ਅੰਗਹੀਣ ਪਰਿਵਾਰ ਦੇ ਪੱਕੇ ਮਕਾਨ ਦਾ ਸੁਪਨਾ ਕੁਝ ਘੰਟਿਆਂ ’ਚ ਹੋਇਆ ਸਾਕਾਰ

Dera, Devotees, Dream, Rugged, House, Orphan, Family

ਸਾਧ-ਸੰਗਤ ਨਿਉਜ਼ੀਲੈਂਡ ਦਾ ਵੀ ਰਿਹਾ ਵਿਸ਼ੇਸ਼ ਸਹਿਯੋਗ

ਬਰਨਾਲਾ, (ਜਸਵੀਰ ਸਿੰਘ/ਸੰਚ ਕਹੂੰ ਨਿਊਜ਼)। ਬਲਾਕ ਮਹਿਲ ਕਲਾਂ ਤੇ ਨਿਊਜ਼ੀਲੈਂਡ ਦੀ ਸਾਧ-ਸੰਗਤ ਨੇ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ’ਤੇ ਚਲਦਿਆਂ ਮਾਨਵਤਾ ਭਲਾਈ ਕਾਰਜਾਂ ਨੂੰ ਨਿਰੰਤਰ ਜਾਰੀ ਰੱਖਿਆ ਹੋਇਆ ਹੈ, ਜਿਸ ਤਹਿਤ ਸਾਧ-ਸੰਗਤ ਨੇ ਪਿੰਡ ਵਿਧਾਤੇ ਦੇ 3 ਧੀਆਂ ਦੇ ਅੰਗਹੀਣ ਮਾਪਿਆਂ ਦਾ ਨਵੇਂ ਮਕਾਨ ਦਾ ਸੁਪਨਾ ਕੁੱਝ ਘੰਟਿਆਂ ’ਚ ਪੂਰਾ ਕਰਕੇ ਇਨਸਾਨੀਅਤ ਦਾ ਫਰਜ਼ ਨਿਭਾਇਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਮਹਿਲ ਕਲਾਂ ਦੇ ਬਲਾਕ ਭੰਗੀਦਾਸ ਹਜ਼ੂਰਾ ਸਿੰਘ ਇੰਸਾਂ ਨੇ ਦਸਿਆ ਕਿ ਪਿੰਡ ਵਿਧਾਤੇ ਦਾ ਅੰਗਹੀਣ ਨਿਰਮਲ ਸਿੰਘ ਪੁੱਤਰ ਮੱਘਰ ਸਿੰਘ ਇੱਕ ਆਰਜੀ ਮਕਾਨ ਵਿਚ ਰਹਿ ਰਿਹਾ ਸੀ, ਜੋ ਨਵਾਂ ਮਕਾਨ ਬਣਾਉਣ ਤੋਂ ਅਸਮਰੱਥ ਸੀ, ਜਿਸ ਸਬੰਧੀ ਨਿਰਮਲ ਸਿੰਘ ਨੇ ਸਾਧ-ਸੰਗਤ ਨੂੰ ਆਪਣਾ ਮਕਾਨ ਬਣਾ ਕੇ ਦੇਣ ਸਬੰਧੀ ਲਿਖਤੀ ਰੂਪ ’ਚ ਅਰਜ਼ੀ ਦਿਤੀ ਸੀ, ਜਿਸ ’ਤੇ ਸਮੂਹ ਸਾਧ-ਸੰਗਤ ਨੇ ਸਹਿਮਤੀ ਜਤਾਉਂਦਿਆਂ ਮਕਾਨ ਬਣਾ ਕੇ ਦੇਣ ਦਾ ਫੈਸਲਾ ਲਿਆ। ਉਨ੍ਹਾਂ ਦੱਸਿਆ ਕਿ ਸਥਾਨਕ ਬਲਾਕ ਤੇ ਨਿਉਜ਼ੀਲੈਂਡ ਦੀ ਸਾਧ-ਸੰਗਤ ਦੇ ਵਿਸ਼ੇਸ਼ ਸਹਿਯੋਗ ਸਦਕਾ ਕੁਝ ਘੰਟਿਆਂ ’ਚ ਹੀ ਮਕਾਨ ਦੀ ਉਸਾਰੀ ਉਪਰੰਤ ਰੰਗ ਰੋਗਨ ਕਰਕੇ ਸਬੰਧਿਤ ਪਰਿਵਾਰ ਦਾ ਨਵੇਂ ਮਕਾਨ ਬਣਾ ਕੇ ਦਿਤਾ ਗਿਆ ਹੈ, ਜਿਸ ਵਿਚ ਸਮੂਹ ਸਾਧ-ਸੰਗਤ ਨੇ ਤਨ ਤੇ ਧਨ ਨਾਲ ਭਰਪੂਰ ਸਹਿਯੋਗ ਦਿੱਤਾ।

