ਅਗਵਾ ਹੋਏ 4 ਬੱਚੇ 2 ਘੰਟਿਆਂ ਦੇ ਅੰਦਰ ਟਰੇਸ ਕਰਕੇ ਚੰਡੀਗੜ੍ਹ ਤੋਂ ਬਰਾਮਦ ਕੀਤੇ

Kidnapped, 4 children, Recovered , Chandigarh , 2 hours Track

ਬੱਚਿਆਂ ਨੂੰ ਚੰਡੀਗੜ੍ਹ ਤੋਂ ਲਿਆਉਣ ਲਈ ਪੁਲਿਸ ਟੀਮ ਰਵਾਨਾ

ਜਗਵਿੰਦਰ ਸਿੱਧੂ/ਮਾਨਸਾ । ਸੀਨੀਅਰ ਕਪਤਾਨ ਪੁਲਿਸ ਮਾਨਸਾ ਡਾ. ਨਰਿੰਦਰ ਭਾਰਗਵ ਨੇ ਦੱਸਿਆ ਕਿ ਡੀਏਵੀ ਪਬਲਿਕ ਸਕੂਲ ਮਾਨਸਾ ਦੇ 8ਵੀਂ ਕਲਾਸ ਦੇ ਅਗਵਾ ਹੋਏ 4 ਵਿਦਿਆਰਥੀਆਂ ਬਾਰੇ ਪੁਲਿਸ ਨੂੰ ਇਤਲਾਹ ਮਿਲਣ ‘ਤੇ ਤੁਰੰਤ ਕਾਰਵਾਈ ਕਰਦੇ ਹੋਏ ਇਨ੍ਹਾਂ ਨੂੰ 2 ਘੰਟਿਆਂ ਦੇ ਅੰਦਰ ਅੰਦਰ ਟਰੇਸ ਕਰਕੇ ਚੰਡੀਗੜ੍ਹ ਵਿਖੇ ਸੁਰੱਖਿਅਤ ਕਬਜ਼ੇ ਵਿੱਚ ਲਿਆ ਗਿਆ ਹੈ ਇਨ੍ਹਾਂ ਬੱਚਿਆਂ ਨੂੰ ਮਾਨਸਾ ਵਿਖੇ ਲਿਆ ਕੇ ਵਾਰਸਾਂ ਦੇ ਹਵਾਲੇ ਕਰਨ ਲਈ ਪੁਲਿਸ ਪਾਰਟੀ ਨੂੰ ਚੰਡੀਗੜ੍ਹ ਲਈ ਰਾਵਾਨਾ ਕੀਤਾ ਗਿਆ ਹੈ ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮੁਹੇਸ਼ ਕੁਮਾਰ ਪੁੱਤਰ ਸ੍ਰੀ ਸੋਹਣ ਪਾਲ ਵਾਸੀ ਵਾਰਡ ਨੰਬਰ 18 ਮਾਨਸਾ ਨੇ ਥਾਣਾ ਸਿਟੀਲੂ-1 ਮਾਨਸਾ ਦੀ ਪੁਲਿਸ ਪਾਸ ਵਕਤ ਕਰੀਬ ਸ਼ਾਮ 5:30 ਵਜੇ ਇਤਲਾਹ ਦਿੱਤੀ।

