ਝੂਠ, ਝੂਠ ਹੀ ਰਹਿੰਦਾ ਹੈ

ਝੂਠ, ਝੂਠ ਹੀ ਰਹਿੰਦਾ ਹੈ

ਪੰਜਾਬ ’ਚ ਸਿਆਸਤ ਆਪਣੀਆਂ ਨਿਵਾਣਾਂ ਲਈ ਮੰਨੀ ਹੋਈ ਹੈ ਇੱਥੇ ਸੱਤਾ ਖਾਤਰ ਕਦੇ ਹਿੰਦੂ ਸਿੱਖਾਂ ਦਾ ਮੁੱਦਾ ਵਰਤਿਆ ਜਾਂਦਾ ਰਿਹਾ ਹੈ ਤੇ ਕਦੇ ਜਾਤੀਵਾਦ ਹੁਣ ਸਿਆਸਤ ਨੇ ਇੱਕ ਹੋਰ ਸ਼ਰਮਨਾਕ ਖੇਡ ਖੇਡੀ ਹੈ ਬੇਅਦਬੀ ਮਾਮਲਿਆਂ ’ਚ ਵੋਟਾਂ ਖਰੀਆਂ ਕਰਨ ਦੀ ਪੰਜਾਬ ਦੇ ਵੋਟਰਾਂ ਨੂੰ ਬੁੱਧੂ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਪੰਜਾਬ ਦੇ ਲੋਕ ਸਮਝਦੇ ਹਨ ਕਿ ਗੁਰੂ ਜੀ ਦੀ ਤਾਂ ਗੱਲ ਛੱਡੋ ਡੇਰਾ ਸ਼ਰਧਾਲੂ ਵੀ ਬੇਅਦਬੀ ਨਹੀਂ ਕਰ ਸਕਦੇ ਇਹ ਗੱਲ ਲੋਕਾਂ ਦੇ ਦਿਲਾਂ ’ਚ ਲਿਖੀ ਹੈ ਜੋ ਝੂਠੇ ਮੁਕੱਦਮਿਆਂ ਨਾਲ ਮੇਟੀ ਨਹੀਂ ਜਾ ਸਕਦੀ ਕਾਂਗਰਸ ਕੋਲ ਪੁਲਿਸ ਨਾਂਅ ਦਾ ਇੱਕ ਜੁਗਾੜ ਹੈ ਜੋ ਕੋਈ ਨਾ ਕੋਈ ਜੁਗਾੜ ਕਰਕੇ ਆਪਣੇ ਸਿਆਸੀ ਅਕਾਵਾਂ ਦੀ ਹਜ਼ੂਰੀ ਕਰਕੇ ਉਹਨਾਂ ਦੇ ਮਕਸਦਾਂ ਲਈ ਹੱਥਠੋਕਾ ਬਣਦਾ ਹੈ ਸੀਬੀਆਈ ਵੱਲੋਂ ਬੇਅਦਬੀ ਦੀ ਕੀਤੀ ਗਈ ਜਾਂਚ ’ਚ ਕੀ ਕਮੀ ਹੈ?

ਕੀ ਪੰਜਾਬ ਪੁਲਿਸ ਸਾਬਤ ਕਰੇਗੀ ਦੂਜੀ ਗੱਲ, ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸਾਫ ਆਦੇਸ਼ ਹਨ ਕਿ ਪੁਲਿਸ ਸੀਬੀਆਈ ਦੀ ਜਾਂਚ ਦੇ ਅਗਲੇ ਨਵੇਂ ਤੱਥਾਂ ਦੀ ਪੜਤਾਲ ਕਰੇ ਨਾ ਕਿ ਪਹਿਲਾਂ ਕੀਤੀ ਗਈ ਜਾਂਚ ਨੂੰ ਹੀ ਦੁਹਰਾਏ ਇਸ ਤੋਂ ਵੱਡੀ ਹੈਰਾਨੀ ਤੇ ਦੁੱਖ ਦੀ ਗੱਲ ਕੋਈ ਹੋਰ ਨਹੀਂ ਹੋਵੇਗੀ ਜਦੋਂ ਸਿਆਸੀ ਜਾਂਚ ਕਰ ਰਿਹਾ ਕੋਈ ਅਫ਼ਸਰ ਇਹ ਕਹੇ ਕਿ ਉਹ ਪੂਰੇ ਪੇਸ਼ੇਵਰ ਤਰੀਕੇ ਨਾਲ ਮਾਮਲੇ ਦੀ ਜਾਂਚ ਕਰ ਰਿਹਾ ਹੈ ਜਾਂਚ ਦਾ ਮਤਲਬ ਤਾਂ ਸੁਤੰਤਰ ਤੇ ਨਿਰਪੱਖ ਜਾਂਚ ਹੁੰਦਾ ਹੈ ਪਰ ਸਿਆਸੀ ਮੰਚ ’ਤੇ ਇਹ ਤੈਅ ਹੀ ਕਰ ਲਿਆ ਗਿਆ ਹੈ ਕਿ ਬੇਅਦਬੀ ਦੇ ਦੋਸ਼ ’ਚ ਕਿਸ ਨੂੰ ਫ਼ਸਾਉਣਾ ਹੈ ਤਾਂ ਜਾਂਚ ਦਾ ਕੋਈ ਮਤਲਬ ਹੀ ਨਹੀਂ ਰਹਿ ਜਾਂਦਾ ਪੁਲਿਸ ਦਾ ਮਤਲਬ ਰਾਜ ਕਰਦੀ ਪਾਰਟੀ ਦੀ ਸੇਵਾਦਾਰ ਬਣ ਜਾਂਦਾ ਹੈ ਜਿਸ ਦਾ ਇੱਕੋ-ਇੱਕ ਉਦੇਸ਼ ਆਪਣੇ ਬੌਸ ਨੂੰ ਖੁਸ਼ ਕਰਨਾ ਹੁੰਦਾ ਹੈ

