ਸਰਕਾਰ ਸ਼ੁਰੂ ਕਰਨ ਜਾ ਰਹੀ ਐ ਇੱਕ ਹੋਰ ਨਵੀਂ ਪੈਨਸ਼ਨ ਸਕੀਮ, ਕੁਆਰਿਆਂ ਲਈ ਖੁਸ਼ਖਬਰੀ

Old Age Pensions
(ਸੰਕੇਤਕ ਫੋਟੋ)।

ਚੰਡੀਗੜ੍ਹ। New Pension Scheme ਹਰਿਆਣਾ ’ਚ ਜਲਦੀ ਹੀ ਕੁਆਰਿਆਂ ਨੂੰ ਖੁਸ਼ਖਬਰੀ ਮਿਲਣ ਵਾਲੀ ਹੈ। ਇੱਥੇ ਸਰਕਾਰ ਦੇ ਇੱਕ ਫੈਸਲੇ ਨੇ ਕੁਆਰਿਆਂ ਦੇ ਚਿਹਰੇ ਚਮਕਾ ਦਿੱਤੇ ਹਨ। ਜੀ ਹਾਂ ਇਸ ਦਾ ਕਾਰਨ ਇਹ ਹੈ ਕਿ ਸਰਕਾਰ ਕੁਆਰਿਆਂ ਨੂੰ ਪੈਨਸ਼ਨ ਦੇਣ ਜਾ ਰਹੀ ਹੈ। ਜਨਸੰਵਾਦ ਪ੍ਰੋਗਰਾਮ ਦੌਰਾਨ ਇੱਕ 60 ਸਾਲ ਦੇ ਅਣਵਿਆਹੇ ਬਜ਼ੁਰਗ ਦੀ ਮੰਗ ’ਤੇ ਮੁੱਖ ਮੰਤਰੀ ਮਨੋਹਰ ਲਾਲ ਨੇ ਇਹ ਫੈਸਲਾ ਲਿਆ। ਇਸ ਦਾ ਫਾਇਦਾ 45 ਤੋਂ 60 ਸਾਲ ਤੱਕ ਅਣਵਿਆਹੇ ਪੁਰਸ਼ਾਂ ਅਤੇ ਔਰਤਾ ਨੂੰ ਮਿਲੇਗਾ।

ਇਹ ਹੋਵੇਗੀ ਸ਼ਰਤ | New Pension Scheme

ਹਾਲਾਂਕਿ ਪੈਨਸ਼ਨ ਉਨ੍ਹਾਂ ਹੀ ਕੁਆਰਿਆਂ ਨੂੰ ਮਿਲਗੇੀ ਜਿਨ੍ਹਾ ਦੀ ਸਾਲਾਨਾ ਇਨਕਮ 1.80 ਲੱਖ ਤੋਂ ਘੱਟ ਹੋਵੇਗੀ। ਮੁੱਖ ਮੰਤਰੀ ਦਫ਼ਤਰ ਵੱਲੋਂ ਤਿਆਰ ਰਿਪੋਰਟ ਮੁਤਾਬਿਕ ਇਸ ਸਕੀਮ ਨਾਲ ਸਵਾ ਲੱਖ ਕੁਆਰਿਆਂ ਨੂੰ ਪੈਨਸ਼ਨ ਦਾ ਲਾਭ ਮਿਲੇਗਾ।

ਅਫ਼ਸਰਾਂ ਨਾਲ ਹੋਈ ਮੀਟਿੰਗ

ਮੁੱਖ ਮੰਤਰੀ ਦੀ ਇਸ ਬਾਰੇ ਅਫ਼ਸਰਾਂ ਨਾਲ ਮੀਟਿੰਗ ਹੋ ਚੁੱਕੀ ਹੈ। ਇੱਕ ਮਹੀਨੇ ਦੇ ਅੰਦਰ ਹਰਿਆਣਾ ਸਰਕਾਰ ਇਸ ਸਕੀਮ ਨੂੰ ਲਾਗੂ ਕਰਨ ਦੀ ਤਿਆਰੀ ’ਚ ਹੈ। ਸਕੀਮ ਲਾਗੂ ਹੋਣ ਤੋਂ ਬਾਅਦ ਹਰਿਆਣਾ ਅਜਿਹਾ ਕਰਨ ਵਾਲਾ ਪਹਿਲਾ ਸੂਬਾ ਹੋਵੇਗਾ।

