ਸਿਆਸੀ ਘਮਸ਼ਾਣ ’ਚ ਪਟਿਆਲਾ ਫਿਰ ਅੰਬਰਾਂ ’ਤੇ

ਸਿਆਸੀ ਘਮਸ਼ਾਣ ’ਚ ਪਟਿਆਲਾ ਫਿਰ ਅੰਬਰਾਂ ’ਤੇ

ਪਟਿਆਲਾ (ਸੱਚ ਕਹੂੰ ਨਿਊਜ਼)। ਭਾਵੇਂ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਉਣ ਨਾਲ ਉਨ੍ਹਾਂ ਦਾ ਪੇਚਾ ਮੁੱਖ ਮੰਤਰੀ ਅਮਰਿੰਦਰ ਸਿਘ ਨਾਲ ਪੈ ਗਿਆ ਹੈ ਪਰ ਜਿੱਥੋਂ ਤੱਕ ਪੰਜਾਬ ਦੇ ਸਿਆਸੀ ਨਕਸ਼ੇ ’ਤੇ ਪਟਿਆਲੇ ਸ਼ਹਿਰ ਦਾ ਸਬੰਧ ਹੈ, ਸ਼ਹਿਰ ਦੀ ਸਿਆਸੀ ਚਮਕ ਦੂਣ ਸਵਾਈ ਹੋ ਗਈ ਹੈ।

ਪੰਜਾਬ ਦੇ ਸਿਆਸੀ ਇਤਿਹਾਸ ’ਚ ਪਹਿਲੀ ਵਾਰ ਹੈ ਜਦੋਂ ਪੰਜਾਬ ਕਾਂਗਰਸ ਦਾ ਪ੍ਰਧਾਨ ਅਤੇ ਪੰਜਾਬ ਸਰਕਾਰ ਦਾ ਮੁੱਖ ਮੰਤਰੀ ਖਾਸ ਕਰਕੇ ਕਾਂਗਰਸ ਸਰਕਾਰ ’ਚ ਮੁੱਖ ਮੰਤਰੀ ਇੱਕੋ ਹੀ ਸ਼ਹਿਰ ਨਾਲ ਸਬੰਧਿਤ ਹਨ ਭਾਵੇਂ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਤੋਂ ਵਿਧਾਇਕ ਹਨ ਪਰ ਉਨ੍ਹਾਂ ਦਾ ਘਰ ਤੇ ਪਰਿਵਾਰਕ ਪਿਛੋਕੜ ਪਟਿਆਲੇ ਨਾਲ ਹੀ ਸਬੰਧਿਤ ਹੈ ਦੂਜੇ ਪਾਸੇ ਅਮਰਿੰਦਰ ਸਿੰਘ ਪਟਿਆਲਾ ਨਾਲ ਸਬੰਧਿਤ ਆਗੂ ਹਨ ਜੋ ਦੋ ਵਾਰ ਮੁੱਖ ਮੰਤਰੀ ਬਣੇ ਹਨ।

ਜੇਕਰ ਪ੍ਰਸ਼ਾਸਨਿਕ ਨਜ਼ਰੀਏ ਨਾਲ ਵੇਖੀਏ ਤਾਂ ਪੰਜਾਬ ਸਰਕਾਰ ਦੀ ਮੁੱਖ ਸਕੱਤਰ ਵਿੰਨੀ ਮਹਾਜਨ ਵੀ ਪਟਿਆਲੇ ਤੋਂ ਹਨ ਇਸੇ ਤਰ੍ਹਾਂ ਪੰਜਾਬ ਪੁਲਿਸ ਦੀ ਕਮਾਨ ਸੰਭਾਲਣ ਵਾਲੇ ਡੀਜੀਪੀ ਦਿਨਕਰ ਗੁਪਤਾ ਵੀ ਪਟਿਆਲੇ ਨਾਲ ਸਬੰਧਿਤ ਹਨ ਭਾਵੇਂ ਨਵਜੋਤ ਸਿੱਧੂ ਤੇ ਅਮਰਿੰਦਰ ਸਿੰਘ ਦਰਮਿਆਨ ਸਿਆਸੀ ਲੜਾਈ ਰੁਕਣ ਦਾ ਨਾਂਅ ਨਹੀਂ ਲੈ ਰਹੀ ਪਰ ਜ਼ਿਲ੍ਹਾ ਪਟਿਆਲਾ ਦੇ ਲੋਕ ਇਹ ਗੱਲ ਤਾਂ ਬੜੀ ਹੁੱਭ ਕੇ ਕਹਿੰਦੇ ਹਨ ਕਿ ਸਰਕਾਰ ਤੇ ਕਾਂਗਰਸ ਦਾ ਘਰ ਤਾਂ ਹੁਣ ਪਟਿਆਲਾ ਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