ਮਨੁੱਖੀ ਸਰੀਰ ‘ਚ ਹੀ ਮਿਲ ਸਕਦੈ ਪਰਮਾਤਮਾ : ਪੂਜਨੀਕ ਗੁਰੂ ਜੀ

God, Human , Body, Pujanik Guru ji

ਸੱਚ ਕਹੂੰ ਨਿਊਜ਼/ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਮਨੁੱਖੀ ਜਨਮ ਸਰਵੋਤਮ ਹੈ ਪਰਮਾਤਮਾ, ਅੱਲ੍ਹਾ, ਵਾਹਿਗੁਰੂ, ਗੌਡ, ਖੁਦਾ, ਰੱਬ ਨੇ ਚੌਰਾਸੀ ਲੱਖ ਸਰੀਰਾਂ ‘ਚ ਸਰਵਸ਼੍ਰੇਸ਼ਟ ਉਹ ਸਰੀਰ ਬਣਾਇਆ ਜੋ ਮਾਤਲੋਕ ‘ਚ ਵੀ ਪਰਮਾਤਮਾ ਨੂੰ ਦੇਖ ਸਕਦਾ ਹੈ, ਉਹ ਸਰੀਰ ਜੋ ਜਿਉਂਦੇ-ਜੀ ਗ਼ਮ, ਚਿੰਤਾ, ਟੈਨਸ਼ਨ, ਬਿਮਾਰੀਆਂ, ਪਰੇਸ਼ਾਨੀਆਂ ਤੋਂ ਅਜ਼ਾਦ ਹੋ ਸਕਦਾ ਹੈ, ਉਹ ਸਰੀਰ ਜੋ ਆਤਮਵਿਸ਼ਵਾਸ ਹਾਸਲ ਕਰ ਲਵੇ ਤਾਂ ਕੋਈ ਵੀ ਮੰਜ਼ਲ ਮੁਸ਼ਕਲ ਨਹੀਂ ਰਹਿੰਦੀ ਤਾਂ ਮਾਲਕ ਨੇ ਅਜਿਹਾ ਮਨੁੱਖੀ ਸਰੀਰ ਬਖਸ਼ਿਆ ਹੈ ਜਿਸ ‘ਚ ਆਤਮਵਿਸ਼ਵਾਸ ਹੋਵੇ ਤਾਂ ਬੁਲੰਦੀਆਂ ਛੂਹ ਸਕਦਾ ਹੈ ਆਤਮਵਿਸ਼ਵਾਸ ਹਾਸਲ ਕਰਨ ਲਈ ਧਰਮਾਂ ‘ਚ ਤਾਂ ਆਦਿਕਾਲ ਤੋਂ ਕਿਹਾ ਗਿਆ ਹੈ ਕਿ ਜੇਕਰ ਤੁਸੀਂ ਆਤਮਵਿਸ਼ਵਾਸ ਚਾਹੁੰਦੇ ਹੋ, ਆਤਮਬਲ ਚਾਹੁੰਦੇ ਹੋ ਤਾਂ ਗੁਰਮੰਤਰ ਦਾ ਜਾਪ ਕਰੋ, ਨਾਮ ਜਪੋ, ਮੈਥਡ ਆਫ਼ ਮੈਡੀਟੇਸ਼ਨ ਕਰੋ, ਕਲਮਾ ਅਤਾ ਕਰੋ ਨਾਸਾ ਸਾਇੰਸ ਕੇਂਦਰ ਤੇ ਵੱਡੇ-ਵੱਡੇ ਸਾਇੰਸਟਿਸਟ ਵੀ ਇਹ ਮੰਨਣ ਲੱਗੇ ਹਨ ਕਿ ਜੇਕਰ ਆਤਮਬਲ ਚਾਹੀਦਾ ਹੈ ਤਾਂ ਇੱਕ ਸ਼ਬਦ ਲਓ ਤੇ ਲਗਾਤਾਰ ਉਸ ਦਾ ਅਭਿਆਸ ਕਰੋ ਧਿਆਨ ਦੀ ਵਿਧੀ ‘ਚ ਲਗਾਤਾਰ ਬੈਠੋ ਅਰਥਾਤ ਉਹ ਸ਼ਬਦ ਲੈ ਕੇ  ਉਸ ਦਾ ਜਾਪ ਕਰੋ।

ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਹਿੰਦੂ, ਇਸਲਾਮ, ਸਿੱਖ ਤੇ ਈਸਾਈ ਧਰਮ ਦੀ ਥਿਊਰੀ ਵੀ ਇਹੀ ਹੈ, ਭਾਵ ਇੱਕ ਸ਼ਬਦ ਜਿਸ ਨੂੰ ਹਿੰਦੂ ਧਰਮ ‘ਚ ਗੁਰੂਮੰਤਰ, ਨਾਮ ਸ਼ਬਦ, ਸਿੱਖ ਧਰਮ ‘ਚ ਨਾਮ ਸ਼ਬਦ, ਇਸਲਾਮ ਧਰਮ ‘ਚ ਕਲਮਾ ਤੇ ਇੰਗਲਿਸ਼ ਸੇਂਟ ਮੈਥਡ ਆਫ਼ ਮੈਡੀਟੇਸ਼ਨ , ਦਿ ਗੌਡਸ ਵਰਡਜ਼, ਉਨ੍ਹਾਂ ਸ਼ਬਦਾਂ ਦਾ ਅਭਿਆਸ ਕਰਨਾ ਹੈ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਇਹ ਲਿਖਿਆ ਜਾ ਚੁੱਕਿਆ ਹੈ ਤਾਂ ਦੱਸੋ ਕਿ ਧਰਮ ਵੱਡਾ ਜਾਂ ਵਿਗਿਆਨ? ਵਿਗਿਆਨ ਨੇ ਅਜੇ ਕਿਹਾ ਹੈ ਕਿ ਇੱਕ ਸ਼ਬਦ ਲਓ ਉਸ ਦਾ ਅਭਿਆਸ ਕਰੋ, ਧਿਆਨ ‘ਚ ਬੈਠੋ ਤਾਂ ਆਤਮਵਿਸ਼ਵਾਸ ਵਧੇਗਾ ਜਦੋਂ ਕਿ ਸਾਡੇ ਵੇਦ-ਸ਼ਾਸਤਰਾਂ ‘ਚ ਹਜ਼ਾਰਾਂ ਸਾਲ ਪਹਿਲਾਂ ਇਹੀ ਲਿਖਿਆ ਕਿ ਗੁਰਮੰਤਰ ਲਓ, ਉਸ ਦਾ ਅਭਿਆਸ ਕਰੋ ਤਾਂ ਜਿਉਂਦੇ-ਜੀ ਗ਼ਮ, ਚਿੰਤਾ, ਪਰੇਸ਼ਾਨੀਆਂ ਤੋਂ ਮੁਕਤੀ ਤੇ ਮਰਨ ਤੋਂ ਬਾਅਦ ਜਨਮ-ਮਰਨ ਤੋਂ ਮੁਕਤੀ ਮਿਲ ਜਾਵੇਗੀ।

