ਨਵ ਨਿਯੁਕਤ ਮਾਸਟਰ ਕੇਡਰ ਅਧਿਆਪਕਾਂ ਦੇ ਸਿਖਲਾਈ ਕੈਂਪ ਦੌਰਾਨ ਨਵੀਂ ਸਿੱਖਿਆ ਨੀਤੀ ਬਾਰੇ ਚਰਚਾ ਕੀਤੀ

Training Camp

ਜ਼ਿਲ੍ਹੇ ਦੇ 11 ਟ੍ਰੇਨਿੰਗ ਸੈਂਟਰਾਂ ਵਿੱਚ 514 ਅਧਿਆਪਕਾਂ ਨੂੰ ਦਿੱਤੀ ਜਾ ਰਹੀ ਹੈ ਟਰੇਨਿੰਗ

ਫਾਜ਼ਿਲਕਾ (ਰਜਨੀਸ਼ ਰਵੀ)। ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਦੂਰਅੰਦੇਸ਼ੀ ਸੋਚ ਸਦਕਾ, ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਡਾਇਰੈਕਟਰ ਐੱਸਸੀਈਆਰਟੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲ੍ਹੇ ਦੇ ਨਵ-ਨਿਯੁਕਤ 4161 ਮਾਸਟਰ ਕੇਡਰ ਅਧਿਆਪਕਾਂ ਦੇ 14 ਰੋਜ਼ਾ ਅਧਿਆਪਕ ਸਿਖਲਾਈ ਪ੍ਰੋਗਰਾਮ ਪੂਰੇ ਉਤਸ਼ਾਹ ਨਾਲ ਜਾਰੀ ਹੈ।

ਇਹ ਜਾਣਕਾਰੀ ਦੇਦਿਆ ‌ਡਾਇਟ ਪ੍ਰਿਸੀਪਲ ਡਾ. ਰਚਨਾ ਵੱਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਫਾਜ਼ਿਲਕਾ ਵਿਖੇ ਚੱਲ ਰਹੇ ਟਰੇਨਿੰਗ ਸੈਂਟਰਾਂ ਦਾ ਦੌਰਾ ਕਰਕੇ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਪੰਜਾਬ ਨਵੇਂ ਨਿਯੁਕਤ ਹੋਏ 4161ਵੱਖ ਵੱਖ ਵਿਸ਼ਿਆਂ ਦੇ ਅਧਿਆਪਕਾਂ ਨੂੰ ਵਿਭਾਗ ਦੀਆਂ ਨੀਤੀਆਂ,ਪ੍ਰੋਜੈਕਟਾਂ ਅਤੇ ਪ੍ਰੋਗਰਾਮਾਂ ਬਾਰੇ ਸੰਪੂਰਨ ਜਾਣਕਾਰੀ ਦੇਣਾ ਅਤੇ ਹੋਰ ਗਤੀਵਿਧੀਆਂ ਅਤੇ ਨਵੀਆਂ ਤਕਨੀਕਾਂ ਦੀ ਸਿਖਲਾਈ ਦੇਣਾ ਜ਼ਰੂਰੀ ਹੈ, ਤਾਂ ਕਿ ਉਹ ਵਿਦਿਆਰਥੀਆਂ ਨੂੰ ਕੁਆਲਿਟੀ ਐਜੂਕੇਸ਼ਨ ਦੇ ਸਕਣ।

ਸਿੱਖਿਆ ਨੀਤੀ 2020 ਬਾਰੇ ਨਵ ਨਿਯੁਕਤ ਅਧਿਆਪਕਾਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ

