ਸਾਧ-ਸੰਗਤ ਨੇ ਲੋੜਵੰਦ ਮਰੀਜ਼ ਦੇ ਇਲਾਜ ’ਚ ਕੀਤੀ ਆਰਥਿਕ ਸਹਾਇਤਾ

Malout News
ਮਲੋਟ: ਇਲਾਜ ਅਧੀਨ ਮਰੀਜ਼ ਨਾਲ ਸੇਵਾਦਾਰ।

(ਮਨੋਜ) ਮਲੋਟ। ਜਿੱਥੇ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਮਾਨਵਤਾ ਭਲਾਈ ਕਾਰਜਾਂ ਵਿੱਚ ਵੱਧ ਤੋਂ ਵੱਧ ਸਹਿਯੋਗ ਕਰ ਰਹੀ ਹੈ, ਉਥੇ ਬਲਾਕ ਮਲੋਟ ਦੀ ਸਾਧ-ਸੰਗਤ ਵੀ ਮਾਨਵਤਾ ਦੀ ਸੇਵਾ ਵਿੱਚ ਪਿੱਛੇ ਨਹੀਂ ਹੈ, ਸਗੋਂ ਮਾਨਵਤਾ ਭਲਾਈ ਕਾਰਜਾਂ ਵਿੱਚ ਦਿਨ-ਰਾਤ ਲੱਗੀ ਹੋਈ ਹੈ ਅਤੇ ਦੂਜਿਆਂ ਦੇ ਦੁੱਖ-ਦਰਦ ਨੂੰ ਆਪਣਾ ਸਮਝਦੇ ਹੋਏ ਮਲੋਟ ਦੇ ਜੋਨ ਨੰਬਰ 3 ਦੀ ਸਾਧ-ਸੰਗਤ ਨੇ ਲੋੜਵੰਦ ਮਰੀਜ਼ ਦੇ ਇਲਾਜ ਵਿੱਚ ਆਰਥਿਕ ਸਹਾਇਤਾ ਕਰਕੇ ਉਸਦਾ ਇਲਾਜ ਕਰਵਾਇਆ। Malout News

ਜਾਣਕਾਰੀ ਦਿੰਦਿਆਂ 85 ਮੈਂਬਰ ਪੰਜਾਬ ਰਾਹੁਲ ਇੰਸਾਂ, ਜੋਨ ਨੰਬਰ 3 ਦੇ ਪ੍ਰੇਮੀ ਸੇਵਕ ਸੁਨੀਲ ਕੁਮਾਰ ਇੰਸਾਂ ਅਤੇ 15 ਮੈਂਬਰ ਸਵੀਟੀ ਇੰਸਾਂ ਨੇ ਦੱਸਿਆ ਕਿ ਇੰਦਰਾ ਦੇਵੀ ਪਤਨੀ ਓਮ ਪ੍ਰਕਾਸ਼ ਨਿਵਾਸੀ ਮਹਾਂਵੀਰ ਨਗਰ ਮਲੋਟ ਦੀ ਪਿੱਤੇ ਦੀ ਪੱਥਰੀ ਦਾ ਅਪ੍ਰੇਸ਼ਨ ਹੋਣਾ ਸੀ ਅਤੇ ਪਰਿਵਾਰ ਅਪ੍ਰੇਸ਼ਨ ਕਰਵਾਉਣ ਵਿੱਚ ਅਸਮਰੱਥ ਸੀ ਤਾਂ ਜੋਨ ਨੰਬਰ 3 ਦੀ ਸਾਧ-ਸੰਗਤ ਨੇ ਸ਼ਹਿਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਉਸਦਾ ਪਿੱਤੇ ਦੀ ਪੱਥਰੀ ਦਾ ਅਪ੍ਰੇਸ਼ਨ ਕਰਵਾ ਕੇ ਅਸਲੀ ਮਾਨਵਤਾ ਦਾ ਫਰਜ਼ ਅਦਾ ਕੀਤਾ। Malout News

ਇਹ ਵੀ ਪੜ੍ਹੋ: ਮਾਤਾ ਬਦਾਮੀ ਦੇਵੀ ਹੋਏ ਸਰੀਰਦਾਨੀਆਂ ’ਚ ਸ਼ਾਮਲ

ਜ਼ਿੰਮੇਵਾਰਾਂ ਨੇ ਦੱਸਿਆ ਕਿ ਉਕਤ ਔਰਤ ਦੇ ਇਲਾਜ ’ਤੇ 20 ਹਜ਼ਾਰ ਤੋਂ ਜ਼ਿਆਦਾ ਖਰਚ ਆਇਆ। ਇਸ ਮੌਕੇ 15 ਮੈਂਬਰ ਨਰੇਸ਼ ਮਿਗਲਾਣੀ ਇੰਸਾਂ, ਸੁਨੀਲ ਵਧਵਾ ਇੰਸਾਂ, ਸੱਤਪਾਲ ਇੰਸਾਂ, ਵਿਨੋਦ ਇੰਸਾਂ, ਅਜੈ ਮੰਗਲਾ ਇੰਸਾਂ, ਅਵੀ ਮੰਗਲਾ ਇੰਸਾਂ, ਪ੍ਰਵੀਨ ਇੰਸਾਂ, ਦਰਸ਼ਨਾਂ ਇੰਸਾਂ, ਬਾਲਾ ਇੰਸਾਂ, ਅਨੁਰਾਧਾ ਇੰਸਾਂ, ਅਨੀਤਾ ਇੰਸਾਂ ਅਤੇ ਵੀਨਾ ਇੰਸਾਂ ਤੋਂ ਇਲਾਵਾ ਜੋਨ 4 ਦੇ 15 ਮੈਂਬਰ ਡਾ. ਜੈਪਾਲ ਇੰਸਾਂ ਮੌਜ਼ੂਦ ਸਨ।

LEAVE A REPLY

Please enter your comment!
Please enter your name here