ਭਾਰਤ ਨੇ ਸੱਤਵੀਂ ਵਾਰ ਮਹਿਲਾ ਏਸ਼ੀਆ ਕੱਪ ਦੀ ਟਰਾਫੀ ’ਤੇ ਕੀਤਾ ਕਬਜ਼ਾ

ਭਾਰਤ ਨੇ ਸੱਤਵੀਂ ਵਾਰ ਮਹਿਲਾ ਏਸ਼ੀਆ ਕੱਪ ਦੀ ਟਰਾਫੀ ਆਪਣੇ ਨਾਂਅ (Women’s Asia Cup Trophy)

ਸਿਲਹਟ (ਏਜੰਸੀ)। ਭਾਰਤ ਨੇ ਮਹਿਲਾ ਏਸ਼ੀਆ ਕੱਪ 2022 ਦੇ ਫਾਈਨਲ ਵਿੱਚ ਸ਼੍ਰੀਲੰਕਾ ਨੂੰ ਅੱਠ ਵਿਕਟਾਂ ਨਾਲ ਹਰਾਇਆ ਕਿਉਂਕਿ ਸਮ੍ਰਿਤੀ ਮੰਧਾਨਾ (ਅਜੇਤੂ 51) ਨੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਮਹਿਲਾ ਏਸ਼ੀਆ ਕੱਪ 2022 ਦੇ ਫਾਈਨਲ ਵਿੱਚ ਸ਼੍ਰੀਲੰਕਾ ਨੂੰ ਹਰਾ ਦਿੱਤਾ। ਸ਼੍ਰੀਲੰਕਾ ਨੇ ਭਾਰਤ ਨੂੰ 20 ਓਵਰਾਂ ‘ਚ 66 ਦੌੜਾਂ ਦਾ ਟੀਚਾ ਦਿੱਤਾ, ਜਿਸ ਨੂੰ ਭਾਰਤ ਨੇ 8.3 ਓਵਰਾਂ ‘ਚ ਹਾਸਲ ਕਰ ਲਿਆ। ਮਹਿਲਾ ਏਸ਼ੀਆ ਕੱਪ ਦਾ ਇਹ ਅੱਠਵਾਂ ਇਵੈਂਟ ਸੀ, ਜਦੋਂਕਿ ਭਾਰਤ ਦੀ ਇਹ ਸੱਤਵੀਂ ਜਿੱਤ ਸੀ। ਭਾਰਤ ਨੇ ਵਨਡੇ ਫਾਰਮੈਟ ‘ਚ ਚਾਰ ਵਾਰ ਅਤੇ ਟੀ-20 ਫਾਰਮੈਟ ‘ਚ ਤਿੰਨ ਵਾਰ ਮਹਿਲਾ ਏਸ਼ੀਆ ਕੱਪ ਜਿੱਤਿਆ ਹੈ।

ਇਹ ਵੀ ਪੜ੍ਹੋ : ਚਰਨਜੀਤ ਕੌਰ ਇੰਸਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ

ਰੇਣੁਕਾ ਸਿੰਘ ਨੇ ਤਿੰਨ ਵਿਕਟਾਂ ਲੈ ਕੇ ਭਾਰਤ ਦੀ ਜਿੱਤ ਦੀ ਨੀਂਹ ਰੱਖੀ ਜਦੋਂਕਿ ਰਾਜੇਸ਼ਵਰੀ ਗਾਇਕਵਾੜ ਅਤੇ ਸਨੇਹ ਰਾਣਾ ਨੇ ਦੋ-ਦੋ ਵਿਕਟਾਂ ਲੈ ਕੇ ਸ੍ਰੀਲੰਕਾ ਨੂੰ 65 ਦੌੜਾਂ ਤੱਕ ਰੋਕ ਦਿੱਤਾ। ਭਾਰਤ ਨੂੰ 66 ਦੌੜਾਂ ਦੇ ਟੀਚੇ ਤੱਕ ਲਿਜਾਣ ਦੀ ਕੋਸ਼ਿਸ਼ ਵਿੱਚ ਸ਼ੈਫਾਲੀ ਵਰਮਾ (05) ਅਤੇ ਜੇਮਿਮਾਹ ਰੌਡਰਿਗਜ਼ (02) ਆਊਟ ਹੋ ਗਈਆਂ ਪਰ ਸਮ੍ਰਿਤੀ ਨੇ ਕਪਤਾਨ ਹਰਮਨਪ੍ਰੀਤ ਕੌਰ ਨਾਲ ਤੀਜੇ ਵਿਕਟ ਲਈ 36 ਦੌੜਾਂ ਦੀ ਸਾਂਝੇਦਾਰੀ ਨਾਲ ਭਾਰਤ ਨੂੰ ਆਸਾਨ ਜਿੱਤ ਦਿਵਾਈ। ਸਮ੍ਰਿਤੀ ਨੇ 25 ਗੇਂਦਾਂ ‘ਤੇ ਛੇ ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮੱਦਦ ਨਾਲ ਅਜੇਤੂ 51 ਦੌੜਾਂ ਬਣਾਈਆਂ, ਜਦੋਂਕਿ ਹਰਮਨਪ੍ਰੀਤ ਨੇ 14 ਗੇਂਦਾਂ ‘ਤੇ ਇੱਕ ਚੌਕਾ ਲਗਾਇਆ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