ਹਰਮਨਪ੍ਰੀਤ-ਦੀਪਤੀ ਦੇ ਦਮ ‘ਤੇ ਜਿੱਤੀ ਭਾਰਤੀ ਮਹਿਲਾ ਕ੍ਰਿਕਟ ਟੀਮ

Indian, Women's cricket, Won, Harmanpreet,Dipti

ਏਜੰਸੀ/ਸੂਰਤ। ਕਪਤਾਨ ਹਰਮਨਪ੍ਰੀਤ ਕੌਰ ਦੀ 43 ਦੌੜਾਂ ਦੀ ਹਮਲਾਵਰ ਪਾਰੀ ਅਤੇ ਆਫ਼ ਸਪਿੱਨਰ ਦੀਪਤੀ ਸ਼ਰਮਾ ਦੀ ਮਾਤਰ ਅੱਠ ਦੌੜਾਂ ‘ਤੇ ਤਿੰਨ ਵਿਕਟਾਂ ਦੀ ਖਤਰਨਾਕ ਗੇਂਦਬਾਜੀ ਦੀ ਬਦੌਲਤ ਭਾਰਤੀ ਮਹਿਲਾ ਟੀਮ ਨੇ ਦੱਖਣੀ ਅਫ਼ਰੀਕਾ ਨੂੰ ਪਹਿਲੇ ਰੁਮਾਂਚਕ ਟੀ-20 ਮੁਕਾਬਲੇ ‘ਚ 11 ਦੌੜਾਂ ਨਾਲ ਹਰਾ ਕੇ ਪੰਜ ਮੈਚਾਂ ਦੀ ਲੜੀ ‘ਚ 1-0 ਦਾ ਵਾਧਾ ਬਣਾ ਲਿਆ ਹੈ ਭਾਰਤ ਨੇ 20 ਓਵਰਾਂ ‘ਚ ਅੱਠ ਵਿਕਟਾਂ ‘ਤੇ 130 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਉਣ ਤੋਂ ਬਾਦ ਦੱਖਣੀ ਅਫ਼ਰੀਕਾ ਨੂੰ 19.5 ਓਵਰਾਂ ‘ਚ 119 ਦੌੜਾਂ ‘ਤੇ ਰੋਕ ਕੇ ਰੋਮਾਂਚਕ ਜਿੱਤ ਹਾਸਲ ਕੀਤੀ ਦੀਪਤੀ ਸ਼ਰਮਾ ਨੂੰ ਪਲੇਅਰ ਆਫ਼ ਦਾ ਮੈਚ ਦਾ ਪੁਰਸਕਾਰ ਮਿਲਿਆ ਭਾਰਤੀ ਪਾਰੀ ‘ਚ ਕਪਤਾਨ ਹਰਮਨਪ੍ਰੀਤ ਨੇ 34 ਗੇਂਦਾਂ ‘ਤੇ 43 ਦੌੜਾਂ ‘ਚ ਤਿੰਨ ਚੌਕੇ ਅਤੇ ਦੋ ਛੱਕੇ ਲਾਏ।

ਓਪਨਰ ਸਮ੍ਰਿਤੀ ਮੰਧਾਨਾ ਨੇ 16 ਗੇਂਦਾਂ ‘ਚ ਚਾਰ ਚੌਕਿਆਂ ਦੀ ਮੱਦਦ ਨਾਲ 21, ਜੇਮਿਮਾ ਰੋਡੀਰਗਸ ਨੇ 25 ਗੇਂਦਾਂ ‘ਤੇ ਤਿੰਨ ਚੌਕਿਆਂ ਦੇ ਸਹਾਰੇ 19 ਦੌੜਾਂ, ਦੀਪਤੀ ਸ਼ਰਮਾ ਨੇ 16 ਗੇਂਦਾਂ ‘ਚ ਦੋ ਚੌਕਿਆਂ ਦੀ ਮੱਦਦ ਨਾਲ 16 ਦੌੜਾਂ, ਵੇਦਾ ਕ੍ਰਿਸ਼ਨਾਮੂਰਤੀ ਨੇ 10 ਦੌੜਾਂ ਅਤੇ ਤਾਨੀਆ ਭਾਟੀਆ ਨੇ ਨਾਬਾਦ 11 ਦੌੜਾਂ ਬਣਾਈਆਂ ਦੱਖਣੀ ਅਫ਼ਰੀਕਾ ਵੱਲੋਂ ਸਬਨਮ ਇਸਮਾਇਲ ਨੇ 26 ਦੌੜਾਂ ‘ਤੇ ਤਿੰਨ ਵਿਕਟਾਂ ਅਤੇ ਨਾਦਿਨੇ ਡੀ ਕਲਾਰਕ ਨੇ 10 ਦੌੜਾਂ ‘ਤੇ ਦੋ ਵਿਕਟਾਂ ਲਈਆਂ।

