PM KISAN 15th Installment : ਜੇਕਰ ਅਜੇ ਤੱਕ ਨਹੀਂ ਮਿਲੀ 15ਵੀਂ ਕਿਸ਼ਤ ਤਾਂ ਕੀ ਹੋ ਸਕਦੈ ਇਸ ਦਾ ਕਾਰਨ?, ਪੜ੍ਹੋ ਤੇ ਜਾਣੋ

PM KISAN 15th Installment

ਨਵੀਂ ਦਿੱਲੀ। ਦੇਸ਼ ਦੀਆਂ ਸਰਕਾਰ ਜਨਤਾ ਨੂੰ ਕਈ ਤਰ੍ਹਾਂ ਦੀਆਂ ਸਕੀਮਾਂ ਦੇ ਕੇ ਆਰਥਿਕ ਸਹਾਰਾ ਲਾ ਰਹੀਆਂ ਹਨ। ਇਸੇ ਤਰ੍ਹਾਂ ਹੀ ਕੇਂਦਰ ਦੀ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਸਹਾਰਾ ਦੇਣ ਲਈ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਚਲਾਈ ਹੋਈ ਹੈ। ਇਸ ਯੋਜਨਾ ਦੇ ਤਹਿਤ ਕਿਸਾਨਾਂ ਨੂੰ 2000-2000 ਰੁਪਏ ਦੀਆਂ ਤਿੰਨ ਕਿਸ਼ਤਾਂ ਨਾਲ ਸਾਲ ਵਿੱਚ 6000 ਰੁਪਏ ਦਿੱਤੇ ਜਾਂਦੇ ਹਨ। ਇਹ ਰਕਮ ਕਿਸਾਨਾਂ ਨੂੰ ਉਨ੍ਹਾਂ ਦੇ ਖੇਤੀ ਕੰਮਾਂ ਵਿੱਚ ਸਹਾਰਾ ਲਾਉਣ ਲਈ ਦਿੱਤੀ ਜਾਂਦੀ ਹੈ।

PM KISAN 15th Installment

ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨੀਂ ਕੇਂਦਰ ਸਰਕਾਰ ਨੇ ਕਿਸਾਨਾਂ ਲਈ 15 ਕਿਸ਼ਤ ਜਾਰੀ ਕਰ ਦਿੱਤੀ ਹੈ। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੀ 15ਵੀਂ ਕਿਸ਼ਤ ਬਹੁਤ ਸਾਰੇ ਕਿਸਾਨਾਂ ਦੇ ਖਾਤਿਆਂ ਵਿੱਚ ਨਹੀਂ ਪਹੁੰਚੀ ਪਰ ਵੱਡੀ ਗਿਣਤੀ ਕਿਸਾਨਾਂ ਦੇ ਖਾਤਿਆਂ ਵਿੱਚ ਪਹੰੁਚ ਚੁੱਕੀ ਹੈ। ਕੇਂਦਰ ਨੇ ਇਹ ਰਕਮ 18000 ਕਰੋੜ ਰੁਪਏ ਤੋਂ ਵੱਧ ਦੀ 8 ਕਰੋੜ ਤੋਂ ਜ਼ਿਆਦਾ ਕਿਸਾਨਾਂ ਦੇ ਖਾਤਿਆਂ ਵਿੱਚ ਭੇਜੀ ਹੈ।

ਕੈਬਨਿਟ ਮੀਟਿੰਗ ‘ਚ ਲਏ ਗਏ ਫ਼ੈਸਲਿਆਂ ਦੇ ਪੂਰੇ ਵੇਰਵੇ ਹੋਏ ਜਾਰੀ…

ਹਾਲਾਂਕਿ ਜੇਕਰ ਤੁਸੀਂ ਇੱਕ ਯੋਗ ਕਿਸਾਨ ਹੋ ਤੇ ਅਜੇ ਤੱਕ ਤੁਹਾਡੇ ਖਾਤੇ ਵਿੱਚ ਪੈਸੇ ਨਹੀਂ ਆਏ ਤਾਂ ਘਬਰਾਉਣ ਦੀ ਲੋੜ ਨਹੀਂ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਕੀ ਕਰਨਾ ਹੈ 15 ਕਿਸ਼ਤ ਲੈਣ ਲਈ। ਇਸ ਦੇ ਨਾਲ ਹੀ ਇਹ ਵੀ ਦੱਸਾਂਗੇ ਕਿ 15ਵੀਂ ਕਿਸ਼ਤ ਤੁਹਾਡੇ ਖਾਤੇ ਵਿੱਚ ਕਿਉਂ ਨਹੀਂ ਆਈ।

