ਏਲੀਅੰਸ ਬਾਰੇ ਸਟੀਕ ਜਾਣਕਾਰੀ ਦੇਵੇਗਾ ਨਾਸਾ, ਪੂਜਨੀਕ ਗੁਰੂ ਜੀ ਫਿਲਮਾਂ ’ਚ ਪਹਿਲਾਂ ਹੀ ਦੱਸ ਚੁੱਕੇ ਹਨ ਏਲੀਅਨ ਦੀ ਮੌਜ਼ੂਦਗੀ

Aliens-.

(ਏਜੰਸੀ) ਵਾਸ਼ਿੰਗਟਨ। ਅਮਰੀਕਾ ਦੀ ਪੁਲਾੜ ਏਜੰਸੀ (ਨਾਸਾ) ਨੇ ਉਡਣਤਸ਼ਤਰੀ (ਯੂਐਫਓ) ਸਬੰਧੀ ਹੋਰ ਜਿਆਦਾ ਪੁਖਤਾ ਤੇ ਸਟੀਕ ਜਾਣਕਾਰੀ ਲਈ ਵਿਗਿਆਨੀਆਂ ਦੀ ਇੱਕ ਟੀਮ ਬਣਾਏ ਜਾਣ ਦਾ ਐਲਾਨ ਕੀਤਾ ਹੈ। ਖਲੀਜ ਟਾਈਮਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਨਾਸਾ ਵੱਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਇਸ ਅਧਿਐਨ ਦੌਰਾਨ ਵਿਗਿਆਨੀਆਂ ਦੀਆਂ ਨਜ਼ਰਾਂ ਉਪਲੱਬਧ ਅੰਕੜਿਆਂ ਨੂੰ ਪਛਾਣਨ, ਭਵਿੱਖ ’ਚ ਇਨ੍ਹਾਂ ਬਾਰੇ ਅੰਕੜੇ ਇਕੱਠੇ ਕਰਨ ਦੇ ਸਭ ਤੋਂ ਚੰਗੇ ਤਰੀਕਿਆਂ ਤੇ ਇਨ੍ਹਾਂ ਸੂਚਨਾਵਾਂ ਦਾ ਇਸਤੇਮਾਲ ਕਰਨ ਯੂਐਫਓ ਸਬੰਧੀ ਆਧੁਨਿਕ ਵਿਗਿਆਨ ਸਮਝ ਵਿਕਸਿਤ ਕਰਨ ’ਤੇ ਹੋਵੇਗੀ। ਡੇਵਿਡ ਸਪੇਰਗੇਲ ਨੂੰ ਨਾਸਾ ਨੇ ਇਸ ਟੀਮ ਦੀ ਅਗਵਾਈ ਕਰਨ ਦੀ ਜਿੰਮੇਵਾਰੀ ਸੌਂਪੀ ਹੈ।

ਡੇਵਿਡ ਪ੍ਰਿੰਸਟਨ ਯੂਨੀਵਰਸਿਟੀ ਦੇ ਐਸਟ੍ਰੋਫਿਜੀਕਸ ਵਿਭਾਗ ਦੇ ਮੁਖੀ ਹਨ। ਨਾਸਾ ਦੇ ਵਿਗਿਆਨ ਮਿਸ਼ਨ ਡਾਇਰੈਕਟੋਰੇਟ ਦੇ ਇੱਕ ਸੀਨੀਅਰ ਖੋਜੀ ਡੇਨੀਅਲ ਇਵਾਂਸ ਨੂੰ ਇਸ ਅਧਿਐਨ ਲਈ ਯੋਜਨਾ ਬਣਾਉਣ ਦੀ ਜਿੰਮੇਵਾਰੀ ਸੌਂਪੀ ਹੈ। ਇਸ ਟੀਮ ’ਚ ਆਉਣ ਵਾਲੇ ਮਹੀਨਿਆਂ ’ਚ ਵਿਗਿਆਨੀਆਂ ਦੀ ਇੱਕ ਟੀਮ ਨੂੰ ਸ਼ਾਮਲ ਕੀਤਾ ਜਾਵੇਗਾ। ਇਵਾਂਸ ਅਨੁਸਾਰ ਉਦੋਂ ਤੋਂ ਲੈ ਕੇ 9 ਮਹੀਨਿਆਂ ਅੰਦਰ ਜੋ ਵੀ ਜਾਣਕਾਰੀ ਮਿਲੇਗੀ। ਉਸਦੀ ਇੱਕ ਰਿਪੋਰਟ ਤਿਆਰ ਕੀਤੀ ਜਾਵੇਗੀ।

