ਨਵਾਂ ਸਾਲ, ਸ਼ੁਰੂ ਕੀਤਾ ਮਾਨਵਤਾ ਭਲਾਈ ਕਾਰਜਾਂ ਨਾਲ, ਗਾਇਆ ਮਾਲਕ ਦਾ ਗੁਣਗਾਣ

ਬਲਾਕ ਬਠਿੰਡਾ ਨੇ ਪਵਿੱਤਰ ਅਵਤਾਰ ਮਹੀਨੇ ਅਤੇ ਨਵੇਂ ਸਾਲ ਦਾ ਮਾਨਵਤਾ ਭਲਾਈ ਕਾਰਜਾਂ ਨਾਲ ਕੀਤਾ ਆਗਾਜ਼ (Naamcharcha Bathinda)

  • ਬਲਾਕ ਪੱਧਰੀ ਨਾਮ ਚਰਚਾ ’ਚ 51 ਜਰੂਰਤਮੰਦਾਂ ਨੂੰ ਦਿੱਤੇ ਕੰਬਲ ਅਤੇ 10 ਪਰਿਵਾਰਾਂ ਨੂੰ ਵੰਡਿਆ ਰਾਸ਼ਨ
  • ਮਾਨਵਤਾ ਭਲਾਈ ਦੇ ਕਾਰਜਾਂ ਨੂੰ ਹੋਰ ਗਤੀ ਦਿੱਤੀ ਜਾਵੇਗੀ : ਸਟੇਟ, ਬਲਾਕ ਕਮੇਟੀ

(ਸੁਖਨਾਮ) ਬਠਿੰਡਾ। ਹਰ ਵਾਰ ਦੀ ਤਰਾਂ ਇਸ ਸਾਲ ਵੀ ਬਲਾਕ ਬਠਿੰਡਾ ਦੀ ਸਾਧ ਸੰਗਤ ਵੱਲੋਂ ਪਵਿੱਤਰ ਅਵਤਾਰ ਮਹੀਨੇ ਅਤੇ ਨਵੇਂ ਸਾਲ ਦਾ ਆਗਾਜ਼ ਮਾਨਵਤਾ ਭਲਾਈ ਦੇ ਕਾਰਜਾਂ ਨਾਲ ਕੀਤਾ ਗਿਆ ਜਿਸ ਤਹਿਤ ਜਰੂਰਤਮੰਦ ਪਰਿਵਾਰਾਂ ਨੂੰ ਕੰਬਲ ਅਤੇ ਰਾਸ਼ਨ ਵੰਡਿਆ ਗਿਆ ਇਸ ਤੋਂ ਪਹਿਲਾਂ ਡੇਰਾ ਸੱਚਾ ਸੌਦਾ ਸਰਸਾ ਦੀ ਦੂਜੀ ਪਾਤਸ਼ਾਹੀ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ 104ਵੇਂ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਮਹਾਂਨਗਰ ਬਠਿੰਡਾ (Naamcharcha Bathinda) ਦੀ ਬਲਾਕ ਪੱੱਧਰੀ ਨਾਮ ਚਰਚਾ ਅੱਜ ਮਲੋਟ ਰੋਡ, ਨਾਮ ਚਰਚਾ ਘਰ ਵਿਖੇ ਬੜੀ ਧੂਮ-ਧਾਮ ਨਾਲ ਕੀਤੀ ਗਈ ।

