ਆਈਪੀਐਲ ’ਚ ਗੁਜਰਾਤ ਦੀ ਟੱਕਰ ਅੱਜ ਰਾਜਸਥਾਨ ਨਾਲ

ਚੋਟੀ ਦੇ ਸਥਾਨ’ ਤੇ ਦਾਅਵਾ ਮਜ਼ਬੂਤ ਕਰਨ ਲਈ ਉਤਰੇਗਾ ਗੁਜਰਾਤ

(ਏਜੰਸੀ) ਜੈਪੁਰ। ਇੰਡੀਅਨ ਪ੍ਰੀਮੀਅਰ ਲੀਗ ਦੀ ਸੂਚੀ ’ਚ ਚੋਟੀ ’ਤੇ ਕਾਬਿਜ਼ ਗੁਜਰਾਤ ਟਾਈਟੰਸ ਦਾ ਮੁਕਾਬਲਾ ਅੱਜ ਚ ਜਦੋਂ ਰਾਜਸਥਾਨ ਰਾਇਲਸ ਨਾਲ ਹੋਵੇਗਾ। (RR Vs GT LIVE) ਗੁਜਰਾਤ ਨੂੰ ਆਪਣੇ ਚੋਟੀ ਦੀ ਲੜੀ ਦੇ ਬੱਲੇਬਾਜ਼ਾਂ ਤੋਂ ਬਿਹਤਰ ਪ੍ਰਦਰਸ਼ਨ ਦੀ ਉਮੀਦ ਹੋਵੇਗੀ ਹਾਰਦਿਕ ਪੰਡਿਆ ਦੀ ਅਗਵਾਈ ਵਾਲੀ ਇਹ ਟੀਮ ਘੱਟ ਸਕੋਰ ਵਾਲੇ ਆਪਣੇ ਪਿਛਲੇ ਮੁਕਾਬਲੇ ’ਚ ਦਿੱਲੀ ਕੈਪੀਟਲਸ ਤੋਂ ਪੰਜ ਦੌੜਾਂ ਨਾਲ ਹਾਰ ਗਈ ਸੀ। ਇਸ ਮੈਚ ’ਚ ਟੀਮ ਕੋਈ ਗਲਤੀ ਨਹੀ ਕਰਨਾ ਚਾਹੇਗੀ।

ਰਾਜਸਥਾਨ ਦੇ ਗੇਂਦਬਾਜ਼ਾਂ ਨੂੰ ਕਰਨਾ ਪਵੇਗਾ ਚੰਗਾ ਪ੍ਰਦਰਸ਼ਨ (RR Vs GT LIVE)

RR Vs GT LIVE

ਦੂਜੇ ਪਾਸੇ ਸੰਜੂ ਸੈਮਸਨ ਦੀ ਅਗਵਾਈ ਵਾਲੇ ਰਾਜਸਥਾਨ ਰਾਇਲਸ ’ਚ ਪ੍ਰਤਿਭਾ ਦੀ ਕੋਈ ਕਮੀ ਨਹੀਂ ਹੈ ਪਰ ਟੀਮ ਲਗਾਤਾਰ ਜਿੱਤ ਦਰਜ ਕਰਨ ’ਚ ਅਸਫਲ ਰਹੀ ਹੈ ਪਿਛਲੇ ਛੇ ਮੈਚਾਂ ’ਚ ਟੀਮ ਤਿੰਨ ਮੁਕਾਬਲਿਆਂ ’ਚ ਜਿੱਤੀ ਹੈ ਜਦਕਿ ਤਿੰਨ ’ਚ ਉਸਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਰਾਜਸਥਾਨ ਰਾਇਲਸ ਨਾਲ ਸਮੱਸਿਆਂ ਗੇਂਦਬਾਜ਼ੀ ’ਚ ਜ਼ਿਆਦਾ ਹੈ ਟੀਮ ਪਿਛਲੇ ਮੈਚ ’ਚ ਮੁੰਬਈ ਖਿਲਾਫ 212 ਦੌੜਾਂ ਦੇ ਵੱਡੇ ਟੀਚੇ ਦਾ ਬਚਾਅ ਕਰਨ ’ਚ ਨਾਕਾਮ ਰਹੀ ਸੀਤੇਜ਼ ਗੇਂਦਬਾਜ਼ ਟਰੈਂਟ ਬੋਲਟ, ਆਲਰਾਊਂਡਰ ਜੈਸਨ ਹੋਲਡਰ, ਸਪਿੱਨਰ ਯੁਜਵਿੰਦਰ ਚਹਿਲ ਅਤੇ ਕੁਲਦੀਪ ਸੈਨ ਨੇ ਉਸ ਮੈਚ ’ਚ ਖੂਬ ਦੌੜਾਂ ਲੁਟਾਈਆਂ ਸਨ। ਉਨ੍ਹਾਂ ਤੋਂ ਘਰੇਲੂ ਮੈਦਾਨ ’ਚ ਬਿਹਤਰ ਪ੍ਰਦਰਸ਼ਨ ਦੀ ਉਮੀਦ ਹੋਵੇਗੀ।

