ਪਨਾਮਾਗੇਟ ਕਾਂਡ ‘ਚ ਪਾਕਿ SC ਵੱਲੋਂ ਨਵਾਜ਼ ਸ਼ਰੀਫ਼ ਦੋਸ਼ੀ ਕਰਾਰ, ਦਿੱਤਾ ਅਸਤੀਫ਼ਾ

Panamgate Issue, Nawaz Sharif, Convicted, Pakistan, Supreme Court

ਨਵੀਂ ਦਿੱਲੀ: ਪਨਾਮਾ ਪੇਪਰ ਲੀਕ ਮਾਮਲੇ ਵਿੱਚ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਸੰਯੁਕਤ ਜਾਂਚ ਕਮਿਸ਼ਨ ਦੀ ਰਿਪਰੋਟ ਦੇ ਆਧਾਰ ‘ਤੇ ਨਵਾਜ਼ ਸ਼ਰੀਫ਼ ਨੂੰ ਦੋਸ਼ੀ ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ ਪੰਜ ਜੱਜਾਂ ਦੀ ਬੈਂਚ ਨੇ  ਨਵਾਜ਼ ਸ਼ਰੀਫ਼ ਖਿਲਾਫ਼ ਫੈਸਲਾ ਦਿੰਦੇ ਹੋਏ ਉਨ੍ਹਾਂ ਨੂੰ ਅਯੋਗ ਠਹਿਰਾ ਦਿੱਤਾ। ਨਵਾਜ਼ ਸ਼ਰੀਫ਼ ਖਿਲਾਫ਼ ਪਾਕਿ ਸੁਪਰੀਮ ਕੋਰਟ ਦੇ ਪੰਜ ਜੱਜਾਂ ਜਸਟਿਸ ਆਸਿਫ਼ ਸਈਅਦ ਖੋਸਾ,ਜਸਟਿਸ ਗੁਲਜ਼ਾਰ ਅਹਿਮਦ, ਜਸਟਿਸ ਐਜਾਜ਼ ਅਫ਼ਜਲ ਖਾਨ, ਜਸਟਿਸ ਇਜਾਜ਼ ਉਲ ਅਹਿਸਾਨ ਅਤੇ ਜਸਟਿਸ ਸ਼ੇਖ ਅਜ਼ਮਤ ਸਈਅਦ ਦੇ ਸਰਵਸੰਮਤੀ ਨਾਲ ਫੈਸਲਾ ਸੁਣਾਇਆ। ਇਸ ਤੋਂ ਇਲਾਵਾ ਸਰੀਫ਼ ਦੇ ਪਰਿਵਾਰ ਨੂੰ ਇਹ ਸਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਹੈ।

ਉੱਧਰ ਪਨਾਮਾ ਕੇਸ਼ ਵਿੱਚ ਅਦਾਲਤ ਵੱਲੋਂ ਅਯੋਗ ਠਹਿਰਾਏ ਜਾਣ ਤੋਂ ਬਾਅਦ ਨਵਾਜ਼ ਸ਼ਰੀਫ਼ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਸ ਦੇ ਨਾਲ ਹੀ ਕੇਂਦਰੀ ਮੰਤਰੀ ਮੰਡਲ ਨੂੰ  ਬਰਖਾਸਤ ਕਰ ਦਿੱਤਾ ਹੈ। ਦਰਅਸਲ ਇਸ ਮਾਮਲੇ ਵਿੱਚ ਨਵਾਜ਼ ਸਰੀਫ਼ ਸਮੇਤ ਉਨ੍ਹਾਂ ਦੇ ਪਰਿਵਾਰ ‘ਤੇ ਕਾਲਾ ਧਨ ਛੁਪਾਉਣ, ਭ੍ਰਿਸ਼ਟਾਚਾਰ ਅਤੇ ਮਨੀ ਲਾਂਡਰਿੰਗ ਦੇ ਦੋਸ਼ ਸਨ। ਇਨ੍ਹਾਂ ਮਾਮਲਿਆ ਵਿੱਚ ਉਨ੍ਹਾਂ ਨੂੰ ਅਤੇ ਪਰਿਵਾਰ ਨੂੰ ਦੋਸ਼ੀ ਪਾਇਆ ਗਿਆ ਹੈ।