ਟੀ -20 ਮੈਚ ‘ਚ 3 ਮੇਡਨ ਕਰਨ ਵਾਲੀ ਪਹਿਲੀ ਭਾਰਤੀ ਬਣੀ ਦੀਪਤੀ

ਦੀਪਤੀ ਨੇ ਚਾਰ ਓਵਰਾਂ ‘ਚੋਂ ਦੋ ਦੇ ਬਿਹਤਰਹੀਣ ਇਕੋਨੋਮੀ ਰੇਟ ‘ਚ ਮਾਤਰ ਅੱਠ ਦੌੜਾਂ ਦੇ ਕੇ ਤਿੰਨ ਵਿਕਟਾਂ ਆਪਣੇ ਨਾਂਅ ਕੀਤੀਆਂ ਅਤੇ ਪਲੇਅਰ ਆਫ਼ ਦਾ ਮੈਚ ਰਹੀ ਦੀਪਤੀ ਨੇ ਹਾਲਾਂਕਿ ਟੀਮ ਦੀ ਜਿੱਤ ‘ਚ ਅਹਿਮ ਭੂਮਿਕਾ ਨਿਭਾਉਣ ਦੇ ਨਾਲ ਸ਼ਾਨਦਾਰ ਰਿਕਾਰਡ ਵੀ ਬਣਾ ਲਿਆ ਉਨ੍ਹਾਂ ਨੇ ਆਪਣੀ ਗੇਂਦਬਾਜੀ ਦੌਰਾਨ ਤਿੰਨ ਮੇਡਨ ਸੁੱਟੇ, ਜਿਸ ਦੇ ਨਾਲ ਉਹ ਕਿਸੇ ਅੰਤਰਰਾਸ਼ਟਰੀ ਟੀ-20 ਮੈਚ ‘ਚ ਇਹ ਉਪਲੱਬਧੀ ਦਰਜ ਕਰਨ ਵਾਲੀ ਭਾਰਤ ਦੀ ਪਹਲੀ ਕ੍ਰਿਕਟਰ ਵੀ ਬਣ ਗਈ  22 ਸਾਲਾ ਦੀਪਤੀ ਨੇ ਮੈਚ ‘ਚ ਆਪਣੇ ਕੁੱਲ ਚਾਰ ਓਵਰਾਂ ‘ਚੋਂ ਸ਼ੁਰੂਆਤ ਦੇ ਤਿੰਨ ਓਵਰ ਮੇਡਨ ਸੁੱਟੇ ਯਾਂਨੀ ਉਨ੍ਹਾਂ ਨੇ ਆਪਣੀ ਸ਼ੁਰੂਆਤ 18 ਗੇਂਦਾਂ ‘ਤੇ ਕੋਈ ਦੌੜ ਨਹੀਂ ਦਿੱਤੀ ਉਨ੍ਹਾਂ ਦੀ 19ਵੀਂ ਗੇਂਦ ‘ਤੇ ਜਾ ਕੇ ਹੀ ਵਿਰੋਧੀ ਬੱਲੇਬਾਜ ਦੌੜ ਲੈ ਸਕੀ ਆਪਣੇ ਕਰੀਅਰ ਦੇ 31ਵੇਂ ਟੀ-20 ਅੰਤਰਰਾਸ਼ਟਰੀ ਮੈਚ ‘ਚ ਦੀਪਤੀ ਦਾ ਇਹ ਸਰਵੋਤਮ ਗੇਂਦਬਾਜੀ ਪ੍ਰਦਰਸ਼ਨ ਵੀ ਰਿਹਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।