ਭਾਰਤ 7.5 ਫੀਸਦੀ ਦੀ ਰਫ਼ਤਾਰ ਨਾਲ ਕਰੇਗਾ ਵਿਕਾਸ : ਵਰਲਡ ਬੈਂਕ

India, Grow, Percent, World Bank

ਚੀਨ ਦੀ ਰਫ਼ਤਾਰ ਅਗਲੇ ਤਿੰਨ ਸਾਲਾਂ ‘ਚ ਹੋਵੇਗੀ ਘੱਟ

ਵਾਸ਼ਿੰਗਟਨ | ਹਾਲ ਹੀ ‘ਚ ਮੁੜ ਸੱਤਾ ‘ਚ ਪਰਤੀ ਮੋਦੀ ਸਰਕਾਰ ਲਈ ਵਰਲਡ ਬੈਂਕ ਤੋਂ ਚੰਗੀ ਖਬਰ ਆਈ ਹੈ ਵਰਲਡ ਬੈਂਕ ਨੇ ਕਿਹਾ ਕਿ ਆਉਣ ਵਾਲੇ ਸਾਲਾਂ ‘ਚ ਗਲੋਬਲ ਗ੍ਰੋਥ ਰੇਟ ‘ਚ ਕਮੀ ਆਵੇਗੀ, ਪਰ ਭਾਰਤ ਦੀ ਰਫ਼ਤਾਰ ਚੰਗੀ ਰਹੇਗੀ
ਵਰਲਡ ਬੈਂਕ ਨੇ ਕਿਹਾ ਕਿ ਭਾਰਤੀ ਅਰਥਵਿਵਸਥਾ ਦੁਨੀਆ ‘ਚ ਸਭ ਤੋਂ ਤੇਜ਼ ਗਤੀ ਨਾਲ ਵਧਦੀ ਰਹੇਗੀ ਭਾਰਤ 2021 ਤੱਕ ਚੀਨ ਦੀ ਤੁਲਨਾ ‘ਚ 1.5 ਫੀਸਦੀ ਵੱਧ ਰਫ਼ਤਾਰ ਨਾਲ ਵਧ ਰਿਹਾ ਹੋਵੇਗਾ ਜ਼ਿਕਰਯੋਗ ਕਿ 2018 ‘ਚ ਚੀਨ ਦੀ ਰਫ਼ਤਾਰ 6.6 ਫੀਸਦੀ ਰਹੀ, ਜੋ 2019 ‘ਚ 6.2 ਫੀਸਦੀ ਰਹਿ ਜਾਵੇਗੀ ਵਰਲਡ ਬੈਂਕ ਦੇ ਅਨੁਮਾਨ ਅਨੁਸਾਰ 2020 ‘ਚ 6.1 ਫੀਸਦੀ ਤੇ 2021 ‘ਚ ਇਸ ਦੀ ਗਤੀ 6 ਫੀਸਦੀ ਤੱਕ ਸਿਮਟ ਜਾਵੇਗੀ ਭਾਰਤ 2021 ਤੱਕ ਚੀਨ ਦੀ ਤੁਲਨਾ ‘ਚ 1.5 ਫੀਸਦੀ ਵੱਧ ਰਫ਼ਤਾਰ ਨਾਲ ਵਧ ਰਿਹਾ ਹੋਵੇਗਾ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।