ਖੁਸ਼ਖਬਰੀ ! ਯਾਤਰੀਆਂ ਦੀ ਸਹੂਲਤ ਲਈ ਪੀਆਰਟੀਸੀ ਨੇ ਕੀਤਾ ਵੱਡਾ ਉਪਰਾਲਾ

PRTC Helpline

ਯਾਤਰੀਆਂ ਦੀ ਸਹੂਲਤ ਲਈ ਪੀਆਰਟੀਸੀ ਵੱਲੋਂ ਹੈਲਪ ਨੰਬਰ ਜਾਰੀ

  • ਪੀ.ਆਰ.ਟੀ.ਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਕੀਤਾ ਜਾਰੀ

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੀਆਰਟੀਸੀ ਵੱਲੋਂ ਅੱਜ ਯਾਤਰੀਆਂ ਦੀ ਸਹੂਲਤ ਲਈ ਹੈਲਪ ਨੰਬਰ ਜਾਰੀ ਕੀਤਾ ਗਿਆ। ਇਹ ਹੈਲਪ ਨੰਬਰ 95921-95923 (PRTC Helpline) ਹੈ। ਇਸ ਨੰਬਰ ਉਤੇ ਕੋਈ ਵੀ ਯਾਤਰੀ ਕਦੇ ਵੀ ਆਪਣੀ ਸਮੱਸਿਆ ਜਾ ਸੁਝਾਅ ਦਰਜ ਕਵਾ ਸਕਦਾ ਹੈ । ਇਹ ਹੈਲਪ ਨੰਬਰ ਅੱਜ ਇਥੇ ਪੀਆਰਟੀਸੀ ਦੇ ਮੁੱਖ ਦਫਤਰ ਵਿਖੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਵੱਲੋਂ ਜਾਰੀ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਨੰਬਰ ਤੇ ਕੋਈ ਵੀ ਯਾਤਰੀ ਕਦੇ ਵੀ ਵੀਡੀਓ ਕਾਲ, ਵਟਸਐਪ ਸੰਦੇਸ਼ ਰਾਹੀਂ ਵੀ ਆਪਣੀ ਸਿਕਾਇਤ ਜਾਂ ਸੁਝਾਅ ਦਰਜ ਕਰਵਾ ਸਕਦਾ ਹੈ । ਉਨ੍ਹਾਂ ਦੱਸਿਆ ਕਿ ਜੇਕਰ ਜਾਤਰੀ ਸਾਮਾਨ ਬੱਸ ਵਿੱਚ ਰਹਿ ਜਾਂਦਾ ਹੈ ਤਾਂ ਉਹ ਵੀ ਇਸ ਨੰਬਰ ਤੇ ਫੋਨ ਕਰ ਸਕਦਾ ਹੈ।

ਪਟਿਆਲਾ ਸ਼ਹਿਰ ਵਿੱਚ ਬੱਸਾਂ ਦਾ ਸ਼ਡਿਊਲ ਹੋਇਆ ਜਾਰੀ

ਇਹ ਵੀ ਪੜ੍ਹੋ : ਵੱਡੀ ਖ਼ਬਰ : ਦਿੱਲੀ ਦੇ ਸਾਬਕਾ ਮੰਤਰੀ ਸਤੇਂਦਰ ਜੈਨ ਤਿਹਾੜ ਜੇਲ੍ਹ ’ਚ ਹਾਦਸੇ ਦਾ ਸ਼ਿਕਾਰ