ਇਸ ਮਹਾਨ ਕਾਰਜ ਵਿੱਚ ਉਪਰੋਕਤ ਤੋਂ ਇਲਾਵਾ ਨਾਥ ਸਿੰਘ ਇਸਾਂ, ਪੂਰਨ ਸਿੰਘ ਇੰਸਾਂ, ਸਾਧੂ ਸਿੰਘ ਇੰਸਾਂ, ਡਾ . ਸਵਰਨ ਸਿੰਘ ਇੰਸਾਂ, ਸੰਪੂਰਨ ਸਿੰਘ ਇੰਸਾਂ, ਅਸ਼ਵਨੀ ਇੰਸਾਂ, ਭੰਗੀਦਾਸ ਪ੍ਰੇਮ ਇੰਸਾਂ, ਤੀਰਥ ਇੰਸਾਂ, ਗੁਰਦੇਵ ਸਿੰਘ ਇੰਸਾਂ, ਉਜਾਗਰ ਸਿੰਘ ਇੰਸਾਂ, ਦੁੱਲਾ ਸਿੰਘ ਇੰਸਾਂ, ਜਗਦੇਵ ਸਿੰਘ ਇੰਸਾਂ ਰਾਕੇਸ਼ ਕੁਮਾਰ ਇੰਸਾਂ ਤੋਂ ਇਲਾਵਾ ਸਾਧ ਸੰਗਤ ਨੇ ਵੀ ਆਪਣਾ ਭਰਪੂਰ ਸਹਿਯੋਗ ਦਿੱਤਾ।

ਸਾਡੇ ਲਈ ਨਵਾਂ ਮਕਾਨ ਬਣਾਉਣਾ ਸੁਪਨਾ ਸੀ : ਨਿਰਮਲ ਸਿੰਘ

ਵਾਰ-ਵਾਰ ਹੱਥ ਜੋੜ ਕੇ ਡੇਰਾ ਪ੍ਰੇਮੀਆਂ ਦਾ ਧੰਨਵਾਦ ਕਰ ਰਹੇ ਅੰਗਹੀਣ ਨਿਰਮਲ ਸਿੰਘ ਨੇ ਦੱਸਿਆ ਕਿ ਉਹ 3 ਧੀਆਂ ਦਾ ਬਾਪ ਹੈ ਤੇ ਉਸ ਦੀ ਪਤਨੀ ਵੀ ਅੰਗਹੀਣ ਹੈ, ਜਿਸ ਕਾਰਨ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਹੀ ਮਸਾਂ ਚਲਾਉਂਦੇ ਹਨ। ਉਨ੍ਹਾਂ ਦੱਸਿਆ ਕਿ ਨਵਾਂ ਮਕਾਨ ਬਣਾਉਣਾ ਉਨ੍ਹਾਂ ਲਈ ਇਕ ਸੁਪਨੇ ਵਾਂਗ ਸੀ ਪ੍ਰੰਤੂ ਡੇਰਾ ਸ਼ਰਧਾਲੂਆਂ ਨੇ ਉਨ੍ਹਾਂ ਦੇ ਨਵੇਂ ਮਕਾਨ ਦੇ ਸੁਪਨੇ ਨੂੰ ਅੱਜ ਕੁੱਝ ਘੰਟਿਆਂ ’ਚ ਹੀ ਸਾਕਾਰ ਕਰ ਦਿਤਾ ਹੈ, ਜਿਸ ਬਦਲੇ ਉਹ ਪੂਜਨੀਕ ਗੁਰੂ ਜੀ ਤੇ ਡੇਰਾ ਸ਼ਰਧਾਲੂਆਂ ਦਾ ਤਹਿਦਿਲੋਂ ਧੰਨਵਾਦ ਕਰਦੇ ਹਨ।