ਇੱਕ ਰਾਜਾ, ਦੋ ਰਾਣੀਆਂ

ਇੱਕ ਰਾਜਾ, ਦੋ ਰਾਣੀਆਂ

ਦੂਰ ਕਿਸੇ ਦੇਸ਼ ‘ਚ ਇੱਕ ਸੂਬਾ ਸੀ, ਕਮਲਾਪੁਰੀ ਕਮਲਾਪੁਰੀ ਦੇ ਰਾਜੇ ਦੀਆਂ ਦੋ ਰਾਣੀਆਂ ਸਨ ਦੋਵੇਂ ਹੀ ਬਹੁਤ ਸੁੰਦਰ ਸਨ ਪਰ ਮੰਦਭਾਗੇ ਵੱਡੀ ਰਾਣੀ ਦਾ ਇੱਕ ਹੀ ਵਾਲ ਸੀ ਅਤੇ ਛੋਟੀ ਰਾਣੀ ਦੇ ਦੋ ਵੱਡੀ ਰਾਣੀ ਬਹੁਤ ਭੋਲੀ ਸੀ ਅਤੇ ਛੋਟੀ ਰਾਣੀ ਨੂੰ ਫੁੱਟੀ ਅੱਖ ਨਾ ਸੁਹਾਉਂਦੀ ਸੀ ਇੱਕ ਦਿਨ ਛੋਟੀ ਰਾਣੀ ਨੇ ਵੱਡੀ ਰਾਣੀ ਨੂੰ ਕਿਹਾ, ‘ਵੱਡੇ ਦੀਦੀ, ਤੁਹਾਡੇ ਸਿਰ ‘ਤੇ ਮੈਨੂੰ ਇੱਕ ਸਫੇਦ ਵਾਲ ਨਜ਼ਰ ਆ ਰਿਹਾ ਹੈ, ਆਓ ਉਸ ਨੂੰ ਪੁੱਟ ਦੇਈਏ’ ਵੱਡੀ ਰਾਣੀ ਨੇ ਕਿਹਾ, ‘ਪਰ ਮੇਰੇ ਤਾਂ ਸਿਰਫ ਇੱਕ ਹੀ ਵਾਲ ਹੈ, ਕੀ ਉਹ ਵੀ ਸਫੇਦ ਹੋ ਗਿਆ?’

ਛੋਟੀ ਰਾਣੀ ਨੇ ਝੂਠ-ਮੂਠ ਦਾ ਗੁੱਸਾ ਵਿਖਾਇਆ ਤੇ ਕਿਹਾ, ‘ਠੀਕ ਹੈ ਪਰ ਮੇਰੇ ‘ਤੇ ਭਰੋਸਾ ਨਹੀਂ ਤਾਂ ਮੇਰੇ ਨਾਲ ਗੱਲ ਕਰਨ ਦੀ ਵੀ ਲੋੜ ਨਹੀਂ ਮੈਂ ਤਾਂ ਤੁਹਾਡੇ ਭਲੇ ਲਈ ਹੀ ਕਹਿ ਰਹੀ ਸੀ’ ਭੋਲੀਭਾਲੀ ਵੱਡੀ ਰਾਣੀ ਛੋਟੀ ਰਾਣੀ ਦੀਆਂ ਗੱਲਾਂ ‘ਚ ਆ ਗਈ ਅਤੇ ਛੋਟੀ ਰਾਣੀ ਨੇ ਉਸ ਦਾ ਇੱਕ ਵਾਲ ਚਿਮਟੀ ਨਾਲ ਖਿੱਚ ਕੇ ਪੁੱਟ ਦਿੱਤਾ ਵੱਡੀ ਰਾਣੀ ਦੇ ਹੁਣ ਕੋਈ ਵਾਲ ਬਾਕੀ ਨਾ ਰਿਹਾ ਰਾਜੇ ਨੇ ਜਦੋਂ ਇਹ ਵੇਖਿਆ ਤਾਂ ਬਹੁਤ ਨਰਾਜ਼ ਹੋਇਆ ਤੇ ਬਿਨਾ ਕੁਝ ਕਹੇ-ਸੁਣੇ ਵੱਡੀ ਰਾਣੀ ਨੂੰ ਘਰੋਂ ਕੱਢ ਦਿੱਤਾ