ਯਸ਼ਸਵੀ ਜਾਇਸਵਾਲ ’ਤੇ ਹੋਣਗੀਆਂ ਸਭ ਦੀਆਂ ਨਜ਼ਰਾਂ

ਰਾਇਲਸ ਨੂੰ ਇਸ ਗੱਲ ਤੋਂ ਥੋੜ੍ਹੀ ਰਾਹਤ ਮਿਲ ਸਕਦੀ ਹੈ ਕਿ ਸ਼ੈਸ਼ਨ ਦੀ ਸ਼ੁਰੂਆਤ ’ਚ ਉਨ੍ਹਾਂ ਨੇ ਗੁਜਰਾਤ ਟਾਈਟੰਸ ਖਿਲਾਫ ਜਿੱਤ ਹਾਸਲ ਕੀਤੀ ਸੀ ਰਾਜਸਥਾਨ ਦੀ ਬੱਲੇਬਾਜੀ ਕਾਫੀ ਮਜ਼ਬੂਤ ਹੈ ਪਿਛਲੇ ਮੈਚ ’ਚ ਸੈਂਕੜਾ ਪਾਰੀ ਖੇਡਣ ਵਾਲੇ ਨੌਜਵਾਨ ਯਸ਼ਸਵੀ ਜਾਇਸਵਾਲ ਤੋਂ ਇਲਾਵਾ ਜੋਸ ਬਟਲਰ, ਸੰਜੂ ਸੈਮਸਨ ਅਤੇ ਸ਼ਿਮਰੋਨ ਹੈਟਮੇਅਰ ਦੀ ਤਿਕੜੀ ਆਪਣੇ ਦਮ ’ਤੇ ਕਿਸੇ ਵੀ ਮੈਚ ਦਾ ਪਾਸਾ ਪਲਟ ਸਕਦੀ ਹੈ ਇਸ ਬੱਲੇਬਾਜ ਇਕਾਈ ਨੂੰ ਹਾਲਾਂਕਿ ਮੁਹੰਮਦ ਸ਼ਮੀ ਅਤੇ ਰਾਸ਼ਿਦ ਖਾਨ ਦੀ ਅਗਵਾਈ ਵਾਲੀ ਗੇਂਦਬਾਜ਼ੀ ਹਮਲੇ ਖਿਲਾਫ ਚੌਕਸ ਰਹਿਣਾ ਹੋਵੇਗਾ ਰਾਜਸਥਾਨ ਦੀ ਟੀਮ ਜੇਕਰ ਇਸ ਮੈਚ ਨੂੰ ਜਿੱਤਦੀ ਹੈ ਤਾਂ ਟੀਮ ਬਿਹਤਰ ਨੈੱਟ ਰਨਰੇਟ (+800) ਕਾਰਨ ਸੂਚੀ ’ਚ ਚੋਟੀ ’ਤੇ ਪਹੁੰਚ ਜਾਏਗੀ।

ਇਹ ਵੀ ਪੜ੍ਹੋ : ਸਰਕਾਰ ਦੇ ਦਾਅਵੇ ਵੱਡੇ ਪਰ ਜਮੀਨੀ ਹਕੀਕਤ ‘ਤੇ ਕੰਮ ਕੋਹਾਂ ਦੂਰ

ਦੂਜੇ ਪਾਸੇ ਟਾਈਟੰਸ ਦੇ ਬੱਲੇਬਾਜ਼ਾਂ ਨੂੰ ਦਿੱਲੀ ਖਿਲਾਫ ਲਚਰ ਪ੍ਰਦਰਸ਼ਨ ਨੂੰ ਪਿੱਛੇ ਛੱਡਣਾ ਹੋਵੇਗਾ। ਦਿੱਲੀ ਕੈਪੀਟਲਸ ਖਿਲਾਫ਼ ਸ਼ਾਨਦਾਰ ਲੈਅ ’ਚ ਚੱਲ ਰਹੇ ਸ਼ੁੱਭਮਨ ਗਿੱਲ ਅਤੇ ਡੇਵਿਡ ਮਿੱਲਰ ਦੇ ਅਸਫਲ ਹੋਣ ਨਾਲ ਟੀਮ 130 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ’ਚ ਨਾਕਾਮ ਰਹੀ ਕਪਤਾਨ ਹਾਰਦਿਕ ਪਾਂਡਿਆ ਨੇ ਅਰਧ ਸੈਂਕੜਾ ਲਗਾ ਕੇ ਟੀਮ ਨੂੰ ਆਖਿਰ ਤੱਕ ਮੈਚ ’ਚ ਬਣਾਏ ਰੱਖਿਆ ਪਰ ਉਨ੍ਹਾਂ ਦੀ ਅਤੇ ਰਾਹੁਲ ਤੇਵਤੀਆ ਦੀ ਤੇਜ਼ ਤਰਾਰ ਪਾਰੀ ਟੀਮ ਲਈ ਕਾਫੀ ਸਾਬਿਤ ਨਹੀਂ ਹੋਈ ਸੀ ਟੀਮ ਦੀ ਗੇਂਦਬਾਜ਼ੀ ਹਾਲਾਂਕਿ ਕਾਫੀ ਮਜਬੂਤ ਹੈ ਜਿੱਥੇ ਮੁਹੰਮਦ ਸ਼ਮੀ ਸ਼ਾਨਦਾਰ ਲੈਅ ’ਚ ਹਨ ਸਪਿੱਨ ਵਿਭਾਗ ’ਚ ਰਾਸ਼ਿਦ ਅਤੇ ਅਫਗਾਨਿਸਤਾਨ ਦੇ ਇੱਕ ਹੋਰ ਖਿਡਾਰੀ ਨੂਰ ਅਹਿਮਦ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