ਮਨਪ੍ਰੀਤ ਬਾਦਲ ਵਿਜੀਲੈਂਸ ਅੱਗੇ ਹੋਏ ਪੇਸ਼

Manpreet Badal
ਬਠਿੰਡਾ : ਵਿਜੀਲੈਂਸ ਦਫ਼ਤਰ ’ਚ ਪੇਸ਼ ਹੋਣ ਲਈ ਜਾਂਦੇ ਹੋਏ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ। ਤਸਵੀਰ : ਸੱਚ ਕਹੂੰ ਨਿਊਜ਼

ਸਾਬਕਾ ਵਿੱਤ ਮੰਤਰੀ ਤੋਂ 4 ਘੰਟੇ ਪੁੱਛਗਿੱਛ

  • ਕਿਹਾ, ਵਿਜੀਲੈਂਸ ਨੇ ਮੈਨੂੰ 100 ਵਾਰ ਬੁਲਾਇਆ

(ਸੁਖਜੀਤ ਮਾਨ) ਬਠਿੰਡਾ । ਪਲਾਟ ਅਲਾਟਮੈਂਟ ਮਾਮਲੇ ‘ਚ ਫਸੇ ਪੰਜਾਬ ਦੇ ਸਾਬਕਾ ਖ਼ਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ (Manpreet Badal) ਸੋਮਵਾਰ ਦੁਪਹਿਰ ਨੂੰ ਵਿਜੀਲੈਂਸ ਦਫ਼ਤਰ ਪੁੱਜੇ। ਇੱਥੇ ਮਨਪ੍ਰੀਤ ਬਾਦਲ ਤੋਂ ਵਿਜੀਲੈਂਸ ਅਧਿਕਾਰੀਆਂ ਨੇ ਕਰੀਬ ਚਾਰ ਘੰਟੇ ਪੁੱਛਗਿੱਛ ਕੀਤੀ। ਵੇਰਵਿਆਂ ਮੁਤਾਬਿਕ ਮਨਪ੍ਰੀਤ ਬਾਦਲ ਖਿਲਾਫ਼ ਵਿਜੀਲੈਂਸ ਵੱਲੋਂ ਕਥਿਤ ਧੋਖਾਧੜੀ ਕਰਕੇ ਸਸਤੇ ਭਾਅ ਪਲਾਟ ਖ੍ਰੀਦਣ ਦੇ ਮਾਮਲੇ ’ਚ ਮੁਕੱਦਮਾ ਦਰਜ਼ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਦੀਆਂ ਤਾਰੀਕਾਂ ਦਾ ਐਲਾਨ

ਵਿਜੀਲੈਂਸ ਅਧਿਕਾਰੀਆਂ ਨੇ ਐਤਵਾਰ ਨੂੰ ਹੀ ਨੋਟਿਸ ਜਾਰੀ ਕਰਕੇ ਮਨਪ੍ਰੀਤ ਸਿੰਘ ਬਾਦਲ ਨੂੰ ਪੁੱਛਗਿੱਛ ਲਈ ਬਠਿੰਡਾ ਦਫ਼ਤਰ ਬੁਲਾਇਆ ਸੀ।  ਮਨਪ੍ਰੀਤ ਬਾਦਲ ਨੇ ਵਿਜੀਲੈਂਸ ਦਫਤਰ ਤੋਂ ਪੁੱਛਗਿੱਛ ਤੋਂ ਬਾਅਦ ਬਾਹਰ ਆ ਕਿਹਾ ਕਿ ਵਿਜੀਲੈਂਸ ਜਦੋਂ ਵੀ ਸੱਦੇਗਾ ਮੈ ਆਵਾਂਗਾ ਭਾਵੇਂ ਵਿਜੀਲੈਂਸ ਮੈਨੂੰ 100 ਬਲਾਵੇ ਤਾਂ ਵੀ ਮੈ ਆਵਾਂਗਾ। (Manpreet Badal)

ਬਾਕੀ ਪੰਜ ਜਣਿਆਂ ਦੀ ਜਮਾਨਤ ਅਰਜੀ ਰੱਦ

ਪਲਾਟ ਖਰੀਦ ਘਪਲੇ ਵਿੱਚ ਅੱਜ ਪੀਸੀਐਸ ਅਧਿਕਾਰੀ ਬਿਕਰਮਜੀਤ ਸਿੰਘ ਸ਼ੇਰਗਿੱਲ, ਸੁਪਰਡੈਂਟ ਪੰਕਜ ਕਾਲੀਆ ਦੀ ਅਗਾਊਂ ਜਮਾਨਤ ਅਰਜੀ ਅਤੇ ਗਿ੍ਰਫਤਾਰ ਕੀਤੇ ਜਾ ਚੁੱਕੇ ਰਾਜੀਵ ਕੁਮਾਰ, ਵਿਕਾਸ ਕੁਮਾਰ ਅਤੇ ਅਮਨਦੀਪ ਸਿੰਘ ਦੀ ਜਮਾਨਤ ਅਰਜੀ ਵੀ ਜ਼ਿਲ੍ਹਾ ਅਦਾਲਤ ਨੇ ਰੱਦ ਕਰ ਦਿੱਤੀ।