ਵੱਡੀ ਰਾਣੀ ਰੋਂਦੀ-ਰੋਂਦੀ ਸੂਬੇ ‘ਚੋਂ ਬਾਹਰ ਚਲੀ ਗਈ ਇੱਕ ਨਦੀ ਕੰਢੇ, ਅਨਾਰ ਦੇ ਬੂਟੇ ਹੇਠਾਂ ਬੈਠ ਕੇ ਉਹ ਜ਼ੋਰ-ਜ਼ੋਰ ਨਾਲ ਰੋ ਰਹੀ ਸੀ ਕਿ ਉਦੋਂ ਇੱਕ ਬਹੁਤ ਸੁੰਦਰ ਪਰੀ ਪ੍ਰਗਟ ਹੋਈ  ਉਸ ਪਰੀ ਨੇ ਰਾਣੀ ਤੋਂ ਉਸ ਦੇ ਰੋਣ ਦਾ ਕਾਰਨ ਪੁੱਛਿਆ ਵੱਡੀ ਰਾਣੀ ਨੇ ਸਭ ਕੁਝ ਸੱਚ-ਸੱਚ ਦੱਸ ਦਿੱਤਾ ਉਦੋਂ ਪਰੀ ਬੋਲੀ, ‘ਠੀਕ ਹੈ, ਮੈਂ ਜਿਵੇਂ ਕਹਿੰਦੀ ਹਾਂ, ਉਵੇਂ ਹੀ ਕਰੋ, ਨਾ ਜ਼ਿਆਦਾ ਨਾ ਘੱਟ ਪਹਿਲਾਂ ਇਸ ਨਦੀ ‘ਚ ਤਿੰਨ ਡੁਬਕੀਆਂ ਲਾਓ ਤੇ ਫਿਰ ਇਸ ਅਨਾਰ ਦੇ ਬੂਟੇ ਤੋਂ ਇੱਕ ਅਨਾਰ ਤੋੜੋ” ਅਜਿਹਾ ਕਹਿ ਕੇ ਪਰੀ ਗਾਇਬ ਹੋ ਗਈ ਵੱਡੀ ਰਾਣੀ ਨੇ ਉਵੇਂ ਹੀ ਕੀਤਾ ਜਿਵੇਂ ਪਰੀ ਨੇ ਕਿਹਾ ਸੀ

ਜਦੋਂ ਰਾਣੀ ਨੇ ਪਹਿਲੀ ਡੁਬਕੀ ਲਾਈ ਤਾਂ ਉਸ ਦੇ ਸਰੀਰ ਦਾ ਰੰਗ ਹੋਰ ਸਾਫ ਹੋ ਗਿਆ, ਸੁੰਦਰਤਾ ਹੋਰ ਨਿੱਖਰ ਗਈ ਦੂਜੀ ਡੁਬਕੀ ਲਾਉਣ ‘ਤੇ ਉਸ ਦੇ ਸਰੀਰ ‘ਤੇ ਸੁੰਦਰ ਕੱਪੜੇ ਅਤੇ ਗਹਿਣੇ ਆ ਗਏ ਤੀਜੀ ਡੁਬਕੀ ਲਾਉਣ ‘ਤੇ ਰਾਣੀ ਦੇ ਸੁੰਦਰ ਲੰਮੇ ਕਾਲੇ ਸੰਘਣੇ ਵਾਲੇ ਆ ਗਏ ਇਸ ਤਰ੍ਹਾਂ ਰਾਣੀ ਬਹੁਤ ਸੁੰਦਰ ਲੱਗਣ ਲੱਗੀ ਨਦੀ ‘ਚੋਂ ਬਾਹਰ ਨਿੱਕਲ ਕੇ ਰਾਣੀ ਨੇ ਪਰੀ ਦੇ ਕਹੇ ਅਨੁਸਾਰ ਅਨਾਰ ਦੇ ਬੂਟੇ ਤੋਂ ਇੱਕ ਅਨਾਰ ਤੋੜਿਆ ਉਸ ਅਨਾਰ ਦੇ ਸਾਰੇ ਬੀਜ ਸੈਨਿਕ ਬਣ ਕੇ ਫੁੱਟ ਆਏ ਅਤੇ ਰਾਣੀ ਲਈ ਇੱਕ ਤਿਆਰ ਪਾਲਕੀ ‘ਚ ਉਸ ਨੂੰ ਬਿਠਾ ਕੇ ਸੂਬੇ ‘ਚ ਵਾਪਸ ਲੈ ਗਏ

