ਦਾਦੇ ਨੇ ਜਿਸ ਸਕੂਲ ਲਈ ਪਾਇਆ ਯੋਗਦਾਨ ਪੋਤਰੇ ਨੇ ਉਸ ਸਕੂਲ ’ਚ ਰਚਿਆ ਇਤਿਹਾਸ

Govt Primary School

ਸਰਕਾਰੀ ਪ੍ਰਾਇਮਰੀ ਸਕੂਲ ਮੋਹਨ ਕੇ ਹਿਠਾੜ ਦੇ ਅਭਿਨਵ ਕੰਬੋਜ ਨੇ ਪੰਜਵੀ ਵਿੱਚ 500 ‘ਚ ਅੰਕ ਕੀਤੇ ਪ੍ਰਾਪਤ (Govt Primary School )

ਰੋਟਰੀ ਕਲੱਬ ਗੁਰੂਹਰਸਹਾਏ ਵੱਲੋਂ 500 ’ਚੋਂ 500 ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

(ਸਤਪਾਲ ਥਿੰਦ) ਗੁਰੂਹਰਸਹਾਏ। ਰੋਟਰੀ ਕਲੱਬ ਗੁਰੂਹਰਸਹਾਏ ਹਮੇਸ਼ਾ ਹੀ ਪੜ੍ਹਾਈ ਵਿੱਚ ਅਵਲ ਰਹਿ ਕੇ ਪਹਿਲੀਆਂ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕਰਦੀ ਆ ਰਹੀ ਹੈ। ਇਸੇ ਪ੍ਰਰੰਪਰਾ ਨੂੰ ਅੱਗੇ ਵਧਾਉਂਦਿਆਂ ਹੋਇਆ ਪੰਜਵੀਂ ਜਮਾਤ ਵਿਚੋਂ 500 ਵਿਚੋਂ 500 ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। (Govt Primary School )

ਇਹ ਜਾਣਕਾਰੀ ਦਿੰਦਿਆਂ ਹੋਇਆਂ ਰੋਟਰੀ ਕਲੱਬ ਗੁਰੂਹਰਸਹਾਏ ਦੇ ਪ੍ਰਧਾਨ ਹਰਜਿੰਦਰ ਹਾਡਾਂ, ਜਨਰਲ ਸਕੱਤਰ ਸੰਦੀਪ ਕੰਬੋਜ, ਉੱਪ ਪ੍ਰਧਾਨ ਬਲਦੇਵ ਥਿੰਦ ਅਤੇ ਚੇਅਰਮੈਨ ਵਿਜੈ ਥਿੰਦ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਮੋਹਨ ਕੇ ਹਿਠਾੜ ਵਿਖੇ ਪੰਜਵੀਂ ਜਮਾਤ ਵਿਚੋਂ 500 ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਅਭੀਨਵ, ਸਰਕਾਰੀ ਪ੍ਰਾਇਮਰੀ ਸਕੂਲ ਪਿੰਡੀ ਦੀ ਵਿਦਿਆਰਥਣ ਜਾਨਵੀ ਅਤੇ ਵਿਦਿਆਰਥੀ ਅੰਕੁਸ਼, ਸਰਕਾਰੀ ਪ੍ਰਾਇਮਰੀ ਸਕੂਲ ਬਾਜੇ ਕੇ ਦਾ ਵਿਦਿਆਰਥੀ ਅੰਕੁਸ਼ ਕੁਮਾਰ ਨੂੰ ਉਹਨਾਂ ਦੇ ਘਰ ਜਾ ਕੇ ਰੋਟਰੀ ਕਲੱਬ ਗੁਰੂਹਰਸਹਾਏ ਦੇ ਆਹੁਦੇਦਾਰਾਂ ਵੱਲੋਂ ਸਨਮਾਨਿਤ ਕੀਤਾ ਗਿਆ। (Govt Primary School )

Result Fifth Class

 ਵੱਡਾ ਹੋ ਕੇ ਆਈ ਪੀ ਐਸ ਬਨ਼ਣਾ ਚਾਹੁੰਦਾ ਹੈ ਅਭਿਨਵ ਕੰਬੋਜ

ਰੋਟਰੀ ਕਲੱਬ ਗੁਰੂਹਰਸਹਾਏ ਵੱਲੋਂ ਇਸ ਪ੍ਰੰਪਰਾ ਨੂੰ ਜਾਰੀ ਰੱਖਦੇ ਹੋਏ ਪੰਜਵੀਂ ਜਮਾਤ ਵਿਚੋਂ ਅਵਲ ਰਹਿਣ ਵਾਲੇ ਹੋਰ ਵਿਦਿਆਰਥੀਆਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਹਰਜਿੰਦਰ ਹਾਡਾਂ, ਸੰਦੀਪ ਕੰਬੋਜ, ਵਿਜੈ ਥਿੰਦ, ਪ੍ਰੇਮ ਕੰਬੋਜ ਪੰਜੇ ਕੇ, ਹਰਬੰਸ ਲਾਲ ਮੋਹਨ ਕੇ, ਪਰਮਜੀਤ ਸਿੰਘ,ਹਾਕਮ ਚੰਦ ਮੋਹਨ ਕੇ ਆਦਿ ਹਾਜ਼ਰ ਸਨ। ਦੱਸਣਯੋਗ ਹੈ ਕਿ ਅਭਿਨਵ ਕੰਬੋਜ ਦੇ ਦਾਦੇ ਨੇ ਇਸ ਸਰਕਾਰੀ ਪ੍ਰਾਇਮਰੀ ਸਕੂਲ ਲਈ ਵੱਡਾ ਯੋਗਦਾਨ ਪਾਇਆ ਸੀ ਤੇ ਅੱਜ ਉਸ ਦੇ ਪੋਤੇ ਨੇ ਇਤਿਹਾਸ ਰਚ ਕੇ ਪਿੰਡ ਹਲਕੇ ਤੇ ਪਰਿਵਾਰ ਦਾ ਨਾਮ ਰੋਸ਼ਨ ਕਰ ਮਾਣ ਵਧਾਇਆ ਹੈ । ਅਭਿਨਵ ਕੰਬੋਜ ਨੇ ਦੱਸਿਆ ਕਿ ਉਹ ਵੱਡਾ ਹੋ ਕੇ ਆਈ ਪੀ ਐਸ ਬਨ਼ਣਾ ਚਾਹੁੰਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