ਡਿਬਰੂਗੜ੍ਹ ਜੇਲ੍ਹ ਤੋਂ ਅੰਮ੍ਰਿਤਪਾਲ ਸਬੰਧੀ ਆਈ ਤਾਜ਼ਾ ਅਪਡੇਟ

Amritpal Singh

Amritpal Singh ਦੀ ਡਿਬਰੂਗੜ੍ਹ ਜੇਲ੍ਹ ’ਚ ਭੁੱਖ ਹੜਤਾਲ ਖ਼ਤਮ, ਪ੍ਰਸ਼ਾਸਨ ਨੇ ਮੰਨੀਆਂ ਮੰਗਾਂ

ਚੰਡੀਗੜ੍ਹ। ਅਸਮ ਦੀ ਜੇਲ੍ਹ ’ਚ ਬੰਦ ਅੰਮ੍ਰਿਤਪਾਲ ਸਿੰਘ (Amritpal Singh) ਅਤੇ ਉਸ ਦੇ ਸਾਥੀਆਂ ਨੇ ਆਣੀ ਭੁੱਖ ਹੜਤਾਲ ਖ਼ਤਮ ਕਰ ਦਿੱਤੀ ਹੈ। ਡਿਬਰੂਗੜ੍ਹ ਜੇਲ੍ਹ ਪ੍ਰਸ਼ਾਸਨ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਮੰਨ ਲਿਆ ਹੈ। ਜੇਲ੍ਹ ਪ੍ਰਸ਼ਾਸਨ ਨੇ ਤੰਬਾਕੂ ਦਾ ਸੇਵਨ ਰਨ ਵਾਲੇ ਕੁੱਕ ਨੂੰ ਬਦਲ ਦਿੰਤਾ ਹੈ। ਨਾਲ ਹੀ ਸਾਰਿਆਂ ਨੂੰ ਭਰੋਸਾ ਦਿੱਤਾ ਹੈ ਕਿ ਸਾਰੇ ਬੰਦੀਆਂ ਨੂੰ ਘਰ ਗੱਲ ਕਰਨ ਲਈ ਫੋਨ ਦੀ ਸਹੂਲਤ ਦਿੱਤੀ ਜਾਵੇਗੀ।

ਜੇਲ੍ਹ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਂਜ ਤਾਂ ਜੇਲ੍ਹ ’ਚ ਬੰਦ ਸਾਰੇ ਕੈਦੀਆਂ ਨੂੰ ਮੈਡੀਕਲ ਸਹੂਲਤ ਉਪਲੱਬਧ ਕਰਵਾਈ ਜਾਂਦੀ ਹੈ ਪਰ ਜਿਹੋ ਜਿਹੀ ਸਹੂਲਤ ਪੰਜਾਬ ’ਚ ਐੱਨਐੱਸਏ ਦੇ ਤਹਿਤ ਬੰਦੀ ਅੰਮਿ੍ਰਤਪਾਲ ਸਮੇਤ ਉਸ ਦੇ ਸਾਥੀ ਚਾਹੁੰਦੇ ਹਨ ਉਹ ਉਨ੍ਹਾਂ ਨੂੰ ਦਿੱਤੀ ਜਾਵੇਗੀ। ਇਸ ਭਰੋਸੇ ਤੋਂ ਬਾਅਦ ਸਾਰਿਆਂ ਨੇ ਆਪਣੀ ਭੁੱਖ ਹੜਤਾਲ 24 ਘੰਟਿਆਂ ਬਾਅਦ ਸਮਾਪਤ ਕਰ ਦਿੱਤੀ ਹੈ।

