ਪੀਏਯੂ ਵਿਦਿਆਰਥੀਆਂ ਵੱਲੋਂ ਵਿਕਾਸ ਭਾਰਤ ਬਾਰੇ ਪ੍ਰਧਾਨ ਮੰਤਰੀ ਮੋਦੀ ਦੇ ਉਤਸ਼ਾਹਜਨਕ ਸ਼ਬਦਾਂ ਦੀ ਸਲਾਘਾ

PAU
ਪੀਏਯੂ ਲੁਧਿਆਣਾ ਵਿਖੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਭਾਸ਼ਣ ਸੁਣਦੇ ਹੋਏ ਵਿਦਿਆਰਥੀ।

ਲੁਧਿਆਣਾ (ਜਸਵੀਰ ਸਿੰਘ ਗਹਿਲ)। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਵਿਦਿਆਰਥੀਆਂ ਨੇ ‘ਵਿਕਸਿਤ ਭਾਰਤ@2047: ਨੌਜਵਾਨਾਂ ਦੀ ਆਵਾਜ’ ਸਲਾਹ-ਮਸ਼ਵਰੇ ਪ੍ਰੋਗਰਾਮ ਦੀ ਸ਼ੁਰੂਆਤ ’ਚ ਉਤਸ਼ਾਹ ਨਾਲ ਸ਼ਿਰਕਤ ਕੀਤੀ ਅਤੇ ਪ੍ਰਧਾਨ ਮੰਤਰੀ ਦੇ ਉਤਸ਼ਾਹਜਨਕ ਸ਼ਬਦਾਂ ਦੀ ਸਲਾਘਾ ਕੀਤੀ। (PAU Students)

ਪੋ੍ਰਗਰਾਮ ਦੌਰਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਨੌਜਵਾਨਾਂ ਨੂੰ ਇੱਕ ਵਿਕਸਤ ਭਾਰਤ ਦੇ ਨਿਰਮਾਣ ਵਿੱਚ ਯੋਗਦਾਨ ਪਾਉਣ ਦਾ ਸੱਦਾ ਦਿੱਤਾ। ਨੌਜਵਾਨਾਂ ਨੂੰ ਅਨੁਸ਼ਾਸਿਤ ਅਤੇ ਕਾਨੂੰਨ ਦੀ ਪਾਲਣਾ ਕਰਨ ਵਾਲੇ ਨਾਗਰਿਕ ਬਣਨ ਦੀ ਅਪੀਲ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ‘ਸਾਡੇ ਪੂਰੇ ਦੇਸ਼ ਨੂੰ ਇੱਕ ਅਨੁਸ਼ਾਸਿਤ ਪਰਿਵਾਰ ਵਿੱਚ ਬਦਲਣਾ ਹੈ ਅਤੇ ਅਨੁਸ਼ਾਸਨ ਦਾ ਮਾਹੌਲ ਬਣਾਉਣਾ ਹੈ।’ ਉਨਾਂ ਨੇ ਦੇਸ਼ ਦੇ ਹਿੱਤਾਂ ਨੂੰ ਧਿਆਨ ’ਚ ਰੱਖਣ ਲਈ ਇੱਕ ਯੁਵਾ ਸੈਨਾ ਬਣਾਉਣ ਦੀ ਲੋੜ ’ਤੇ ਜੋਰ ਦਿੱਤਾ ਅਤੇ ਨੌਜਵਾਨਾਂ ਨੂੰ ਸੋਚਣ, ਸਮੇਂ ਦੇ ਪਾਬੰਦ ਹੋਣ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਤ ਕੀਤਾ।

Verdict live on Article 370 in Supreme Court : ਧਾਰਾ 370 ’ਤੇ ਸੁਪਰੀਮ ਕੋਰਟ ਦਾ ਆਇਆ ਵੱਡਾ ਫ਼ੈਸਲਾ

ਡਾ. ਸਤਬੀਰ ਸਿੰਘ ਗੋਸਲ ਵਾਈਸ-ਚਾਂਸਲਰ ਪੀਏਯੂ ਨੇ ਰਾਸ਼ਟਰ ਨਿਰਮਾਤਾ ਅਤੇ ਦੇਸ਼ ਦਾ ਭਵਿੱਖ ਬਣਾਉਣ ਵਾਲੇ ਨੌਜਵਾਨਾਂ ਨੂੰ ਸੰਬੋਧਨ ਕਰਨ ਦੀ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪਹਿਲਕਦਮੀ ਦੀ ਸਲਾਘਾ ਕੀਤੀ। ਉਨਾਂ ਕਿਹਾ ਪ੍ਰਧਾਂਨ ਮੰਤਰੀ ਮੋਦੀ ਦੇ ਸ਼ਬਦ ਮਨੋਬਲ ਵਧਾਉਣ, ਨੌਜਵਾਨਾਂ ਨੂੰ ਪਟੜੀ ਤੋਂ ਭਟਕਣ ਤੋਂ ਰੋਕਣ ਅਤੇ ਹਰੇਕ ਨੂੰ ਜ਼ਿੰਮੇਵਾਰ ਨਾਗਰਿਕ ਬਣਨ ਲਈ ਪ੍ਰੇਰਿਤ ਕਰਨਗੇ। ਇਸ ਦੌਰਾਨ ਪ੍ਰੋਗਰਾਮ ਦਾ ਸੰਚਾਲਨ ਡਾ.ਟੀ.ਐਸ.ਰਾਇਰ ਵਧੀਕ ਡਾਇਰੈਕਟਰ ਸੰਚਾਰ ਵੱਲੋਂ ਕੀਤਾ ਗਿਆ।