ਔਰਤਾਂ ਖੁਦ ਲਿਖ ਸਕਦੀਆਂ ਨੇ ਆਪਣੇ ਸੰਘਰਸ਼ ਦੀ ਕਹਾਣੀ

Women, Write, Story, Struggle

ਡਾ. ਰਮੇਸ਼ ਠਾਕੁਰ

‘ਕੌਨ ਕਹਿਤਾ ਹੈ?ਕਿ ਆਸਮਾਂ ਮੇਂ ਛੇਦ ਨਹੀਂ ਹੋ ਸਕਤਾ, ਏਕ ਪੱਥਰ ਤੋ ਤਬੀਅਤ ਸੇ ਉਛਾਲੋ ਯਾਰੋ’ ਇਸ ਨੂੰ ਪੇਂਡੂ ਪੱਧਰ ਦੀ ਔਰਤ ਨੇ ਖੇਤੀ ਖੇਤਰ ‘ਚ ਵਿਲੱਖਣ ਕ੍ਰਾਂਤੀ ਲਿਆ ਕੇ ਸੱਚ ਸਾਬਤ ਕੀਤਾ ਹੈ ਮਹਿਲਾ ਦਾ ਨਾਂਅ ‘ਰਾਜਕੁਮਾਰੀ ਦੇਵੀ’ ਹੈ ਜੋ ਬਿਹਾਰ ਨਾਲ ਤਾਲੁਕ ਰੱਖਦੀ ਹੈ ਜਿਸ ਨੂੰ ਦੇਸ਼ ਦੁਨੀਆ  ‘ਕਿਸਾਨ ਚਾਚੀ’ ਦੇ ਨਾਂਅ ਨਾਲ ਜਾਣਦੀ ਹੈ ਕੇਂਦਰ ਸਰਕਾਰ ਨੇ ਪਿਛਲੇ ਸਾਲ ਉਨ੍ਹਾਂ ਨੂੰ ‘ਪਦਮਸ਼੍ਰੀ ‘ ਨਾਲ ਨਿਵਾਜਿਆ ਹੈ ਗਰੀਬੀ ਦਾ ਡੰਗ ਝੱਲਣ ਵਾਲੀਆਂ ਪਿੰਡਾਂ ਦੀਆਂ ਔਰਤਾਂ ‘ਚ ਖੇਤੀ ਕਰਨ ਪ੍ਰਤੀ ਅਲਖ਼ ਜਗਾ ਕੇ ਪੁਰਸ਼ਾਂ ਦੇ ਬਰਾਬਰ ਆਪਣੀ ਹਾਜ਼ਰੀ ਦਰਜ ਕਰਵਾ ਕੇ ਪੂਰੇ ਭਾਰਤ ‘ਚ ਸਨਸਨੀ ਫੈਲਾ ਦਿੱਤੀ ਉਨ੍ਹਾਂ ਦੀ ਕਾਮਯਾਬੀ ਅਤੇ ਸੰਘਰਸ਼ ਯਾਤਰਾ ‘ਤੇ ਡਾ. ਰਮੇਸ਼ ਠਾਕੁਰ ਨੇ ਗੱਲਬਾਤ ਕੀਤੀ ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼:-

ਖੇਤੀ ਕਰਨ ਦਾ ਆਈਡੀਆ ਤੁਹਾਡੇ ਦਿਮਾਗ ‘ਚ ਕਿਵੇਂ ਆਇਆ?