ਜਿਕਰਯੋਗ ਹੈ ਕਿ ਏਲੀਅੰਸ ਸਬੰਧੀ ਸਾਡੇ ਧਰਮਾਂ ਦੇ ਪਵਿੱਤਰ ਗ੍ਰੰਥਾਂ ’ਚ ਹਜ਼ਾਰਾਂ ਸਾਲ ਪਹਿਲਾਂ ਹੀ ਲਿਖਿਆ ਹੋਇਆ ਹੈ ਕਿ ਧਰਤੀ ਤੋਂ ਇਲਾਵਾ ਵੀ ਸੈਂਕੜੇ ਗ੍ਰਹਿਆਂ ’ਤੇ ਜੀਵਨ ਹੈ, ਜਿਸ ਦਾ ਜਿਕਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸਤਿਸੰਗਾਂ ’ਚ ਕਈ ਵਾਰੀ ਕੀਤਾ ਹੈ।

ਜਾਣੋ, ਏਲੀਅੰਸ ਕਿਵੇਂ ਭੇਜਦੇ ਹਨ ਇੱਕ ਦੂਜੇ ਨੂੰ ਸੰਦੇਸ਼

ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਪਿਛਲੇ ਕਈ ਮਹੀਨਿਆਂ ਤੋਂ ਏਲੀਅੰਸ ਬਾਰੇ ਜਾਣਕਾਰੀ ਆਉਂਦੀ ਰਹਿੰਦੀ ਹੈ ਵਿਗਿਆਨੀ ਆਪਣੇ-ਆਪਣੇ ਦਾਅਵੇ ਕਰਦੇ ਰਹਿੰਦੇ ਹਨ ਇਸ ਦਰਮਿਆਨ ਇੱਕ ਵਿਗਿਆਨੀ ਨੇ ਦਾਅਵਾ ਕੀਤਾ ਕਿ ਏਲੀਅੰਸ ਸਿਤਾਰਾਂ ਦੇ ਰਾਹੀਂ ਇੱਕ ਦੂਜੇ ਨੂੰ ਸੰਦੇਸ਼ ਭੇਜਦੇ ਹਨ। ਇੰਪੀਰੀਅਲ ਕਾਲਜ ਲੰਦਨ ਦੇ ਵਿਗਿਆਨੀਆਂ ਨੇ ਆਪਣੀ ਇੱਕ ਰਿਸਰਚ ਰਿਪੋਰਟ ਸ਼ੇਅਰ ਕੀਤੀ ਹੈ, ਜੋ ਸੁਰਖ਼ੀਆਂ ’ਚ ਹੈ ਇਸ ਰਿਸਰਚ ਪੇਪਰ ’ਚ ਜੋ ਦਾਅਵੇ ਕੀਤੇ ਗਏ ਹਨ। ਉਹ ਏਲੀਅੰਸ ਨੂੰ ਲੈ ਕੇ ਹੁਣ ਤੱਕ ਕੀਤੇ ਗਏ ਦਾਅਵਿਆਂ ਤੋਂ ਸਭ ਤੋਂ ਵੱਖ ਹੈ।

