ਕਾਰੀਡੋਰ ਤੇ ਹਿੰਦ-ਪਾਕਿ ਰਿਸ਼ਤੇ

Hind-Pak, Relations, Corridor

ਅਯੁੱਧਿਆ ਮਾਮਲੇ ‘ਚ ਸੁਪਰੀਮ ਕੋਰਟ ਦਾ ਫੈਸਲਾ ਜੇਕਰ ਇੱਕ-ਦੋ ਦਿਨ ਅੱਗੇ-ਪਿੱਛੇ ਹੁੰਦਾ ਤਾਂ ਹਿੰਦ-ਪਾਕਿ ਸਬੰਧਾਂ ਦੀ ਚਰਚਾ ਕੁਝ ਹੋਰ ਹੀ ਹੁੰਦੀ ਸੁਪਰੀਮ ਕੋਰਟ ਦੇ ਰਾਮ ਮੰਦਰ ਸਬੰਧੀ ਇਤਿਹਾਸਕ ਫੈਸਲੇ ਕਾਰਨ ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਦੇ ਖੁੱਲ੍ਹਣ ਦੀ ਖ਼ਬਰ ਨੂੰ ਮੀਡੀਆ ‘ਚ ਲੋੜੀਂਦੀ ਕਵਰੇਜ ਨਹੀਂ ਮਿਲ ਸਕੀ ਕਸ਼ਮੀਰ ‘ਚ ਧਾਰਾ 370 ਹਟਾਉਣ ਮਗਰੋਂ ਪਾਕਿ ਨੇ ਆਪਣੇ ਅੱਗ ਭੰਬੂਕਾ ਹੋਣ ਦੇ ਬਾਵਜ਼ੂਦ ਸ੍ਰੀ ਕਰਤਾਰਪੁਰ ਸਾਹਿਬ ਲਈ ਭਾਰਤੀ ਸ਼ਰਧਾਲੂਆਂ ਦੇ ਬਿਨਾਂ ਵੀਜਾ ਆਉਣ ਦੀ ਆਗਿਆ ਦੇ ਦਿੱਤੀ ਜਿਸ ਤਰ੍ਹਾਂ ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਖੁਦ ਇਸ ਸਮਾਰੋਹ ‘ਚ ਸ਼ਮੂਲੀਅਤ ਕੀਤੀ ਉਹ ਇੱਕ ਚੰਗਾ ਸੰਦੇਸ਼ ਦੇਣ ਵਾਲੀ ਹੈ ਕਈ ਵਾਰ ਜੰਗ ਵਰਗੇ ਹਾਲਾਤਾਂ ‘ਚੋਂ ਗੁਜ਼ਰੇ ਦੋਵਾਂ ਮੁਲਕਾਂ ਦਰਮਿਆਨ ਸਰਹੱਦ ਦੀ ਕਠੋਰ ਕੰਧ ‘ਚ ਇੱਕ ਵੱਡਾ ਰਾਹ ਬਣ ਗਿਆ ਹੋਇਆ ਹੈ ਜੇਕਰ ਅਜਿਹੇ ਰਾਹ ਹੋਰ ਵੀ ਹੋ ਜਾਣ ਤਾਂ ਦੋਵਾਂ ਮੁਲਕਾਂ ਦੇ ਰਿਸ਼ਤੇ ਕਾਫ਼ੀ ਹੱਦ ਤੱਕ ਸੁਧਰ ਸਕਦੇ ਹਨ ਕਾਰੀਡੋਰ ਖੁੱਲ੍ਹਣ ਤੋਂ ਪਾਕਿਸਤਾਨ ਨੂੰ ਇੱਕ ਗੱਲ ਤਾਂ ਸਮਝ ਲੈਣੀ ਚਾਹੀਦੀ ਹੈ ਕਿ ਜੇਕਰ ਦ੍ਰਿੜ ਇੱਛਾ ਸ਼ਕਤੀ ਨਾਲ ਕੰਮ ਕੀਤਾ ਜਾਵੇ ਤੇ ਵਿਰਾਸਤ ਦੀ ਹਕੀਕਤ ਤੋਂ ਮੂੰਹ ਨਾ ਮੋੜਿਆ ਜਾਵੇ ਤਾਂ ਗੁਆਂਢੀ ਮੁਲਕ ਨਾਲ ਜੰਗ ਦੀ ਕੋਈ ਤੁਕ ਹੀ ਨਹੀਂ ਬਣਦੀ ਜੇਕਰ ਪਾਕਿਸਤਾਨ ਭਾਰਤ ਨਾਲ ਲੜਨ ਦੀ ਬਜਾਇ ਆਪਣੀ ਸਾਰੀ ਊਰਜਾ ਤੇ ਪੈਸਾ ਅਵਾਮ ਦੀ ਭਲਾਈ ਖਾਤਰ ਲਾਵੇ ਤਾਂ ਪਾਕਿਸਤਾਨ ਵੀ ਸੋਨੇ ਦੀ ਚਿੜੀ ਬਣ ਸਕਦਾ ਹੈ।