ਉਹਨਾਂ ਦੁਆਰਾ ਇਨ੍ਹਾਂ ਕੈਂਪਾਂ ਵਿੱਚ ਪਹੁੰਚੇ ਨਵ ਨਿਯੁਕਤ ਅਧਿਆਪਕਾਂ ਨੂੰ ਸਕੂਲ ਸਿੱਖਿਆ ਵਿਭਾਗ ਪੰਜਾਬ ਵਿੱਚ ਸੇਵਾ ਵਿੱਚ ਆਉਣ ਤੇ ਜੀ ਆਇਆਂ ਕਿਹਾ ਗਿਆ ਅਤੇ ਵਧਾਈ ਦਿੱਤੀ । ਸਿੱਖਿਆ ਵਿਭਾਗ ਨੂੰ ਬੁਲੰਦੀਆਂ ਤੇ ਪਹੁੰਚਾਉਣ ਲਈ ਪ੍ਰੇਰਿਤ ਕੀਤਾ। ਉਹਨਾਂ ਨਾਲ ਆਪਣੇ ਸੇਵਾ ਕਾਲ ਦੇ ਤਜਰਬੇ ਸਾਂਝੇ ਕੀਤੇ। ਉਹਨਾਂ ਨੇ ਸਿੱਖਿਆ ਨੀਤੀ 2020 ਬਾਰੇ ਨਵ ਨਿਯੁਕਤ ਅਧਿਆਪਕਾਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਤਨੋਂ ਮਨੋਂ ਮਿਹਨਤ ਨਾਲ਼ ਪੜ੍ਹਾਈ ਕਰਵਾਉਣ ਅਤੇ ਦਾਖ਼ਲਿਆਂ ਦੇ ਵਾਧੇ ਲਈ ਹੱਲਾਸ਼ੇਰੀ ਦਿੱਤੀ।

ਅਧਿਆਪਕਾਂ ਨੂੰ ਟ੍ਰੇਨਿੰਗਾਂ ਦੀ ਲੋੜ ਬਾਰੇ ਦੱਸਿਆ | Training Camp

ਉਹਨਾਂ ਕਿਹਾ ਕਿ ਕੁਆਲਟੀ ਐਜੂਕੇਸ਼ਨ ਵਿਭਾਗ ਦਾ ਮੁੱਖ ਟੀਚਾ ਹੈ ਜਿਸ ਨੂੰ ਆਪਾਂ ਸਾਰਿਆ ਮਿਲ ਕੇ ਪ੍ਰਾਪਤ ਕਰਨਾ ਹੈ। ਜ਼ਿਲ੍ਹਾ ਨੋਡਲ ਅਫ਼ਸਰ ਟਰੇਨਿੰਗ ਗੌਤਮ ਗੌੜ੍ਹ ਅਤੇ ਡੀ ਐਮ ਅਸ਼ੋਕ ਧਮੀਜਾ ਨੇ ਦੱਸਿਆ ਕਿ ਇਹ ਟ੍ਰੇਨਿੰਗਾਂ ਅਧਿਆਪਕ ਨੂੰ ਨਵੀਨਤਮ ਸਿੱਖਿਆ ਤਕਨੀਕਾਂ ਸਮਝਾਉਣ ਲਈ ਬਹੁਤ ਲਾਹੇਵੰਦ ਸਾਬਿਤ ਹੋਣਗੀਆਂ। ਅਧਿਆਪਕਾਂ ਨੂੰ ਟ੍ਰੇਨਿੰਗਾਂ ਦੀ ਲੋੜ ਬਾਰੇ ਦੱਸਿਆ।

