T20 World Cup 2024: ਟੀ20 ਵਿਸ਼ਵ ਕੱਪ ਲਈ ਮੁੱਖ ਚੋਣਕਾਰ ਤੇ ਰੋਹਿਤ ਸ਼ਰਮਾ ਵਿਚਕਾਰ ਮੀਟਿੰਗ

T20 World Cup 2024
ਭਾਰਤੀ ਕਪਤਾਨ ਰੋਹਿਤ ਸ਼ਰਮਾ ਤੇ ਅਜੀਤ ਅਗਰਕਰ ਦੀ ਇਹ ਫੋਟੋ 21 ਅਗਸਤ 2023 ਦੀ ਹੈ, ਜਦੋਂ ਏਸ਼ੀਆ ਕੱਪ ਲਈ ਭਾਰਤੀ ਟੀਮ ਦਾ ਐਲਾਨ ਹੋਇਆ ਸੀ।

ਆਲਰਾਊਂਡਰ ਸ਼ਿਵਮ ਦੁਬੇ ਨੂੰ ਚੁਣਿਆ ਜਾ ਸਕਦਾ ਹੈ

  • ਵਿਕਟਕੀਪਿੰਗ ਲਈ ਪੰਤ-ਰਾਹੁਲ ਪਹਿਲੀ ਪਸੰਦ
  • ਹਾਰਦਿਕ ਪੰਡਯਾ ਦੀ ਗੇਂਦਬਾਜ਼ੀ ਫਿਟਨੈੱਸ ਬਣਿਆ ਚਿੰਤਾ ਦਾ ਵਿਸ਼ਾ

ਨਵੀਂ ਦਿੱਲੀ (ਏਜੰਸੀ)। ਸ਼ਨਿੱਚਰਵਾਰ ਨੂੰ ਆਈਪੀਐੱਲ ’ਚ ਦਿੱਲੀ ਕੈਪੀਟਲਸ ਤੇ ਮੁੰਬਈ ਇੰਡੀਅਨਸ ਵਿਚਕਾਰ ਮੈਚ ਖੇਡਿਆ ਗਿਆ। ਦਿੱਲੀ ’ਚ ਖੇਡੇ ਗਏ ਮੈਚ ਤੋਂ ਬਾਅਦ ਬੀਸੀਸੀਆਈ ਦੇ ਮੁੱਖ ਚੋਣਕਾਰ ਅਜੀਤ ਅਗਰਕਰ ਤੇ ਰੋਹਿਤ ਸ਼ਰਮਾ ਵਿਚਕਾਰ ਅਣਅਧਿਕਾਰਤ ਮੀਟਿੰਗ ਹੋਈ। ਮੀਟਿੰਗ ’ਚ ਆਈਸੀਸੀ ਟੀ-20 ਵਿਸ਼ਵ ਕੱਪ 2024 ਟੀਮ ਦੀ ਚੋਣ ਬਾਰੇ ਚਰਚਾ ਕੀਤੀ ਗਈ। ਮੀਟਿੰਗ ਤੋਂ ਬਾਅਦ, ਬੀਸੀਸੀਆਈ ਚੋਣ ਕਮੇਟੀ ਦੇ ਇੱਕ ਸੂਤਰ ਨੇ ਦੱਸਿਆ ਹੈ ਕਿ ਰਿਸ਼ਭ ਪੰਤ ਤੇ ਕੇਐਲ ਰਾਹੁਲ ਨੂੰ ਆਈਸੀਸੀ ਟੀ-20 ਵਿਸ਼ਵ ਕੱਪ 2024 ਦੀ ਟੀਮ ਲਈ ਵਿਕਟਕੀਪਰ ਵਜੋਂ ਚੁਣੇ ਜਾਣ ਦੀਆਂ ਸੰਭਾਵਨਾਵਾਂ ਹਨ। ਚੇਨਈ ਵੱਲੋਂ ਖੇਡ ਰਹੇ ਭਾਰਤੀ ਆਲਰਾਊਂਡਰ ਸ਼ਿਵਮ ਦੂਬੇ ਨੂੰ ਵੀ ਟੀਮ ’ਚ ਸ਼ਾਮਲ ਕੀਤੇ ਜਾਣ ਦੀ ਉਮੀਦ ਹੈ। (T20 World Cup 2024)

