ਚਰਨਜੀਤ ਕੌਰ ਇੰਸਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ

body final
ਪਿੰਡ ਧਨੇਰ ਵਿਖੇ ਚਰਨਜੀਤ ਕੌਰ ਇੰਸਾਂ ਦੀ ਮ੍ਰਿਤਕ ਦੇਹ ਨੂੰ ਹਰੀ ਝੰਡੀ ਦਿਖਾਉਂਦੇ ਹੋਏ ਕਾਂਗਰਸ ਪ੍ਰਧਾਨ ਨਿਰਮਲ ਸਿੰਘ ਨਿੰਮਾ ਛੀਨੀਵਾਲ।

ਪਿੰਡ ਧਨੇਰ ਦੇ ਦੂਜੇ ਤੇ ਬਲਾਕ ਮਹਿਲ ਕਲਾਂ ਦੇ 50ਵੇਂ ਸਰੀਰਦਾਨੀ ਹੋਣ ਦਾ ਖੱਟਿਆ ਮਾਣ

  • ਨੂੰਹਾਂ ਤੇ ਧੀਆਂ ਨੇ ਅਰਥੀ ਨੂੰ ਮੋਢਾ ਦੇ ਕੇ ਦਿੱਤੀ ਅੰਤਿਮ ਵਿਦਾਇਗੀ

(ਜਸਵੀਰ ਸਿੰਘ ਗਹਿਲ) ਮਹਿਲ ਕਲਾਂ/ਬਰਨਾਲਾ। ‘ਸਰੀਰਦਾਨ, ਮਹਾਂ ਦਾਨ’ ਮੁਹਿੰਮ ਤਹਿਤ ਡੇਰਾ ਸੱਚਾ ਸੌਦਾ ਸਰਸਾ ਦੇ ਸ਼ਰਧਾਲੂ ਆਏ ਦਿਨ ਮ੍ਰਿਤਕ ਸਰੀਰ ਨੂੰ ਜਲ਼ਾਉਣ ਜਾਂ ਦਫਨਾਉਣ ਦੀ ਬਜਾਇ ਮੈਡੀਕਲ ਖੇਤਰ ਲਈ ਦਾਨ ਕਰਕੇ ਨਾ ਸਿਰਫ਼ ਆਪਣੇ ਗੁਰੂ ਮੁਰਸ਼ਿਦ ਦੇ ਬਚਨਾਂ ’ਤੇ ਫੁੱਲ ਚੜਾ ਰਹੇ ਹਨ ਸਗੋਂ ਮਾਨਵਤਾ ਹਿੱਤ ’ਚ ਵੀ ਵਡਮੁੱਲਾ ਯੋਗਦਾਨ ਪਾ ਰਹੇ ਹਨ। ਇਸੇ ਮੁਹਿੰਮ ਤਹਿਤ ਬਲਾਕ ਮਹਿਲ ਕਲਾਂ ਦੇ ਪਿੰਡ ਧਨੇਰ ਦੀ ਚਰਨਜੀਤ ਕੌਰ ਇੰਸਾਂ ਦੀ ਮ੍ਰਿਤਕ ਦੇਹ ਨੂੰ ਉਨਾਂ ਦੇ ਪਰਿਵਾਰ ਵੱਲੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਤਹਿਤ ਮੈਡੀਕਲ ਖੇਤਰ ਲਈ ਦਾਨ ਕੀਤਾ ਹੈ।