ਸੋਧਕਰਤਾਵਾਂ ਅਨੁਸਾਰ, ਆਸਮਾਨ ’ਚ ਚਮਕਦੇ ਜਿੰਨੇ ਸਿਤਾਰਿਆਂ ਨੂੰ ਅਸੀਂ ਨਿਹਾਰਦੇ ਹਾਂ, ਉਸਦਾ ਇਸਤੇਮਾਲ ਏਲੀਅੰਸ ਆਪਸ ’ਚ ਕਮਊਨੀਕੇਟ ਕਰਨ ਲਈ ਕਰਦੇ ਹਨ ਵਿਗਿਆਨੀਆਂ ਨੇ ਇਸ ਪੇਪਰ ’ਚ ਲਿਖਿਆ ਹੈ ਕਿ ਏਲੀਅੰਸ ਦੀ ਤਕਨੀਕ ਸਾਡੇ ਤੋਂ ਕਿਤੇ ਜ਼ਿਆਦਾ ਵੱਖ ਤੇ ਚੰਗੀ ਹੈ ਜਿਵੇਂ ਤੁਹਾਨੂੰ ਦੱਸ ਦੇਈਏ ਕਿ ਏਲੀਅੰਸ ਬਾਰੇ ਸਾਡੇ ਧਰਮਾਂ ਦੇ ਪਵਿੱਤਰ ਗੰ੍ਰੰਥਾਂ ’ਚ ਹਜ਼ਾਰਾਂ ਸਾਲ ਪਹਿਲਾਂ ਲਿਖਿਆ ਹੋਇਆ ਹੈ ਕਿ ਪ੍ਰਿਥਵੀ ਤੋਂ ਇਲਾਵਾ ਵੀ ਸੈਂਕੜੇ ਹੋਰ ਗ੍ਰਹਿਆਂ ’ਤੇ ਜੀਵਨ ਹੈ, ਜਿਸ ਦਾ ਜ਼ਿਕਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਪਣੇ ਸਤਿਸੰਗਾਂ ’ਚ ਅਨੇਕ ਬਾਰ ਕੀਤਾ ਹੈ।

ਖੁੱਲ੍ਹ ਸਕਦੇ ਹਨ ਦੂਜੇ ਗ੍ਰਹਿ ’ਤੇ ਜੀਵਨ ਦੇ ਕਈ ਰਾਜ

ਮੀਡੀਆ ਰਿਪੋਰਟਾਂ ਅਨੁਸਾਰ ਹੁਣ ਤੱਕ ਵਿਗਿਆਨੀਆਂ ਨੂੰ ਕਵਾਂਟਮ ਇਨਟੈਂਗਲਮੈਂਟ ਦੀ ਥਿਓਰੀ ’ਤੇ ਰਿਸਰਚ ਲਈ 450 ਮਿਲੀਅਨ ਅਮਰੀਕੀ ਡਾਲਰਸ ਦਾ ਇੰਵੇਸਟਮੈਂਟ ਮਿਲ ਚੁੱਕਿਆ ਹੈ ਮੰਨਿਆ ਜਾ ਰਿਹਾ ਹੈ ਕਿ ਇਸ ਪ੍ਰਕਿਰਿਆ ਦੀ ਸਟੱਡੀ ਤੋਂ ਦੂਜੇ ਗ੍ਰਹਿ ’ਤੇ ਜੀਵਨ ਸਬੰਧੀ ਵੱਡੇ ਰਾਜ ਖੁੱਲ੍ਹ ਸਕਦੇ ਹਨ ਇੰਨਾ ਹੀ ਨਹੀਂ ਵਿਗਿਆਨਕ ਇਸ ਸਟੱਡੀ ਰਾਹੀਂ ਇਨਸਾਨਾਂ ਲਈ ਵੀ ਤਕਨੀਕ ਵਿਕਸਿਤ ਕਰਨ ਦਾ ਯਤਨ ਕਰ ਰਹੇ ਹਨ।

ਇਨਸਾਨਾਂ ਲਈ ਕ੍ਰਾਂਤੀਕਾਰੀ ਹੋਵੇਗੀ ਇਹ ਤਕਨੀਕ

ਵਿਗਿਆਨੀਆਂ ਅਨੁਸਾਰ ਜੇਕਰ ਕਵਾਂਟਮ ਇਨਟੈਂਗਲਮੈਂਟ ਦੀ ਤਕਨੀਕ ਨੂੰ ਵਿਕਸਿਤ ਕਰ ਲਿਆ ਗਿਆ ਤਾਂ ਇਸ ਦੇ ਰਾਹੀਂ ਕਮਿਊਨੀਕੇਸ਼ਨ ਦੇ ਖੇਤਰ ’ਚ ਕ੍ਰਾਂਤੀਕਾਰੀ ਬਦਲਾਅ ਆ ਸਕਦਾ ਹੈ ਫਿਲਹਾਲ ਦੂਜੇ ਗ੍ਰਹਿ ’ਤੇ ਏਲੀਅੰਸ ਦੀ ਮੌਜ਼ੂਦਗੀ ਹੈ ਜਾਂ ਨਹੀਂ ਇਸ ’ਤੇ ਹਾਲੇ ਤੱਕ ਕੋਈ ਸਪੱਸ਼ਟ ਰਿਪੋਰਟ ਸਾਹਮਣੇ ਨਹੀਂ ਆਈ ਹੈ ਹਾਲਾਂਕਿ ਸਮੇਂ-ਸਮੇਂ ’ਤੇ ਦੁਨੀਆ ਦੇ ਵੱਖ-ਵੱਖ ਦੇਸ਼ਾਂ ’ਚ ਯੂਐਫਓ ਦੇਖੇ ਜਾਣ ਦੇ ਦਾਅਵੇ ਸਾਹਮਣੇ ਆਉਂਦੇ ਰਹੇ ਹਨ।

