ਸਰਕਾਰ ਦੇ ਦਾਅਵੇ ਵੱਡੇ ਪਰ ਜਮੀਨੀ ਹਕੀਕਤ ‘ਤੇ ਕੰਮ ਕੋਹਾਂ ਦੂਰ

Government

ਗੁਰੂਹਰਸਹਾਏ ਤਹਿਸੀਲ ਵਿੱਚ ਪਟਵਾਰੀਆ ਦੀਆਂ 31 ਪੋਸਟਾਂ ਵਿੱਚੋ ਸਿਰਫ਼ 6 ਪਟਵਾਰੀਆਂ ਸਹਾਰੇ ਤਹਿਸੀਲ ਦਾ ਕੰਮ | Government

  • ਪੰਜ ਕਾਨੂੰਗੋ ਦੀਆਂ ਪੋਸਟਾ ਸਿਰਫ਼ ਇੱਕ ਕਾਨੂੰਗੋ ਤਾਇਨਾਤ
  • ਟਾਇਮ 7.30 ਕਰਨ ਦੀ ਬਜਾਏ ਪਹਿਲਾਂ ਸਰਕਾਰ ਖਾਲੀ ਅਸਾਮੀਆ ਪੂਰੀਆਂ ਕਰੇ

ਫਿਰੋਜ਼ਪੁਰ (ਸਤਪਾਲ ਥਿੰਦ): ਪੰਜਾਬ ਸਰਕਾਰ ਵੱਖ-ਵੱਖ ਤਰ੍ਹਾਂ ਦੇ ਇਸ਼ਤਿਹਾਰਬਾਜੀ ਕਰਕੇ ਇਹ ਦਾਅਵੇ ਕਰ ਰਹੀ ਹੈ ਕਿ ਪੰਜਾਬ ਸਰਕਾਰ ਵਿਕਾਸ ਦੀਆਂ ਲੀਹਾਂ ਤੇ ਜੋ ਵਾ ਅਦੇ ਕੀਤੇ ਪੂਰੇ ਕੀਤੇ ਜਾ ਰਹੇ ਹਨ ਤੇ 29 ਹਜਾਰ ਤੋਂ ਵੱਧ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਪਰ ਜਿਲ੍ਹੇ ਫਿਰੋਜ਼ਪੁਰ ਦੇ ਅਧੀਨ ਪੈੰਦੇ ਵਿਧਾਨ ਸਭਾ ਹਲਕਾ ਗੁਰੂਹਰਸਹਾਏ ਇੰਝ ਜਾਪਦਾ ਜਿਵੇ ਪੰਜਾਬ ਨੂੰ ਕਿਸੇ ਹੋਰ ਮੁਲਕ ਵਿੱਚ ਹੋਏ ਜਿਸ ਕਰਕੇ ਸਰਕਾਰ ਇੱਥੋ ਦੇ ਬਸ਼ਿੰਦਿਆ ਨੂੰ ਕੋਈ ਬਹੁਤੀ ਤਵੱਜੋ ਨਹੀ ਦੇ ਰਹੀ ਕਿਉਂਕਿ ਤਹਿਸੀਲ ਹੋਣ ਦੇ ਬਾਵਜੂਦ ਇਸ ਹਲਕੇ ਨੂੰ ਸਿਰਫ਼ 6 ਪਟਵਾਰੀਆ ਸਾਹਮਣੇ ਲਵਾਰਿਸ ਛੱਡਿਆ ਪਿਆ ਹੈ ਕਿਉਂਕਿ ਇਸ ਹਲਕੇ ਵਿੱਚ 31 ਪਟਵਾਰੀਆ ਦੀਆਂ ਪੋਸਟਾ ਤੇ ਸਿਰਫ਼ 6 ਪਟਵਾਰੀ ਕੰਮ ਚਲਾ ਰਹੇ ਹਨ ਜਿਨ੍ਹਾਂ ਤੇ ਵਾਧੁੂ ਸਰਕਲ਼ਾ ਦਾ ਬੋਝ ਹੈ। (Government)

Guruharshaye
ਕਿਸਾਨ ਉਮ ਪ੍ਰਕਾਸ਼

ਜਿਸ ਕਾਰਨ ਲੋਕਾਂ ਆਪਣੇ ਕੰਮ ਕਾਜ ਛੱਡ ਜਦ ਕੰਮ ਕਰਵਾਉਣ ਪਟਵਾਰ ਖਾਣੇ ਪਹੁੰਚਦੇ ਹਨ ਤਦ ਉਨਾਂ ਨੂੰ ਖੱਜਲ ਖੁਅਾਰ ਹੋਣਾ ਪੈਂਦਾ ਹੈ ਪਿੰਡ ਪਿੰਡੀ ਤੋਂ ਪਟਵਾਰ ਖਾਨੇ ਕੰਮ ਕਰਵਾਉਣ ਅਾਏ ਕਿਸਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਕਈ ਚੱਕਰ ਕੱਢਣੇ ਪੈ ਰਹੇ ਹਨ ਕਿਉਂ ਕਿ ਪਟਵਾਰੀ ਤੇ ਵਾਧੂ ਸਰਕਲਾ ਦਾ ਬੋਝ ਕਾਰਨ ਕਈ ਵਾਰ ਪਿੰਡਾਂ ਵਿੱਚ ਗਏ ਪਟਵਾਰੀਆ ਕਾਰਨ ਉਨ੍ਹਾਂ ਨੂੰ ਬਿਨਾਂ ਕੰਮ ਕਰਵਾਏ ਵਾਪਸ ਪਰਤਣਾ ਪੈਦਾ ਹੈ। ਉਨ੍ਹਾਂ ਚਾਹੇ ਸਰਕਾਰ ਦੇ 7.30 ਵਜੇ ਦਫ਼ਤਰ ਖੁੱਲਣ ਦੇ ਅੈਲਾਨ ਦੀ ਸਲਾਹਣਾ ਕੀਤੀ ਪਰ ਸਰਕਾਰ ਨੂੰ ਗੁਰੂਹਰਸਹਾਏ ਤਹਿਸੀਲ ਵਿੱਚ ਖਾਲੀ ਅਸਾਮੀਆ ਭਰਨ ਦੀ ਮੰਗ ਵੀ ਕੀਤੀ ।