ਪੂਜਨੀਕ ਗੁਰੂ ਜੀ ਦੀਆਂ ਮਹਾਨ ਸਿੱਖਿਆਵਾਂ ਸਮੁੱਚੀ ਇਨਸਾਨੀਅਤ ਲਈ ਕਲਿਆਣਕਾਰੀ ਸਾਬਤ ਹੋ ਰਹੀਆਂ ਹਨ। ਜਿਸ ਤਹਿਤ ਸਾਧ ਸੰਗਤ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਗਏ ਹਰ ਭਲਾਈ ਕਾਰਜ ’ਤੇ ਦ੍ਰਿੜਤਾ ਨਾਲ ਪਹਿਰਾ ਦੇ ਰਹੀ ਹੈ। ਬਲਾਕ ਭੰਗੀਦਾਸ ਹਜੂਰਾ ਸਿੰਘ ਇੰਸਾਂ ਨੇ ਦੱਸਿਆ ਕਿ ਬਲਾਕ ਦੀ ਬਜ਼ੁਰਗ ਸੰਮਤੀ ਦੇ ਜ਼ਿੰਮੇਵਾਰ ਤੇ ਅਣਥੱਕ ਸੇਵਾਦਾਰ ਪ੍ਰੀਤਮ ਸਿੰਘ ਇੰਸਾਂ ਦੀ ਧਰਮਪਤਨੀ ਤੇ ਸੁਜਾਨ ਭੈਣ ਮਨਪ੍ਰੀਤ ਕੌਰ ਇੰਸਾਂ ਦੀ ਸੱਸ ਚਰਨਜੀਤ ਕੌਰ ਇੰਸਾਂ (67) ਦਾ ਲੰਘੇ ਕੱਲ੍ਹ ਦੇਹਾਂਤ ਹੋ ਗਿਆ ਸੀ। ਉਨਾਂ ਦੱਸਿਆ ਕਿ ਪਰਿਵਾਰ ਦੇ ਦੱਸਣ ਮੁਤਾਬਿਕ ਚਰਨਜੀਤ ਕੌਰ ਇੰਸਾਂ ਨੇ ਪੂਜਨੀਕ ਗੁਰੂ ਜੀ ਦੀਆਂ ਮਹਾਨ ਸਿੱਖਿਆਵਾਂ ’ਤੇ ਚੱਲਦਿਆਂ ਜਿਉਂਦੇ ਜੀਅ ਹੀ ਆਪਣੇ ਮ੍ਰਿਤਕ ਸਰੀਰ ਨੂੰ ਮੈਡੀਕਲ ਖੇਤਰ ਲਈ ਦਾਨ ਕਰਨ ਸਬੰਧੀ ਲਿਖ਼ਤੀ ਪ੍ਰਣ ਕਰ ਰੱਖਿਆ ਸੀ। ਇਸ ਲਈ ਉਨਾਂ ਦੀ ਮ੍ਰਿਤਕ ਦੇਹ ਨੂੰ ਦਰਬਾਰ ਸੱਚਾ ਸੌਦਾ ਦੀ ਮਰਿਆਦਾ ਅਨੁਸਾਰ ਮੈਡੀਕਲ ਖੇਤਰ ਲਈ ਦਾਨ ਕੀਤਾ ਗਿਆ ਹੈ। ਜਿਸ ਨੂੰ ਉਨਾਂ ਦੀਆਂ ਨੂੰਹਾਂ ਤੇ ਧੀਆਂ ਵੱਲੋਂ ਮੋਢਾ ਦੇ ਕੇ ਮਾਨਵਤਾ ਹਿੱਤ ਲਈ ਮੈਡੀਕਲ ਖੇਤਰ ਲੇਖੇ ਲਾਇਆ ਗਿਆ ਹੈ।

ਉਪਰੰਤ ਚਰਨਜੀਤ ਕੌਰ ਇੰਸਾਂ ਦੇ ਮ੍ਰਿਤਕ ਸਰੀਰ ਨੂੰ ਫੁੱਲਾਂ ਨਾਲ ਸਜੀ ਵੈਨ ’ਚ ਰੱਖ ਕੇ ‘ਚਰਨਜੀਤ ਕੌਰ ਇੰਸਾਂ, ਅਮਰ ਰਹੇ’, ਡੇਰਾ ਸੱਚਾ ਸੌਦਾ ਦੀ ਸੋਚ ’ਤੇ, ਪਹਿਰਾ ਦਿਆਂਗੇ ਠੋਕ ਕੇ’ ਦੇ ਨਾਅਰਿਆਂ ਦੀ ਗੂੰਜ ’ਚ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਭਾਈ-ਭੈਣਾਂ ਦੀ ਸੁਚੱਜੀ ਤੇ ਯੋਗ ਅਗਵਾਈ ਹੇਠ ਪਿੰਡ ’ਚ ਘੁੰਮਾਇਆ ਗਿਆ। ਅਖੀਰ ਕਾਂਗਰਸ ਪਾਰਟੀ ਦੇ ਬਲਾਕ ਮਹਿਲ ਕਲਾਂ ਤੋਂ ਪ੍ਰਧਾਨ ਨਿਰਮਲ ਸਿੰਘ ਨਿੰਮਾ ਛੀਨੀਵਾਲ ਵੱਲੋਂ ਮਿ੍ਰਤਕ ਦੇਹ ਵਾਲੀ ਵੈਨ ਨੂੰ ਹਰੀ ਝੰਡੀ ਦਿਖਾਈ ਗਈ ਤੇ ਹਾਜ਼ਰੀਨ ਵੱਲੋਂ ਫੁੱਲਾਂ ਦੀ ਵਰਖਾ ਕਰਕੇ ਅੰਤਿਮ ਵਿਦਾਇਗੀ ਦਿੱਤੀ ਗਈ।