ਹੈਰਾਨੀ ਦੀ ਗੱਲ ਹੈ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ, ਡੇਰਾ ਮੈਨੇਜ਼ਮੈਂਟ ਤੇ ਸ਼ਰਧਾਲੂਆਂ ਖਿਲਾਫ ਪੁਲਿਸ ਕੋਲ ਕੋਈ ਸਬੂਤ ਹੀ ਨਹੀਂ ਫ਼ਿਰ ਵੀ ਇੱਕ ਮਾਮਲੇ ਨੂੰ 6 ਸਾਲ ਤੱਕ ਖਿੱਚਿਆ ਜਾ ਰਿਹਾ ਹੈ ਤੇ ਸਿਆਸੀ ਮੰਤਵ ਮੁਤਾਬਿਕ ਜਾਂਚ ਨੂੰ ਮੋੜ ਦਿੱਤਾ ਜਾ ਰਿਹਾ ਹੈ ਪੁਲਿਸ ਦੀ ਇਹ ਗੱਲ ਬਹੁਤ ਹੀ ਹਾਸੋਹੀਣੀ ਤੇ ਤਰਸਯੋਗ ਹੈ ਕਿ ਜਾਂਚ ਨੂੰ ਗੁਪਤ ਦੱਸਿਆ ਜਾਂਦਾ ਹੈ ਪਰ ਪੂਜਨੀਕ ਗੁਰੂ ਜੀ ਤੋਂ ਪੁੱਛੇ ਗਏ ਸਾਰੇ ਸਵਾਲ ਤੇ ਉਹਨਾਂ ਦੇ ਜਵਾਬ ਮੀਡੀਆ ’ਚ ਵਾਇਰਲ ਹੋ ਜਾਂਦੇ ਹਨ ਪੁਲਿਸ ਦੇ ਸੀਨੀਅਰ ਚਾਰ ਅਧਿਕਾਰੀਆਂ ਕੋਲ ਹੀ ਇਹ ਸਾਰੇ ਸਵਾਲ-ਜਵਾਬ ਸਨ ਤਾਂ ਉਹ ਮੀਡੀਆ ’ਚ ਕਿਵੇਂ ਪਹੁੰਚੇ ਤੇ ਇਹਦੇ ਪਿੱਛੇ ਕੀ ਮਕਸਦ ਸੀ, ਇਸ ਦਾ ਕਿਸੇ ਨੂੰ ਕੋਈ ਭੁਲੇਖਾ ਨਹੀਂ ਰਹਿ ਜਾਂਦਾ ਹੈ

ਅਸਲ ’ਚ ਚੁਣਾਵੀ ਮਾਹੌਲ ’ਚ ਇਹ ਸਿਆਸੀ ਮਨੋਰਥਾਂ ਲਈ ਹੀ ਸਭ ਕੁਝ ਕੀਤਾ ਜਾ ਰਿਹਾ ਹੈ ਇਸ ਜਾਂਚ ਨੂੰ ਜਾਂਚ ਕਹਿਣ ’ਚ ਹੀ ਸ਼ਰਮ ਆਉਂਦੀ ਹੈ ਝੂਠੇ ਗਵਾਹ, ਸੁਣੀਆਂ ਸੁਣਾਈਆਂ ਗੱਲਾਂ ਦੇ ਆਧਾਰ ’ਤੇ ਮੁਕੱਦਮੇ ਘੜਨ ’ਚ ਮਾਹਿਰ ਪੁਲਿਸ ਨੇ ਸਿਖਰ ਹੀ ਕਰ ਦਿੱਤੀ ਹੈ ਪਰ ਕੁਝ ਵੀ ਹੋਵੇ, ਅਜਿਹੀਆਂ ਚਾਲਾਂ ਸਿਆਸਤ ’ਚ ਕਾਮਯਾਬ ਨਹੀਂ ਹੋ ਸਕਦੀਆਂ ਕਿਉਂਕਿ ਪੰਜਾਬ ਦੇ ਲੋਕ ਡੇਰਾ ਸੱਚਾ ਸੌਦਾ ਦੇ 74 ਸਾਲਾਂ ਦੇ ਇਤਿਹਾਸ, ਡੇਰੇ ਦੀ ਵਿਚਾਰਧਾਰਾ ਅਤੇ ਭਲਾਈ ਕਾਰਜਾਂ ਤੋਂ ਭਲੀਭਾਂਤ ਜਾਣੂ ਹਨ 100 ਵਾਰ ਬੋਲਿਆ ਝੂਠ ਝੂਠ ਹੀ ਰਹਿੰਦਾ ਹੈ, ਸੱਚ ਨਹੀਂ ਬਣ ਜਾਂਦਾ ਇਤਿਹਾਸ ’ਚ ਝੂਠ ਹਾਰਦਾ ਆਇਆ ਝੂਠ ਦਾ ਵਪਾਰ ਕਰਨ ਵਾਲਿਆਂ ਦੀਆਂ ਪੀੜ੍ਹੀਆਂ ਵੀ ਸ਼ਰਮਿੰਦਗੀ ਮਹਿਸੂਸ ਕਰਦੀਆਂ ਰਹਿੰਦੀਆਂ ਹਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