ਇਹ ਟ੍ਰੇਨਿੰਗਾਂ ਸਿੱਖਣ ਪਰਿਣਾਮਾਂ ਦੀ ਸਮਝ ਬਣਾਉਣ, ਗਤੀਵਿਧੀ ਅਧਾਰਿਤ ਸਿੱਖਿਆ ਦੇਣ ਸਬੰਧੀ ਨਵੇਂ ਅਧਿਆਪਕਾਂ ਲਈ ਬਹੁਤ ਅਹਿਮ ਹਨ। ਇਨਾਂ ਟ੍ਰੇਨਿੰਗਾਂ ਦੁਆਰਾ ਡਿਜੀਟਲ ਕੰਟੈੰਟ ਦੀ ਵਰਤੋਂ ਕਰਦੇ ਹੋਏ ਸਿੱਖਿਆ ਨੂੰ ਰੌਚਕ ਬਣਾਉਣ ਬਾਰੇ ਦੱਸਿਆ ਜਾਵੇਗਾ। ਇਹ ਟ੍ਰੇਨਿੰਗਾਂ ਅਜੋਕੇ ਸਮੇਂ ਦੀਆਂ ਲੋੜਾਂ ਅਨੁਸਾਰ ਅਧਿਆਪਕ ਤਿਆਰ ਕਰਨ ਲਈ ਬਹੁਤ ਲਾਹੇਵੰਦ ਸਾਬਿਤ ਹੋਣਗੀਆਂ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਦਿੱਲੀ ਦੇ ਸਾਬਕਾ ਮੰਤਰੀ ਸਤੇਂਦਰ ਜੈਨ ਤਿਹਾੜ ਜੇਲ੍ਹ ’ਚ ਹਾਦਸੇ ਦਾ ਸ਼ਿਕਾਰ

ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਡੰਰੀ ਡਾ. ਸੁਖਵੀਰ ਸਿੰਘ ਬੱਲ ਦੁਆਰਾ‌ ਸਮੁੱਚੇ ਟਰੇਨਿੰਗ ਪ੍ਰੋਗਰਾਮ ਦੀ ਨਿਗਰਾਨੀ ਕੀਤੀ ਜਾ ਰਹੀ ਹੈ । ਜ਼ਿਲ੍ਹਾ ਕੋਆਰਡੀਨੇਟਰ ਟਰੇਨਿੰਗ ਡੀ ਐਮ ਗੌਤਮ ਗੌੜ,ਡੀਐਮ ਨਰੇਸ਼ ਸ਼ਰਮਾ, ਅਸ਼ੋਕ ਧਮੀਜਾ, ਅਜਿੰਦਰ ਕੁਮਾਰ, ਰੋਸ਼ਨ ਲਾਲ,ਰੰਜਨ ਕੁਮਾਰ, ਮੁਕੇਸ਼ ਕੁਮਾਰ, ਸੰਜੀਵ ਕੁਮਾਰ, ਦਵਿੰਦਰ ਚਹਿਲ ਹਨੂੰਮੀਤ ਨਹਿਰਾ, ਵਿਨੇ ਤਨੇਜਾ,ਪਵਨ ਕੰਬੋਜ, ਹਿਮਾਂਸ਼ੂ, ਪਰਸ਼ੋਤਮ ਉੱਤਮ, ਸਤਿੰਦਰ ਸਚਦੇਵਾ, ਇਸ਼ਾਨ, ਪ੍ਰਵੀਨ, ਜਗਦੀਪ,ਨੀਰਜ, ਲਕਸ਼ਮੀ ਨਰਾਇਣ, ਰਾਜੇਸ਼,ਨਵੀਨ ਬੱਬਰ ,ਰਾਜਨ ਬਾਘਲਾ,ਵੱਲੋਂ ਨਵ ਨਿਯੁਕਤ ਅਧਿਆਪਕਾਂ ਨੂੰ ਬਾਖੂਬੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਸਬੰਧਿਤ ਟਰੇਨਿੰਗ ਸੈਂਟਰ ਵਾਲੇ ਸਕੂਲ ਮੁੱਖੀਆਂ ਵੱਲੋਂ ਸ਼ਲਾਘਾਯੋਗ ਪ੍ਰਬੰਧ ਕੀਤੇ ਗਏ ਹਨ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਦਿੱਲੀ ਦੇ ਸਾਬਕਾ ਮੰਤਰੀ ਸਤੇਂਦਰ ਜੈਨ ਤਿਹਾੜ ਜੇਲ੍ਹ ’ਚ ਹਾਦਸੇ ਦਾ ਸ਼ਿਕਾਰ