ਇਸ ਮੌਕੇ ਪ੍ਰੀਤਮ ਸਿੰਘ ਇੰਸਾਂ, ਜਸਵੀਰ ਸਿੰਘ ਇੰਸਾਂ, ਦਲਵੀਰ ਸਿੰਘ, ਮਨਪ੍ਰੀਤ ਕੌਰ ਇੰਸਾਂ, ਗੁਰਵਿੰਦਰ ਕੌਰ ਇੰਸਾਂ, ਸਿਮਰਜੀਤ ਕੌਰ ਇੰਸਾਂ, ਪ੍ਰਭਦੀਪ ਇੰਸਾਂ, ਨਵਦੀਪ ਕੌਰ ਇੰਸਾਂ, ਅਕਾਸ਼ਦੀਪ, ਅਰਸ਼ਦੀਪ, ਯੁਵਰਾਜ ਤੇ ਇੰਦਰਜੀਤ ਆਦਿ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਮਾ. ਪੂਰਨ ਸਿੰਘ ਇੰਸਾਂ, ਦਲਜੀਤ ਸਿੰਘ ਇੰਸਾਂ, ਗੁਰਚਰਨ ਸਿੰਘ ਇੰਸਾਂ, ਨਾਥ ਸਿੰਘ ਇੰਸਾਂ, ਗੁਰਮੁੱਖ ਸਿੰਘ ਇੰਸਾਂ, ਮਨਪ੍ਰੀਤ ਸਿੰਘ ਇੰਸਾਂ, ਕਰਮਜੀਤ ਸਿੰਘ ਇੰਸਾਂ, ਇਕਵਾਲ ਸਿੰਘ, ਸਿਕੰਦਰ ਸਿੰਘ ਇੰਸਾਂ, ਬਲਵਿੰਦਰ ਇੰਸਾਂ, ਸਰਪੰਚ ਜਗਦੇਵ ਸਿੰਘ ਇੰਸਾਂ, ਪਰਸਨ ਸਿੰਘ ਇੰਸਾਂ, ਭੰਗੀਦਾਸ ਧਰਮਪਾਲ ਸਿੰਘ ਇੰਸਾਂ, ਗੁਰਜਿੰਦਰ ਕੌਰ ਇੰਸਾਂ, ਚਰਨਜੀਤ ਕੌਰ ਇੰਸਾਂ, ਮਨਪ੍ਰੀਤ ਕੌਰ ਇੰਸਾਂ, ਮਨਦੀਪ ਕੌਰ ਇੰਸਾਂ, ਜਰਨੈਲ ਕੌਰ ਇੰਸਾਂ ਆਦਿ ਤੋਂ ਇਲਾਵਾ ਰਿਸ਼ਤੇਦਾਰ ਤੇ ਸਾਧ ਸੰਗਤ ਵੱਡੀ ਗਿਣਤੀ ’ਚ ਹਾਜ਼ਰ ਸੀ।

ਪਿੰਡ ਧਨੇਰ ਵਿਖੇ ਚਰਨਜੀਤ ਕੌਰ ਇੰਸਾਂ ਦੀ ਮ੍ਰਿਤਕ ਦੇਹ ਨੂੰ ਮੋਢਾ ਦੇਣ ਸਮੇਂ ਉਸ ਦੀਆਂ ਨੂੰਹਾਂ ਤੇ ਧੀਆਂ।