ਇੱਥੇ ਕਰੋ ਸ਼ਿਕਾਇਤ

ਜੇਕਰ ਤੁਸੀਂ ਇੱਕ ਯੋਗ ਕਿਸਾਨ ਹੋ ਤੇ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦਾ ਪੈਸਾ ਤੁਹਾਡੇ ਖਾਤੇ ਵਿੱਚ ਨਹੀਂ ਆਇਆ ਹੈ ਤਾਂ ਤੁਸੀਂ ਪ੍ਰਧਾਨ ਮੰਤਰੀ ਕਿਸਾਨ ਦੇ ਹੈਲਪਡੈਸਕ ਰਾਹੀਂ ਸ਼ਿਕਾਇਤ ਕਰ ਸਕਦੇ ਹੋ। ਤੁਸੀਂ 011-24300606 ਤੇ 155261 ਜਾਂ ਟੋਲ ਫ੍ਰੀ ਨੰਬਰ 18001155266 ’ਤੇ ਕਾਲ ਕਰਕੇ ਸ਼ਿਕਾਇਤ ਕਰ ਸਕਦੇ ਹੋ। ਇਸ ਤੋਂ ਇਲਾਵਾ pmkisan-ict@gov.in ਤੇ pmkisan-funds@gov.in ’ਤੇ ਈਮਲੇ ਕਰ ਕੇ ਵੀ ਸ਼ਿਕਾਇਤ ਦਰਜ਼ ਕਰਵਾ ਸਕਦੇ ਹੋ।

ਸ਼ਿਕਾਇਤ ਕਰਨ ਤੋਂ ਪਹਿਲਾਂ ਲਾਭਪਾਤਰੀ ਸੂਚੀ ’ਚ ਆਪਣਾ ਨਾਂਅ ਜ਼ਰੂਰ ਦੇਖ ਲਓ

ਜੇਕਰ ਤੁਸੀਂ ਸ਼ਿਕਾਇਤ ਕਰਨ ਬਾਰੇ ਸੋਚ ਰਹੇ ਹੋ ਤਾਂ ਕਿਰਪਾ ਕਰਕੇ ਇਸ ਤੋਂ ਪਹਿਲਾਂ ਜਾਂਚ ਕਰੋ ਕਿ ਤੁਹਾਡਾ ਨਾਂਅ ਲਾਭਪਾਰਤੀ ਸੂਚੀ ਵਿੱਚ ਹੈ ਜਾਂ ਨਹੀਂ।

  • ਇਸ ਦੀ ਜਾਂਚ ਕਰਨ ਲਈ ਤੁਸੀਂ ਪਹਿਲਾਂ pmkisan.gov.in ’ਤੇ ਜਾਓ।
  • ਫਿਰ ‘ਕਿਸਾਨ ਕਾਰਨਰ’ ਵਿੱਚ ‘ਲਾਭਪਾਤਰੀ ਸਥਿਤੀ’ ’ਤੇ ਜਾਓ।
  • ਫਿਰ ਆਪਣੇ ਡਿਟੇਲ ਜਿਵੇਂ ਸੂਬਾ, ਜ਼ਿਲ੍ਹਾ, ਉੱਪ ਜ਼ਿਲ੍ਹਾ ਤੇ ਪੰਚਾਇਤ ਚੁਣੋ।
  • ਇਸ ਤੋਂ ਬਾਅਦ ਰਜਿਸਟਰਡ ਆਧਾਰ ਜਾਂ ਬੈਂਕ ਖਾਤਾ ਨੰਬਰ ਦਰਜ਼ ਕਰੋ।
  • ਤੇ ਫਿਰ ਕਿਸ਼ਤ ਦੀ ਸਥਿਤੀ ਦੇਖਣ ਲਈ ‘ਡੇਟਾ ਪ੍ਰਾਪਤ ਕਰੋ’ ਉੱਤੇ ਕਲਿੱਕ ਕਰੋ।

ਕਿਸ਼ਤ ਨਾ ਮਿਲਣ ਦੇ ਇਹ ਹੋ ਸਕਦੇ ਹਨ ਕਾਰਨ

ਜੇਕਰ ਤੁੁਸੀਂ ਈ-ਕੇਵਾਈਸੀ ਨਹੀਂ ਕੀਤਾ ਹੈ ਤਾ ਤੁਹਾਨੂੰ 15ਵੀਂ ਕਿਸ਼ਤ ਨਹੀਂ ਮਿਲੇਗੀ। ਕੇਂਦਰ ਸਰਕਾਰ ਨੇ ਸਪੱਸ਼ਟ ਕੀਤਾ ਹੈ ਕਿ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦਾ ਲਾਭ ਲੈਣ ਲਈ ਲਾਭਪਾਤਰੀਆਂ ਨੂੰ ਲਾਜ਼ਮੀ ਤੌਰ ’ਤੇ ਈਕੇਵਾਈਸੀ ਕਰਵਾਉਣਾ ਪਵੇਗਾ। ਇਸ ਦੇ ਨਾਲ ਹੀ ਜ਼ਮੀਨ ਦਾ ਰਿਕਾਰਡ ਵੀ ਆਨਲਾਈਨ ਕਰਵਾਉਣਾ ਲਾਜ਼ਮੀ ਹੈ ਜਿਸ ਨੂੰ ਤੁਸੀਂ ਆਪਣੇ ਨੇੜੇ ਦੇ ਕਿਸਾਨ ਸੇਵਾ ਕੇਂਦਰ ਵਿੱਚ ਜਾ ਕੇ ਕਰਵਾ ਸਕਦੇ ਹੋ।