-ਗਰੀਬੀ ਅਤੇ ਮਜ਼ਬੂਰੀ ਕੁਝ ਵੀ ਕਰਾਉਣ ਦਾ ਮਾਦਾ ਰੱਖਦੀ ਹੈ ਮੇਰੇ ਵਿਆਹ ਤੋਂ ਕੁਝ ਹੀ ਸਾਲਾਂ ਬਾਦ ਸਹੁਰੇ ਨੇ ਸਾਨੂੰ ਵੱਖ ਕਰ ਦਿੱਤਾ ਸੀ ਪਤੀ ਦੇ ਹਿੱਸੇ ਦੋ-ਢਾਈ ਏਕੜ ਜ਼ਮੀਨ ਆਈ ਪਰ ਉਸ ਨਾਲ ਪਰਿਵਾਰ ਚਲਾਉਣਾ ਮੁਸ਼ਕਲ ਸੀ ਜਦੋਂ ਕੋਈ ਉਪਾਅ ਨਾ ਸਮਝ ਆਇਆ ਤਾਂ ਰਾਜਿੰਦਰ ਖੇਤੀ ਯੂਨੀਵਰਸਿਟੀ ‘ਚ ਮੈਂ ਉੱਨਤ ਖੇਤੀ ਕਰਨ ਦੀ ਜਾਣਕਾਰੀ ਪ੍ਰਾਪਤ ਕੀਤੀ ਖੁਦ ਹਲ ਅਤੇ ਕਹੀ ਚਲਾਈ ਉਸ ਸਮੇਂ ਲੋਕ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰਦੇ ਸਨ ਮਜ਼ਾਕ ਉਡਾਉਂਦੇ ਸਨ ਮੇਰਾ ਪਰ ਮੈਂ ਕਿਸੇ ਦੀ ਪਰਵਾਹ ਕੀਤੇ ਬਿਨਾ ਪਿੱਛੇ ਮੁੜ ਕੇ ਨਹੀਂ ਦੇਖਿਆ ਅੱਜ ਮੇਰਾ ਸੰਘਰਸ਼ ਹੋਰਾਂ ਲਈ ਮਿਸਾਲ ਬਣ ਗਿਆ ਹੈ ਇਹ ਮੇਰੇ ਲਈ ਖੁਸ਼ੀ ਦੀ ਗੱਲ ਹੈ ਬਿਹਾਰ ਸਰਕਾਰ ਨੇ ਮੈਨੂੰ ‘ਕਿਸਾਨ ਸ਼੍ਰੀ’ ਨਾਲ ਸਨਮਾਨਿਤ ਕੀਤਾ ਹੈ ਉਸ ਤੋਂ ਬਾਅਦ ਸਰਕਾਰ ਨੇ ਮੈਨੂੰ ਰਾਸ਼ਟਰੀ ਖੁਰਾਕ ਮਿਸ਼ਨ ਦਾ ਮੈਂਬਰ ਬਣਾਇਆ ਅਮਿਤਾਭ ਬੱਚਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਮੇਰਾ ਸਨਮਾਨ ਕੀਤਾ ਹੈ।

ਤੁਹਾਨੂੰ ਪਿਛਲੇ ਸਾਲ ‘ਪਦਮਸ਼੍ਰੀ’ ਦਿੱਤਾ ਗਿਆ, ਇਸਦੀ ਅਹਿਮੀਅਤ ਸਮਝਦੇ ਹੋ?

