ਸ੍ਰੀਨਗਰ ‘ਚ ਜਨਜੀਵਨ ਪ੍ਰਭਾਵਿਤ

Life, Affected ,Srinagar

ਘਾਟੀ ‘ਚ ਇੰਟਰਨੈੱਟ ਸੇਵਾਵਾਂ ਮੁਲਤਵੀ, ਸ੍ਰੀਨਗਰ ‘ਚ ਤੇਜ਼ ਕੀਤੀ ਤਲਾਸ਼ੀ ਮੁਹਿੰਮ

ਸ੍ਰੀਨਗਰ (ਏਜੰਸੀ)। ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ‘ਚ ਸ਼ੁੱਕਰਵਾਰ ਨੂੰ ਸੁਰੱਖਿਆ ਫੋਰਸਾਂ ਨਾਲ ਹੋਏ ਮੁਕਾਬਲੇ ‘ਚ ਚਾਰ ਅੱਤਵਾਦੀਆਂ ਅਤੇ ਇੱਕ ਨਾਗਰਿਕ ਦੇ ਮਾਰੇ ਜਾਣ ਦੇ ਵਿਰੋਧ ‘ਚ ਸ੍ਰੀਨਗਰ ਦੇ ਬਾਹਰੀ ਹਿੱਸੇ ਦੇ ਕਈ ਇਲਾਕਿਆਂ ‘ਚ ਅੱਜ ਜਨਜੀਵਨ ਪ੍ਰਭਾਵਿਤ ਰਿਹਾ ਅਤੇ ਘਾਟੀ ‘ਚ ਲਗਾਤਾਰ ਦੂਜੇ ਦਿਨ ਵੀ ਸਾਰੀਆਂ ਕੰਪਨੀਆਂ ਦੀਆਂ ਇੰਟਰਨੈੱਟ ਸੇਵਾਵਾਂ ਮੁਲਤਵੀ ਰਹੀਆਂ ਇਨ੍ਹਾਂ ਅੱਤਵਾਦੀਆਂ ਦੇ ਮਾਰੇ ਜਾਣ ਦੇ ਵਿਰੋਧ ‘ਚ ਪ੍ਰਦਰਸ਼ਨਕਾਰੀਆਂ ਨੇ ਪਰਿਸਪੋਰਾ ਅਤੇ ਜੈਨਾਕੂਟ ਨੇੜੇ ਬਾਰਾਮੂਲਾ ਅਤੇ ਬਾਂਦੀਪੁਰਾ ਰਾਜ ਮਾਰਗਾਂ ਨੂੰ ਜਾਮ ਕਰ ਦਿੱਤਾ ਸੀ ਪਰ ਅੱਜ ਇਨ੍ਹਾਂ ਰਾਜ ਮਾਰਗਾਂ ‘ਤੇ ਆਵਾਜਾਈ ਆਮ ਰਹੀ ਪ੍ਰਦਰਸ਼ਨਾਂ ਨੂੰ ਰੋਕਣ ਲਈ ਇਨ੍ਹਾਂ ਰਾਜ ਮਾਰਗਾਂ ‘ਤੇ ਵੱਡੀ ਗਿਣਤੀ ‘ਚ ਸੁਰੱਖਿਆ ਫੋਰਸਾਂ ਨੂੰ ਤਾਇਨਾਤ ਕੀਤਾ ਗਿਆ ਹੈ।

ਐਚਐਮਟੀ, ਮਲੂਰਾ, ਸਾਲਤਾਂਗ, ਉਮਰਾਬਾਦ, ਪਰਿਮਪੋਰਾ ਅਤੇ ਜੈਨਾਕੂਟ ਸਮੇਤ ਸ੍ਰੀਨਗਰ ਦੇ ਬਾਹਰੀ ਹਿੱਸੇ ਦੇ ਕਈ ਇਲਾਕਿਆਂ ‘ਚ ਦੁਕਾਨਾਂ ਅਤੇ ਵਪਾਰਕ ਅਦਾਰੇ ਬੰਦ ਰਹੇ ਅਤੇ ਸੜਕਾਂ ‘ਤੇ ਵਾਹਨ ਵੀ ਨਹੀਂ ਚੱਲੇ ਮੁਕਾਬਲੇ ‘ਚ ਸਥਾਨਕ ਅੱਤਵਾਦੀ ਦਾਊਦ ਅਹਿਮਦ ਸੋਫੀ ਦੇ ਮਾਰੇ ਜਾਣ ਦੀ ਖਬਰ ਸਾਹਮਣੇ ਆਉਣ  ਦੇ ਤੁਰੰਤ ਬਾਅਦ ਵੱਡੀ ਗਿਣਤੀ ‘ਚ ਨੌਜਵਾਨ ਸ੍ਰੀਨਗਰ-ਉੜੀ ਅਤੇ ਸ੍ਰੀਨਗਰ-ਬਾਰਾਮੂਲਾ ਰਾਜ ਮਾਰਗਾਂ ਸਮੇਤ ਕਈ ਸਥਾਨਾਂ ‘ਤੇ ਸੜਕਾਂ ‘ਤੇ ਉਤਰ ਆਏ ਅਤੇ ਆਵਾਜਾਈ ਨੂੰ ਪ੍ਰਭਾਵਿਤ ਕੀਤਾ ਇਸ ਦੌਰਾਨ ਪ੍ਰਦਰਸ਼ਨਕਾਰੀਆਂ ਦੀਆਂ ਸੁਰੱਖਿਆ ਫੋਰਸਾਂ ਨਾਲ ਝੜਪਾਂ ਵੀ ਹੋਈਆਂ।