ਅਕਲ ਜ਼ਿਆਦਾ ਹੈ, ਮੈਂ ਇਹ ਕਰ ਦਿਆਂਗਾ, ਮੈਂ ਉਹ ਕਰ ਦਿਆਂਗਾ ਇਸ ਤਰ੍ਹਾਂ ਉਸ ਵਿਚ ਮਨ ਦਾ ਹੰਕਾਰ ਆ ਜਾਂਦਾ ਹੈ ਪੈਸੇ ਦਾ, ਉੱਚੀ ਜਾਤ ਦਾ, ਧਰਮ ਦਾ, ਅਕਲ ਦਾ ਹੰਕਾਰ ਆਦਿ ਹੰਕਾਰ ਬਹੁਤ ਤਰ੍ਹਾਂ ਦਾ ਹੁੰਦਾ ਹੈ, ਇਸ ਨੂੰ ਗੁਮਾਨ ਕਹਿੰਦੇ ਹਨ ਇੱਕ ਭਗਤ ਆਪਣੇ ਗੁਰੂ, ਪੀਰ-ਫ਼ਕੀਰ, ਮਾਲਕ ਜੋ ਭਗਤੀ ਦਾ ਤਰੀਕਾ ਦੱਸਦਾ ਹੈ ਉਸ ‘ਤੇ ਮਾਣ ਕਰਦਾ ਹੈ ਕਿ ਮੇਰਾ ਸਤਿਗੁਰੂ, ਮਾਲਕ ਮੈਨੂੰ ਬੇਇੰਤਹਾ ਪਿਆਰ ਕਰਦਾ ਹੈ ਉਹ ਕਦੇ ਗ਼ਲਤ, ਬੁਰਾ ਨਹੀਂ ਕਹਿੰਦਾ ਮੈਂ ਸੱਚ ਦੇ ਰਸਤੇ ‘ਤੇ ਚਲਦਾ ਹਾਂ, ਰਾਮ ਦਾ ਨਾਮ ਜਪਦਾ ਹਾਂ ਇਹ ਇੱਕ ਤਰ੍ਹਾਂ ਦਾ ਮਾਣ, ਅਣਖ਼ ਹੁੰਦਾ ਹੈ ਇਸ ਵਿਚ ਕਿਸੇ ਦਾ ਦਿਲ ਨਹੀਂ ਦੁਖਾਉਣਾ ਅਤੇ ਕਿਸੇ ਨੂੰ ਤੜਫ਼ਾਉਣਾ ਨਹੀਂ ਹੁੰਦਾ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਨਸਾਨ ਨੂੰ ਭਗਤੀ ਵਾਲਾ ਮਾਰਗ ਚੁਣਨਾ ਚਾਹੀਦਾ ਹੈ ਮਨ ਵਿਚ ਉੱਠਣ ਵਾਲੇ ਬੁਰੇ ਵਿਚਾਰਾਂ ਦੇ ਰਸਤੇ ‘ਤੇ ਚੱਲ ਕੇ ਗ਼ਲਤ ਰਸਤਾ ਨਹੀਂ ਅਪਣਾਉਣਾ ਚਾਹੀਦਾ ਜਿਸ ਇਨਸਾਨ ਦੇ ਵਿਚਾਰ ਕੰਟਰੋਲ ਵਿਚ ਆ ਜਾਂਦੇ ਹਨ ਉਹ ਇਨਸਾਨ ਸਭ ਤੋਂ ਸੁਖੀ ਹੁੰਦਾ ਹੈ ਤਾਂ ਭਾਈ, ਹੰਕਾਰ ਦੀ ਬਜਾਇ ਸਿਮਰਨ ਕਰਨਾ ਚਾਹੀਦਾ ਹੈ, ਖੁਦੀ ਦੀ ਬਜਾਇ ਖੁਦਾ ਨੂੰ ਯਾਦ ਕਰਨਾ ਚਾਹੀਦਾ ਹੈ ਇਸ ਨਾਲ ਬੁਰੇ ਵਿਚਾਰ ਕਾਬੂ ਵਿਚ ਆ ਜਾਣਗੇ ਅਤੇ ਇਨਸਾਨ ਅੰਦਰੋਂ-ਬਾਹਰੋਂ ਮਾਲਕ ਦੇ ਦਰਸ਼-ਦੀਦਾਰ, ਦਇਆ-ਮਿਹਰ ਨਾਲ ਮਾਲਾਮਾਲ ਜ਼ਰੂਰ ਹੋ ਜਾਂਦਾ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।