ਮੱਧ ਪ੍ਰਦੇਸ਼ ‘ਚ ਚਾਰ ਘੰਟਿਆਂ ‘ਚ 22 ਫੀਸਦੀ ਤੋਂ ਜ਼ਿਆਦਾ ਮਤਦਾਨ

More, Than, 22 Percent, Voting, First, Four, Hours, MP

ਕਈ ਥਾਈਂ ਈਵੀਐਮ ਮਸ਼ੀਨਾਂ ‘ਚ ਗੜਬੜੀ

ਭੋਪਾਲ, ਏਜੰਸੀ। ਮੱਧ ਪ੍ਰਦੇਸ਼ ਵਿਧਾਨ ਸਭਾ ਚੋਣ ਲਈ ਰਾਜ ਦੀਆਂ ਸਾਰੀਆਂ 230 ਵਿਧਾਨ ਸਭਾ ਸੀਟਾਂ ਲਈ ਅੱਜ ਸਵੇਰੇ ਸ਼ੁਰੂ ਹੋਏ ਮਤਦਾਨ ਦੇ ਸ਼ੁਰੂਆਤੀ ਚਾਰ ਘੰਟਿਆਂ ‘ਚ 22 ਫੀਸਦੀ ਤੋਂ ਜ਼ਿਆਦਾ Voting ਦੀਆਂ ਖਬਰਾਂ ਹਨ। ਮਤਦਾਨ ਸਾਂਤੀਪੂਰਨ ਢੰਗ ਨਾਲ ਚੱਲ ਰਿਹਾ ਹੈ, ਹਾਲਾਂਕਿ ਇੰਦੌਰ ਅਤੇ ਗੁਨਾ ਜਿਲ੍ਹੇ ‘ਚ ਦੋ ਮਤਦਾਨ ਕਰਮਚਾਰੀਆਂ ਦਾ ਦੇਹਾਂਤ ਹਾਰਟ ਅਟੈਕ ਨਾਲ ਹੋਇਆ ਹੈ। ਮਤਦਾਨ ਦੇ ਸ਼ੁਰੂਆਤੀ ਪਲਾਂ ‘ਚ ਕੁਝ ਥਾਵਾਂ ‘ਤੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈਵੀਐਮ) ‘ਚ ਗੜਬੜੀ ਕਾਰਨ ਕੁਝ ਦੇਰ ਲਈ ਮਤਦਾਨ ਪ੍ਰਭਾਵਿਤ ਰਿਹਾ ਪਰ ਬਾਅਦ ‘ਚ ਇਸ ਤਰ੍ਹਾਂ ਦੀਆਂ ਸ਼ਿਕਾਇਤਾਂ ਨਹੀਂ ਆਈਆਂ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।