ਕਬੱਡੀ ਮਾਸਟਰਜ਼ : ਭਾਰਤ ਨੇ ਢਾਹਿਆ ਪਾਕਿਸਤਾਨ, ਸ਼ਾਨਦਾਰ ਸ਼ੁਰੂਆਤ

ਦੁਬਈ (ਏਜੰਸੀ)। ਭਾਰਤ ਨੇ ਸ਼ੁਰੂਆਤੀ ਕਬੱਡੀ ਮਾਸਟਰਜ਼ ਚੈਂਪੀਅਨਸ਼ਿਪ ‘ਚ ਪਾਕਿਸਤਾਨ ਨੂੰ ਹਰਾ ਕੇ ਸ਼ਾਨਦਾਰ ਸ਼ੁਰੂਆਤ ਕੀਤੀ ਟੂਰਨਾਮੈਂਟ ਦੇ ਉਦਘਾਟਨ ਮੈਚ ‘ਚ ਖ਼ਿਤਾਬ ਦੀ ਮੁੱਖ ਦਾਅਵੇਦਾਰ ਭਾਰਤੀ ਟੀਮ ਨੇ ਆਪਣੇ ਪੁਰਾਣੇ ਵਿਰੋਧੀ ਪਾਕਿਸਤਾਨ ਨੂੰ 36-20 ਨਾਲ ਮਾਤ ਦਿੱਤੀ ਦੁਬਈ ‘ਚ ਸ਼ੁਰੂ ਹੋਇਆ ਇਹ ਟੂਰਨਾਮੈਂਟ 30 ਜੂਨ ਤੱਕ ਚੱਲੇਗਾ. ਭਾਰਤੀ ਕਪਤਾਨ ਅਜੇ ਠਾਕੁਰ ਦੀ ਬਦੌਲਤ ਭਾਰਤ ਨੇ ਬ੍ਰੇਕ ਤੱਕ 22-9 ਦਾ ਵਾਧਾ ਬਣਾ ਲਿਆ ਸੀ ਅਤੇ ਇਸ ਤੋਂ ਬਾਅਦ ਮੁੜ ਕੇ ਨਹੀਂ ਦੇਖਿਆ ਠਾਕੁਰ ਨੇ 15 ਰੇਡ ਅੰਕ ਬਣਾਏ ਅਤੇ ਉਹਟੈਕਲ ਕਰਨ ‘ਚ ਵੀ ਐਨੇ ਹੀ ਮਜ਼ਬੂਤ ਰਹੇ, ਜਿਸ ਨਾਲ ਟੀਮ ਨੇ 12 ਹੋਰ ਅੰਕ ਜੋੜੇ ਭਾਰਤ ਨੇ ਅੱਧੇ ਸਮੇਂ ਤੱਕ 13 ਅੰਕਾਂ ਦਾ ਵਾਧਾ ਬਣਾ ਲਿਆ ਸੀ ਠਾਕੁਰ ਨੂੰ ਪੂਰਾ ਸਿਹਰਾ ਦਿੰਦੇ ਹੋਏ ਭਾਰਤੀ ਕੋਚ ਸ਼੍ਰੀਨਿਵਾਸ ਰੈੱਡੀ ਨੇ ਕਿਹਾ ਕਿ ਉਸਨੇ ਉਹਨਾਂ ਦੇ ਦੋਵੇਂ ਕਾਰਨਰਾਂ ‘ਤੇ ਕਬਜ਼ਾ ਕੀਤਾ ਅਤੇ ਉਹਨਾਂ ਦੀ ਰੱਖਿਆ ਨੂੰ ਭੰਨ ਸੁੱਟਿਆ।

ਪਾਕਿ ਟੀਮ ਵੀਜ਼ਾ ਕਾਰਨ ਪਹੁੰਚ ਸੀ ਦੇਰ ਨਾਲ

ਪਾਕਿਸਤਾਨੀ ਟੀਮ ਕਿਤੇ ਵੀ ਰੰਗ ‘ਚ ਨਹੀਂ ਲੱਗੀ ਅਤੇ ਉਸਦੇ ਕੋਚ ਨਬੀਲ ਅਹਿਮਦ ਨੇ ਵੀਜ਼ਾ ਪਰੇਸ਼ਾਨੀਆਂ ਕਾਰਨ ਟੀਮ ਦੇ ਦੇਰੀ ਨਾਲ ਆਉਣ ਦੀ ਗੱਲ ਕਹੀ ਉਸ ਨੇ ਕਿਹਾ ਕਿ ਅਸੀਂ ਅੱਜ ਇੱਥੇ ਸਵੇਰੇ ਸੱਤ ਵਜੇ ਪਹੁੰਚੇ ਅਤੇ ਅਭਿਆਸ ਕਰਨ ਦਾ ਸਾਨੂੰ ਜ਼ਰਾ ਵੀ ਮੌਕਾ ਨਹੀਂ ਮਿਲਿਆ, ਸਾਨੂੰ ਅਗਲੇ ਮੈਚਾਂ ‘ਚ ਸੁਧਾਰ ਦੀ ਆਸ ਹੈ।

ਕਬੱਡੀ ਓਲੰਪਿਕ ਦੀ ਹੱਕਦਾਰ: ਰਾਠੌੜ

ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌੜ ਨੇ ਕਿਹਾ ਕਿ ਪੇਂਡੂ ਖੇਡ ਕਬੱਡੀ ਹਰ ਲਿਹਾਜ਼ਾ ਨਾਲ ਓਲੰਪਿਕ ਖੇਡ ਬਣਨ ਦੇ ਲਾਇਕ ਹੈ ਕਬੱਡੀ ਮਾਸਟਰਜ਼ ਦੁਬਈ ਦੇ ਪਹਿਲੇ ਗੇੜ ਦੀ ਸ਼ੁਰੂਆਤ ਕਰਦੇ ਹੋਏ ਰਾਠੌੜ ਨੇ ਕਿਹਾ ਕਿ ਆਸ ਹੈ ਕਿ ਕਬੱਡੀ ਛੇਤੀ ਹੀ ਇੱਕ ਵਿਸ਼ਵ ਪੱਧਰੀ ਖੇਡ ਬਣ ਜਾਵੇਗਾ ਅਤੇ ਅਸੀਂ ਛੇਤੀ ਹੀ ਇਸਨੂੰ ਓਲੰਪਿਕ ਖੇਡ ਦੇ ਮੁੱਖ ਦਾਅਵੇਦਾਰਾਂ ਦੇ ਰੂਪ ‘ਚ ਉੱਭਰਦਾ ਹੋਇਆ ਦੇਖਾਂਗੇ।