-ਜ਼ਿਆਦਾ ਤਾਂ ਨਹੀਂ, ਪਰ ਹਾਂ, ਏਨਾ ਜ਼ਰੂਰ ਪਤਾ ਸੀ ਕਿ ਅਜਿਹੇ ਪੁਰਸਕਾਰ ਵੱਡੇ-ਵੱਡੇ ਲੋਕਾਂ ਨੂੰ ਮਿਲਦੇ ਹਨ ਮੈਂ ਖੁਸ਼ਨਸੀਬ ਹਾਂ ਕਿ ਮੈਨੂੰ ਵੀ ਸਰਕਾਰ ਨੇ ਇਸ ਲਾਇਕ ਸਮਝਿਆ ਇਸ ਤੋਂ ਬਾਅਦ ਉਨ੍ਹਾਂ ਔਰਤਾਂ ‘ਚ ਚੰਗਾ ਸੰਦੇਸ਼ ਜਾਵੇਗਾ ਜੋ ਮੇਰੀ ਮੁਹਿੰਮ ਨਾਲ ਜੁੜੀਆਂ ਹੋਈਆਂ ਹਨ ਅੱਗੇ ਵਧਣ ਲਈ ਇਹ ਸਨਮਾਨ ਦੂਜੀਆਂ ਔਰਤਾਂ ‘ਚ ਹਿੰਮਤ ਪੈਦਾ ਕਰੇਗਾ ਜਦੋਂ ਪੁਰਸਕਾਰ ਦੇਣ ਦਾ ਐਲਾਨ ਹੋਇਆ ਸੀ ਤਾਂ ਮੇਰਾ ਪਰਿਵਾਰ ਬਹੁਤ ਖੁਸ਼ ਹੋਇਆ ਮੇਰੀਆਂ ਦੋ ਬੇਟੀਆਂ ਦੋਵਾਂ ਦਾ ਵਿਆਹ ਹੋ ਚੁੱਕਾ ਹੈ ਇੱਕ ਬੇਟਾ ਹੈ ਅਤੇ ਇੱਕ ਪੋਤੀ ਹੈ ਉਹ ਸਾਰੇ ਬਹੁਤ ਖੁਸ਼ ਹਨ ਪੁਰਸਕਾਰ ਮਿਲਣ ਤੋਂ ਬਾਅਦ ਸਮਾਜ ‘ਚ ਮੇਰਾ ਮਾਣ-ਸਨਮਾਨ ਹੋਰ ਵਧਿਆ ਹੈ।

ਤੁਹਾਡੇ ਕੰਮ ਕਰਨ ਦੇ ਤਰੀਕੇ ਸਬੰਧੀ ਕੁਝ ਦੱਸੋ?

-ਦੇਖੋ, ਇਸ ਸਮੇਂ ਮੇਰੀ ਉਮਰ 62 ਸਾਲ ਦੇ ਨੇੜੇ-ਤੇੜੇ ਹੈ ਪਰ ਅੱਜ ਵੀ ਰੋਜ਼ਾਨਾ 30 ਤੋਂ 40 ਕਿਲੋਮੀਟਰ ਸਾਈਕਲ ਚਲਾ ਕੇ ਪਿੰਡ-ਪਿੰਡ ਘੁੰਮ ਕੇ ਕਿਸਾਨਾਂ ਵਿਚਕਾਰ ਆਪਣੇ ਤਜ਼ਰਬਿਆਂ ਨੂੰ ਸਾਂਝਾ ਕਰਨਾ ਹੁੰਦਾ ਹੈ ਘਰ ‘ਚ ਛੋਟਾ ਜਿਹਾ ਕੂਟੀਰ ਉਦਯੋਗ ਲਾਇਆ ਹੋਇਆ ਹੈ, ਜਿਸ ‘ਚ 20 ਔਰਤਾਂ ਅਚਾਰ-ਮੁਰੱਬਾ ਬਣਾਉਂਦੀਆਂ ਹਨ ਜਿਨ੍ਹਾਂ ਨੂੰ ਦੂਰ-ਦੁਰਾਡੇ ਦੇ ਇਲਾਕਿਆਂ ‘ਚ ਭੇਜਿਆ ਜਾਂਦਾ ਹੈ ਮੈਂ ਨੱਬੇ ਦੇ ਦਹਾਕੇ ਤੋਂ ਸੰਘਰਸ਼ ਕਰ ਰਹੀ ਹਾਂ ਮੈਂ ਆਪਣੀ ਮੁਹਿੰਮ ਨਾਲ ਹੁਣ ਤੱਕ ਸੈਂਕੜੇ ਔਰਤਾਂ ਨੂੰ ਖੇਤੀ ਲਈ ਖੇਤਾਂ ‘ਚ ਲੈ ਕੇ ਆਈ ਹਾਂ ਖੇਤੀ ਕਰਨ ਤੋਂ ਬਾਅਦ ਅਣਗਿਣਤ ਔਰਤਾਂ ਗਰੀਬ ਦੇ ਬੋਝ ਤੋਂ ਮੁਕਤ ਹੋਈਆਂ ਹਨ ਖੇਤੀ ਨੂੰ ਲਾਭਕਾਰੀ ਕਿਵੇਂ ਬਣਾਇਆ ਜਾਵੇ ਇਸਦਾ ਅੰਦਾਜਾ ਹੁਣ ਔਰਤਾਂ ਨੂੰ ਵੀ ਹੋ ਗਿਆ ਹੈ।

