ਮੋਹਨ ਯਾਦਵ ਹੋਣਗੇ ਐਮਪੀ ਦੇ ਨਵੇਂ ਮੁੱਖ ਮੰਤਰੀ , ਜਾਣੋ ਕੌਣ ਹਨ ਮੋਹਨ ਯਾਦਵ

CM Madhya Pradesh

MP New CM: ਮੱਧ ਪ੍ਰਦੇਸ਼ ਤੋਂ ਸ਼ਿਵਰਾਜ ਸਿੰਘ ਚੌਹਾਨ ਦੀ ਛੁੱਟੀ

  •  ਨਰਿੰਦਰ ਸਿੰਘ ਤੋਮਰ ਹੋਣਗੇ ਸਪੀਕਰ
  • ਦੋ ਉਪ ਮੁੱਖ ਮੰਤਰੀ ਜਗਦੀਸ਼ ਦਿਓੜਾ ਅਤੇ ਰਾਜੇਂਦਰ ਸ਼ੁਕਲਾ

ਭੋਪਾਲ (ਸੱਚ ਕਹੂੰ ਨਿਊਜ਼) MP New CM: ਮੱਧ ਪ੍ਰਦੇਸ਼ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਭਾਜਪਾ ਨੇ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਦੇ ਨਾਂਅ ਦਾ ਐਲਾਨ ਕਰ ਦਿੱਤਾ ਹੈ। ਭਾਜਪਾ ਵਿਧਾਇਕ ਦਲ ਦੀ ਬੈਠਕ ‘ਚ ਮੋਹਨ ਯਾਦਵ ਦੇ ਨਾਂਅ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਦੋ ਉਪ ਮੁੱਖ ਮੰਤਰੀ ਦਾ ਵੀ ਐਲਾਨ ਕੀਤਾ ਹੈ।  ਉਪ ਮੁੱਖ ਮੰਤਰੀ ਜਗਦੀਸ਼ ਦਿਓੜਾ ਅਤੇ ਰਾਜੇਂਦਰ ਸ਼ੁਕਲਾ ਨੂੰ ਉਪ ਮੁੱਖ ਮੰਤਰੀ ਬਣਾਇਆ ਗਿਆ ਅਤੇ ਨਰਿੰਦਰ ਸਿੰਘ ਤੋਮਰ ਨੂੰ ਸਪੀਕਰ ਬਣਾਇਆ ਗਿਆ ਹੈ।

CM Madhya Pradesh

ਮੱਧ ਪ੍ਰਦੇਸ਼ ਦੇ ਚੋਣ ਨਤੀਜੇ 3 ਦਸੰਬਰ ਨੂੰ ਐਲਾਨੇ ਗਏ ਸਨ ਅਤੇ ਪਾਰਟੀ ਹਾਈਕਮਾਂਡ ਨੇ ਅੱਠ ਦਿਨਾਂ ਬਾਅਦ ਉਨ੍ਹਾਂ ਦਾ ਨਾਂਅ ਫਾਈਨਲ ਕਰ ਦਿੱਤਾ ਸੀ। ਤੁਹਾਨੂੰ ਦੱਸ ਦੇਈਏ ਕਿ ਮੋਹਨ ਯਾਦਵ ਤੀਜੀ ਵਾਰ ਉਜੈਨ ਦੱਖਣੀ ਤੋਂ ਵਿਧਾਇਕ ਚੁਣੇ ਗਏ ਹਨ। ਯਾਦਵ ਜੁਲਾਈ 2020 ਤੋਂ 2023 ਤੱਕ ਸਿੱਖਿਆ ਮੰਤਰੀ ਸਨ ਅਤੇ 2013 ਤੋਂ ਲਗਾਤਾਰ ਵਿਧਾਇਕ ਰਹੇ ਹਨ। ਉਹ ਸੂਬੇ ਦੇ ਉਚੇਰੀ ਸਿੱਖਿਆ ਮੰਤਰੀ ਹਨ।

ਭਾਜਪਾ ਵਿਧਾਇਕ ਦਲ ਦੀ ਮੀਟਿੰਗ ਹੰਗਾਮੇ ਵਾਲੇ ਮਾਹੌਲ ਵਿੱਚ ਸ਼ੁਰੂ ਹੋਈ

ਇਸ ਤੋਂ ਪਹਿਲਾਂ ਬਹੁਤ ਹੀ ਰੌਲੇ-ਰੱਪੇ ਵਾਲੇ ਮਾਹੌਲ ਵਿੱਚ ਮੱਧ ਪ੍ਰਦੇਸ਼ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨਵੇਂ ਚੁਣੇ ਗਏ ਵਿਧਾਇਕਾਂ ਦੀ ਵਿਧਾਇਕ ਦਲ ਦੇ ਨੇਤਾ ਦੀ ਚੋਣ ਲਈ ਰਾਜਧਾਨੀ ਭੋਪਾਲ ਵਿੱਚ ਇੱਕ ਅਹਿਮ ਮੀਟਿੰਗ ਸ਼ੁਰੂ ਹੋਈ। ਪਾਰਟੀ ਦੇ ਸੰਸਦੀ ਬੋਰਡ ਵੱਲੋਂ ਨਿਯੁਕਤ ਕੀਤੇ ਅਬਜ਼ਰਵਰਾਂ ਦੀ ਹਾਜ਼ਰੀ ਵਿੱਚ ਪਾਰਟੀ ਦੇ ਸੂਬਾ ਦਫ਼ਤਰ ਵਿੱਚ ਹੋਈ ਇਸ ਮੀਟਿੰਗ ਵਿੱਚ ਵਿਧਾਇਕ ਦਲ ਦੇ ਆਗੂ ਦੀ ਚੋਣ ਕੀਤੀ ਗਈ। ਮੀਟਿੰਗ ਵਿੱਚ ਤਿੰਨ ਅਬਜ਼ਰਵਰਾਂ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਪਾਰਟੀ ਓਬੀਸੀ ਮੋਰਚਾ ਦੇ ਪ੍ਰਧਾਨ ਕੇ ਲਕਸ਼ਮਣ ਅਤੇ ਪਾਰਟੀ ਸਕੱਤਰ ਸ੍ਰੀਮਤੀ ਆਸ਼ਾ ਲਾਕਰਾ ਵੀ ਮੌਜੂਦ ਸਨ। ਸੂਬੇ ‘ਚ ਇਤਿਹਾਸਕ ਬਹੁਮਤ ਹਾਸਲ ਕਰਨ ਵਾਲੀ ਭਾਜਪਾ ਨੇ ਕੁੱਲ 230 ਸੀਟਾਂ ‘ਚੋਂ 163 ਸੀਟਾਂ ‘ਤੇ ਜਿੱਤ ਹਾਸਲ ਕੀਤੀ ਹੈ।