ਰਾਜ ਮਹਿਲ ਦੇ ਬਾਹਰ ਸ਼ੋਰ ਸੁਣ ਕੇ ਰਾਜੇ ਨੇ ਆਪਣੇ ਮੰਤਰੀ ਨੂੰ ਪਤਾ ਕਰਨ ਲਈ ਕਿਹਾ ਕਿ ਕੀ ਗੱਲ ਹੈ? ਮੰਤਰੀ ਨੇ ਆ ਕੇ ਖ਼ਬਰ ਦਿੱਤੀ ਕਿ ਵੱਡੀ ਰਾਣੀ ਦਾ ਜਲੂਸ ਆ ਰਿਹਾ ਹੈ ਰਾਜੇ ਨੇ ਉਦੋਂ ਵੱਡੀ ਰਾਣੀ ਨੂੰ ਮਹਿਲ ‘ਚ ਸੱਦ ਕੇ ਸਾਰੀ ਕਹਾਣੀ ਸੁਣੀ ਅਤੇ ਪਛਤਾਉਂਦੇ ਹੋਏ ਇਸ ਵਾਰ ਛੋਟੀ ਰਾਣੀ ਨੂੰ ਸੂਬੇ ਤੋਂ ਬਾਹਰ ਨਿੱਕਲ ਜਾਣ ਦਾ ਆਦੇਸ਼ ਦਿੱਤਾ ਛੋਟੀ ਰਾਣੀ ਨੇ ਪਹਿਲਾਂ ਹੀ ਪਰੀ ਦੀ ਸਾਰੀ ਕਹਾਣੀ ਸੁਣ ਲਈ ਸੀ ਉਹ ਵੀ ਸੂਬੇ ਤੋਂ ਬਾਹਰ ਜਾ ਕੇ ਅਨਾਰ ਦੇ ਬੂਟੇ ਹੇਠਾਂ, ਨਦੀ ਕੰਢੇ ਜਾ ਕੇ ਰੋਣ ਲੱਗੀ

ਪਿਛਲੀ ਵਾਰ ਵਾਂਗ ਹੀ ਇਸ ਵਾਰ ਵੀ ਪਰੀ ਪ੍ਰਗਟ ਹੋਈ ਪਰੀ ਨੇ ਛੋਟੀ ਰਾਣੀ ਤੋਂ ਵੀ ਉਸ ਦੇ ਰੋਣ ਦਾ ਕਾਰਨ ਪੁੱਛਿਆ ਛੋਟੀ ਰਾਣੀ ਨੇ ਝੂਠ-ਮੂਠ ਵੱਡੀ ਰਾਣੀ ਦੇ Àੁੱਪਰ ਦੋਸ਼ ਲਾਇਆ ਅਤੇ ਕਿਹਾ ਕਿ ਉਸ ਨੂੰ ਵੱਡੀ ਰਾਣੀ ਨੇ ਮਹਿਲ ‘ਚੋਂ ਬਾਹਰ ਕੱਢ ਦਿੱਤਾ ਹੈ ਉਦੋਂ ਪਰੀ ਨੇ ਕਿਹਾ, ‘ਠੀਕ ਹੈ, ਮੈਂ ਜਿਵੇਂ ਕਹਿੰਦੀ ਹਾਂ ਉਵੇਂ ਹੀ ਕਰੋ, ਨਾ ਜ਼ਿਆਦਾ ਨਾ ਘੱਟ ਪਹਿਲਾਂ ਇਸ ਨਦੀ ‘ਚ ਤਿੰਨ ਡੁਬਕੀਆਂ ਲਾਓ ਤੇ ਫਿਰ ਇਸ ਅਨਾਰ ਦੇ ਬੂਟੇ ਤੋਂ ਇੱਕ ਅਨਾਰ ਤੋੜੋ’ ਤੇ ਅਜਿਹਾ ਕਹਿ ਕੇ ਉਹ ਪਰੀ ਗਾਇਬ ਹੋ ਗਈ ਛੋਟੀ ਰਾਣੀ ਨੇ ਖੁਸ਼ ਹੋ ਕੇ ਨਦੀ ‘ਚ ਡੁਬਕੀ ਲਾਈ ਜਦੋਂ ਰਾਣੀ ਨੇ ਪਹਿਲੀ ਡੁਬਕੀ ਲਾਈ ਤਾਂ ਉਸ ਦੇ ਸਰੀਰ ਦਾ ਰੰਗ ਹੋਰ ਸਾਫ ਹੋ ਗਿਆ,

