ਲਾਪ੍ਰਵਾਹੀ ਲਈ ਮਵੀ ਕਲਾਂ ਚੌਂਕੀ ਦਾ ਇੰਚਾਰਜ ਮੁਅੱਤਲ

MaviKalan Police Chowki, Incharge, Suspended, Mischievous Person, Namcharcha

ਐੱਸਪੀਡੀ ਹਰਵਿੰਦਰ ਸਿੰਘ ਵਿਰਕ ਨੂੰ ਸੌਂਪੀ ਨਾਮ ਚਰਚਾ ‘ਤੇ ਹਮਲੇ ਦੀ ਜਾਂਚ

ਜਗਸੀਰ/ਮਨੋਜ, ਘੱਗਾ: ਪਿਛਲੇ ਦਿਨੀਂ ਬਲਾਕ ਮਵੀ ਕਲਾਂ ਦੇ ਪਿੰਡ ਮਰੌੜੀ ਕਲਾਂ ਵਿਖੇ ਨਾਮ ਚਰਚਾ ‘ਤੇ ਹੋਏ ਹਮਲੇ ਸਬੰਧੀ ਢਿੱਲੀ ਕਾਰਗੁਜ਼ਾਰੀ ਕਾਰਨ ਚੌਂਕੀ ਇੰਚਾਰਜ ਮਵੀ ਕਲਾਂ ਏ ਐਸ ਆਈ ਮੇਵਾ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਜਿਸ ਦੀ ਪੁਸ਼ਟੀ ਡੀ ਐਸ ਪੀ ਪਾਤੜਾਂ ਸ਼੍ਰੀ ਦਵਿੰਦਰ ਅੱਤਰੀ ਨੇ ਕੀਤੀ ਹੈ

ਪ੍ਰਾਪਤ ਜਾਣਕਾਰੀ ਅਨੁਸਾਰ ਸਾਧ-ਸੰਗਤ ਨੇ ਪੁਲਿਸ ਅਧਿਕਾਰੀਆਂ ਨੂੰ ਦੱਸਿਆ ਸੀ ਕਿ ਸਾਧ-ਸੰਗਤ ਉੱਪਰ ਸ਼ਰਾਰਤੀ ਤੱਤਾਂ ਵੱਲੋਂ ਹਮਲਾ ਕੀਤੇ ਜਾਣ ਸਮੇਂ ਏ ਐਸ ਆਈ ਮੇਵਾ ਸਿੰਘ ਵੀ ਸਿਵਲ ਵਰਦੀ ਵਿੱਚ ਮੌਜੂਦ ਸੀ ਪਰੰਤੂ ਉਨ੍ਹਾਂ ਨੇ ਹਮਲਾਵਰਾਂ ਨੂੰ ਰੋਕਣ ਲਈ ਇੱਕ ਫੀਸਦੀ ਵੀ ਕੋਸ਼ਿਸ਼ ਨਹੀਂ ਕੀਤੀ ਸਾਧ-ਸੰਗਤ ਵਿਚਕਾਰ  ਵਧਦੇ ਰੋਸ ਨੂੰ ਦੇਖਦਿਆਂ ਅਤੇ ਚੌਂਕੀ ਇੰਚਾਰਜ ਮੇਵਾ ਸਿੰਘ ‘ਤੇ ਲੱਗੇ ਦੋਸ਼ਾਂ ਦੀ ਮੁੱਢਲੀ ਜਾਂਚ ਉਪਰੰਤ ‘ਤੇ ਅਮਲ ਕਰਦਿਆਂ ਐਸ ਐਸ ਪੀ ਪਟਿਆਲਾ ਸ਼੍ਰੀ ਐਸ ਭੂਪਤੀ ਨੇ ਮੇਵਾ ਸਿੰਘ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਅਤੇ ਸਮੁੱਚੇ ਮਾਮਲੇ ਦੀ ਜਾਂਚ ਐਸ ਪੀ ਡੀ ਹਰਵਿੰਦਰ ਸਿੰਘ ਵਿਰਕ ਨੂੰ ਸੌਂਪ ਦਿੱਤੀ

ਮੇਵਾ ਸਿੰਘ ਉੱਤੇ ਦੋਸ਼ ਹਨ ਕਿ ਉਨ੍ਹਾਂ ਸਮਾਂ ਰਹਿੰਦਿਆਂ ਉਚਿਤ ਕਾਰਵਾਈ ਨਹੀਂ ਕੀਤੀ ਅਤੇ ਮਾਮਲੇ ਨੂੰ ਕਾਨੂੰਨੀ ਢੰਗ ਨਾਲ ਨਹੀਂ ਨਜਿੱਠਿਆ ਇਥੋਂ ਤੱਕ ਕਿ ਉਸ ਨੇ ਇਸ ਘਟਨਾ ਦੀ ਜਾਣਕਾਰੀ ਤੱਕ ਵੀ ਉੱਚ ਅਧਿਕਾਰੀਆਂ ਦੇ ਧਿਆਨ ‘ਚ ਨਹੀਂ ਲਿਆਂਦੀ ਮੇਵਾ ਸਿੰਘ ਦੀ ਥਾਂ ਨਵੇਂ ਚੌਂਕੀ ਇੰਚਾਰਜ ਸਾਹਿਬ ਸਿੰਘ ਨੂੰ ਲਗਾਇਆ ਗਿਆ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।