ਅੱਤਵਾਦੀ-ਗੈਂਗਸਟਰ ਨੈੱਟਵਰਕ ‘ਤੇ NIA ਦੀ ਵੱਡੀ ਕਾਰਵਾਈ, ਅਰਸ਼ ਡੱਲਾ ਸਮੇਤ 12 ਖਿਲਾਫ ਚਾਰਜਸ਼ੀਟ ਦਾਖਲ

NIA Raid
ਫਾਈਲ ਫੋਟੋ।

 ਅਰਸ਼ ਡੱਲਾ ਸਮੇਤ 12 ਖਿਲਾਫ ਚਾਰਜਸ਼ੀਟ ਦਾਖਲ

(ਸੱਚ ਕਹੂੰ ਨਿਊਜ਼) ਅੰਮ੍ਰਿਤਸਰ। ਕੌਮੀ ਜਾਂਚ ਏਜੰਸੀ (NIA) ਨੇ ਅੱਤਵਾਦੀਆਂ ਖਿਲ਼ਾਫ ਵੱਡੀ ਕਾਰਵਾਈ ਕੀਤੀ ਹੈ। ਐਨਆਈਏ ਪਾਕਿਸਤਾਨ ‘ਚ ਬੈਠੇ ਖਾਲਿਸਤਾਨ ਪੱਖੀ ਸੰਗਠਨਾਂ ਅਤੇ ਅੱਤਵਾਦੀਆਂ ਵਿਚਾਲੇ ਚੱਲ ਰਹੇ ਗਠਜੋੜ ‘ਤੇ ਕਾਰਵਾਈ ਕਰਦੇ ਹੋਏ ਚਾਰਜਸ਼ੀਟ ਦਾਇਰ ਕੀਤੀ ਹੈ। 12 ਦੋਸ਼ੀਆਂ ਖਿਲਾਫ ਦਾਇਰ ਇਸ ਚਾਰਜਸ਼ੀਟ ‘ਚ ਅੱਤਵਾਦੀਆਂ ਅਤੇ ਗੈਂਗਸਟਰਾਂ ਦਾ ਨੈੱਟਵਰਕ ਸਾਫ ਦਿਖਾਈ ਦੇ ਰਿਹਾ ਹੈ। 6 ਮਹੀਨਿਆਂ ਦੀ ਜਾਂਚ ਤੋਂ ਬਾਅਦ ਤਿਆਰ ਕੀਤੀ ਗਈ ਇਸ ਚਾਰਜਸ਼ੀਟ ‘ਚ NIA ਨੇ 4 ਸੂਬਿਆਂ ਦੇ 25 ਜ਼ਿਲਿਆਂ ‘ਚ 91 ਥਾਵਾਂ ‘ਤੇ ਛਾਪੇਮਾਰੀ ਕੀਤੀ।

NIA ਨੇ 12 ਦੋਸ਼ੀਆਂ ਖਿਲਾਫ ਚਾਰਜਸ਼ੀਟ ਦਾਖਲ ਕੀਤੀ ਹੈ। ਜਿਸ ਵਿੱਚ ਅਰਸ਼ ਡੱਲਾ, ਗੌਰਵ ਪਟਿਆਲ, ਸੁਖਪ੍ਰੀਤ, ਕੌਸ਼ਲ ਚੌਧਰੀ, ਅਮਿਤ ਡਾਗਰ, ਨਵੀਨ ਬਾਲੀ, ਛੋਟੂ ਭੱਟ, ਆਸਿਫ਼ ਖਾਨ, ਜੱਗਾ ਤਖਤਮਲ, ਟਿੱਲੂ ਤਾਜਪੁਰੀਆ, ਭੁੱਪੀ ਰਾਣਾ ਅਤੇ ਸੰਦੀਪ ਬਰਾੜ ਦੇ ਨਾਮ ਸ਼ਾਮਲ ਹਨ। ਵੱਖ-ਵੱਖ ਸੰਗਠਿਤ ਅਪਰਾਧ ਸਹਿਯੋਗੀ ਨੈੱਟਵਰਕਾਂ ਦੇ ਲਗਭਗ 100 ਮੈਂਬਰਾਂ ਦੀ 6 ਮਹੀਨਿਆਂ ਦੀ ਲੰਮੀ ਖੋਜ ਅਤੇ ਜਾਂਚ ਤੋਂ ਬਾਅਦ ਉਨਾਂ ਵਿਰੁੱਧ ਚਾਰਜਸ਼ੀਟ ਦਾਖਲ ਕੀਤੀ ਗਈ ਹੈ।

Terrorist Arsh Dallas

ਐਨਆਈਏ ਦਾ ਕਹਿਣਾ ਹੈ ਕਿ ਇਸ ਮਾਮਲੇ ਵਿੱਚ ਦਸ ਹੋਰ ਲੋਕਾਂ ਖ਼ਿਲਾਫ਼ ਜਾਂਚ ਚੱਲ ਰਹੀ ਹੈ। ਇਨ੍ਹਾਂ ਵਿੱਚ ਕੁਝ ਸਿਆਸਤਦਾਨਾਂ, ਗਾਇਕਾਂ ਅਤੇ ਕਾਰੋਬਾਰੀਆਂ ਨੂੰ ਖ਼ਤਮ ਕਰਨ ਦੀ ਯੋਜਨਾ ਬਣਾਉਣ ਵਾਲੇ ਵੀ ਸ਼ਾਮਲ ਹਨ। NIA ਦੀ ਜਾਂਚ ਵਿੱਚ ਮੁਲਜ਼ਮ ਅਰਸ਼ਦੀਪ ਸਿੰਘ ਗਿੱਲ ਉਰਫ਼ ਅਰਸ਼ ਡੱਲਾ ਦੇ ਖਾਲਿਸਤਾਨ ਟਾਈਗਰ ਫੋਰਸ ਨਾਲ ਸਬੰਧਾਂ ਦਾ ਵੀ ਖੁਲਾਸਾ ਹੋਇਆ ਹੈ। ਅਰਸ਼ ਡੱਲਾ ਪਾਕਿਸਤਾਨ ਸਥਿਤ ਸਾਜ਼ਿਸ਼ਕਾਰਾਂ ਦੇ ਸੰਪਰਕ ‘ਚ ਰਹਿਣ ਤੋਂ ਇਲਾਵਾ ਕੈਨੇਡਾ ਸਥਿਤ ਖਾਲਿਸਤਾਨੀਆਂ ਦੇ ਸੰਪਰਕ ‘ਚ ਵੀ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