ਉਂਜ ਵੀ ਕਸ਼ਮੀਰ ਕਾਨੂੰਨੀ ਤੌਰ ‘ਤੇ ਭਾਰਤ ਦਾ ਅਟੁੱਟ ਅੰਗ ਹੈ ਕਸ਼ਮੀਰ ਦੇ ਇੱਕ ਤਿਹਾਈ ਹਿੱਸੇ ‘ਤੇ ਪਾਕਿ ਹੀ ਕਬਜ਼ਾ ਕੀਤੀ ਬੈਠਾ ਹੈ ਪਾਕਿਸਤਾਨ ਮਕਬੂਜਾ ਕਸ਼ਮੀਰ ਵਾਪਸ ਮੋੜਨ ਦੀ ਬਜਾਇ ਭਾਰਤੀ ਕਸ਼ਮੀਰ ‘ਤੇ ਹੱਕ ਜਤਾ ਕੇ ਹਿੰਸਾ ਨੂੰ ਵਧਾ ਰਿਹਾ ਹੈ ਦੋਸਤੀ ਅੱਗੇ ਸਾਰੇ ਵਿਵਾਦ ਛੋਟੇ ਪੈ ਜਾਂਦੇ ਹਨ, ਫਿਰ ਪਾਕਿਸਤਾਨ ਦੀ ਆਪਣੀ ਹੀ ਅਰਥਵਿਵਸਥਾ ਦੀ ਵੱਡੀ ਸਮੱਸਿਆ ਹੈ ਦਰਅਸਲ ਇਮਰਾਨ ਖਾਨ ਨੂੰ ਕਰਤਾਰਪੁਰ ਦੇ ਕਾਰੀਡੋਰ ਰਾਹੀਂ ਫੈਸਲੇ ਨੂੰ ਦੋ ਮੁਲਕਾਂ ਖਾਸ ਕਰਕੇ ਗੁਆਂਢੀ ਮੁਲਕਾਂ ਦੀ ਹਕੀਕਤ ਨੂੰ ਸਮਝਣ ਦੀ ਲੋੜ ਹੈ ਭਾਰਤ ਦਾ ਪੱਖ ਮਜ਼ਬੂਤ ਹੈ ਜੋ ਗੱਲਬਾਤ ਅਮਨ-ਅਮਾਨ ਦੀ ਸੂਰਤ ‘ਤੇ ਚਾਹੁੰਦਾ ਹੈ ਕਾਰੀਡੋਰ ਖੋਲ੍ਹਣ ਪਿੱਛੇ ਭਾਵੇਂ ਕਾਰਨ ਧਾਰਮਿਕ ਹੀ ਹਨ ਫਿਰ ਵੀ ਇਹ ਅਮਨ ਲਈ ਪਹਿਲ ਹੀ ਤਾਂ ਹੁੰਦੀ ਹੈ ਚੰਗਾ ਹੋਵੇ ਜੇਕਰ ਇਮਰਾਨ ਸਰਕਾਰ ਆਪਣੇ ਮੁਲਕ ਦੀ ਰਵਾਇਤੀ ਸਿਆਸਤ ਦੀ ਜਕੜ ‘ਚੋਂ ਨਿੱਕਲ ਇੱਕ ਨਵੀਂ ਸਵੇਰ ਲੈ ਕੇ ਆਏ ਨਹੀਂ ਤਾਂ ਜੰਗ ਕਿਸੇ ਵੀ ਦੇਸ਼ ਨੂੰ ਤਰੱਕੀ ਦੇਵੇਗੀ, ਇਹ ਕਦੇ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਕਾਰੀਡੋਰ ਦੇ ਨੇਕ ਕਾਰਜ ਤੋਂ ਊਰਜਾ ਲੈ ਕੇ ਅਮਨ ਲਈ ਕਦਮ ਚੁੱਕਣ ਦੀ ਬਹਾਦਰੀ ਵਿਖਾਉਣੀ ਚਾਹੀਦੀ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।