ਕੇਰਲ ‘ਚ ਮੁਸਲਾਧਾਰ ਮੀਂਹ, ਛੇ ਨਾਗਰਿਕਾਂ ਦੀ ਮੌਤ

Seasonal, Rain, Kerala, Death, Six, Civilians

ਤਿਰੁਵਨੰਤਪੁਰਮ, (ਏਜੰਸੀ)। ਕੇਰਲ ‘ਚ ਪਿਛਲੇ 24 ਘੰਟਿਆਂ ਦੌਰਾਨ ਮੁਸਲਾਧਾਰ ਮੀਂਹ ਨਾਲ ਆਮ ਲੋਕਜੀਵਨ ਉਥਲ-ਪੁਥਲ ਹੋ ਗਿਆ ਤੇ ਬੀਤ ਦੀਆਂ ਘਟਨਾਵਾਂ ਨਾਲ ਇੱਕ ਬੱਚੀ ਸਮੇਤ ਛੇ ਨਾਗਰਿਕਾਂ ਦੀ ਮੌਤ ਹੋ ਗਈ। ਸੁੂਤਰਾਂ ਅਨੁਸਾਰ ਕਾਸਰਗੋੜ ‘ਚ ਇੱਕ ਵਿਅਕਤੀ ਦੀ ਹੜ ਦੀ ਲਪੇਟ ‘ਚ ਆ ਕੇ ਮੌਕ ਹੋ ਗਈ। ਕਨੂੰਰ, ਕੋਝੀਕੋਡ, ਪਤਨਮਤਿੱਟਾ, ਕਾਸਰਗੋੜ ਅਤੇ ਤਿਰੁਵਨੰਤਾਪੁਰਮ ਜਿਲੇ ‘ਚ ਇੱਕ-ਇੱਕ ਵਿਅਕਤੀ ਦੀ ਮੌਤ ਹੋਣ ਦੀ ਰਿਪੋਰਟ ਮਿਲੀ ਹੈ।

ਉਨਾਂ ਦੱਸਅਿਾ ਕਿ ਇਡੁਕੀ ,ਕੋਝਿਕੋਡ ਅਤੇ ਤਿਰੁਵਨੰੰਤਪੁਰਮ ਜਿਲੇ ‘ਚ ਮੀਂਹ ਨਾਲ ਬਹੁਤ ਜਿ਼ਆਦਾ ਨੁਕਸਾਨ ਪਹੁੰਚਿਆ ਹੈ। ਮੀਂਹ ਨਾਲ 10 ਤੋਂ ਵੱਧ ਘਰ ਹਾਦਸਾਗਰਿਸਤ ਹੋ ਗਏ, ਜਦੋਂ ਕਿ ਇਲਾਕਿਆਂ ‘ਚ ਥਾਂ-ਥਾਂ ਜਲਭਰਾਵ ਹੋਣ ਕਾਰਨ ਲੋਕਜੀਵਨ ਉਥਲ-ਪੁਥਲ ਹੋ ਗਿਆ ਹੈ। ਰੇਲ ਸੰਚਾਲਨ ‘ਤੇ ਵੀ ਮੀਂਹ ਦਾ ਅਸਰ ਪਿਆ ਹੈ। ਕਦਾਲੁੰਡੀ ਦੇ ਸਮੀਪ ਰੇਲ ਪਟਰੀ ‘ਤੇ ਦਰੱਖਤ ਡਿੱਗਣ ਨਾਲ ਸ਼ੋਰਾਨੂਰ-ਮੰਗਲਾਪੁਰਮ ਵਿਚਕਾਰ ਆਵਾਜਾਈ ਪ੍ਰਭਾਵਿਤ ਹੋਈ। ਪਾਣੀ ਦੇ ਵਹਾ ਨੂੰ ਦੇਖਦੇ ਹੋਏ ਇਡੁਕੀ ‘ਚ ਕਲਾਰਕੁਟਿੰਟ ਬੰਨ ਦੇ ਗੇਟ ਖੋਲ ਦਿੱਤੇ ਗਏ ਹਨ।