ਇਹ ਵੀ ਪੜ੍ਹੋ : ਕੇਂਦਰੀ ਜ਼ੇਲ੍ਹ ’ਚੋਂ ਹਵਾਲਾਤੀ ਕੋਲੋਂ ਨਸ਼ੀਲੀਆਂ ਗੋਲੀਆਂ ਬਰਾਮਦ

ਪੰਤ ਇਸ ਸੀਜ਼ਨ ’ਚ ਚੰਗੇ ਪ੍ਰਦਰਸ਼ਨ ’ਚ, ਬਣਾਈਆਂ 371 ਦੌੜਾਂ | T20 World Cup 2024

ਦਿੱਲੀ ਕੈਪੀਟਲਜ ਦੇ ਕਪਤਾਨ ਰਿਸ਼ਭ ਪੰਤ ਨੇ ਸੜਕ ਹਾਦਸੇ ਤੋਂ ਬਾਅਦ ਇੱਕ ਵਾਰ ਫਿਰ ਕ੍ਰਿਕੇਟ ਦੇ ਮੈਦਾਨ ’ਚ ਜਬਰਦਸਤ ਵਾਪਸੀ ਕੀਤੀ ਹੈ। ਪੰਤ ਨੇ ਆਈਪੀਐਲ 2024 ਦੇ ਇਸ ਸੀਜ਼ਨ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਰਿਸ਼ਭ ਪੰਤ ਨੇ 10 ਮੈਚਾਂ ’ਚ 46.38 ਦੀ ਔਸਤ ਅਤੇ 160.60 ਦੀ ਸਟ੍ਰਾਈਕ ਰੇਟ ਨਾਲ 371 ਦੌੜਾਂ ਬਣਾਈਆਂ। ਪੰਤ ਆਰੇਂਜ ਕੈਪ ਦੀ ਸੂਚੀ ’ਚ ਟਾਪ-5 ’ਚ ਸ਼ਾਮਲ ਹਨ। (T20 World Cup 2024)

ਸ਼ਾਨਦਾਰ ਫਾਰਮ ’ਚ ਬੱਲੇਬਾਜ਼ ਕੇਐੱਲ ਰਾਹੁਲ | T20 World Cup 2024

ਲਖਨਊ ਸੁਪਰ ਜਾਇੰਟਸ ਦੇ ਕਪਤਾਨ ਕੇਐਲ ਰਾਹੁਲ ਮੌਜ਼ੂਦਾ ਆਈਪੀਐਲ ’ਚ ਤੀਜੇ ਸਭ ਤੋਂ ਜ਼ਿਆਦਾ ਸਕੋਰਰ ਹਨ। ਇਸ ਵਿਕਟਕੀਪਰ-ਬੱਲੇਬਾਜ ਨੇ 9 ਮੈਚਾਂ ’ਚ 42 ਦੀ ਔਸਤ ਤੇ 144.27 ਦੀ ਸਟ੍ਰਾਈਕ ਰੇਟ ਨਾਲ 378 ਦੌੜਾਂ ਬਣਾਈਆਂ ਹਨ। ਸ਼ਿਵਮ ਦੁਬੇ ਸੀਐਸਕੇ ਦੇ ਦੂਜੇ ਸਿਖਰ ਸਕੋਰਰ ਹਨ। ਦੁਬੇ ਇਸ ਸੀਜਨ ’ਚ ਜਬਰਦਸਤ ਫਾਰਮ ’ਚ ਚੱਲ ਰਹੇ ਹਨ। ਦੁਬੇ ਨੇ 8 ਮੈਚਾਂ ’ਚ ਤਿੰਨ ਅਰਧ ਸੈਂਕੜਿਆਂ ਦੀ ਮਦਦ ਨਾਲ 169.94 ਦੀ ਸਟ੍ਰਾਈਕ ਰੇਟ ਨਾਲ 311 ਦੌੜਾਂ ਬਣਾਈਆਂ ਹਨ। ਉਨ੍ਹਾਂ ਦਾ ਸਰਵੋਤਮ ਸਕੋਰ 66 (ਨਾਬਾਦ) ਹੈ। ਦੁਬੇ ਇਸ ਸੀਜਨ ’ਚ ਆਪਣੀ ਫਰੈਂਚਾਇਜੀ ਸੀਐਸਕੇ ਲਈ ਦੂਜੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ ਹਨ। (T20 World Cup 2024)

ਟੀ20 ਵਿਸ਼ਵ ਕੱਪ ਦਾ ਉਦਘਾਟਨੀ ਮੈਚ ਕੈਨੇਡਾ ਤੇ ਅਮਰੀਕਾ ਵਿਚਕਾਰ | T20 World Cup 2024

ਇਸ ਵਾਰ ਟੀ-20 ਵਿਸ਼ਵ ਕੱਪ 2 ਤੋਂ 29 ਜੂਨ ਤੱਕ ਵੈਸਟਇੰਡੀਜ ਤੇ ਅਮਰੀਕਾ ਦੋ ਦੇਸ਼ਾਂ ’ਚ ਖੇਡਿਆ ਜਾਵੇਗਾ। ਟੂਰਨਾਮੈਂਟ ਦਾ ਉਦਘਾਟਨੀ ਮੈਚ ਕੈਨੇਡਾ ਤੇ ਘਰੇਲੂ ਟੀਮ ਅਮਰੀਕਾ ਵਿਚਕਾਰ ਡਲਾਸ ’ਚ ਖੇਡਿਆ ਜਾਵੇਗਾ। ਫਾਈਨਲ ਮੈਚ ਵੈਸਟਇੰਡੀਜ ਦੇ ਬਾਰਬਾਡੋਸ ਸ਼ਹਿਰ ’ਚ 29 ਜੂਨ ਨੂੰ ਹੋਵੇਗਾ। ਵੈਸਟਇੰਡੀਜ ’ਚ ਸੁਪਰ-8 ਤੇ ਨਾਕਆਊਟ ਮੈਚ ਹੋਣਗੇ। (T20 World Cup 2024)

LEAVE A REPLY

Please enter your comment!
Please enter your name here