ਪੈਨਸ਼ਨ ਦੇ ਰੂਪ ’ਚ ਮਿਲ ਸਕਦੇ ਹਨ 2750 ਰੁਪਏ

ਹਰਿਆਣਾਂ ’ਚ ਹੁਣ ਬੁਢਾਪਾ, ਵਿਧਵਾ, ਦਿਵਿਆਂਗ ਪੈਨਸ਼ਨ ਦਿੱਤੀ ਜਾਂਦੀ ਹੈ। ਬੌਨੇ ਲੋਕਾਂ ਤੇ ਕਿੰਨਰਾਂ ਨੂੰ ਹਰਿਆਣਾ ਸਰਕਾਰ ਆਰਥਿਕ ਮੱਦਦ ਮੁਹੱਈਆ ਕਰਵਾਉਂਦੀ ਹੈ। ਇਸ ਦੇ ਨਾਲ ਹੀ ਸਰਕਾਰ ਸਿਰਫ਼ ਧੀਆਂ ਵਾਲੇ ਮਾਤਾ-ਪਿਤਾ ’ਚੋਂ ਕਿਸੇ ਇੱਕ ਦੀ ਮੌਤ ਹੋ ਜਾਣ ’ਤੇ 45 ਤੋਂ 60 ਸਾਲ ਤੱਕ ਆਰਥਿਕ ਮੱਦਦ ਦੇ ਰੂਪ ’ਚ 2750 ਰੁਪਏ ਦੇ ਰਹੀ ਹੈ। ਸਰਕਾਰੀ ਸੂਤਰਾਂ ਮੁਤਾਬਿਕ ਕੁਆਰਿਆਂ ਨੂੰ ਵੀ ਸਰਕਾਰ 2750 ਰੁਪਏ ਪੈਨਸ਼ਨ ਦੇ ਸਕਦੀ ਹੈ।

ਵਿਧਵਾ ਵਾਂਗ ਗਰੀਬ ਵਿਧੁਰ ਨੂੰ ਵੀ ਪੈਨਸ਼ਨ ਦੇਣ ’ਤੇ ਵਿਚਾਰ

ਹਰਿਆਣਾ ’ਚ ਅਣਵਿਆਹਿਆਂ ਦੇ ਨਾਲ ਹੀ ਗਰੀਬ ਵਿਧੁਰ ਨੂੰ ਪੈਨਸ਼ਨ ਦੇਣ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਹਰ ਸੂਬੇ ’ਚ ਪਤੀ ਦੀ ਮੌਤ ਤੋਂ ਬਾਅਦ ਪਤਨੀ ਨੂੰ ਪੈਨਸ਼ਨ ਦੇ ਰੂਪ ’ਚ ਆਰਥਿਕ ਮੱਦਦ ਕੀਤੀ ਜਾਂਦੀ ਹੈ। ਇਸ ਰਾਸ਼ੀ ਦੇ ਜ਼ਰੀਏ ਉਹ ਸਨਮਾਨ ਨਾਲ ਰਹਿ ਸਕਦੀ ਹੈ। ਇਸ ਲਈ ਪੁਰਸ਼ਾਂ ਨੂੰ ਵੀ ਸਰਕਾਰ ਵਿਧੁਰ ਪੈਨਸ਼ਨ ਦੇਣ ’ਤੇ ਵਿਚਾਰ ਕਰ ਰਹੀ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦੀ ਜ਼ਮੀਨ ਰਿਕਾਰਡ ਸਬੰਧੀ ਨਵੀਂ ਯੋਜਨਾ, ਜਾਣੋ ਕੀ ਹੈ ਯੋਜਨਾ