ਵੱਡੀ ਖ਼ਬਰ : ਦਿੱਲੀ ਦੇ ਸਾਬਕਾ ਮੰਤਰੀ ਸਤੇਂਦਰ ਜੈਨ ਤਿਹਾੜ ਜੇਲ੍ਹ ’ਚ ਹਾਦਸੇ ਦਾ ਸ਼ਿਕਾਰ

Satyendra Jain

ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਦੇਸ਼ ਦੀ ਰਾਜਧਾਨੀ ਦਿੱਲੀ ਸਥਿੱਤ ਤਿਹਾੜ ਜੇਲ੍ਹ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਸਤੇਂਦਰ ਜੈਨ (Satyendra Jain) ਤਿਹਾੜ ਜੇਲ੍ਹ ਦੇ ਬਾਥਰੂਮ ਵਿੱਚ ਚੱਕਰ ਆਉਣ ਕਾਰਨ ਡਿੱਗ ਗਏ। ਇਸ ਘਟਨਾ ਵਿੱਚ ਉਹ ਗੰਭੀਰ ਜਖਮੀ ਹੋ ਗਏ ਹਨ। ਜਾਣਕਾਰੀ ਮੁਤਾਬਕ ਸਤੇਂਦਰ ਜੈਨ ਨੂੰ ਦਿੱਲੀ ਦੇ ਦੀਨ ਦਿਆਲ ਉਪਾਧਿਆਏ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ।

ਉੱਪਰ ਦੇ ਇਸ਼ਾਰੇ ’ਤੇ ਅਦਾਲਤ ’ਚ ਸਿਸੋਦੀਆ ਨਾਲ ਦੁਰਵਿਵਹਾਰ : ਕੇਜਰੀਵਾਲ | Satyendra Jain

ਦੂਜੇ ਪਾਸੇ ਕੱਲ੍ਹ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਿੱਲੀ ਪੁਲਿਸ ’ਤੇ ਸਾਬਕਾ ਉਪ ਮੁੱਖ ਮੰਤਰੀ ਮਨੀਸ ਸਿਸੋਦੀਆ (Manish Sisodia) ਨਾਲ ਬਦਸਲੂਕੀ ਕਰਨ ਦਾ ਦੋਸ਼ ਲਾਇਆ ਹੈ। ਪਾਰਟੀ ਨੇ ਮੰਗਲਵਾਰ ਨੂੰ ਆਪਣੇ ਟਵਿੱਟਰ ਅਕਾਊਂਟ ’ਤੇ ਇੱਕ ਵੀਡੀਓ ਸ਼ੇਅਰ ਕੀਤੀ, ਜਿਸ ’ਚ ਪੁਲਿਸ ਸਿਸੋਦੀਆ ਨੂੰ ਰਾਓਜ ਐਵੇਨਿਊ ਕੋਰਟ ਦੇ ਅੰਦਰ ਲੈ ਕੇ ਜਾਂਦੀ ਦਿਖਾਈ ਦੇ ਰਹੀ ਹੈ। ਇਸ ਦੌਰਾਨ ਪੱਤਰਕਾਰਾਂ ਨੇ ਸਿਸੋਦੀਆ ਨੂੰ ਕੇਂਦਰ ਦੇ ਆਰਡੀਨੈਂਸ ਬਾਰੇ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ। ਇਸ ਦੇ ਜਵਾਬ ਵਿੱਚ ਸਿਸੋਦੀਆ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਵਿੱਚ ਹੰਕਾਰ ਪੈਦਾ ਹੋ ਗਿਆ ਹੈ। ਜਿਵੇਂ ਹੀ ਉਨ੍ਹਾਂ ਨੇ ਇਹ ਕਿਹਾ ਤਾਂ ਪੁਲਿਸ ਨੇ ਉਨ੍ਹਾਂ ਨੂੰ ਅੱਗੇ ਬੋਲਣ ਤੋਂ ਰੋਕਿਆ ਅਤੇ ਉਨ੍ਹਾਂ ਦੇ ਗਲੇ ਦੇ ਪਿੱਛੇ ਤੋਂ ਕਾਲਰ ਫੜ ਕੇ ਉਨ੍ਹਾਂ ਨੂੰ ਘਸੀਟਿਆ।

ਇਸ ਵੀਡੀਓ ਦੇ ਕੈਪਸ਼ਨ ’ਚ ‘ਆਪ’ ਨੇ ਲਿਖਿਆ ਹੈ, ‘ਦਿੱਲੀ ਪੁਲਿਸ ਅਤੇ ਨਰਿੰਦਰ ਮੋਦੀ ਸ਼ਰਮ ਕਰੋ। ਦਿੱਲੀ ਪੁਲਿਸ ਦੀ ਹਿੰਮਤ ਕਿਵੇਂ ਹੋਈ ਮਨੀਸ਼ ਸਿਸੋਦੀਆ ਨਾਲ ਅਜਿਹਾ ਵਿਵਹਾਰ ਕਰਨ ਦੀ? ਮੋਦੀ ਜੀ, ਸਾਰਾ ਦੇਸ਼ ਤੁਹਾਡੀ ਤਾਨਾਸ਼ਾਹੀ ਦੇਖ ਰਿਹਾ ਹੈ। ਇਸ ਤੋਂ ਥੋੜ੍ਹੀ ਦੇਰ ਬਾਅਦ ਪਾਰਟੀ ਦਾ ਟਵਿੱਟਰ ਅਕਾਊਂਟ ਸਸਪੈਂਡ ਹੋ ਗਿਆ। ਹਾਲਾਂਕਿ ਬਾਅਦ ’ਚ ਖਾਤਾ ਬਹਾਲ ਕਰ ਦਿੱਤਾ ਗਿਆ।