ਜ਼ਿਕਰਯੋਗ ਹੈ ਕਿ ਸੰਨ 2013 ਵਿੱਚ ਇੰਟਰਨੈਸ਼ਨਲ ਕੰਸਾਂਰਟੀਅਮ ਆਫ਼ ਇਨਵੈਸਟੀਗੇਵਿਟ ਜਰਨਲਿਸਟ (ਆਈਸੀਆਈਜੇ) ਨੇ ਪਨਾਮਾ ਪੇਪਰਜ਼ ਦੇ ਨਾਂਅ ਨਾਲ ਵੱਡਾ ਖੁਲਾਸਾ ਕੀਤਾ। ਉੱਤਰੀ ਤੇ ਦੱਖਣੀ ਅਮਰੀਕਾ ਨੂੰ ਜ਼ਮੀਨੀ ਮਾਰਗ ਨਾਲ ਜੋੜਨ ਵਾਲੇ ਦੇਸ਼ ਪਨਾਮਾ ਦੀ ਇੱਕ ਕਾਨੂੰਨੀ ਫਰਮ ‘ਮੋਸੇਕ ਫੋਂਸੇਕਾ’ ਦੇ ਸਰਵਰ ਨੂੰ 2013 ਵਿੱਚ ਹੈਕਰ ਕਰਨ ਤੋਂ ਬਾਅਦ ਇਹ ਖੁਲਾਸੇ ਕੀਤੇ ਅਤੇ ਕਿਹਾ ਕਿ ਫਰਜ਼ੀ ਕੰਪਨੀਆਂ ਅਤੇ ਮਨੀ ਲਾਂਡਰਿੰਗ ਦੇ ਜ਼ਰੀਏ ਅਰਬਾਂ ਰੁਪਏ ਵਿਦੇਸ਼ੀ ਬੈਂਕਾਂ ਵਿੱਚ ਜਮ੍ਹਾ ਕਰਵਾਏ ਗਏ। ਇਸ ਵਿੱਚ ਕਈ ਦੇਸ਼ਾਂ ਦੇ ਆਗੂਆਂ ਅਤੇ ਵੱਖ-ਖੇਤਰਾਂ ਨਾਲ ਜੁੜੀਆਂ ਹਸਤੀਆਂ ਦਾ ਨਾਂਅ ਸਾਹਮਣੇ ਆਇਆ। ਆਈਸਲੈਂਡ ਦੇ ਪ੍ਰਧਾਨ ਮੰਤਰੀ ਨੂੰ ਤਾਂ ਇਸ ਖੁਲਾਸੇ ਤੋਂ ਬਾਅਦ ਅਸਤੀਫ਼ਾ ਹੀ ਦੇਣਾ ਪਿਆ। ਨਵਾਜ਼ ਸ਼ਰੀਫ਼ ਦਾ ਪਰਿਵਾਰ ਵੀ ਇਸ ਖੁਲਾਸੇ ਦੀ ਜਾਂਚ ਦੇ ਘੇਰੇ ਵਿੱਚ ਆ ਗਿਆ।

ਸੁਪਰੀਮ ਕੋਰਟ ਵੱਲੋਂ ਅਯੋਗ ਠਹਿਰਾਏ ਜਾਣ ਤੋਂ ਬਾਅਦ ਨਵਾਜ਼ ਸਰੀਫ਼ ਨੂੰ ਕੁਰਸੀ ਛੱਡਣੀ ਪਈ ਹੈ। ਹੁਣ ਉਸ ਦੇ ਭਰਾ ਸ਼ਾਹਬਾਜ਼ ਸ਼ਰੀਫ਼ ਜਾਂ ਪਾਰਟੀ ਦਾ ਕੋਈ ਹੋਰ ਨੇਤਾ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲ ਸਕਦਾ ਹੈ। ਫੌਜ ਦੇ ਦਬਦਬੇ ਵਾਲੇ ਪਾਕਿਸਤਾਨ ਵਿੱਚ ਸਿਵਲ ਸਰਕਾਰ ਦੀ ਸਥਿਤੀ ਉਂਜ ਹੀ ਡਾਵਾਂਡੋਲ ਰਹਿੰਦੀ ਹੈ। ਅਜਿਹੇ ਸਮੇਂ ਜਦੋਂ ਭਾਰਤ-ਪਾਕਿਸਤਾਨ ਦੀ ਸਰਹੱਦ ‘ਤੇ ਤਣਾਅ ਹੈ, ਪਾਕਿਸਤਾਨੀ ਸਿਵਲ ਸਰਕਾਰ ਦਾਕਮਜ਼ੋਰ ਹੋਣਾ ਫੌਜ ਲਈ ਫਿਰ ਸੱਤਾ ‘ਤੇ ਕਬਜ਼ੇ ਦਾ ਮੌਕਾ ਦੇ ਸਕਦਾ ਹੈ। ਅਗਲੇ ਕੁਝ ਦਿਨਾਂ ਤੱਕ ਪਾਕਿਸਤਾਨ ਦੇ ਸਿਆਸੀ ਘਟਨਾਕ੍ਰਮ ‘ਤੇ ਪੂਰੀ ਦੁਨੀਆ ਦੀਟਾਂ ਨਜ਼ਰਾਂ ਟਿਕੀਆਂ ਰਹਿਣਗੀਆਂ।

