ਜਾਪਾਨ ਨੇ ਰੂਸ ਤੇ ਬੇਲਾਰੂਸ ਦੇ ਬੈਂਕਾਂ ’ਤੇ ਲਾਈ ਰੋਕ

ਜਾਪਾਨ ਨੇ ਰੂਸ ਤੇ ਬੇਲਾਰੂਸ ਦੇ ਬੈਂਕਾਂ ’ਤੇ ਲਾਈ ਰੋਕ

ਟੋਕੀਓ। ਜਾਪਾਨ ਸਰਕਾਰ ਨੇ ਯੂਕਰੇਨ ਵਿੱਚ ਰੂਸ ਦੇ ਵਿਸ਼ੇਸ਼ ਫੌਜੀ ਅਭਿਆਨ ਦੇ ਮੱਦੇਨਜ਼ਰ ਰੂਸ ਦੇ ਰੋਸਲਖੋਜ਼ਬੈਂਕ ਅਤੇ ਮਾਸਕੋ ਦੇ ਕ੍ਰੈਡਿਟ ਬੈਂਕ ਦੇ ਨਾਲ-ਨਾਲ ਬੇਲਾਰੂਸ ਦੇ ਵਿਕਾਸ ਅਤੇ ਪੁਨਰ ਨਿਰਮਾਣ ਦੇ ਬੈਂਕ ’ਤੇ ਪਾਬੰਦੀਆਂ ਲਗਾਈਆਂ ਹਨ। ਜਾਪਾਨ ਦੇ ਵਿਦੇਸ਼ ਮੰਤਰਾਲੇ ਦੇ ਇਕ ਬਿਆਨ ਮੁਤਾਬਕ ਜਾਪਾਨ ’ਚ ਇਨ੍ਹਾਂ ਬੈਂਕਾਂ ਦੀ ਕਿਸੇ ਵੀ ਜਾਇਦਾਦ ਨੂੰ ਫਰੀਜ਼ ਕਰਨ ਦੇ ਨਾਲ-ਨਾਲ ਇਨ੍ਹਾਂ ਸੰਸਥਾਵਾਂ ਨਾਲ ਵਿੱਤੀ ਲੈਣ-ਦੇਣ ’ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਪਾਬੰਦੀਆਂ 7 ਜੂਨ ਤੋਂ ਲਾਗੂ ਹੋਣਗੀਆਂ। ਮੰਤਰਾਲੇ ਨੇ ਕਿਹਾ, ‘‘ਇਸ ਤੋਂ ਇਲਾਵਾ, ਰਸ਼ੀਅਨ ਫੈਡਰੇਸ਼ਨ ਦੇ ਉਦਯੋਗਿਕ ਅਧਾਰ ਨੂੰ ਮਜ਼ਬੂਤ ਕਰਨ ਵਿੱਚ ਯੋਗਦਾਨ ਪਾਉਣ ਵਾਲੇ ਉਤਪਾਦਾਂ ਦੇ ਨਿਰਯਾਤ ’ਤੇ ਪਾਬੰਦੀ ਲਗਾਈ ਗਈ ਹੈ’’।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