ਮੋਦੀ ਨੂੰ ਮਿਲਿਆ ਸੋਲ ਸ਼ਾਂਤੀ ਪੁਰਸਕਾਰ

ਸੋਲ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਦੱਖਣ ਕੋਰਿਆ ਦੀ ਦੀ ਸਰਕਾਰ ਨੇ ਸ਼ੁੱਕਰਵਾਰ ਨੂੰ ‘ਸੋਲ ਸ਼ਾਂਤੀ ਪੁਰਸਕਾਰ’ ਤੋਂ ਸਨਮਾਨਿਤ ਕੀਤਾ। ਸ੍ਰੀ ਮੋਦੀ ਨੇ ਸੋਲ ਪੀਸ ਪ੍ਰਾਇਜ ਕਲਚਰਲ ਫਾਉਂਡੇਸ਼ਨ ਵੱਲੋਂ ਇਥੇ ਆਯੋਜਿਤ ਸਮਾਰੋਹ ‘ਚ ਇਹ ਪੁਰਸਕਾਰ ਲਿਆ।

ਉਨ੍ਹਾਂ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਤਰ ਤੇ ਯੋਗਦਾਨ ਲਈ ਇਸ ਪੁਰਸਕਾਰ ਤੋਂ ਸਨਮਾਨਿਤ ਕੀਤਾ ਗਿਆ। ‘ਸੋਲ ਸ਼ਾਤੀ ਪੁਰਸਕਾਰ’ ਇਸ ਤੋਂ ਪਲਿਆਂ ਸੰਯੁਕਤ ਰਾਸ਼ਟਰ ਦੇ ਸਾਬਕਾ ਜਨਰਲ ਸਕੱਤਰ ਕੋਫੀ ਅੰਨਾਨ ਅਤੇ ਬਾਨ ਦੀ ਮੂਨ ਅਤੇ ਜਰਮਨੀ ਦੀ ਚਾਂਸਲਰ ਏਜਲਾ ਮਰਕੇਲ ਨੂੰ ਦਿੱਤਾ ਜਾ ਚੁੱਕਾ ਹੈ। ਇਸ ਮੌਕੇ ਤੇ ਸ੍ਰੀ ਮੋਦੀ ਨੇ ਕਿਹਾ, ” ਮੈਂ ਇਹ ਪੁਰਸਕਾਰ ਪਾਕੇ ਬਹੁਤ ਮਾਣ ਮਹਿਸੂਸ ਕਰ ਰਿਹਾ ਹਾਂ। ਇਹ ਪੁਰਸਕਾਰ ਭਾਰਤੀ ਦੀ ਜਨਤਾ ਲਈ ਹੈ ਅਤੇ ਪਿਛਲੇ ਪੰਜ ਸਾਲਾਂ ‘ਚ ਦੇਸ਼ ਦੀਆਂ ਪ੍ਰਾਪਤੀਆਂ ਅਤੇ ਸਫਲਤਾ ਨੂੰ ਦਰਸ਼ਾਉਂਦਾ ਹੈ।”

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।