ਖੇਤਾਂ ‘ਚ ਕੰਮ ਕਰਨ ਵਾਲੀਆਂ ਔਰਤਾਂ ਤੁਹਾਨੂੰ ਆਪਣਾ ਆਦਰਸ਼ ਮੰਨਦੀਆਂ ਹਨ ਹੁਣ ਤੁਸੀਂ ਫੇਮਸ ਹੋ ਗਏ ਹੋ, ਕੀ ਇਹ ਸੰਘਰਸ਼ ਅੱਗੇ ਵੀ ਜਾਰੀ ਰਹੇਗਾ?

-ਮੈਂ ਸਾਰੀ ਉਮਰ ਖੇਤੀ ਖੇਤਰ ‘ਚ ਬਿਹਤਰ ਕਰਨ ਦਾ ਕੰਮ ਕਰਦੀ ਰਹਾਂਗੀ ਮੇਰੇ ਨਾਲ-ਨਾਲ ਉਨ੍ਹਾਂ ਔਰਤਾਂ ਦਾ ਵੀ ਆਤਮ-ਵਿਸ਼ਵਾਸ ਵਧੇਗਾ ਜੋ ਕੱਲ੍ਹ ਤੱਕ ਘਰ ਦੀ ਚੌਖਟ ਤੋਂ ਬਾਹਰ ਨਹੀਂ ਨਿੱਕਲਦੀਆਂ ਸਨ ਅੱਜ ਉਨ੍ਹਾਂ ਨੂੰ ਹਿੰਮਤ ਮਿਲ ਰਹੀ ਹੈ ਮੈਂ ਉਨ੍ਹਾਂ ਦੀ ਹਿੰਮਤ ਨੂੰ ਕਮਜ਼ੋਰ ਨਹੀਂ ਹੋਣ ਦੇਵਾਂਗੀ ਛੋਟੇ ਪਿੰਡ ਤੋਂ ਸ਼ੁਰੂ ਹੋਈ ਮੇਰੀ ਮੁਹਿੰਮ ਅੱਜ ਪੂਰੇ ਭਾਰਤ ‘ਚ ਮਿਸਾਲ ਬਣ ਗਈ ਹੈ ਇਨਸਾਨ ਦੀ ਸਖ਼ਤ ਮਿਹਨਤ ਅਤੇ ਲਗਨ ਉਸਨੂੰ ਕੁਝ ਵੀ ਹਾਸਲ ਕਰਵਾ ਸਕਦੀ ਹੈ ਹੁਣ ਤੱਕ ਔਰਤਾਂ ਦੇ ਕਰੀਬ ਚਾਲੀ ਸਵੈ-ਸਹਾਇਤਾ ਸਮੂਹਾਂ ਦਾ ਗਠਨ ਕਰ ਚੁੱਕੀ ਹਾਂ ਇਹ ਸਿਲਸਿਲਾ ਅੱਗੇ ਵੀ ਜਾਰੀ ਰਹੇਗਾ।

ਰਾਜਨੀਤੀ ਪਸੰਦ ਹੈ ਤੁਹਾਨੂੰ?