ਪੂਜਨੀਕ ਗੁਰੂ?ਜੀ ਫ਼ਰਮਾਉਂਦੇ ਹਨ ਕਿ ਅਸੀਂ ਵਿਗਿਆਨ ਨੂੰ ਪੜ੍ਹਦੇ ਰਹੇ ਨਾਨ-ਮੈਡੀਕਲ ਦੇ ਵਿਦਿਆਰਥੀ ਰਹੇ ਅਸੀਂ ਵਿਗਿਆਨ ਨੂੰ ਮੰਨਦੇ ਹਾਂ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਵਿਗਿਆਨ ਨੂੰ ਭਗਵਾਨ ਮੰਨਦੇ ਹਾਂ ਉਹ ਸਿਰਫ਼ ਇੱਕ ਰਿਸਰਚ ਕੇਂਦਰ ਹੈ ਆਦਮੀ ਦੇ ਅੰਦਰ ਉੱਠਣ ਵਾਲੀ ਜਗਿਆਸਾ ਜਾਂ ਲੋੜਾਂ ਨੂੰ ਪੂਰਾ ਕਰਨ ਵਾਲੀ ਸਿਰਫ਼ ਇੱਕ ਵਿਧੀ ਹੈ ਪਰ ਸਾਡੇ ਧਰਮ ਮਹਾਂਵਿਗਿਆਨ ਹਨ ਜਾਂ ਸਾਰਾ ਕੁਝ ਹਨ ਕਿਉਂਕਿ ਧਰਮਾਂ ਨੇ, ਪਰਮਾਤਮਾ ਦੇ ਨਾਮ ਨੇ ਇਹ ਸਿਖਾਇਆ ਕਿ ਕੱਪੜੇ ਕਿਵੇਂ ਪਹਿਨਣੇ ਹਨ, ਰਹਿਣਾ ਕਿਵੇਂ ਹੈ, ਬੋਲਣਾ ਕਿਵੇਂ ਹੈ, ਸੌਣਾ-ਜਾਗਣਾ ਕਦੋਂ ਹੈ ? ਜੇਕਰ ਇਹ ਨਾ ਸਿਖਾਇਆ ਹੁੰਦਾ ਤਾਂ ਕੀ ਵਿਗਿਆਨ ‘ਚ ਸਰਚ  ਕਰ ਸਕਦਾ ? ਤਾਂ ਆਦਮੀ ਪਰਮਾਤਮਾ ਦੀ ਭਗਤੀ ਨਾਲ ਹੀ ਆਦਮੀ ਬਣਿਆ ਹੈ।

ਫਿਰ ਆਦਮੀ ਦੇ ਅੰਦਰ ਜਗਿਆਸਾ ਪੈਦਾ ਹੋਈ, ਲੋੜ ਆਈ ਤਾਂ ਉਸ ਮੁਤਾਬਕ ਮਨੁੱਖ ਸਰਚ ਕਰਦਾ ਰਿਹਾ ਤੇ ਉਸ ਨੂੰ ਵਿਗਿਆਨ ਕਿਹਾ ਜਾਣ ਲੱਗਿਆ ਵਿਗਿਆਨ ਤਾਂ ਹੁਣ ਮੰਨਣ ਲੱਗੀ ਹੈ ਪਰ ਧਰਮ ‘ਚ ਜੋ ਰਿਸਰਚ ਹੋਈ ਹੈ ਉਹ ਕਹਿਣ-ਸੁਣਨ ਤੋਂ ਪਰ੍ਹੇ ਹੈ ਵਿਗਿਆਨ ਨੇ ਤਾਂ ਇਹ ਦੱਸਿਆ ਹੈ ਕਿ ਸਭ ਤੋਂ ਤੇਜ਼ ਗਤੀ ਪ੍ਰਕਾਸ਼ ਦੀ ਹੈ, ਜੇਕਰ ਵਿਗਿਆਨ ਰਿਸਰਚ ਕਰੇਗੀ ਤਾਂ ਇਹ ਮੰਨ ਜਾਵੇਗੀ ਕਿ ਸਭ ਤੋਂ ਤੇਜ਼ ਗਤੀ ਮਨ ਦੀ ਹੈ ਇੱਥੋਂ ਤੱਕ ਕਿ ਵਿਗਿਆਨ ਥੋੜ੍ਹਾ-ਬਹੁਤ ਸੋਚ ਸਕਦੀ ਹੈ ਪਰ ਉਹ ਕਦੇ ਵੀ ਨਹੀਂ ਫੜ ਸਕਦੀ ਕਿ ਇਨ੍ਹਾਂ ਸਾਰਿਆਂ ਤੋਂ ਵਧ ਕੇ, ਅਰਬਾਂ ਗੁਣਾਂ ਤੇਜ਼ ਗਤੀ ਆਤਮਾ ਦੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।