ਕਿ ਉਸਦਾ ਲੜਕਾ ਮੇਘ ਪ੍ਰਤਾਪ (14 ਸਾਲ) ਉਸਦੇ ਨਾਲ ਕੁਲਦੀਪ ਸਿੰਘ (14 ਸਾਲ) ਪੁੱਤਰ ਜਗਸੀਰ ਸਿੰਘ ਵਾਸੀ ਜੁਵਾਹਰਕੇ, ਯੋਗੇਸ਼ ਸ਼ਰਮਾ (14 ਸਾਲ) ਪੁੱਤਰ ਜਸਵਿੰਦਰ ਸਿੰਘ ਵਾਸੀ ਮਾਨਸਾ ਅਤੇ ਸ਼ਿਵਮ ਵਾਸੀ ਮਾਨਸਾ ਜੋ ਸਾਰੇ 8ਵੀਂ ਕਲਾਸ ਦੇ ਵਿਦਿਆਰਥੀ ਹਨ ਤੇ ਡੀਏਵੀ ਪਬਲਿਕ ਸਕੂਲ ਮਾਨਸਾ  ਵਿਖੇ ਪੜ੍ਹਾਈ ਕਰਦੇ ਹਨ ਇਹ ਬੱਚੇ ਅੱਜ ਸੁਬ੍ਹਾ ਕਰੀਬ 8:30 ਵਜੇ ਘਰੋਂ ਸਕੂਲ ਜਾਣ ਲਈ ਗਏ ਸੀ ਤੇ ਜਦੋਂ ਸ਼ਾਮ 3:30 ਤੱਕ ਵਾਪਸ ਘਰ ਨਹੀਂ ਆਏ ਤਾਂ ਇਨ੍ਹਾਂ ਦੀ ਤਲਾਸ਼ ਕਰਨ ‘ਤੇ ਵੀ ਇਨ੍ਹਾਂ ਦਾ ਕੋਈ ਪਤਾ ਨਹੀਂ ਲੱਗਾ ਜਿਨ੍ਹਾਂ ਨੂੰ ਕੋਈ ਅਗਵਾ ਕਰਕੇ ਲੈ ਗਿਆ ਹੈ ਮੁਦੱਈ ਦੇ ਬਿਆਨ ‘ਤੇ ਨਾਮਲੂਮ ਵਿਰੁੱਧ ਮੁਕੱਦਮਾ ਥਾਣਾ ਸਿਟੀ 1 ਮਾਨਸਾ ਦਰਜ਼ ਰਜਿਸਟਰ ਕੀਤਾ ਗਿਆ ।

ਮਾਨਸਾ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ । ਹਰਜਿੰਦਰ ਸਿੰਘ ਉਪ ਕਪਤਾਨ ਪੁਲਿਸ ਮਾਨਸਾ ਦੀ ਨਿਗਰਾਨੀ ਹੇਠ ਵੱਖ-ਵੱਖ ਪੁਲਿਸ ਪਾਰਟੀਆ ਬਣਾ ਕੇ ਰੇਲਵੇ ਸਟੇਸ਼ਨ, ਬੱਸ ਸਟੈਂਡ, ਸਿਨੇਮਾਘਰਾਂ ਆਦਿ ਵਿਖੇ ਭੇਜੀਆਂ ਗਈਆਂ ਤਾਂ ਇਨ੍ਹਾਂ ਬੱਚਿਆਂ ਦੇ ਸਾਈਕਲ ਬੱਸ ਸਟੈਂਡ ਮਾਨਸਾ ਵਿਖੇ ਖੜ੍ਹੇ ਪਾਏ ਗਏ ਬੱਚਿਆਂ ਕੋਲ ਮੋਬਾਇਲ ਫੋਨ ਸਨ ਜਿਨ੍ਹਾਂ ਦੀ ਟਾਵਰ ਲੁਕੇਸ਼ਨ ਹਾਸਲ ਕੀਤੀ ਗਈ ਜੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਪਾਈ ਗਈ ਮਾਨਸਾ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਚੰਡੀਗੜ੍ਹ ਪੁਲਿਸ ਨਾਲ ਮੱਦਦ ਲਈ ਤਾਲਮੇਲ ਕੀਤਾ ਗਿਆ ਤੇ ਚੰਡੀਗੜ੍ਹ ਪੁਲਿਸ ਦੇ ਸੈਕਟਰ-11 ਦੇ ਮੁੱਖ ਅਫਸਰ ਸਮੇਤ ਪੁਲਿਸ ਪਾਰਟੀ ਵੱਲੋ ਇਹਨਾਂ ਚਾਰੇ ਬੱਚਿਆਂ ਨੂੰ ਸੁਰੱਖਿਅਤ ਕਬਜੇ ਵਿੱਚ ਲੈ ਕੇ ਮਾਨਸਾ ਪੁਲਿਸ ਨੂੰ ਸੂਚਿਤ ਕੀਤਾ ਗਿਆ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।