ਚੀਨ ‘ਚ ਰਸਾਇਣਿਕ ਪਲਾਂਟ ‘ਚ ਧਮਾਕਾ

Explosion, Chemical, Plant, China

22 ਜਣਿਆਂ ਦੀ ਮੌਤ

ਸ਼ਿਜਿਆਝੁਆਂਗ (ਏਜੰਸੀ)। ਉੱਤਰੀ ਚੀਨ ਦੇ ਹੇਬੇਈ ਪ੍ਰਾਤ ਦੇ ਝਾਂਗਜਿਆਕੋਊ ਸ਼ਹਿਰ ‘ਚ ਇੱਕ ਰਸਾਇਣਿਕ ਪਲਾਂਟ ‘ਚ ਬੁੱਧਵਾਰ ਤੜਕੇ ਹੋਏ ਧਮਾਕੇ ‘ਚ 22 ਜਣਿਆਂ ਦੀ ਮੌਤ ਹੋ ਗਈ ਜਦੋਂਕਿ 22 ਹੋਰ ਜ਼ਖ਼ਮੀ ਹੋ ਗਏ। ਸਥਾਨਕ ਅਧਿਕਾਰੀਆਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਝਾਂਗਜਿਆਕੋਊ ਸ਼ਹਿਰ ਦੇ ਸਰਕਾਰੀ ਸੂਤਰਾਂ ਮੁਤਾਬਿਕ ਇਹ ਵਿਸਫੋਟ ਸ਼ਹਿਰ ‘ਚ ਹੇਬੇਈ ਸ਼ੇਂਘੁਆ ਰਸਾਇਣਿਕ ਉਦਯੋਗ ਕੰਪਨੀ ਲਿਮ. ਦੇ ਨੇੜੇ ਹੋਇਆ। ਧਮਾਕੇ ਕਾਰਨ ਲੱਗੀ ਅੱਗ ਦੀ ਚਪੇਟ ‘ਚ ਆ ਕੇ 38 ਟਰੱਕ ਤੇ 12 ਹੋਰ ਵਾਹਨ ਸੜ ਕੇ ਰਾਖ ਹੋ ਗਏ। ਜਖ਼ਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਸ ਧਮਾਕੇ ਦੀ ਜਾਂਚ ਕੀਤੀ ਜਾ ਰਹੀ ਹੈ।

(China)

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।