ਸੁੰਦਰਤਾ ਹੋਰ ਨਿੱਖਰ ਗਈ ਦੂਜੀ ਡੁਬਕੀ ਲਾਉਣ ‘ਤੇ ਉਸ ਦੇ ਸਰੀਰ ‘ਤੇ ਸੁੰਦਰ ਕੱਪੜੇ ਤੇ ਗਹਿਣੇ ਆ ਗਏ ਤੀਜੀ ਡੁਬਕੀ ਲਾਉਣ ‘ਤੇ ਰਾਣੀ ਦੇ ਸੁੰਦਰ ਲੰਮੇ ਕਾਲੇ ਸੰਘਣੇ ਵਾਲ ਆ ਗਏ ਇਸ ਤਰ੍ਹਾਂ ਰਾਣੀ ਬਹੁਤ ਸੁੰਦਰ ਲੱਗਣ ਲੱਗੀ ਜਦੋਂ ਛੋਟੀ ਰਾਣੀ ਨੇ ਇਹ ਵੇਖਿਆ ਤਾਂ ਉਸ ਨੂੰ ਲੱਗਾ ਕਿ ਜੇਕਰ ਉਹ ਤਿੰਨ ਡੁਬਕੀਆਂ ਲਾਉਣ ‘ਤੇ ਇੰਨੀ ਸੁੰਦਰ ਬਣ ਸਕਦੀ ਹੈ, ਤਾਂ ਹੋਰ ਡੁਬਕੀਆਂ ਲਾਉਣ ‘ਤੇ ਜਾਣੋ ਕਿੰਨੀ ਸੁੰਦਰ ਲੱਗੇਗੀ

ਇਸ ਲਈ, ਉਸ ਨੇ ਇੱਕ ਤੋਂ ਬਾਅਦ ਇੱਕ ਕਈ ਡੁਬਕੀਆਂ ਲਾ ਲਈਆਂ ਪਰ ਉਸ ਦਾ ਅਜਿਹਾ ਕਰਨਾ ਸੀ ਕਿ ਰਾਣੀ ਦੇ ਸਰੀਰ ਦੇ ਸਾਰੇ ਕੱਪੜੇ ਪਾਟੇ-ਪੁਰਾਣੇ ਹੋ ਗਏ, ਗਹਿਣੇ ਗਾਇਬ ਹੋ ਗਏ, ਸਿਰ ਤੋਂ ਵਾਲ ਝੜ ਗਏ ਤੇ ਸਾਰੇ ਸਰੀਰ ‘ਤੇ ਦਾਗ ਅਤੇ ਮੱਸੇ ਨਜ਼ਰ ਆਉਣ ਲੱਗੇ ਛੋਟੀ ਰਾਣੀ ਅਜਿਹਾ ਵੇਖ ਕੇ ਦਹਾੜਾਂ ਮਾਰ ਕੇ ਰੋਣ ਲੱਗੀ ਫਿਰ ਉਹ ਨਦੀ ‘ਚੋਂ ਬਾਹਰ ਆਈ ਤੇ ਅਨਾਰ ਦੇ ਬੂਟੇ ਤੋਂ ਇੱਕ ਅਨਾਰ ਤੋੜਿਆ ਉਸ ਅਨਾਰ ‘ਚੋਂ ਇੱਕ ਵੱਡਾ ਜਿਹਾ ਸੱਪ ਨਿੱਕਲਿਆ ਅਤੇ ਰਾਣੀ ਨੂੰ ਖਾ ਗਿਆ ਇਸ ਕਹਾਣੀ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਦੂਜਿਆਂ ਦਾ ਕਦੇ ਬੁਰਾ ਨਹੀਂ ਕਰਨਾ ਚਾਹੀਦਾ ਅਤੇ ਲਾਲਚ ਨਹੀਂ ਕਰਨਾ ਚਾਹੀਦਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।