ਉਨਾਂ ਨੂੰ ਮਾਣ ਹੈ

ਬਲਾਕ ਭੰਗੀਦਾਸ ਹਜੂਰਾ ਸਿੰਘ ਇੰਸਾਂ ਨੇ ਦੱਸਿਆ ਕਿ ਚਰਨਜੀਤ ਕੌਰ ਇੰਸਾਂ ਨੂੰ ਬਲਾਕ ਮਹਿਲ ਕਲਾਂ ਦੇ 50ਵੇਂ ਤੇ ਪਿੰਡ ਦੇ ਦੂਜੇ ਸਰੀਰਦਾਨੀ ਹੋਣ ਦਾ ਮਾਣ ਹਾਸਲ ਕੀਤਾ ਹੈ। ਜਿੰਨਾਂ ਦੀ ਮ੍ਰਿਤਕ ਦੇਹ ਨੂੰ ‘ਅਲ ਫਲਾਅ ਸਕੂਲ ਆਫ਼ ਮੈਡੀਕਲ ਸਾਇੰਸ ਅਤੇ ਰਿਸਰਚ ਸੈਂਟਰ, ਫਰੀਦਾਬਾਦ (ਹਰਿਆਣਾ)’ ਨੂੰ ਦਾਨ ਕੀਤਾ ਗਿਆ ਹੈ। ਜਿੱਥੇ ਇਸ ਦੇਹ ’ਤੇ ਮੈਡੀਕਲ ਖੇਤਰ ਨਾਲ ਜੁੜੇ ਵਿਦਿਆਰਥੀ ਆਪਣੀ ਪੜ੍ਹਾਈ ਪੂਰੀ ਕਰਨਗੇ। ਉਨਾਂ ਅੱਗੇ ਦੱਸਿਆ ਕਿ ਇਸ ਤੋਂ ਪਹਿਲਾਂ ਇਸੇ ਪਿੰਡ ’ਚੋਂ ਹੀ ਸੋਹਣ ਸਿੰਘ ਇੰਸਾਂ ਦੀ ਮਿ੍ਰਤਕ ਦੇਹ ਵੀ ਮੈਡੀਕਲ ਖੇਤਰ ਲੇਖੇ ਲਗਾਈ ਜਾ ਚੁੱਕੀ ਹੈ। ਉਨਾਂ ਕਿਹਾ ਕਿ ਸਮੁੱਚੇ ਸਰੀਰਦਾਨੀਆਂ ਤੇ ਉਨਾਂ ਦੇ ਪਰਿਵਾਰਾਂ ’ਤੇ ਉਨਾਂ ਨੂੰ ਮਾਣ ਹੈ।

ਮੈਡੀਕਲ ਖੇਤਰ ਲਈ ਵਡਮੁੱਲਾ ਯੋਗਦਾਨ

ਕਾਂਗਰਸ ਪਾਰਟੀ ਦੇ ਬਲਾਕ ਮਹਿਲ ਕਲਾਂ ਤੋਂ ਪ੍ਰਧਾਨ ਨਿਰਮਲ ਸਿੰਘ ਨਿੰਮਾ ਛੀਨੀਵਾਲ ਨੇ ਕਿਹਾ ਕਿ ਪੂਜਨੀਕ ਗੁਰੂ ਜੀ ਵੱਲੋਂ ਪਾਈ ਗਈ ਇਹ ਪਿਰਤ ਬਹੁਤ ਹੀ ਚੰਗੀ ਤੇ ਬਾਕਮਾਲ ਹੈ। ਜਿਸ ਨਾਲ ਆਉਣ ਵਾਲੀ ਪੀੜੀ ਨੂੰ ਡਾਕਟਰੀ ਖੋਜਾਂ ਕਰਨ ਲਈ ਵੱਡਾ ਹੁਲਾਰਾ ਮਿਲਦਾ ਹੈ। ਉਨਾਂ ਕਿਹਾ ਕਿ ਡੇਰਾ ਸ਼ਰਧਾਲੂਆਂ ਵੱਲੋਂ ਪੂਜ਼ਨੀਕ ਗੁਰੂ ਜੀ ਦੀਆਂ ਮਹਾਨ ਸਿੱਖਿਆਵਾਂ ਤਹਿਤ ਮਾਨਵਤਾ ਭਲਾਈ ਦੇ 142 ਕਾਰਜ ਕੀਤੇ ਜਾ ਰਹੇ ਹਨ, ਜੋ ਸਾਰੇ ਹੀ ਬੇਹੱਦ ਸਲਾਘਾਯੋਗ ਹਨ। ਉਨਾਂ ਕਿਹਾ ਕਿ ਡੇਰਾ ਸ਼ਰਧਾਲੂਆਂ ਦਾ ਸਰੀਰਦਾਨ ਕਰਨ ਦਾ ਉਪਰਾਲਾ ਮੈਡੀਕਲ ਖੇਤਰ ਲਈ ਵਡਮੁੱਲਾ ਯੋਗਦਾਨ ਹੈ।