Amritpal Singh ਨੇ ਕਿਹਾ ਸੀ ਪਰਿਵਾਰ ਵਾਲੇ ਮਿਲਣ ਲਈ 25 ਹਜ਼ਾਰ ਨਹੀਂ ਖ਼ਰਚ ਸਕਦੇ

ਅੰਮ੍ਰਿਤਪਾਲ ਨੇ ਕਿਹਾ ਸੀ ਕਿ ਉਸ ਦੇ ਪਰਿਵਾਰਕ ਮੈਂਬਰ ਹਰ 15 ਦਿਨਾਂ ਬਾਅਦ ਉਸ ਨੂੰ ਮਿਲਣ ਲਈ ਅਸਮ ਦੀ ਡਿਬਰੂਗੜ੍ਹ ਜੇਲ੍ਹ ਨਹੀਂ ਆ ਸਕਦੇ ਕਿਉਂਕਿ ਉਹ ਆਰਥਿਕ ਤੌਰ ’ਤੇ ਐਨੇ ਜ਼ਿਆਦਾ ਅਮੀਰ ਨਹੀਂ ਹਨ। ਪੰਜਾਬ ਤੋਂ ਡਿਬਰੂਗੜ੍ਹ ਆਉਣ ਲਈ ਇੱਕ ਗੇੜੇ ਦਾ ਖਰਚਾ ਕਰੀਬ 20 ਤੋਂ 25 ਹਜ਼ਾਰ ਰੁਪਏ ਆਉਂਦਾ ਹੈ।

ਐਨੇ ਪੈਸੇ ਖਰਚ ਕਰਨ ’ਚ ਉਸ ਦੇ ਤੇ ਸਾਥੀਆਂ ਦੇ ਪਰਿਵਾਰਕ ਮੈਂਬਰ ਸਮਰੱਥ ਨਹੀਂ ਹਨ। ਇਸ ਲਈ ਬੰਦੀਆਂ ਦੇ ਅਧਿਕਾਰ ਦੇ ਤਹਿਤ ਸਾਰਿਆਂ ਨੂੰ ਘਰ ਗੱਲ ਕਰਨ ਲਈ ਫੋਨ ਦੀ ਸਹੂਲਤ ਦਿੱਤੀ ਜਾਵੇ।

ਇਹ ਵੀ ਪੜ੍ਹੋ : ਸਰਕਾਰ ਸ਼ੁਰੂ ਕਰਨ ਜਾ ਰਹੀ ਐ ਇੱਕ ਹੋਰ ਨਵੀਂ ਪੈਨਸ਼ਨ ਸਕੀਮ, ਕੁਆਰਿਆਂ ਲਈ ਖੁਸ਼ਖਬਰੀ

ਨਾਲ ਹੀ ਅੰਮ੍ਰਿਤਪਾਲ ਨੇ ਜੇਲ੍ਹ ਕੁੱਕ ਨੂੰ ਲੈ ਕੇ ਸਵਾਲ ਚੁੱਕੇ ਸਨ। ਅੰਮਿ੍ਰਤਪਾਲ ਨੇ ਕਿਹਾ ਕਿ ਧਰਮ ਅਨੁਸਾਰ ੳਸ ਨੂੰ ਤੰਬਾਕੂ ਸੇਵਾ ਕਰਨ ਵਰਜਿਤ ਹੈ, ਪਰ ਉਨ੍ਹਾਂ ਦਾ ਜੇਲ੍ਹ ’ਚ ਜਿਹੜਾ ਕੁੱਕ ਹੈ ਉਹ ਤੰਬਾਕੂ ਸੇਵਨ ਕਰਦਾ ਕਰਕੇ ਭੋਜਨ ਤਿਆਰ ਕਰਦਾ ਹੈ। ਇਹ ਉਨ੍ਹਾਂ ਦੀ ਮਰਿਆਦਾ ਦੇ ਖਿਲਾਫ਼ ਹੈ ਅਤੇ ਅਜਿਹੇ ਵਿਅਕਤੀ ਦੇ ਹੱਥ ਦਾ ਬਣਿਆ ਖਾਣਾ ਨਹੀਂ ਖਾ ਸਕਦੇ। ਇਸ ਤੋਂ ਇਲਾਵਾ ਚੰਗੀ ਮੈਡੀਕਲ ਸਹੂਲਤ ਵੀ ਜੇਲ੍ਹ ਪ੍ਰਸ਼ਾਸਨ ਤੋਂ ਮੰਗੀ ਗਈ ਸੀ।