ਕੀ ਹੈ ਮੌਸੇਕ ਫੌਂਸੇਕਾ

ਪਨਾਮਾ ਦੀ ਇਹ ਲਾਅ ਕੰਪਨੀ ਲੋਕਾਂ ਦੇ ਪੈਸੇ ਦਾ ਮੈਨੇਜਮੈਂਟ ਕਰਨ ਦਾ ਕੰਮ ਕਰਦੀ ਹੈ। ਜੇਕਰ ਤਹਾਡੇ ਕੋਲ ਬਹੁਤ ਸਾਰਾ ਪੈਸਾ ਹੈ ਅਤੇ ਤੁਸੀਂ ਉਸ ਨੂੰ ਸੁਰੱਖਿਅਤ ਤੌਰ ‘ਤੇ ਟਿਕਾਣੇ ਲਾਉਣਾ ਚਾਹੁੰਦੇ, ਤਾਂ ਇਹ ਤੁਹਾਡੀ ਮੱਦਦ ਕਰਦੀ ਹੈ। ਇਹ ਤੁਹਾਡੇ ਨਾਂਅ ਨਾਲ ਫਰਜ਼ੀ ਕੰਪਨੀ ਖੋਲ੍ਹਦੀ ਹੈ ਅਤੇ ਕਾਗਜ਼ਾਂ ਦਾ ਹਿਸਾਬ ਰੱਖਦੀ ਹੈ। ਇਸ ਕੰਪਨੀ ਵੱਲੋਂ ਦੁਨੀਆਂ ਭਰ ਵਿੱਚ ਕੀਤੇ ਜਾ ਰਹੇ ਕਾਰੋਬਾਰ ‘ਤੇ ਹੀ ਪਨਾਮਾ ਦੇਸ਼ ਦੀ ਅਰਥਵਿਵਸਥਾ ਵੀ ਨਿਰਭਰ ਕਰਦੀ ਹੈ। ਇਸ ਲੀਕ ਨਾਲ ਕੰਪਨੀ ਦੀ ਪ੍ਰੇਸ਼ਾਨੀ ਕਾਫ਼ੀ ਵਧ ਗਈ।

ਮੱਧਕਾਲੀ ਚੋਣਾਂ ਦੀ ਸਥਿਤੀ

ਪਾਕਿਸਤਾਨ ਦੇ ਸੰਵਿਧਾਨ ਮੁਤਾਬਕ ਪ੍ਰਧਾਨ ਮੰਤਰੀ ਦੀ ਸਲਾਹ ‘ਤੇ ਹੀ ਰਾਸ਼ਟਰਪਤੀ ਇਸ ਤਰ੍ਹਾਂ ਦਾ ਕੋਈ ਐਲਾਨ ਕਰ ਸਕਦਾ ਹੈ। ਭਾਵ ਕਿ ਜੇਕਰ ਮੱਧਕਾਲੀ ਚੋਣਾਂ ਕਰਾਉਣੀਆਂ ਵੀ ਹੋਣਗੀਆਂ ਤਾਂ ਉਸ ਲਈ ਪਹਿਲਾਂ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਕਿਸੇ ਹੋਰ ਨੇਤਾ ਦੀ ਤਾਜ਼ਪੋਸ਼ੀ ਕਰਨੀ ਪਵੇਗੀ। ਉਂਜ ਵੀ 2018 ਵਿੱਚ ਚੋਣ ਹੋਣ ਵਾਲੀਆਂ ਹਨ।