ਇਸ ਮੌਕੇ ਬਲਾਕ ਬਠਿੰਡਾ ਦੀ ਭਾਰੀ ਗਿਣਤੀ ’ਚ ਪਹੁੰਚੀ ਸਾਧ-ਸੰਗਤ ਨੇ ਕਵੀਰਾਜ ਵੀਰਾਂ ਵੱਲੋਂ ਅਵਤਾਰ ਮਹੀਨੇ ਦੇ ਸਬੰਧ ’ਚ ਕੀਤੀ ਸ਼ਬਦ ਬਾਣੀ ਨੂੰ ਸ਼ਰਧਾਪੂਰਵਕ ਸਰਵਣ ਕੀਤਾ ਅਤੇ ਡੇਰਾ ਸੱਚਾ ਸੌਦਾ ਦੇ ਪਵਿੱਤਰ ਗ੍ਰੰਥ ਵਿਚੋਂ ਸੰਤਾਂ ਮਹਾਤਮਾਂ ਦੇ ਅਨਮੋਲ ਬਚਨ ਪੜ੍ਹ ਕੇ ਸੁਣਾਏ ਗਏ। ਇਸ ਮੌਕੇ ਨਾਮ ਚਰਚਾ ਘਰ ਨੂੰ ਬਹੁਤ ਹੀ ਸੁੰਦਰ ਤਰੀਕੇ ਨਾਲ ਸਜਾਇਆ ਹੋਇਆ ਸੀ ਨਾਮ ਚਰਚਾ (Naamcharcha Bathinda) ਦੌਰਾਨ ਪਹੁੰਚੀ ਵੱਡੀ ਗਿਣਤੀ ਸਾਧ-ਸੰਗਤ ਦੇ ਲਈ ਬਣਾਇਆ ਪੰਡਾਲ ਅਤੇ ਟਰੈਫਿਕ ਗਰਾਊਂਡ ਵੀ ਛੋਟਾ ਪੈ ਗਿਆ।

  • ਮਾਨਵਤਾ ਭਲਾਈ ਦੇ ਕਾਰਜਾਂ ਨੂੰ ਹੋਰ ਗਤੀ ਦਿੱਤੀ ਜਾਵੇਗੀ : ਸਟੇਟ, ਬਲਾਕ ਕਮੇਟੀ

ਸਾਧ ਸੰਗਤ ਨੂੰ ਸ਼ੈੱਡ ਦੇ ਬਾਹਰ ਬਿਠਾਉਣਾ ਪਿਆ ਅਤੇ ਵਹੀਕਲਾਂ ਨੂੰ ਨਾਮ ਚਰਚਾ ਘਰ ਦੇ ਮੇਨ ਰਸਤੇ ਤੇ ਹੀ ਪਾਰਕ ਕਰਨਾ ਪਿਆ ਇਸ ਮੌਕੇ 45 ਮੈਂਬਰ ਪੰਜਾਬ ਗੁਰਦੇਵ ਸਿੰਘ ਇੰਸਾਂ ਅਤੇ ਕੁਲਬੀਰ ਇੰਸਾਂ ਨੇ ਸਮੂਹ ਸਾਧ ਸੰਗਤ ਨੂੰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ‘ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ’ ਪਵਿੱਤਰ ਨਾਅਰਾ ਲਗਾ ਕਿ ਵਧਾਈ ਦਿੰਦਿਆਂ ਕਿਹਾ ਕਿ ਡੇਰਾ ਸੱਚਾ ਸੌਦਾ ਵੱਲੋਂ 147 ਮਾਨਵਤਾ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ, ਉਨਾਂ ਸਾਧ-ਸੰਗਤ ਨੰੂ ਅੱਗੇ ਤੋਂ ਵੀ ਵੱਧ ਚੜ ਕੇ ਇਨਾਂ ਮਾਨਵਤਾ ਭਲਾਈ ਦੇ ਕਾਰਜਾਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਸਾਧ ਸੰਗਤ ਨੇ ਹੱਥ ਖੜੇ ਕਰਕੇ ਮਾਨਵਤਾ ਭਲਾਈ ਦੇ ਕਾਰਜਾਂ ’ਚ ਵੱਧ ਚੜ੍ਹ ਕੇ ਹਿੱਸਾ ਲੈਣ ਦਾ ਪ੍ਰਣ ਦੁਹਰਾਇਆ।