‘ਆਪ’ ਨੇ ਸੁਕੇਸ਼ ਦੀ ਵੀਡੀਓ ਸਾਂਝੀ ਕਰਦਿਆਂ ਕਿਹਾ- ਠੱਗਾਂ ਨੂੰ ਬੋਲਣ ਦੀ ਆਜਾਦੀ ਹੈ | Satyendra Jain

ਆਮ ਆਦਮੀ ਪਾਰਟੀ ਨੇ ਮਹਾਠੱਗ ਸੁਕੇਸ਼ ਚੰਦਰਸ਼ੇਖਰ ਦੀ ਵੀਡੀਓ ਸ਼ੇਅਰ ਕਰਕੇ ਪੁਲਿਸ ’ਤੇ ਸਵਾਲ ਖੜ੍ਹੇ ਕੀਤੇ ਹਨ। ਇਸ ਵੀਡੀਓ ਵਿੱਚ ਪੁਲਿਸ ਸੁਕੇਸ਼ ਨੂੰ ਅਦਾਲਤ ਵਿੱਚ ਪੇਸ਼ ਕਰਨ ਲਈ ਲੈ ਜਾ ਰਹੀ ਹੈ। ਇਸ ਦੌਰਾਨ ਸੁਕੇਸ ਮੀਡੀਆ ਦੇ ਸਾਹਮਣੇ ਅਰਵਿੰਦ ਕੇਜਰੀਵਾਲ ’ਤੇ ਇਲਜਾਮ ਲਾਉਂਦੇ ਹਨ ਪਰ ਪੁਲਿਸ ਉਨ੍ਹਾਂ ਨੂੰ ਬੋਲਣ ਤੋਂ ਨਹੀਂ ਰੋਕਦੀ।
‘ਆਪ’ ਨੇ ਕਿਹਾ ਕਿ ਸਭ ਤੋਂ ਵੱਡੇ ਠੱਗ ਨੂੰ ਹਿਰਾਸਤ ’ਚ ਬਿਆਨ ਦੇਣ ਦੀ ਖੁੱਲ੍ਹ ਹੈ ਪਰ ਜਦੋਂ ਸਿਸੋਦੀਆ ਨੇ ਹਿਰਾਸਤ ’ਚ ਬਿਆਨ ਦਿੱਤਾ ਤਾਂ ਉਨ੍ਹਾਂ ਨਾਲ ਬਦਸਲੂਕੀ ਕੀਤੀ ਗਈ।

ਪੁਲਿਸ ਬੋਲੀ – ਅਸੀਂ ਨਿਯਮਾਂ ਦੇ ਤਹਿਤ ਕੰਮ ਕੀਤਾ | Manish Sisodia

‘ਆਪ’ ਦੇ ਦੋਸ਼ਾਂ ਤੋਂ ਬਾਅਦ ਦਿੱਲੀ ਪੁਲਿਸ ਨੇ ਆਪਣੇ ਟਵਿੱਟਰ ਅਕਾਊਂਟ ’ਤੇ ਲਿਖਿਆ- ਮਨੀਸ਼ ਸਿਸੋਦੀਆ ਨਾਲ ਰਾਓਜ ਐਵੇਨਿਊ ਕੋਰਟ ’ਚ ਪੇਸ਼ੀ ਦੇ ਸਮੇਂ ਪੁਲਿਸ ਦੇ ਦੁਰਵਿਵਹਾਰ ਦਾ ਮਾਮਲਾ ਪ੍ਰਾਪੇਗੰਡਾ ਹੈ। ਵੀਡੀਓ ’ਚ ਦਿਖਾਈ ਦੇ ਰਹੀ ਪੁਲਿਸ ਦੀ ਕਾਰਵਾਈ ਸੁਰੱਖਿਆ ਦੇ ਲਿਹਾਜ ਨਾਲ ਜ਼ਰੂਰੀ ਸੀ। ਮੁਲਜ਼ਮਾਂ ਵੱਲੋਂ ਹਿਰਾਸਤ ਦੌਰਾਨ ਮੀਡੀਆ ਨਾਲ ਗੱਲ ਕਰਨਾ ਕਾਨੂੰਨ ਦੇ ਖਿਲਾਫ਼ ਹੈ।

LEAVE A REPLY

Please enter your comment!
Please enter your name here