-ਮੇਰੇ ਵੀਰ! ਇਹ ਕੰਮ ਮੇਰੇ ਵੱਸ ਦਾ ਨਹੀਂ ਉਂਜ ਕਈ ਪਾਰਟੀਆਂ ਦੇ ਆਗੂਆਂ ਨੇ ਇਸ ਸਬੰਧੀ ਸੰਪਰਕ ਕੀਤਾ ਸੀ ਮੇਰੇ ਨਾਲ ਕਈਆਂ ਨੇ ਆਪਣੀ ਪਾਰਟੀ ‘ਚ ਆਉਣ ਦਾ ਸੱਦਾ ਦਿੱਤਾ ਪਰ ਮੇਰਾ ਮਕਸਦ ਰਾਜਨੀਤੀ ਕਰਨਾ ਨਹੀਂ, ਅਤੇ ਉਸਦਾ ਹਿੱਸਾ ਬਣਨ ਦਾ ਤਾਂ ਸਵਾਲ ਹੀ ਨਹੀਂ ਬਿਨਾਂ ਰਾਜਨੀਤੀ ਦੇ ਵੀ ਮੈਂ ਆਪਣੇ ਮਿਸ਼ਨ ‘ਚ ਕਾਮਯਾਬ ਹੋ ਰਹੀ ਹਾਂ, ਤਾਂ ਭਲਾ ਮੈਨੂੰ ਕਿਸੇ ਦੀ ਕੀ ਲੋੜ ਹੈ? ਰਾਜਨੀਤੀ ਨਾਲ ਮੇਰਾ ਦੂਰ-ਦੂਰ ਦਾ ਕੋਈ ਸਬੰਧ ਨਹੀਂ।

ਸਰਕਾਰ ਤੋਂ ਪਦਮਸ਼੍ਰੀ ਪੁਰਸਕਾਰ ਦੀ ਸੂਚਨਾ ਕਿਵੇਂ ਪ੍ਰਾਪਤ ਹੋਈ ਤੁਹਾਨੂੰ?

-ਪਿਛਲੇ ਸਾਲ 25 ਜਨਵਰੀ ਨੂੰ ਸ਼ਾਮ ਕਰੀਬ ਪੰਜ ਵਜੇ ਦਿੱਲੀ ਤੋਂ ਫੋਨ ਆਇਆ ਫੋਨ ਕਰਨ ਵਾਲੇ ਨੇ ਆਪਣਾ ਨਾਂਅ ਦੀਪਕ ਦੱਸਿਆ ਤੇ ਬੋਲੇ ਕਿ ਮੈਂ ਗ੍ਰਹਿ ਮੰਤਰਾਲੇ ਦਿੱਲੀ ਤੋਂ ਬੋਲ ਰਿਹਾ ਹਾਂ, ਤੁਹਾਨੂੰ ਜੇਕਰ ਪਦਮਸ਼੍ਰੀ ਦਿੱਤਾ ਜਾਵੇ ਤਾਂ ਕਿਵੇਂ ਰਹੇਗਾ? ਮੈਂ ਕਿਹਾ, ਇਹ ਪਦਮਸ਼੍ਰੀ ਕੀ ਹੁੰਦਾ ਹੈ? ਤਾਂ ਉਹ ਹੱਸਣ ਲੱਗਾ ਤੇ ਉਸ ਤੋਂ ਬਾਅਦ ਸਾਡੇ ਘਰ ਦਾ ਪਤਾ ਲਿਆ ਅਤੇ ਫੋਨ ਕੱਟ ਦਿੱਤਾ ਉਸੇ ਰਾਤ ਕਰੀਬ 11 ਵਜੇ ਫਿਰ ਫੋਨ ਦੀ ਘੰਟੀ ਵੱਜੀ ਉਸ ਸਮੇਂ ਅਸੀਂ ਸਾਰੇ ਸੌਂ ਗਏ ਸੀ ਫੋਨ ਕਾਫ਼ੀ ਦੇਰ ਵੱਜਦਾ ਰਿਹਾ, ਮੈਂ ਉੱਠ ਕੇ ਫੋਨ ਚੁੱਕ ਲਿਆ, ਤਾਂ ਇੱਕ ਪੱਤਰਕਾਰ ਭਰਾ ਨੇ ਕਿਹਾ ਕਿ ਚਾਚੀ ਮੈਂ ਪੱਤਰਕਾਰ ਹਾਂ ਅਤੇ ਤੁਹਾਨੂੰ ਇਹ ਦੱਸਣ ਲਈ ਫੋਨ ਕੀਤਾ ਹੈ ਕਿ ਤੁਹਾਨੂੰ ਪਦਮਸ਼੍ਰੀ ਦੇਣ ਦਾ ਐਲਾਨ ਹੋ ਗਿਆ ਹੈ ਤੁਸੀਂ ਟੀ. ਵੀ. ਚਲਾ ਕੇ ਦੇਖੋ, ਤੁਹਾਡੀ ਤਸਵੀਰ ਦਿਖਾਈ ਜਾ ਰਹੀ ਹੈ ਉਸ ਤੋਂ ਬਾਅਦ ਬੇਟਾ ਅਮਰੇਂਦਰ ਅਤੇ ਮੇਰੇ ਪਤੀ ਉੱਠੇ ਟੀ. ਵੀ. ਚਲਾਇਆ, ਟੀ. ਵੀ. ‘ਤੇ ਮੇਰੀ ਤਸਵੀਰ ਦਿਖਾਈ ਜਾ ਰਹੀ ਸੀ, ਫਿਰ ਪੂਰੀ ਰਾਤ ਫੋਨ ਦੀਆਂ ਘੰਟੀਆਂ ਵੱਜਦੀਆਂ ਰਹੀਆਂ ਸਵੇਰੇ ਘਰ ‘ਚ ਲੋਕ ਇਕੱਠੇ ਹੋਣ ਲੱਗੇ ਮੈਂ ਇਸ ਸਭ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਪੂਰੀ ਸਰਕਾਰ ਦਾ ਧੰਨਵਾਦ ਕਰਦੀ ਹਾਂ।

