ਅਸਟਰੇਲੀਆ ‘ਚ ਇਲਫਲੂਏਂਜਾ ਵਾਇਰਸ ਨੇ ਪੈਰ ਪਸਾਰੇ, 63 ਮੌਤਾਂ

Alfluenza virus, Spreads, Australia, Deaths

ਪਰਥ  | ਦੱਖਣੀ ਅਸਟਰੇਲੀਆ ਸਮੇਤ ਦੇਸ਼ ਅਸਟਰੇਲੀਆ ‘ਚ ਇਨਫਲੂਏਂਜ਼ਾ ਵਾਇਰਸ (ਇਨਫ਼ੈਕਸ਼ਨ ) ਦੇ ਫ਼ੈਲਣ ਨਾਲ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ । ਅਸਟਰੇਲੀਆ ਦੇ ਨਿਊਜ਼ ਚੈਨਲ ਮੁਤਾਬਕ ਇਸ ਸਾਲ ਹੁਣ ਤੱਕ ਅਸਟਰੇਲੀਆ ਦੇਸ਼ ‘ਚ ਲਗਭਗ 44,160 ਲੋਕ ਇਨਫਲੂਏਂਜਾ ਵਾਇਰਸ ਦੇ ਸ਼ਿਕਾਰ ਹੋਏ ਹਨ ਤੇ ਇਸ ਦੀ ਲਪੇਟ ‘ਚ ਆਉਣ ‘ਤੇ ਗੰਭੀਰ ਬਿਮਾਰ ਹੋਏ 63 ਲੋਕਾਂ ਦੀ ਮੌਤ ਹੋਈ ਹੈ।   ਅਸਟਰੇਲੀਆ ਦੇ ਸਿਹਤ ਵਿਭਾਗ ਵੱਲੋਂ ਇਨਫਲੂਏਂਜ਼ਾ ਵਾਇਰਸ ਦੀ ਰੋਕਥਾਮ ਲਈ ਜਾਰੀ ਕੀਤੀ ਗਈ ਵੈਕਸੀਨ ਹਰੇਕ ਨੂੰ ਲੈਣ ਤੇ ਇਨਫਲੂਏਂਜਾ ਵਾਇਰਸ ਦੇ ਲੱਛਣ ਮਹਿਸੂਸ ਹੋਣ ‘ਤੇ ਤੁਰੰਤ ਨੇੜਲੇ ਸਿਹਤ ਕੇਂਦਰ ਜਾਂ ਨਿੱਜੀ ਡਾਕਟਰ ਨਾਲ ਸੰਪਰਕ ਬਣਾਉਣ ਦੀ ਅਪੀਲ ਕੀਤੀ ਗਈ ਹੈ। ਸਿਹਤ ਵਿਭਾਗ ਵੱਲੋਂ ਇਨਫਲੂਏਂਜ਼ਾ ਵਾਇਰਸ ਦੀ ਰੋਕਥਾਮ ਲਈ ਸਕੂਲਾਂ, ਏਜ਼ਡ ਕੇਅਰ ਸੈਟਰਾਂ, ਹਸਪਤਾਲਾਂ ‘ਚ ਟੀਕਾਕਰਨ ਕੀਤਾ ਜਾ ਰਿਹਾ ਹੈ ਅਤੇ ਅਸਟਰੇਲੀਆ ‘ਚ ਦਾਖ਼ਲ ਹੋ ਰਹੇ ਪਰਵਾਸੀਆਂ ਨੂੰ ਵੀ ਇਨਫਲੂਏਂਜ਼ਾ ਵਾਇਰਸ ਦੀ ਵੈਕਸੀਨ ਲੈਣ ਲਈ ਅਪੀਲ ਕੀਤੀ ਗਈ ਹੈ। ਅਸਟਰੇਲੀਅਨ ਸਰਕਾਰੀ ਸੰਸਥਾ ਐਨ.ਐਸ.ਡਬਲਿਯੂ. ਮੁਤਾਬਕ ਇਨਫਲੂਏਂਜ਼ਾ ਵਾਇਰਸ ਇੱਕ ਗੰਭੀਰ ਬਿਮਾਰੀ ਹੈ ਜਿਸ ਦੇ ਸ਼ੁਰੂ ‘ਚ ਮਰੀਜ਼ ਨੂੰ ਤੇਜ ਬੁਖਾਰ, ਸਿਰ ਦਰਦ, ਜ਼ੁਕਾਮ ਆਦਿ ਸ਼ਿਕਾਇਤ ਹੁੰਦੀ ਹੈ ਪਰ ਇਸ ਦੇ ਵਿਗੜਨ ਨਾਲ ਮਰੀਜ਼ ਨੂੰ ਨਮੂਨੀਆ ਹੋਣ ਨਾਲ ਇਹ ਰੋਗ ਦਿਲ-ਦਿਮਾਗ ਨੂੰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ ਜਿਸ ‘ਚ ਮਰੀਜ਼ ਦੀ ਮੌਤ ਵੀ ਹੋ ਜਾਂਦੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।