51 ਪਰਿਵਾਰਾਂ ਨੂੰ ਕੰਬਲ ਵੰਡੇ

ਸਾਧ-ਸੰਗਤ ਨੂੰ ਪਵਿੱਤਰ ਅਵਤਾਰ ਮਹੀਨੇ ਦੀ ਵਧਾਈ ਦਿੰਦਿਆਂ ਜਿੰਮੇਵਾਰ 15 ਮੈਂਬਰ ਅਮਰਿੰਦਰ ਇੰਸਾਂ ਨੇ ਕਿਹਾ ਕਿ ਅੱਜ ਬਹੁਤ ਹੀ ਪਵਿੱਤਰ ਅਵਤਾਰ ਮਹੀਨੇ ਦਾ ਪਹਿਲਾ ਦਿਨ ਅਤੇ ਨਵੇਂ ਸਾਲ ਦੀ ਸ਼ੁਰੂਆਤ ਹੈ ਇਸ ਲਈ ਸਾਧ ਸੰਗਤ ਵੱਲੋਂ ਮਾਨਵਤਾ ਭਲਾਈ ਦੇ ਕਾਰਜ ਕੀਤੇ ਗਏ ਹਨ ਜਿਸ ਵਿਚ 51 ਪਰਿਵਾਰਾਂ ਨੂੰ ਬਲਾਕ ਬਠਿੰਡਾ ਦੇ ਏਰੀਆ ਨਵੀਂ ਬਸਤੀ ਦੀ ਸਾਧ ਸੰਗਤ ਵੱਲੋਂ ਕੰਬਲ ਵੰਡੇ ਗਏ ਹਨ ਅਤੇ ਬਲਾਕ ਕਮੇਟੀ ਵੱਲੋਂ 10 ਜਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ ਹੈ।

ਉਨਾਂ ਕਿਹਾ ਕਿ ਸਾਧ ਸੰਗਤ ਦੇ ਸਹਿਯੋਗ ਨਾਲ ਮਾਨਵਤਾ ਭਲਾਈ ਦੇ ਕਾਰਜਾਂ ਨੂੰ ਹੋਰ ਗਤੀ ਦਿੱਤੀ ਜਾਵੇਗੀ। ਇਸ ਮੌਕੇ ਨਾਮ ਚਰਚਾ ਵਿਚ ਪਹੁੰਚੀ ਵੱਡੀ ਗਿਣਤੀ ਸਾਧ ਸੰਗਤ ਦਾ ਬਲਾਕ ਭੰਗੀਦਾਸ ਬਾਰਾ ਸਿੰਘ ਇੰਸਾਂ ਨੇ ਪਵਿੱਤਰ ਇਲਾਹੀ ਨਾਅਰਾ ਲਾ ਕੇ ਧੰਨਵਾਦ ਕੀਤਾ ਮੌਕੇ 45 ਮੈਂਬਰ ਪੰਜਾਬ ਜਸਵੰਤ ਸਿੰਘ ਗਰੇਵਾਲ ਇੰਸਾਂ, 45 ਮੈਂਬਰ ਪੰਜਾਬ ਭੈਣਾਂ ਚਰਨਜੀਤ ਇੰਸਾਂ, ਸੁਖਵਿੰਦਰ ਇੰਸਾਂ, ਵਿਨੋਦ ਇੰਸਾਂ, ਜਸਵੰਤ ਇੰਸਾਂ, ਜ਼ਿਲਾ ਪੱਚੀ ਮੈਂਬਰ, ਜ਼ਿਲਾ ਸੁਜਾਨ ਭੈਣਾਂ, ਬਲਾਕ ਪੰਦਰਾਂ ਮੈਂਬਰ, ਸੁਜਾਨ ਭੈਣਾਂ, ਸਹਿਯੋਗੀ ਭੈਣਾਂ, ਏਰੀਆ ਭੰਗੀਦਾਸ ਵੀਰ ਅਤੇ ਭੈਣਾਂ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਫੋਰਸ ਵਿੰਗ ਦੇੇ ਜਿੰਮੇਵਾਰ ਅਤੇ ਸੇਵਾਦਾਰ, ਵੱਖ-ਵੱਖ ਸੰਮਤੀਆਂ ਦੇ ਸੇਵਾਦਾਰ ਅਤੇ ਹੋਰ ਜਿੰਮੇਵਾਰਾਂ ਤੋਂ ਇਲਾਵਾ ਵੱਡੀ ਗਿਣਤੀ ਸਾਧ ਸੰਗਤ ਹਾਜਰ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