ਇਸ ਸਨਮਾਨ ਤੋਂ ਬਾਅਦ ਤੁਹਾਡੀ ਮੁਹਿੰਮ ਨੂੰ ਹੋਰ ਕਿੰਨੀ ਤਾਕਤ ਮਿਲੇਗਾ?

-ਮੈਂ ਹਮੇਸ਼ਾ ਇੱਕ ਗੱਲ ਕਰਦੀ ਹਾਂ ਕਿ ਫ਼ਲ ਦੀ ਇੱਛਾ ਨਾ ਰੱਖੋ, ਆਪਣਾ ਕੰਮ ਕਰਦੇ ਰਹੋ ਫ਼ਲ ਇੱਕ ਦਿਨ ਜ਼ਰੂਰ ਮਿਲੇਗਾ ਮਾਣ-ਸਨਮਾਨ ਕਿਸੇ ਨੂੰ ਵੀ ਅੱਗੇ ਵਧਣ ਲਈ ਪ੍ਰੇਰਿਤ ਕਰਦੇ ਹਨ ਮੈਂ ਏਨਾ ਕਹਿਣਾ ਚਾਹੁੰਦੀ ਹਾਂ ਕਿ ਪਦਮਸ਼੍ਰੀ ਮੈਨੂੰ ਇਕੱਲੀ ਨੂੰ ਨਹੀਂ, ਸਗੋਂ ਉਨ੍ਹਾਂ ਸਾਰੀਆਂ ਔਰਤਾਂ ਨੂੰ ਮਿਲਿਆ ਹੈ ਜੋ ਮੇਰੀ ਮੁਹਿੰਮ ਦੀ ਤਾਕਤ ਬਣੀਆਂ ਹਨ ਇਹ ਸਨਮਾਨ ਨਿਸ਼ਚਿਤ ਤੌਰ ‘ਤੇ ਗਰੀਬ ਔਰਤਾਂ ਨੂੰ ਆਰਥਿਕ ਆਤਮ-ਨਿਰਭਰਤਾ ਵਧਾਉਣ ਦੀ ਮੁਹਿੰਮ ਨੂੰ ਤਾਕਤ ਦੇਵੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।