ਪੂਜਨੀਕ ਗੁਰੂ ਜੀ ਦੇ ਲਾਈਵ ਤੋਂ ਬਾਅਦ, ਢੋਲ ਦੀ ਥਾਪ ’ਤੇ ਸਾਧ-ਸੰਗਤ ਨੇ ਪਾਏ ਭੰਗੜੇ

ਪੂਜਨੀਕ ਗੁਰੂ ਜੀ ਦੇ ਲਾਈਵ ਤੋਂ ਬਾਅਦ, ਢੋਲ ਦੀ ਥਾਪ ’ਤੇ ਸਾਧ-ਸੰਗਤ ਨੇ ਪਾਏ ਭੰਗੜੇ

ਔਢਾਂ (ਸੱਚ ਕਹੂੰ/ਰਾਜੂ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਬਰਨਾਵਾ ਆਸ਼ਰਮ ਵਿਖੇ ਜਾ ਕੇ ਸਮੂਹ ਸਾਧ-ਸੰਗਤ ਨੂੰ ਦਰਸ਼ਨ ਦੇਣ ’ਤੇ ਸਾਧ-ਸੰਗਤ ਵਿਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਸੇ ਤਹਿਤ ਬਲਾਕ ਸ੍ਰੀ ਜਲਾਲਆਣਾ ਸਾਹਿਬ ਦੇ ਪਿੰਡ ਲੱਕੜਾਂਵਾਲੀ ਵਿਖੇ ਬਲਾਕ ਪੱਧਰੀ ਨਾਮ ਚਰਚਾ ਕਰਵਾਈ ਗਈ। ਇਸ ਦੌਰਾਨ ਸਾਧ-ਸੰਗਤ ਨੇ ਅਨੋਖੇ ਢੰਗ ਨਾਲ ਖੁਸ਼ੀ ਦਾ ਪ੍ਰਗਟਾਵਾ ਕੀਤਾ। ਨਾਮ ਚਰਚਾ ਦਾ ਲਾਭ ਲੈਣ ਲਈ ਵੱਡੀ ਗਿਣਤੀ ਵਿੱਚ ਸਾਧ-ਸੰਗਤ ਹਾਜ਼ਰ ਸੀ। ਨਾਮਚਰਚਾ ਦੀ ਸ਼ੁਰੂਆਤ ਬਲਾਕ ਭੰਗੀਦਾਸ ਸੁਰਜੀਤ ਇੰਸਾਂ ਨੇ ਬੇਨਤੀ ਭਜਨ ਨਾਲ ਕੀਤੀ।

ਇਸ ਮੌਕੇ ਬਲਾਕ ਭੰਗੀਦਾਸ ਨੇ ਸਮੂਹ ਸਾਧ-ਸੰਗਤ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ‘ਬੜੇ ਲੰਮੇ ਸਮੇਂ ਬਾਅਦ ਪੂਜਨੀਕ ਗੁਰੂ ਜੀ ਨੇ ਸਾਧ ਸੰਗਤ ਦੀ ਦਰਸ਼ਨਾਂ ਦੀ ਤਾਂਘ ਪੂਰੀ ਕੀਤੀ ਹੈ।’ ਵੱਡੀ ਸਕਰੀਨ ’ਤੇ ਪੂਜਨੀਕ ਗੁਰੂ ਜੀ ਦਾ ਲਾਈਵ ਸੰਦੇਸ਼ ਦੇਖ ਕੇ ਸਮੂਹ ਸਾਧ-ਸੰਗਤ ਨੇ ਜੋਰਦਾਰ ਨਾਅਰਾ ਲਗਾ ਕੇ ਪੂਜਨੀਕ ਗੁਰੂ ਜੀ ਦਾ ਸਵਾਗਤ ਕੀਤਾ। ਸਾਧ-ਸੰਗਤ ਵਿਚ ਗੁਰੂ ਜੀ ਦੇ ਆਗਮਨ ਦੀ ਖ਼ੁਸ਼ੀ ਅਜਿਹੀ ਸੀ ਕਿ ਨੌਜਵਾਨ, ਬਜ਼ੁਰਗ ਅਤੇ ਬੱਚੇ ਬਿਨਾਂ ਥੱਕੇ, ਬਿਨਾਂ ਰੁਕੇ ਨੱਚੇ।

ਰੰਗੋਲੀਆਂ ਸਜਾਈਆਂ ਤੇ ਕੱਢੀ ਜਾਗੋ

ਦੂਜੇ ਪਾਸੇ ਭੈਣਾਂ ਨੇ ਰੰਗੋਲੀਆਂ ਸਜਾਈਆਂ ਅਤੇ ਜਾਗੋ ਕੱਢੀ ਅਤੇ ਧੂਮਧਾਮ ਨਾਲ ਜਸ਼ਨ ਮਨਾਏ। ਇਸ ਤੋਂ ਇਲਾਵਾ ਨੌਜਵਾਨਾਂ ਨੇ ਢੋਲ ਦੀ ਥਾਪ ’ਤੇ ਬੋਲੀਆਂ ਪਾਉਦੇ ਹੋਏ ਖੂਬ ਭੰਗੜੇ ਪਾਏ। ਇਸ ਮੌਕੇ ਕਾਲਾਂਵਾਲੀ ਦੀਆਂ ਭੈਣਾਂ ਦਾ ਜਾਗੋ ਤੇ ਦੀਪਮਾਲਾ ਖਿੱਚ ਦਾ ਕੇਂਦਰ ਰਹੇ। ਪ੍ਰੋਗਰਾਮ ਦੌਰਾਨ ਪੰਡਾਲ ਨੂੰ ਦੀਵਿਆਂ ਤੇ ਰੰਗੋਲੀਆਂ ਨਾਲ ਆਕਰਸ਼ਕ ਢੰਗ ਨਾਲ ਸਜਾਇਆ ਗਿਆ ਸੀ। ਬਲਾਕ ਸਮਿਤੀ ਨੇ ਸਮੂਹ ਸਾਧ-ਸੰਗਤ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਮਾਨਵਤਾ ਭਲਾਈ ਕਾਰਜਾਂ ’ਚ ਹਰ ਵਿਅਕਤੀ ਨੂੰ ਹੋਰ ਗਤੀ ਦੇਣ ਦੀ ਲੋੜ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