ਇਹ ਵੀ ਦੇਖੋ : ਡਾ. ਐਮ. ਐਸ. ਜੀ ਨੇ ਵੀ ਬਣਾਈ ਹੈ ਏਲੀਅੰਸ ’ਤੇ ਫਿਲਮ

ਮੰਗਲ ਗ੍ਰਹਿ ’ਤੇ ਅਲੌਕਿਕ ਸ਼ਕਤੀਆਂ ਦੇ ਸੰਕੇਤ?

ਅਮਰੀਕਨ ਅੰਦਰੂਨੀ ਏਜੰਸੀ ਨਾਂਸਾ ਦੇ ਪਰਸਵਰੇਂਸ ਰੋਵਰ ਲਗਾਤਾਰ ਮੰਗਲ ਗ੍ਰਹਿ ’ਤੇ ਨਮੂਨਿਆਂ ਨੂੰ ਜੁਟਾ ਰਿਹਾ ਹੈ ਤੇ ਉਨ੍ਹਾਂ ਨਮੂਨਿਆਂ ਸਬੰਧੀ ਨਾਸਾ ਦੇ ਵਿਗਿਆਨਕ ਰਿਸਰਚ ਕਰਦੇ ਹਨ ਇਸੇ ਕੜੀ ’ਚ ਨਾਸਾ ਆਪਣੇ ਰੋਵਰ ਰਾਹੀਂ ਮੰਗਲ ਦੀ ਸਤ੍ਹਾ ’ਤੇ ਛੇਦ ਕਰਕੇ ਉੱਥੋਂ ਦੇ ਪੱਥਰਾਂ ਦੇ ਨਮੂਨੇ ਇਕੱਠੇ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ’ਚ ਵਿਗਿਆਨੀਆਂ ਦੇ ਹੱਥ ਵੱਡੀ ਨਾਕਾਮਯਾਬੀ ਲੱਗੀ ਹੈ।

ਰਿਪੋਰਟ ਅਨੁਸਾਰ ਨਾਸਾ ਦਾ ਰੋਬੋਰਟ ਰਾੱਕ ਨਮੂਨੇ ਇਕੱਠੇ ਕਰਨ ਦੇ ਆਪਣੇ ਮੁੱਢਲੇ ਯਤਨ ’ਚ ਨਾਕਾਮ ਰਿਹਾ ਹੈ ਲਾਸਾ ਦੇ ਰੋਬੋਟ ਨੇ ਆਪਣੇ ਹਿਸਾਬ ਨਾਲ ਪੱਥਰ ਦੇ ਨਮੂਨੇ ਵੀ ਭੇਜੇ ਸਨ, ਪਰ ਉਹ ਨਮੂਨਾ ਪੱਥਰ ਦਾ ਨਹੀਂ ਸੀ ਨਾਸਾ ਦਾ ਮੰਨਣਾ ਹੈ ਕਿ ਜਿਸ ਜਗ੍ਹਾ ’ਤੇ ਪੱਥਰ ’ਚ ਡ੍ਰਿਲ ਕੀਤਾ ਜਾ ਰਿਹਾ ਹੈ, ਉੱਥੇ ਅਲੌਕਿਕ ਸ਼ਕਤੀਆਂ ਦਾ ਨਿਵਾਸ ਰਿਹਾ ਹੋਵੇਗਾ ਵਿਗਿਆਨੀਆਂ ਦੇ ਇਸ ਵਿਸ਼ਵਾਸ ਦੇ ਪਿੱਛੇ ਕਈ ਵਜ੍ਹਾ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