ਸਾਨੂੰ ਸਾਡੇ ਸੱਤ ਆਉਣ ਵਿੱਚ ਕੋਈ ਦਿੱਕਤ ਨਹੀ ਪਰ ਸਰਕਾਰ ਸਾਡੀਆਂ ਖਾਲੀ ਪੋਸਟਾ ਤੇ ਪਟਵਾਰੀ ਭੇਜੇ : ਭਗਵਾਨ ਸਿੰਘ ਪ੍ਰਧਾਨ ਪਟਵਾਰ ਯੂਨੀਅਨ

Guruharshaye
ਭਗਵਾਨ ਸਿੰਘ ਪ੍ਰਧਾਨ ਪਟਵਾਰ ਯੂਨੀਅਨ

ਸਾਡੀ ਤਹਿਸੀਲ ਵਿੱਚ 31 ਪੋਸਟਾ ਪਟਵਾਰੀਆ ਦੀਆਂ ਹਨ ਸਿਰਫ਼ 6 ਪਟਵਾਰੀਆ ਤੇ ਸਾਰਾ ਬੋਝ ਸਰਕਾਰ (Government) ਨੇ ਪਾ ਰੱਖਿਆ ਹੁਣ ਸਾਡੇ ਪਟਵਾਰੀ ਪਿੰਡਾਂ ਵਿੱਚ ਜਾਣ ਜਾ 7.30 ਦਫਤਰ ਆਉਣ ਉਨਾ ਕਿਹਾ ਸਰਕਾਰ ਪਹਿਲਾਂ ਆਪਣੀ ਕਹਿਨੀ ਤੇ ਕਰਨੀ ਤੇ ਗੌਰ ਕਰੇ ਤਾਂ ਜੋ ਕਿਸਾਨ ਤੇ ਪਟਵਾਰੀ ਪ੍ਰੇਸ਼ਾਨ ਨਾ ਹੋਣ।

5 ਕਾਨੂੰਗੋ ਦੀ ਜਗ੍ਹਾ ਮੈ ਇਕੱਲਾ ਹੀ ਕੰਮ ਚਲਾ ਰਿਹਾ : ਪ੍ਰਦੀਪ ਧਵਨ ਕਾਨੂੰਗੋ

Guruharshaye
ਪ੍ਰਦੀਪ ਕੁਮਾਰ ਕਾਨੂੰਗੋ

ਤਹਿਸੀਲ ਗੁਰੂਹਰਸਹਾਏ ਵਿੱਚ ਹਲਕਾ ਗੁਰੂਹਰਸਹਾਏ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਪੰਜ ਕਾਨੂੰਗੋ ਦੀਆਂ ਪੋਸਟਾ ਹਨ ਜਦ ਕਿ ਕਾਨੰਗੋ ਇੱਕ ਹੀ ਪੰਜਾ ਦਾ ਕੰਮ ਕਰ ਰਿਹਾ ਹੈ ਜਿਸ ਕਰਕੇ ਕਿਸਾਨਾਂ ਨਾਲ ਅਸੀ ਵੀ ਪ੍ਰੇਸ਼ਾਨ ਹਾ ਪਰ ਅਸੀ ਤਾਂ ਡਿਉਟੀ ਕਰਨੀ ਤਨਦੇਹੀ ਨਾਲ ਕਰ ਰਹੇ ਹਾਂ ਸਰਕਾਰ ਗੌਰ ਜਰੂਰ ਕਰੇ ਤਾਂ ਜੋ ਲੋਕ ਖੱਜਲ ਖੁਆਰੀ ਤੋਂ ਬੱਚਣ।

ਦੱਸਣਯੋਗ ਹੈ ਕਿ ਲੰਬੇ ਸਮੇਂ ਤੋਂ ਇਹ ਹਲਾਤ ਇਸ ਤਹਿਸੀਲ ਦੇ ਹਨ ਪਰ ਪਤਾ ਕਿਉਕਿ ਨਹੀ ਜਿਸ ਜਗਾ ਤੇ ਸਰਕਾਰ (Government) ਰੈਵਨਿਉ ਆਉਣਾ ਸਾਰਕਾਰ ਉਸ ਵੱਲ ਕਿਉਂ ਨਹੀ ਧਿਆਨ ਦੇ ਰਹੀ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਚਰਨਜੀਤ ਸਿੰਘ ਅਟਵਾਲ ਭਾਜਪਾ ’ਚ ਹੋਏ ਸ਼ਾਮਲ , ਜੇਪੀ ਨੱਡਾ ਦੀ ਪ੍ਰਧਾਨਗੀ ’ਚ ਹੋਈ ਸ਼ਮੂਲੀਅਤ