ਗੰਗਾ ਰਾਮ ਇੰਸਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ

Dera Sacha Sauda
ਸਰੀਰਦਾਨੀ ਗੰਗਾ ਰਾਮ ਇੰਸਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਰਵਾਨਾ ਕਰਨ ਸਮੇਂ ਪਰਿਵਾਰਕ ਮੈਂਬਰ, ਰਿਸ਼ਤੇਦਾਰ ਤੇ ਸਾਧ-ਸੰਗਤ।

ਬਲਾਕ ਸੰਗਰੂਰ ਦੇ 21 ਵੇਂ ਸਰੀਰਦਾਨੀ ਬਣੇ ਗੰਗਾ ਰਾਮ ਇੰਸਾਂ | Dera Sacha Sauda

ਸੰਗਰੂਰ (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਗਏ 157 ਮਾਨਵਤਾ ਭਲਾਈ ਦੇ ਕਾਰਜਾਂ ਤਹਿਤ ਅੱਜ ਬਲਾਕ ਸੰਗਰੂਰ ਦੇ ਅਣਥੱਕ ਸੇਵਾਦਾਰ ਗੰਗਾ ਰਾਮ ਇੰਸਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲਾਂ ਖੋਜਾਂ ਲਈ ਦਾਨ ਕੀਤਾ ਹੈ। ਇਹ ਬਲਾਕ ਸੰਗਰੂਰ ਦਾ 21 ਵਾਂ ਸਰੀਰਦਾਨ ਹੈ। ਜਾਣਕਾਰੀ ਮੁਤਾਬਿਕ ਗੰਗਾ ਰਾਮ ਇੰਸਾਂ (81) ਵਾਸੀ ਸੇਖੂੁਪੁਰਾ ਮੁਹੱਲਾ ਜੋ ਕਿ ਪੁਰਾਣੇ ਸੇਵਾਦਾਰ ਸਨ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਨ੍ਹਾਂ ਨੇ ਜਿਉਦੇ ਜੀਅ ਪ੍ਰਣ ਕੀਤਾ ਸੀ ਕਿ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕੀਤਾ ਜਾਵੇ। ਲੰਘੀ ਰਾਤ ਉਨ੍ਹਾਂ ਦੇ ਦੇਹਾਂਤ ਪਿਛੋਂ ਪਰਿਵਾਰ ਵੱਲੋਂ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜ ਕਾਰਜਾਂ ਲਈ ਦਾਨ ਕਰ ਦਿੱਤਾ ਗਿਆ। (Dera Sacha Sauda)

ਗੰਗਾ ਰਾਮ ਇੰਸਾਂ ਦੀ ਮ੍ਰਿਤਕ ਦੇਹ ਨੂੰ ਫੁੱਲਾਂ ਨਾਲ ਸਜਾਈ ਐਂਬੂਲੈਂਸ ’ਚ ਰੱਖ ਕੇ ਸਾਰੇ ਮੁਹੱਲਾ ਵਿੱਚ ਗੇੜਾ ਲਾਇਆ ਗਿਆ ਅਤੇ ‘ਗੰਗਾ ਰਾਮ ਇੰਸਾਂ ਅਮਰ ਰਹੇ’, ‘ਡੇਰਾ ਸੱਚਾ (Dera Sacha Sauda) ਸੌਦਾ ਦੀ ਸੋਚ ’ਤੇ ਪਹਿਰਾ ਦਿਆਂਗੇ ਠੋਕ ਕੇ’ ਨਾਅਰੇ ਲਾਏ ਗਏ। ਇਸ ਤੋਂ ਬਾਅਦ ਗੰਗਾ ਰਾਮ ਇੰਸਾਂ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਹਿੰਦ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਸੈਫਦਾਬਾਦ ਬਰਾਬਾਂਕੀ (ਉੱਤਰ ਪ੍ਰਦੇਸ਼) ਵਿਖੇ ਰਵਾਨਾ ਕੀਤੀ ਗਈ। ਇਸ ਮੌਕੇ ਸਾਕ ਸਬੰਧੀ, ਰਿਸ਼ਤੇਦਾਰ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਤੋਂ ਇਲਾਵਾ ਸਾਧ-ਸੰਗਤ ਮੌਜ਼ੂਦ ਸੀ। ਸਰੀਰਦਾਨੀ ਨਮਿੱਤ ਨਾਮ ਚਰਚਾ 30 ਜੂਨ ਦਿਨ ਸ਼ੁੱਕਰਵਾਰ ਨੂੰ ਦੁਪਹਿਰ 12:30 ਵਜੇ ਤੋਂ 2 ਵਜੇ ਤੱਕ ਨਾਮ ਚਰਚਾ ਘਰ ਸੰਗਰੂਰ, ਪਟਿਆਲਾ ਰੋਡ ਵਿਖੇ ਹੋਵੇਗੀ। (Dera Sacha Sauda)