ਮੈਨੇਜਰ ਤੋਂ ਮਿਲੀ ਪ੍ਰੇਰਣਾ : ਹਾਲੇਪ

ਵਿਸ਼ਵ ਨੰ 1 ਹੋਣ ਦੇ ਬਾਵਜੂਦ ਕਰੀਅਰ ਦਾ ਪਹਿਲਾ ਗਰੈਂਡ ਸਲੈਮ

  • 40 ਸਾਲ ਪਹਿਲਾਂ ਰੂਜਿਸੀ ਦੀ ਜਿੱਤ ਮੇਰੇ ਲਈ ਪ੍ਰੇਰਣਾ

ਪੈਰਿਸ (ਏਜੰਸੀ)। ਵਿਸ਼ਵ ਦੀ ਨੰਬਰ ਇੱਕ ਟੈਨਿਸ ਖਿਡਾਰੀ ਸਿਮੋਨਾ ਹਾਲੇਪ ਨੇ ਫਰੈਂਚ ਓਪਨ ਜਿੱਤਣ ਤੋਂ ਬਾਅਦ ਕਿਹਾ ਕਿ ਉਹਨਾਂ ਨੂੰ ਕਰੀਅਰ ਦਾ ਪਹਿਲਾ ਗਰੈਂਡ ਸਲੈਮ ਜਿੱਤਣ ਦੀ ਪ੍ਰੇਰਣਾ ਆਪਣੀ ਮੈਨੇਜਰ ਵਰਜੀਨੀਆ ਰੂਜਿਸੀ ਤੋਂ ਮਿਲੀ ਹੈ ਜੋ 40 ਸਾਲ ਪਹਿਲਾਂ ਰੋਲਾਂ ਗੈਰੋਂ ‘ਚ ਚੈਂਪੀਅਨ ਬਣੀ ਸੀ। ਸਾਲ 1978 ‘ਚ ਰੂਜਿਸੀ ਨੇ ਮੀਮਾ ਜਾਸੋਵੇਕ ਵਿਰੁੱਧ ਮਹਿਲਾ ਸਿੰਗਲ ਦਾ ਫਰੈਂਚ ਓਪਨ ਖ਼ਿਤਾਬ ਜਿੱਤਿਆ ਸੀ ਅਤੇ ਉਹ ਰੋਮਾਨੀਆ ਦੀ ਮਹਿਲਾ ਅਤੇ ਪੁਰਸ਼ ਦੋਵਾਂ ਵਰਗਾਂ ‘ਚ ਗਰੈਂਡ ਸਲੈਮ ਜਿੱਤਣ ਵਾਲੀ ਪਹਿਲੀ ਟੈਨਿਸ ਖਿਡਾਰੀ ਬਣੀ ਸੀ ਪਰ ਹਾਲੇਪ ਨੇ ਅਮਰੀਕਾ ਦੀ ਸਲੋਏਨ ਸਟੀਫੰਸ ਵਿਰੁੱਧ ਫਾਈਨਲ ‘ਚ 3-6, 6-4,6-1 ਦੀ ਜਿੱਤ ਨਾਲ ਖ਼ਿਤਾਬ ਆਪਣੇ ਨਾਂਅ ਕਰ ਲਿਆ ਹਾਲੇਪ ਨੂੰ 2104 ‘ਚ ਰੂਸ ਦੀ ਮਾਰੀਆ ਸ਼ਾਰਾਪੋਵਾ ਅਤੇ ਪਿਛਲੇ ਸਾਲ ਯੇਲੇਨਾ ਓਸਤਾਪੇਂਕਾ ਨੇ ਇੱਥੇ ਫਾਈਨਲ ‘ਚ ਹਰਾ ਦਿੱਤਾ ਸੀ।

ਹਾਲੇਪ ਦਾ ਵਿਸ਼ਵ ਦੀ ਨੰਬਰ ਇੱਕ ਖਿਡਾਰੀ ਹੋਣ ਦੇ ਬਾਵਜ਼ੂਦ ਇਹ ਪਹਿਲਾ ਗਰੈਂਡ ਸਲੈਮ ਖ਼ਿਤਾਬ ਹੈ ਉਹ ਅਮਰੀਕਾ ਦੀ ਸੱਤ ਵਾਰ ਦੀ ਫਰੈਂਚ ਓਪਨ ਚੈਂਪੀਅਨ ਕ੍ਰਿਸ ਐਵਰਟ ਦੀ ਬਰਾਬਰੀ ‘ਤੇ ਪਹੁੰਚ ਗਈ ਹੈ ਜਿਸ ਨੇ ਕਰੀਅਰ ‘ ਚ ਸੱਤ ਵਾਰ ਗਰੈਂਡ ਸਲੈਮ ਫਾਈਨਲ ਹਾਰਨ ਤੋਂ ਬਾਅਦ 1974 ‘ਚ ਫਰੈਂਚ ਓਪਨ ਦੇ ਰੂਪ ‘ਚ ਆਪਣਾ ਪਹਿਲਾ ਗਰੈਂਡ ਸਲੈਮ ਜਿੱਤਿਆ ਸੀ 26 ਸਾਲ ਦੀ ਖਿਡਾਰੀ ਨੇ ਆਪਣੀ ਕੋਚ ਰੁਜਿਸੀ ਨਾਲ ਪੱਤਰਕਾਰ ਸਮਾਗਮ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਮੇਰੇ ਲਈ ਇਹ ਪ੍ਰੇਰਣਾਸ੍ਰੋਤ ਹੈ 40 ਸਾਲ ਮੇਰੀ ਮੈਨੇਜਰ ਰੁਜਿਸੀ ਨੇ ਇੱਥੇ ਖ਼ਿਤਾਬ ਜਿੱਤਿਆ ਸੀ।

ਰੁਜਿਸੀ ਸਾਲ 1980 ‘ਚ ਇੱਥੇ ਫਾਈਨਲ ‘ਚ ਹਾਰ ਸੀ ਪਰ ਫਿਰ ਉਸਨੇ ਸੇਰੇਨਾ ਅਤੇ ਵੀਨਸ ਵਿਲਿਅਮਸ ਭੈਣਾਂ ਨੂੰ ਟੈਨਿਸ ਸਿਖਾਈ ਜੋ ਅੱਜ ਦੁਨੀਆਂ ਦੀਆਂ ਮਹਾਨ ਟੈਨਿਸ ਸ਼ਖਸੀਅਤਾਂ ਹਨ ਹਾਂ ਮੈਂ ਬਹੁਤ ਜ਼ਜਬਾਤੀ ਹੋ ਰਹੀ ਹਾਂ ਉਹ ਪਿਛਲੇ ਸੀਜ਼ਨ ‘ਚ ਵੀ ਜਿੱਤ ਦੇ ਕਰੀਬ ਸੀ ਉਹ ਫਾਈਨਲ ਜਿੱਤਣ ਦੇ ਕਰੀਬ ਸੀ ਪਰ ਇਹ ਮਾਨਸਿਕ ਅਤੇ ਸ਼ਰੀਰਕ ਲੜਾਈ ਹੈ ਇਸ ਵਾਰ ਹਾਲਾਂਕਿ ਉਸਨੇ ਆਪਣੀ ਜੀਅ-ਜਾਨ ਲਗਾ ਦਿੱਤੀ।